ਗੁਰਦਾਸਪੁਰ ਦੀ ਚੌਤਰਾ ਬੀਐਸਐਫ ਚੌਕੀ ‘ਤੇ ਧਮਾਕਾ: ਡਿਊਟੀ ‘ਤੇ ਤਾਇਨਾਤ ਜਵਾਨ ਜ਼ਖਮੀ; ਬਾਰਡਰ ‘ਤੇ ਤਾਰਾਂ ਦੇ ਪਾਰ ਹੋਇਆ ਧਮਾਕਾ, ਜਾਂਚ ਸ਼ੁਰੂ

avtar-singh
Updated On: 

09 Apr 2025 15:16 PM

Gurdaspur BoP Chautara Blast: ਗੁਰਦਾਸਪੁਰ ਵਿੱਚ ਅਕਸਰ ਪਾਕਿਸਤਾਨੀ ਘੁਸਪੈਠੀਏ ਭਾਰਤ ਵਿੱਚ ਦਾਖ਼ਲ ਹੋਣ ਦੀ ਨਾਕਾਮ ਕੋਸ਼ਿਸ਼ ਕਰਦੇ ਹਨ, ਪਰ ਸਾਡੇ ਜਵਾਨਾਂ ਦੀ ਮੁਸਤੈਦੀ ਕਰਕੇ ਉਹ ਆਪਣੇ ਨਾਪਾਕ ਮਨਸੂਬਿਆਂ ਨੂੰ ਅੰਜਾਮ ਨਹੀਂ ਦੇ ਪਾਉਂਦੇ ਤਾਂ ਧਮਾਕੇ ਵਰਗ੍ਹੀਆਂ ਕੋਝੀਆਂ ਹਰਕਤਾਂ ਤੇ ਵੀ ਨਿੱਤਰ ਆਉਂਦੇ ਹਨ। ਅਜਿਹੀ ਹੀ ਘਟਨਾ ਵਿੱਚ ਬੁੱਧਵਾਰ ਨੂੰ ਬੀਐਸਐਫ ਦੇ ਇੱਕ ਬਹਾਦਰ ਜਵਾਨ ਦਾ ਪੈਰ ਬੁਰੀ ਤਰ੍ਹਾਂ ਨਾਲ ਜਖ਼ਮੀ ਹੋ ਗਿਆ।

ਗੁਰਦਾਸਪੁਰ ਦੀ ਚੌਤਰਾ ਬੀਐਸਐਫ ਚੌਕੀ ਤੇ ਧਮਾਕਾ: ਡਿਊਟੀ ਤੇ ਤਾਇਨਾਤ ਜਵਾਨ ਜ਼ਖਮੀ; ਬਾਰਡਰ ਤੇ ਤਾਰਾਂ ਦੇ ਪਾਰ ਹੋਇਆ ਧਮਾਕਾ, ਜਾਂਚ ਸ਼ੁਰੂ

ਗੁਰਦਾਸਪੁਰ ਦੇ ਚੌਤਰਾ ਬੀਐਸਐਫ ਚੌਕੀ 'ਤੇ ਧਮਾਕਾ

Follow Us On

ਪੰਜਾਬ ਦੇ ਗੁਰਦਾਸਪੁਰ ਵਿੱਚ ਬੀਓਪੀ ਚੌਤਰਾ ਸਰਹੱਦ ਨੇੜੇ ਕੰਡਿਆਲੀ ਤਾਰ ਦੇ ਪਾਰ ਹੋਏ ਧਮਾਕੇ ਵਿੱਚ ਇੱਕ ਬੀਐਸਐਫ ਜਵਾਨ ਜ਼ਖਮੀ ਹੋ ਗਿਆ ਹੈ। ਬੀਐਸਐਫ ਸੈਕਟਰ ਨੇੜੇ ਹੋਈ ਇਸ ਸ਼ੱਕੀ ਘਟਨਾ ਨੇ ਅਧਿਕਾਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਬੀਐਸਐਫ ਦੇ ਅਧਿਕਾਰੀ ਜਾਂਚ ਲਈ ਮੌਕੇ ‘ਤੇ ਪਹੁੰਚੇ ਹੋਏ ਹਨ। ਜਾਂਚ ਅਧਿਕਾਰੀ ਡੁੰਘਾਈ ਨਾਲ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ, ਪਰ ਸ਼ੁਰੂਆਤੀ ਜਾਂਚ ਵਿੱਚ ਕੰਡਿਆਲੀ ਤਾਰ ਦੇ ਉਸ ਪਾਸਿਓਂ ਇਹ ਧਮਾਕਾ ਹੋਇਆ ਹੈ।

ਜਾਣਕਾਰੀ ਅਨੁਸਾਰ ਮੰਗਲਵਾਰ ਰਾਤ ਨੂੰ ਬੀਐਸਐਫ ਦੇ ਚੌਤਰਾ ਬੀਓਪੀ ਜਵਾਨ ਕੰਡਿਆਲੀ ਤਾਰ ਦੇ ਨੇੜੇ ਡਿਊਟੀ ‘ਤੇ ਸਨ ਜਦੋਂ ਅਚਾਨਕ ਧਮਾਕਾ ਹੋ ਗਿਆ ਅਤੇ ਬੀਐਸਐਫ ਜਵਾਨ ਦਾ ਪੈਰ ਜ਼ਖਮੀ ਹੋ ਗਿਆ। ਘਟਨਾ ਦੀ ਖ਼ਬਰ ਸੁਣਦਿਆਂ ਹੀ ਬੀਐਸਐਫ ਦੇ ਸੀਨੀਅਰ ਅਧਿਕਾਰੀ ਅਤੇ ਹੋਰ ਪੁਲਿਸ ਮੁਲਾਜ਼ਮ ਮੌਕੇ ‘ਤੇ ਪਹੁੰਚ ਗਏ ਅਤੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ। ਜ਼ਖਮੀ ਸਿਪਾਹੀ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਬੀਐਸਐਫ ਅਤੇ ਪੰਜਾਬ ਪੁਲਿਸ ਕਰ ਰਹੀ ਜਾਂਚ

ਜਾਣਕਾਰੀ ਮੁਤਾਬਕ, ਬੀਐਸਐਫ ਪਾਰਟੀ ਰਾਤ ਨੂੰ ਸਰਹੱਦੀ ਸੁਰੱਖਿਆ ਵਾੜ ਦੇ ਅੱਗੇ ਵਾਲੇ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ। ਇਸ ਦੌਰਾਨ, ਸੈਨਿਕਾਂ ਨੂੰ ਭਾਰਤੀ ਖੇਤਰ ਦੇ ਅੰਦਰ ਸ਼ੱਕੀ ਚੀਜਾਂ ਦਾ ਪਤਾ ਲੱਗਿਆ। ਇਸ ਆਪਰੇਸ਼ਨ ਦੌਰਾਨ, ਸੈਨਿਕਾਂ ਨੇ ਵਾੜ ਦੇ ਅੱਗੇ ਲਗਾਏ ਗਏ ਇੱਕ ਸ਼ੱਕੀ ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਦੀ ਪਛਾਣ ਕੀਤੀ, ਜੋ ਸੁਰੱਖਿਆ ਬਲਾਂ ਅਤੇ ਕਿਸਾਨਾਂ ਨੂੰ ਨਿਸ਼ਾਨਾ ਬਣਾਉਣ ਲਈ ਲਗਾਇਆ ਗਿਆ ਸੀ।

ਅੱਗੇ ਦੀ ਜਾਂਚ ਵਿੱਚ ਖੇਤਾਂ ਵਿੱਚ ਲੁਕੀਆਂ ਹੋਈਆਂ ਤਾਰਾਂ ਦੇ ਇੱਕ ਨੈੱਟਵਰਕ ਦਾ ਖੁਲਾਸਾ ਹੋਇਆ, ਜਿਸ ਤੋਂ ਕਈ IED ਦੀ ਮੌਜੂਦਗੀ ਦੀ ਪੁਸ਼ਟੀ ਹੋਈ। ਇਲਾਕੇ ਨੂੰ ਘੇਰਾਬੰਦੀ ਅਤੇ ਸਾਫ਼ ਕਰਨ ਦੌਰਾਨ, ਇੱਕ IED ਲੁਕਿਆ ਹੋਇਆ ਵਿਸਫੋਟਕ ਯੰਤਰ ਗਲਤੀ ਨਾਲ ਫਟ ਗਿਆ। ਇਸ ਕਾਰਨ ਇੱਕ ਬੀਐਸਐਫ ਜਵਾਨ ਦੇ ਪੈਰ ਵਿੱਚ ਗੰਭੀਰ ਸੱਟ ਲੱਗ ਗਈ। ਬੀਐਸਐਫ ਦੇ ਬੁਲਾਰੇ ਨੇ ਦੱਸਿਆ ਕਿ ਬੰਬ ਨਿਰੋਧਕ ਦਸਤੇ ਨੇ ਇਲਾਕੇ ਦੀ ਪੂਰੀ ਤਲਾਸ਼ੀ ਲਈ ਅਤੇ ਇਲਾਕੇ ਨੂੰ ਸਾਫ਼ ਕਰਨ ਤੋਂ ਬਾਅਦ, ਮੌਕੇ ‘ਤੇ ਹੀ ਆਈਈਡੀ ਨੂੰ ਨਸ਼ਟ ਕਰ ਦਿੱਤਾ।

ਸਰਹੱਦ ਨੇੜੇ ਕਈ ਵਾਰ ਨਜ਼ਰ ਆ ਚੁੱਕੇ ਹਨ ਸ਼ੱਕੀ

ਉੱਧਰ, ਗੁਰਦਾਸਪੁਰ ਅਤੇ ਪਠਾਨਕੋਟ ਦੇ ਸਰਹੱਦੀ ਇਲਾਕੇ ਨੇੜੇ ਕਈ ਵਾਰ ਸ਼ੱਕੀ ਵੀ ਨਜ਼ਰ ਆ ਚੁੱਕੇ ਹਨ। ਹਾਲ ਹੀ ਵਿੱਚ ਪਠਾਨਕੋਟ ਦੇ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਪਿੰਡ ਛੋਡੀਆ ਵਿੱਚ ਇੱਕ ਔਰਤ ਨੇ ਤਿੰਨ ਸ਼ੱਕੀ ਵਿਅਕਤੀਆਂ ਨੂੰ ਦੇਖਿਆ ਸੀ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਪਿੰਡ ਨੂੰ ਛਾਉਣੀ ‘ਚ ਤਬਦੀਲ ਕਰ ਦਿੱਤਾ। ਪਿੰਡ ‘ਚ ਵੱਖ-ਵੱਖ ਥਾਵਾਂ ‘ਤੇ ਤਲਾਸ਼ੀ ਮੁਹਿੰਮ ਵੀ ਚਲਾਈ ਗਈ, ਪਰ ਇਨ੍ਹਾਂ ਸ਼ੱਕੀਆਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ। ਇਸ ਤੋਂ ਕੁਝ ਮਹੀਨੇ ਪਹਿਲਾਂ ਪਠਾਨਕੋਟ ਵਿੱਚ ਇੱਕੋਂ ਨਾਲ 6-7 ਸ਼ੱਕੀ ਦਿਖਾਈ ਦਿੱਤੇ ਸਨ, ਪੁਲਿਸ ਅਤੇ ਬੀਐਸਐਫ ਨੇ ਨੇੜਲੇ ਇਲਾਕਿਆਂ ਵਿੱਚ ਡੁੰਘਾਈ ਨਾਲ ਸਰਚ ਮੁਹਿੰਮ ਚਲਾਈ ਸੀ, ਪਰ ਉਦੋਂ ਵੀ ਇਹ ਲੋਕ ਹੱਥ ਨਹੀਂ ਆ ਸੱਕੇ ਸਨ।

ਨਾ’ਪਾਕ’ ਹਰਕਤਾਂ ਦਾ ਮੁੰਹ ਤੋੜਵਾਂ ਜਵਾਬ ਦਿੰਦੇ ਹਨ ਜਵਾਨ

ਗੁਰਦਾਸਪਪੁਰ ਦੀ ਇਸ ਚੌਕੀ ਤੇ ਪਹਿਲਾਂ ਵੀ ਕਈ ਵਾਰ ਪਾਕਿਸਤਾਨੀ ਅੱਤਵਾਦੀਆਂ ਵੱਲੋਂ ਭਾਰਤ ਨੂੰ ਨੁਕਸਾਨ ਪਹੁੰਚਾਉਣ ਦੀਆ ਘਿਣੌਨੀਆਂ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ, ਪਰ ਬੀਐਸਐਫ ਦੇ ਜਵਾਨ ਹਮੇਸ਼ਾਂ ਅਜਿਹੀਆਂ ਨਾਪਾਕ ਹਰਕਤਾਂ ਦਾ ਜਵਾਬ ਦੇਣ ਲਈ ਤਿਆਰ ਰਹਿੰਦੇ ਹਨ। ਅਜਿਹੇ ਦੇਸ਼ ਵਿਰੋਧੀ ਅਨਸਰਾਂ ਦੀ ਕੋਸ਼ਿਸ਼ ਇਹ ਵੀ ਹੁੰਦੀ ਹੈ ਕਿ ਉਹ ਸਾਡੇ ਜਵਾਨਾਂ ਤੇ ਹਮਲੇ ਕਰਕੇ ਉਨ੍ਹਾਂ ਦੇ ਹੌੰਸਲੇ ਕਮਜੋਰ ਕਰ ਸਕਨ, ਪਰ ਹਿੰਦੁਸਤਾਨ ਦੇ ਬਹਾਦਰ ਜਵਾਨਾਂ ਵਿੱਚ ਦੇਸ਼ ਭਗਤੀ ਦਾ ਜਜ਼ਬਾ ਕੁੱਟ-ਕੁੱਟ ਕੇ ਭਰਿਆ ਹੋਇਆ ਹੈ। ਉਹ ਹਰ ਵਾਰ ਇਨ੍ਹਾਂ ਲੋਕਾਂ ਨੂੁੰ ਮੁੰਹ ਤੋੜਵਾਂ ਜਵਾਬ ਦਿੰਦੇ ਹਨ… ਫੇਰ ਭਾਵੇਂ ਉਹ ਗੁਰਦਾਸਪੁਰ ਦਾ ਬਾਰਡਰ ਹੋਵੇ ਜਾਂ ਫੇਰ ਅਰੁਣਾਚਲ ਪ੍ਰਦੇਸ਼ ਦੀ ਸਰਹੱਦ।