ਚੰਡੀਗੜ੍ਹ ਬੰਬ ਧਮਾਕੇ ਤੋਂ ਬਾਅਦ ਜੰਮੂ-ਕਸ਼ਮੀਰ ਭੱਜਣ ਵਾਲੇ ਸਨ ਹਮਲਾਵਰ : 5 ਲੱਖ ਰੁਪਏ 'ਚ ਹੋਇਆ ਸੀ ਸੌਦਾ; ਪਾਕਿਸਤਾਨ ਤੋਂ ਆਏ ਸਨ ਹਥਿਆਰ | Chandigarh Hand Grenade Blast Accused Under SSOC Custody know details in Punjabi Punjabi news - TV9 Punjabi

ਚੰਡੀਗੜ੍ਹ ਬੰਬ ਧਮਾਕੇ ਤੋਂ ਬਾਅਦ ਜੰਮੂ-ਕਸ਼ਮੀਰ ਭੱਜਣ ਵਾਲੇ ਸਨ ਹਮਲਾਵਰ : 5 ਲੱਖ ਰੁਪਏ ‘ਚ ਹੋਇਆ ਸੀ ਸੌਦਾ; ਪਾਕਿਸਤਾਨ ਤੋਂ ਆਏ ਸਨ ਹਥਿਆਰ

Published: 

14 Sep 2024 16:03 PM

ਐਫਆਈਆਰ ਨੰਬਰ 55 ਜਿਸ ਵਿੱਚ ਰੋਹਨ ਨੂੰ ਐਸਐਸਓਸੀ ਅੰਮ੍ਰਿਤਸਰ ਨੇ ਗ੍ਰਿਫਤਾਰ ਕੀਤਾ ਹੈ, ਇਸ ਮਹੀਨੇ ਦੀ 8 ਤਰੀਕ ਨੂੰ ਦਰਜ ਕੀਤਾ ਗਿਆ ਸੀ। ਐਫਆਈਆਰ ਨੰਬਰ 55 ਮੁਤਾਬਕ ਐਸਐਸਓਸੀ ਵੱਲੋਂ ਉਸ ਕੋਲੋਂ ਬਰਾਮਦ ਕੀਤੀ ਗਈ ਪਿਸਤੌਲ ਡਰੋਨ ਰਾਹੀਂ ਪਾਕਿਸਤਾਨ ਤੋਂ ਆਈ ਸੀ। ਐਸਐਸਓਸੀ ਨੇ ਇਸ ਐਫਆਈਆਰ ਵਿੱਚ ਅਕਾਸ਼ਦੀਪ ਸਿੰਘ ਅਤੇ ਅਮਰਜੀਤ ਸਿੰਘ ਵਾਸੀ ਘਰਿੰਡਾ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਹੈ।

ਚੰਡੀਗੜ੍ਹ ਬੰਬ ਧਮਾਕੇ ਤੋਂ ਬਾਅਦ ਜੰਮੂ-ਕਸ਼ਮੀਰ ਭੱਜਣ ਵਾਲੇ ਸਨ ਹਮਲਾਵਰ : 5 ਲੱਖ ਰੁਪਏ ਚ ਹੋਇਆ ਸੀ ਸੌਦਾ; ਪਾਕਿਸਤਾਨ ਤੋਂ ਆਏ ਸਨ ਹਥਿਆਰ

ਚੰਡੀਗੜ੍ਹ ਬੰਬ ਧਮਾਕੇ ਤੋਂ ਬਾਅਦ ਜੰਮੂ-ਕਸ਼ਮੀਰ ਭੱਜਣ ਵਾਲੇ ਸਨ ਹਮਲਾਵਰ

Follow Us On

ਚੰਡੀਗੜ੍ਹ ਦੇ ਸੈਕਟਰ 10 ਵਿੱਚ ਹੈਂਡ ਗਰਨੇਡ ਸੁੱਟਣ ਵਾਲੇ ਹਮਲਾਵਰ ਜੰਮੂ-ਕਸ਼ਮੀਰ ਵੱਲ ਭੱਜਣ ਦੀ ਤਿਆਰੀ ਕਰ ਰਹੇ ਸਨ। 6 ਦਿਨ ਦਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਨੇ ਗ੍ਰਿਫਤਾਰ ਹਮਲਾਵਰ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਹਮਲਾਵਰ ਨੇ ਪੁਲਿਸ ਨੂੰ ਕਈ ਅਹਿਮ ਜਾਣਕਾਰੀਆਂ ਦਿੱਤੀਆਂ ਹਨ।

ਦੂਜਾ ਹਮਲਾਵਰ ਵਿਸ਼ਾਲ ਹੈ, ਜੋ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਹੈ। ਉਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। SSOC ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹਮਲਾਵਰ ਰੋਹਨ ਮਸੀਹ ਨੇ ਦੱਸਿਆ ਕਿ ਉਸ ਨੂੰ ਵਿਦੇਸ਼ ਤੋਂ 5 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ। ਪਰ ਹੁਣ ਤੱਕ ਉਸ ਨੂੰ ਕਰੀਬ 20 ਹਜ਼ਾਰ ਰੁਪਏ ਹੀ ਮਿਲੇ ਹਨ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਜੰਮੂ-ਕਸ਼ਮੀਰ ਜਾਣਾ ਚਾਹੁੰਦਾ ਸੀ ਤਾਂ ਜੋ ਉਹ ਚੰਡੀਗੜ੍ਹ, ਪੰਜਾਬ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਤੋਂ ਬਚ ਸਕੇ।

ਰੋਹਨ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਚੰਡੀਗੜ੍ਹ ਧਮਾਕੇ ਤੋਂ ਬਾਅਦ ਉਹ ਦੋਵੇਂ ਅੰਮ੍ਰਿਤਸਰ ਆ ਗਏ ਸਨ। ਪਰ ਉਸ ਨੇ ਕਿਸੇ ਕੰਮ ਲਈ ਖੰਨਾ ਜਾਣਾ ਸੀ। ਉਹ ਅੰਮ੍ਰਿਤਸਰ ਵਾਪਸ ਆ ਗਿਆ ਸੀ, ਕਿਉਂਕਿ ਇੱਥੋਂ ਉਸ ਨੇ ਅਤੇ ਵਿਸ਼ਾਲ ਨੇ ਜੰਮੂ-ਕਸ਼ਮੀਰ ਜਾਣਾ ਸੀ। ਉਹ ਬੱਸ ਸਟੈਂਡ ਨੇੜੇ ਇੱਕ ਹੋਟਲ ਵਿੱਚ ਲੁਕਿਆ ਹੋਇਆ ਸੀ। ਹੋਟਲ ਤੋਂ ਬਾਹਰ ਨਿਕਲਦੇ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਪਾਕਿਸਤਾਨ ਤੋਂ ਆਏ ਸਨ ਹਥਿਆਰ

ਐਫਆਈਆਰ ਨੰਬਰ 55 ਜਿਸ ਵਿੱਚ ਰੋਹਨ ਨੂੰ ਐਸਐਸਓਸੀ ਅੰਮ੍ਰਿਤਸਰ ਨੇ ਗ੍ਰਿਫਤਾਰ ਕੀਤਾ ਹੈ, ਇਸ ਮਹੀਨੇ ਦੀ 8 ਤਰੀਕ ਨੂੰ ਦਰਜ ਕੀਤਾ ਗਿਆ ਸੀ। ਐਫਆਈਆਰ ਨੰਬਰ 55 ਮੁਤਾਬਕ ਐਸਐਸਓਸੀ ਵੱਲੋਂ ਉਸ ਕੋਲੋਂ ਬਰਾਮਦ ਕੀਤੀ ਗਈ ਪਿਸਤੌਲ ਡਰੋਨ ਰਾਹੀਂ ਪਾਕਿਸਤਾਨ ਤੋਂ ਆਈ ਸੀ। ਐਸਐਸਓਸੀ ਨੇ ਇਸ ਐਫਆਈਆਰ ਵਿੱਚ ਅਕਾਸ਼ਦੀਪ ਸਿੰਘ ਅਤੇ ਅਮਰਜੀਤ ਸਿੰਘ ਵਾਸੀ ਘਰਿੰਡਾ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਹੈ।

ਆਕਾਸ਼ ਤੇ ਅਮਰਜੀਤ ਪਹਿਲਾਂ ਹੀ ਪਾਕਿਸਤਾਨੀ ਸਮੱਗਲਰਾਂ ਦੇ ਸੰਪਰਕ ਵਿੱਚ ਹਨ। ਪੁਲਿਸ ਦਾ ਅੰਦਾਜ਼ਾ ਹੈ ਕਿ ਇਹ ਹੈਂਡ-ਗ੍ਰੇਨੇਡ ਵੀ ਪਾਕਿਸਤਾਨ ਤੋਂ ਆਇਆ ਸੀ ਅਤੇ ਪਾਕਿਸਤਾਨੀ ਫੌਜ ਦੁਆਰਾ ਵਰਤਿਆ ਜਾਂਦਾ ਹੈ।

ਵਿਸ਼ਾਲ ਨੂੰ ਫੜਨ ਲਈ ਛਾਪੇਮਾਰੀ ਤੇਜ਼

ਰੋਹਨ ਨੇ ਦੱਸਿਆ ਕਿ ਉਸ ਦਾ ਸਾਥੀ ਵਿਸ਼ਾਲ ਹੈ, ਜੋ ਕਿ ਡੇਰਾ ਬਾਬਾ ਨਾਨਕ, ਗੁਰਦਾਸਪੁਰ ਦਾ ਰਹਿਣ ਵਾਲਾ ਹੈ। ਦੋਵੇਂ ਜੰਮੂ-ਕਸ਼ਮੀਰ ਭੱਜਣ ਵਾਲੇ ਸਨ। ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਸਾਰੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਹੈ ਅਤੇ ਵਿਸ਼ਾਲ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਸੂਤਰਾਂ ਮੁਤਾਬਕ ਵਿਸ਼ਾਲ ਅਜੇ ਪੰਜਾਬ ‘ਚ ਹੀ ਹੈ ਅਤੇ ਪੁਲਿਸ ਦੇ ਅਲਰਟ ਹੋਣ ਤੋਂ ਬਾਅਦ ਉਸ ਦਾ ਪੰਜਾਬ ਤੋਂ ਭੱਜਣਾ ਬਹੁਤ ਮੁਸ਼ਕਿਲ ਹੋ ਗਿਆ ਹੈ।

ਰੋਹਨ ਨੇ ਦੱਸਿਆ ਕਿ ਹੈਪੀ ਪਸ਼ੀਆਨਾ ਉਸ ਦੇ ਪਿੰਡ ਦਾ ਰਹਿਣ ਵਾਲਾ ਹੈ ਅਤੇ ਉਸ ਨੇ ਉਸ ਦੀ ਆਰਥਿਕ ਮਦਦ ਕਰਨ ਦੀ ਗੱਲ ਕਹੀ ਸੀ। ਉਸ ਨਾਲ 5 ਲੱਖ ਰੁਪਏ ਵਿੱਚ ਸੌਦਾ ਤੈਅ ਹੋਇਆ ਸੀ ਅਤੇ ਹੁਣ ਤੱਕ ਉਸ ਨੂੰ ਕਰੀਬ 20 ਹਜ਼ਾਰ ਰੁਪਏ ਹੀ ਮਿਲੇ ਸਨ।

ਰੋਹਨ ਨੇ ਦੱਸਿਆ ਕਿ ਉਸ ਵਿਰੁੱਧ ਮਾਮੂਲੀ ਲੜਾਈ ਝਗੜੇ ਦੇ ਮਾਮਲੇ ਵਿਚ ਹੀ ਕੇਸ ਦਰਜ ਕੀਤਾ ਗਿਆ ਹੈ। ਉਹ ਇੱਕ ਤਰਖਾਨ ਹੈ, ਜੋ ਜੰਮੂ-ਕਸ਼ਮੀਰ ਵਿੱਚ ਆਪਣੇ ਭਰਾ ਜੋਬਨ ਨਾਲ ਕੰਮ ਕਰਦਾ ਸੀ। ਜੰਮੂ-ਕਸ਼ਮੀਰ ਵਿੱਚ ਉਸ ਨੂੰ ਪੰਜਾਬ ਵਾਂਗ ਦੁੱਗਣੀ ਤਨਖਾਹ ਮਿਲੀ। ਜੰਮੂ ‘ਚ ਕੰਮ ਕਰਦੇ ਹੋਏ ਹੀ ਉਸ ਦੀ ਰੋਹਨ ਨਾਲ ਦੋਸਤੀ ਹੋ ਗਈ। ਹੈਪੀ ਪਾਸ਼ੀਆ ਦਾ ਕੰਮ ਕਰਨ ਬਾਰੇ ਜਦੋਂ ਵਿਸ਼ਾਲ ਨਾਲ ਗੱਲ ਕੀਤੀ ਤਾਂ ਉਹ ਵੀ ਮੰਨ ਗਿਆ।

ਇਹ ਵੀ ਪੜ੍ਹੋ: ਪੁਲਿਸ ਰਿਮਾਂਡ ਤੇ ਚੰਡੀਗੜ੍ਹ ਗ੍ਰਨੇਡ ਧਮਾਕੇ ਦਾ ਮੁਲਜ਼ਮ, ਅੰਮ੍ਰਿਤਸਰ ਅਦਾਲਤ ਚ ਪੇਸ਼ੀ

Exit mobile version