ਚੰਡੀਗੜ੍ਹ ਬਲਾਸਟ ਦੇ ਮੁਲਜ਼ਮ ਦਾ ਗੋਲੀਆਂ ਮਾਰ ਕੇ ਕਤਲ, ਗੈਂਗਸਟਰ ਗੋਪੀ ਨੇ ਲਈ ਜ਼ਿੰਮੇਵਾਰੀ – Punjabi News

ਚੰਡੀਗੜ੍ਹ ਬਲਾਸਟ ਦੇ ਮੁਲਜ਼ਮ ਦਾ ਗੋਲੀਆਂ ਮਾਰ ਕੇ ਕਤਲ, ਗੈਂਗਸਟਰ ਗੋਪੀ ਨੇ ਲਈ ਜ਼ਿੰਮੇਵਾਰੀ

Updated On: 

04 Apr 2024 15:11 PM

Ratandeep Singh Shoot: ਪੁਲਿਸ ਅਨੁਸਾਰ ਰਤਨਦੀਪ ਸਿੰਘ ਆਪਣੇ ਇੱਕ ਦੋਸਤ ਨਾਲ ਬਲਾਚੌਰ ਮੇਨ ਰੋਡ ਤੇ ਇੱਕ ਹਸਪਤਾਲ ਦੇ ਕੋਲ ਇੱਕ ਢਾਬੇ ਕੋਲ ਖੜ੍ਹਾ ਸੀ। ਜਦੋਂ ਇੱਕ ਨੌਜਵਾਨ ਮੋਟਰਸਾਈਕਲ ਤੇ ਆਇਆ ਤੇ ਉਸ ਦੇ ਆਉਂਦੇ ਹੀ ਉਸ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਵਾਰਦਾਤ ਤੋਂ ਬਾਅਦ ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਚੰਡੀਗੜ੍ਹ ਬਲਾਸਟ ਦੇ ਮੁਲਜ਼ਮ ਦਾ ਗੋਲੀਆਂ ਮਾਰ ਕੇ ਕਤਲ, ਗੈਂਗਸਟਰ ਗੋਪੀ ਨੇ ਲਈ ਜ਼ਿੰਮੇਵਾਰੀ
Follow Us On

Ratandeep Singh Shoot: ਨਵਾਂਸ਼ਹਿਰ ਦੇ ਬਲਾਚੌਰ ਇਲਾਕੇ ‘ਚ ਬੁੱਧਵਾਰ ਦੇਰ ਸ਼ਾਮ ਕਈ ਅੱਤਵਾਦੀ ਵਾਰਦਾਤਾਂ ਚ ਸ਼ਾਮਲ ਰਹੇ ਰਤਨਦੀਪ ਸਿੰਘ ਦੀ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਦੀ ਜਿੰਮੇਵਾਰੀ ਗੈਂਗਸਟਰ ਗੋਪੀ ਨੇ ਲਈ ਹੈ। ਇਸ ਪੋਸਟ ‘ਚ ਉਸ ਨੇ ਲਿਖਿਆ ਹੈ ਕਿ ਇਸ ਨੂੰ ਨਰਕ ਚ ਭੇਜਣਾ ਸੀ ਇਸ ਲਈ ਭੇਜ ਦਿੱਤੀ ਹੈ।

ਪੁਲਿਸ ਅਨੁਸਾਰ ਰਤਨਦੀਪ ਸਿੰਘ ਆਪਣੇ ਇੱਕ ਦੋਸਤ ਨਾਲ ਬਲਾਚੌਰ ਮੇਨ ਰੋਡ ਤੇ ਇੱਕ ਹਸਪਤਾਲ ਦੇ ਕੋਲ ਇੱਕ ਢਾਬੇ ਕੋਲ ਖੜ੍ਹਾ ਸੀ। ਜਦੋਂ ਇੱਕ ਨੌਜਵਾਨ ਮੋਟਰਸਾਈਕਲ ਤੇ ਆਇਆ ਤੇ ਉਸ ਦੇ ਆਉਂਦੇ ਹੀ ਉਸ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਵਾਰਦਾਤ ਤੋਂ ਬਾਅਦ ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਦੇਰ ਰਾਤ ਤੱਕ ਮਾਮਲੇ ‘ਤੇ ਕਾਰਵਾਈ ਕਰ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਕਿਸੇ ਸਮੇਂ ਪੁਲਿਸ ਵੱਲੋਂ ਰਤਨਦੀਪ ਸਿੰਘ ‘ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ।

ਰਤਨਦੀਪ ਕਰਨਾਲ ਦਾ ਰਹਿਣ ਵਾਲਾ ਸੀ ਅਤੇ ਬਲਾਚੌਰ ਵਿਖੇ ਕਿਸੇ ਕੰਮ ਲਈ ਆਇਆ ਹੋਇਆ ਸੀ। ਉਸ ‘ਤੇ ਕਈ ਮਾਮਲੇ ਦਰਜ ਸਨ ਅਤੇ ਪੁਲਿਸ ਨੇ ਉਸ ਨੂੰ 2014 ‘ਚ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਉਹ 2019 ‘ਚ ਜੇਲ ਤੋਂ ਬਾਹਰ ਆਇਆ ਸੀ। ਉਹ 1999 ਵਿੱਚ ਚੰਡੀਗੜ੍ਹ ਵਿੱਚ ਪਾਸਪੋਰਟ ਦਫ਼ਤਰ ਨੇੜੇ ਹੋਏ ਬੰਬ ਧਮਾਕਿਆਂ ਅਤੇ ਪਾਣੀਪਤ ਵਿੱਚ ਰੇਲਵੇ ਪੁਲ ਉੱਤੇ ਹੋਏ ਬੰਬ ਧਮਾਕਿਆਂ ਵਿੱਚ ਸ਼ਾਮਲ ਸੀ।

ਇਸ ਵਾਰਦਾਤ ਦੀ ਜਿੰਮੇਵਾਰੀ ਇੱਕ ਪੋਸਟ ਰਾਹੀਂ ਗੈਂਗਸਟਰ ਗੋਪੀ ਨੇ ਲਈ ਹੈ। ਗੋਪੀ ਨੇ ਕਿਹਾ ਹੈ ਕਿ ਇਸ ਨੂੰ ਨਰਕਾਂ ਚ ਭੇਜਣਾ ਸੀ, ਇਸ ਲਈ ਭੇਜ ਦਿੱਤਾ ਗਿਆ।

Exit mobile version