ਕਪੂਰਥਲਾ ‘ਚ ਬ੍ਰਾਹਮਣ ਸਭਾ ਦੇ ਆਗੂ ‘ਤੇ ਹਮਲਾ, ਲੋਹੇ ਦੀ ਰਾਡ ਨਾਲ ਕੀਤੀ ਕੁੱਟਮਾਰ

Published: 

16 Sep 2025 15:11 PM IST

ਘਟਨਾ ਉਸ ਸਮੇਂ ਵਾਪਰੀ ਜਦੋਂ ਭਾਸਕਰ ਨੇ ਇੱਕ ਤੇਜ਼ ਰਫ਼ਤਾਰ ਕਾਰ ਚਾਲਕ ਨੂੰ ਹੌਲੀ ਚੱਲਣ ਲਈ ਕਿਹਾ। ਇਸ 'ਤੇ ਕਾਰ ਸਵਾਰ ਨੌਜਵਾਨਾਂ ਨੇ ਬਹਿਸ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਨੌਜਵਾਨਾਂ ਨੇ ਦੋ ਬਾਈਕ ਸਵਾਰ ਸਾਥੀਆਂ ਨੂੰ ਸੱਦ ਲਿਆ। ਸਾਰਿਆਂ ਨੇ ਲੋਹੇ ਦੀ ਰਾਡ ਨਾਲ ਭਾਸਕਰ 'ਤੇ ਹਮਲਾ ਕਰ ਦਿੱਤਾ।

ਕਪੂਰਥਲਾ ਚ ਬ੍ਰਾਹਮਣ ਸਭਾ ਦੇ ਆਗੂ ਤੇ ਹਮਲਾ, ਲੋਹੇ ਦੀ ਰਾਡ ਨਾਲ ਕੀਤੀ ਕੁੱਟਮਾਰ

ਸੰਕੇਤਕ ਤਸਵੀਰ

Follow Us On

ਕਪੂਰਥਲਾ ਚ ਸ਼੍ਰੀ ਸਤਿਨਾਰਾਇਣ ਬਾਜ਼ਾਰ ਚ ਮੰਗਲਵਾਰ ਰਾਤ ਕਰੀਬ 10 ਵਜੇ ਘਰ ਵਾਪਸ ਪਰਤ ਰਹੇ ਬ੍ਰਾਹਮਣ ਸਭਾ ਦੇ ਆਗੂ ਤੇ ਐਂਟੀ ਟੈਰੋਰਿਸਟ ਫਰੰਟ ਦੇ ਸੂਬਾ ਉਪ ਪ੍ਰਧਾਨ ਲਾਲੀ ਭਾਸਕਰ ਤੇ ਕੁੱਝ ਨੌਜਵਾਨਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਹਮਲੇ ਚ ਗੰਭੀਰ ਰੂਪ ਤੋਂ ਜ਼ਖ਼ਮੀ ਹੋਏ ਲਾਲੀ ਭਾਸਕਰ ਨੂੰ ਸਿਵਲ ਹਸਪਤਾਲ ਚ ਦਾਖਲ ਕਰਵਾਇਆ ਗਿਆ। ਡਾਕਟਰਾਂ ਅਨੁਸਾਰ ਉਨ੍ਹਾਂ ਦੀ ਸਥਿਤੀ ਖਤਰੇ ਤੋਂ ਬਾਹਰ ਹੈ।

ਘਟਨਾ ਉਸ ਸਮੇਂ ਵਾਪਰੀ ਜਦੋਂ ਭਾਸਕਰ ਨੇ ਇੱਕ ਤੇਜ਼ ਰਫ਼ਤਾਰ ਕਾਰ ਚਾਲਕ ਨੂੰ ਹੌਲੀ ਚੱਲਣ ਲਈ ਕਿਹਾ। ਇਸ ਤੇ ਕਾਰ ਸਵਾਰ ਨੌਜਵਾਨਾਂ ਨੇ ਬਹਿਸ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਨੌਜਵਾਨਾਂ ਨੇ ਦੋ ਬਾਈਕ ਸਵਾਰ ਸਾਥੀਆਂ ਨੂੰ ਸੱਦ ਲਿਆ। ਸਾਰਿਆਂ ਨੇ ਲੋਹੇ ਦੀ ਰਾਡ ਨਾਲ ਭਾਸਕਰ ਤੇ ਹਮਲਾ ਕਰ ਦਿੱਤਾ।

ਦੋ ਹਮਲਾਵਰਾਂ ਨੂੰ ਫੜ੍ਹ ਲਿਆ ਗਿਆ

ਭਾਸਕਰ ਨੇ ਦੱਸਿਆ ਕਿ ਉਹ ਹਮਲਾਵਰਾਂ ਨੂੰ ਨਹੀਂ ਪਹਿਚਾਣਦੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਹਿਲਾਂ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆੰ ਹਨ। ਇਸ ਦੀ ਸ਼ਿਕਾਇਤ ਉਨ੍ਹਾਂ ਨੇ ਪੰਜਾਬ ਦੇ ਡੀਜੀਪੀ ਨੂੰ ਵੀ ਕੀਤੀ ਸੀ।

ਡੀਐਸਪੀ ਦੀਪਕਰਨ ਸਿੰਘ ਨੇ ਦੱਸਿਆ ਕਿ ਸੀਟੀ ਥਾਣਾ ਪੁਲਿਸ ਨੇ ਦੋ ਹਮਲਾਵਰਾਂ ਨੂੰ ਫੜ੍ਹ ਲਿਆ। ਐਸਐਚਓ ਅਨੁਸਰ ਦੋਵੇਂ ਬਾਈਕ ਸਵਾਰਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਭਾਸਕਰ ਦੇ ਬਿਆਨ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

Related Stories