Crime News: ਸਾਂਝੀ ਕੰਧ ਨੂੰ ਲੈ ਕੇ ਹੋਇਆ ਝਗੜਾ, ਚੱਲੇ ਇੱਟਾਂ ਪੱਥਰ, ਕਈ ਲੋਕ ਹੋਏ ਜ਼ਖਮੀ

Updated On: 

14 May 2023 07:11 AM

ਘਟਨਾ ਅਬੋਹਰ ਦੀ ਸਰਕੂਲਰ ਰੋਡ ਦੀ ਹੈ ਜਿੱਥੇ ਦੋ ਧਿਰਾਂ ਵਿੱਚ ਸਿਰਫ ਸਾਂਝੀ ਕੰਧ ਵਿੱਚ ਹੋਏ ਸੁਰਾਖ ਨੂੰ ਲੈ ਕੇ ਵਿਵਾਦ ਹੋ ਗਿਆ। ਇੱਕ ਧਿਰ ਨੇ ਦੂਜੀ ਧਿਰ ਨੂੰ ਸੁਰਾਖ ਬੰਦ ਕਰਨ ਲਈ ਕਿਹਾ ਜਿਸ ਤੇ ਬਹਿਸ ਹੋ ਗਈ ਤੇ ਫੇਰ ਬਹਿਸ ਨੇ ਝਗੜੇ ਦਾ ਦਾ ਰੂਪ ਲੈ ਲਿਆ। ਜਿਸ ਕਾਰਨ ਇੱਟਾਂ ਪੱਥਰ ਚੱਲੇ ਤੇ ਕਈ ਲੋਕ ਜ਼ਖਮੀ ਹੋ ਗਏ।

Crime News: ਸਾਂਝੀ ਕੰਧ ਨੂੰ ਲੈ ਕੇ ਹੋਇਆ ਝਗੜਾ, ਚੱਲੇ ਇੱਟਾਂ ਪੱਥਰ, ਕਈ ਲੋਕ ਹੋਏ ਜ਼ਖਮੀ
Follow Us On

ਫਾਜਿਲਕਾ। ਅਬੋਹਰ ਦੇ ਸਥਾਨਕ ਸਰਕੂਲਰ ਰੋਡ ਤੇ ਚਾਚੇ-ਭਤੀਜੇ ਨੇ ਸਾਂਝੀ ਕੰਧ ਦੇ ਝਗੜੇ ਨੂੰ ਲੈ ਕੇ ਇਕ-ਦੂਜੇ ‘ਤੇ ਇੱਟਾਂ-ਪੱਥਰ ਸੁੱਟੇ, ਜਿਸ ‘ਚ ਪੰਜ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਲਾਜ ਅਧੀਨ ਮਹੇਸ਼ ਨੇ ਦੱਸਿਆ ਕਿ ਘਰ ਦੀ ਸਾਝੀ ਕੰਧ ਸੀ।

ਉਸਨੇ ਦੱਸਿਆ ਕਿ ਉਹ ਆਪਣਾ ਨਵਾਂ ਘਰ ਬਣਾ ਰਿਹਾ ਹੈ, ਜਿਸ ਕਾਰਨ ਸਾਂਝੀ ਕੰਧ ਵੀ ਦੁਬਾਰਾ ਬਣ ਗਈ, ਕੰਧ ‘ਚ ਇੱਕ ਸੁਰਾਖ ਰਹਿ ਗਿਆ, ਜਿਸ ਨੂੰ ਲੈ ਕੇ ਬਹਿਸ ਕਰਦੇ ਹੋਏ ਉਸ ਦੇ ਭਤੀਜੇ ਸਾਹਿਲ ਅਤੇ ਉਸ ਦੀ ਪਤਨੀ ਰੇਸ਼ਮਾ ਨੇ ਉਸ ‘ਤੇ ਇੱਟ ਪੱਥਰ ਨਾਲ ਹਮਲਾ ਕਰ ਦਿੱਤਾ। ਜਿਸ ਵਿੱਚ ਉਹ ਅਤੇ ਉਸ ਦਾ ਪੁੱਤਰ ਅਮਨ ਅਤੇ ਪਤਨੀ ਸੰਗੀਤਾ ਜ਼ਖ਼ਮੀ ਹੋ ਗਏ।

ਪੰਜ ਜ਼ਖਮੀਆਂ ਦਾ ਡਾਕਟਰ ਨੇ ਕੀਤਾ ਇਲਾਜ

ਇਸੇ ਦੌਰਾਨ ਜ਼ਖਮੀ ਹੋਏ ਦੂਜੀ ਧਿਰ ਦੇ ਸਾਹਿਲ ਅਤੇ ਉਸ ਦੀ ਪਤਨੀ ਰੇਸ਼ਮਾ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਆਪਣੇ ਤਾਏ ਨਾਲ ਗੱਲ ਨਹੀਂ ਕਰ ਰਹੇ ਸਨ। ਪਰ ਹੁਣ ਉਨ੍ਹਾਂ ਵੱਲੋਂ ਬਣਾਈ ਸਾਂਝੀ ਕੰਧ ਵਿੱਚ ਜਾਣਬੁੱਝ ਕੇ ਇੱਕ ਵੱਡਾ ਸੁਰਾਖ ਛੱਡ ਦਿੱਤਾ ਗਿਆ ਸੀ।

ਕੰਧ ਦੇ ਸੁਰਾਖ ਨੂੰ ਲੈ ਕੇ ਹੋਇਆ ਝਗੜਾ

ਜਦੋਂ ਉਨ੍ਹਾਂ ਉਨ੍ਹਾਂ ਨੂੰ ਸੁਰਾਖ ਬੰਦ ਕਰਨ ਲਈ ਕਿਹਾ ਤਾਂ ਉਨ੍ਹਾਂ ਉਨ੍ਹਾਂ ਤੇ ਗਾਲੀ-ਗਲੋਚ ਕਰ ਦਿੱਤਾ ਅਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਦੋਵੇਂ ਜ਼ਖ਼ਮੀ ਹੋ ਗਏ ਜਦਕਿ ਉਨ੍ਹਾਂ ਦਾ 3 ਸਾਲਾ ਪੁੱਤਰ ਖੁਸ਼ਹਾਲ ਇਸ ਹਮਲੇ ਵਿੱਚ ਬਚ ਗਿਆ। ਡਾਕਟਰ ਸੰਦੀਪ ਨੇ ਦੱਸਿਆ ਕਿ ਝਗੜੇ ਵਿੱਚ ਜ਼ਖਮੀ ਹੋਏ 5 ਵਿਅਕਤੀ ਉਨ੍ਹਾਂ ਕੋਲ ਆਏ ਹਨ, ਜਿਨ੍ਹਾਂ ਦਾ ਇਲਾਜ ਕੀਤਾ ਗਿਆ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ