ਲੁਧਿਆਣਾ ‘ਚ ਕੇਜਰੀਵਾਲ ਦਾ ਐਡੀਡੇਟ ਵੀਡੀਓ ਪੋਸਟ ਕਰਨ ਦੇ ਮਾਮਲਾ ਦਰਜ, SC ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ
ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਦੀਪੂ ਘਈ ਨੇ ਦੱਸਿਆ ਕਿ ਵਿਭੋਰ ਆਨੰਦ ਨਾਂ ਦੇ ਵਿਅਕਤੀ ਨੇ ਆਪਣੀ ਵੈੱਬਸਾਈਟ ਅਤੇ ਐਕਸ ਹੈਂਡਲ 'ਤੇ ਸੰਵਿਧਾਨ 'ਚ ਐੱਸਸੀ/ਐੱਸਟੀ ਭਾਈਚਾਰਕ ਸਾਂਝ ਬਾਰੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬਿਆਨ ਦੀ ਵੀਡੀਓ ਨੂੰ ਗਲਤ ਢੰਗ ਨਾਲ ਐਡਿਟ ਕਰਕੇ ਪੋਸਟ ਕੀਤਾ ਹੈ। ਜਿਸ ਕਾਰਨ ਆਮ ਲੋਕਾਂ ਵਿੱਚ ਸ਼ਾਂਤੀ ਭੰਗ ਹੋ ਸਕਦੀ ਹੈ।
ਲੁਧਿਆਣਾ ‘ਚ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਭਾਸ਼ਣ ਦੀ ਵੀਡੀਓ ਐਡਿਟ ਕਰਕੇ ਐਕਸ ‘ਤੇ ਸ਼ੇਅਰ ਕਰਨ ਦੇ ਦੋਸ਼ ‘ਚ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਥਾਣਾ ਸਲੇਮ ਟਾਬਰੀ ਦੀ ਪੁਲੀਸ ਜਾਂਚ ਕਰ ਰਹੀ ਹੈ।
ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਦੀਪੂ ਘਈ ਨੇ ਦੱਸਿਆ ਕਿ ਵਿਭੋਰ ਆਨੰਦ ਨਾਂ ਦੇ ਵਿਅਕਤੀ ਨੇ ਆਪਣੀ ਵੈੱਬਸਾਈਟ ਅਤੇ ਐਕਸ ਹੈਂਡਲ ‘ਤੇ ਸੰਵਿਧਾਨ ‘ਚ ਐੱਸਸੀ/ਐੱਸਟੀ ਭਾਈਚਾਰਕ ਸਾਂਝ ਬਾਰੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬਿਆਨ ਦੀ ਵੀਡੀਓ ਨੂੰ ਗਲਤ ਢੰਗ ਨਾਲ ਐਡਿਟ ਕਰਕੇ ਪੋਸਟ ਕੀਤਾ ਹੈ। ਜਿਸ ਕਾਰਨ ਆਮ ਲੋਕਾਂ ਵਿੱਚ ਸ਼ਾਂਤੀ ਭੰਗ ਹੋ ਸਕਦੀ ਹੈ।
BR Ambedkar was drunk while writing the Constitution: @ArvindKejriwal
He should be Arrested
Share this maximum pic.twitter.com/QVmnLCK5dR
ਇਹ ਵੀ ਪੜ੍ਹੋ
— Vibhor Anand🇮🇳(हिंसक हिंदू) (@AlphaVictorVA) December 22, 2024
ਇਲਜ਼ਾਮ ਹੈ ਕਿ ਮੁਲਜ਼ਮ ਨੇ SC/ST ਭਾਈਚਾਰੇ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਈ ਹੈ। ਪੁਲਿਸ ਨੇ ਵਿਭੋਰ ਆਨੰਦ ਨਾਂ ਦੇ ਇਸ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸਲੇਮ ਟਾਬਰੀ ਥਾਣੇ ਦੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਧਾਰਾ 336 (4), 352,353 (2) ਬੀਐਨਐਸ 3 (1) (ਆਰਯੂਵੀ) ਐਸਸੀ ਐਕਟ 1989 ਅਤੇ ਧਾਰਾ 65 ਆਈਟੀ ਐਕਟ ਤਹਿਤ ਕੇਸ ਦਰਜ ਕੀਤਾ ਹੈ।
ਗਲਤ ਤਰੀਕੇ ਨਾਲ ਕੀਤਾ ਜਾ ਰਿਹਾ ਸੀ ਪੇਸ਼
AAP ਮੁਖੀ ਅਰਵਿੰਦ ਕੇਜਰੀਵਾਲ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿੱਚ ਉਹ ਕਹਿ ਰਹੇ ਹਨ, ਅਸੀਂ ਮੀਟਿੰਗ ਵਿੱਚ ਬੈਠੇ ਸੀ, ਉੱਥੇ ਕੋਈ ਕਹਿ ਰਿਹਾ ਸੀ ਕਿ ਜਿਸ ਨੇ ਸੰਵਿਧਾਨ ਲਿਖਿਆ ਹੈ, ਦਾਰੂ ਪੀ ਕੇ ਲਿਖਿਆ ਹੋਵੇਗਾ। ਅਰਵਿੰਦ ਕੇਜਰੀਵਾਲ ਨੇ ਇਹ ਬਿਆਨ ਭਾਰਤੀ ਸੰਵਿਧਾਨ ਦੇ ਸੰਦਰਭ ਵਿੱਚ ਨਹੀਂ ਸਗੋਂ ਕਾਂਗਰਸ ਪਾਰਟੀ ਦੇ ਸੰਵਿਧਾਨ ਦੇ ਸੰਦਰਭ ਵਿੱਚ ਦਿੱਤਾ ਸੀ।
ਅਮਿਤ ਸ਼ਾਹ ਦੇ ਬਿਆਨ ਤੋਂ ਸ਼ੁਰੂ ਹੋਇਆ ਸੀ ਮਾਮਲਾ
ਡਾ. ਭੀਮ ਰਾਓ ਅੰਬੇਡਕਰ ਦੇ ਨਾਂ ‘ਤੇ ਲਗਾਤਾਰ ਸਿਆਸਤ ਚੱਲ ਰਹੀ ਹੈ। ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਡਾ. ਭੀਮ ਰਾਓ ਅੰਬੇਡਕਰ ਬਾਰੇ ਸਦਨ ‘ਚ ਦਿੱਤੇ ਬਿਆਨ ‘ਤੇ ਨਿਸ਼ਾਨਾ ਸਾਧਿਆ ਸੀ। ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਵੀਡੀਓ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਭਾਜਪਾ ਦੇ ਇਹ ਲੋਕ ਇੰਨੇ ਹੰਕਾਰੀ ਹੋ ਗਏ ਹਨ ਕਿ ਉਨ੍ਹਾਂ ਨੂੰ ਕਿਸੇ ਦੀ ਸਮਝ ਨਹੀਂ ਆਉਂਦੀ।