Shocking: ਸਕੂਲ ਵਿੱਚ ਪਿਸਤੌਲ ਲੈਕੇ ਆਇਆ ਪਹਿਲੀ ਦਾ ਵਿਦਿਆਰਥੀ, ਤੀਜੀ ਕਲਾਸ ਦੇ ਵਿਦਿਆਰਥੀ ਨੂੰ ਮਾਰੀ ਗੋਲੀ, ਪਿਤਾ ਪਿਸਤੌਲ ਤੇ ਪੁੱਤਰ ਨੂੰ ਲੈਕੇ ਟੱਪ ਗਿਆ ਕੰਧ

tv9-punjabi
Updated On: 

31 Jul 2024 14:59 PM

ਇਹ ਘਟਨਾ ਬਿਹਾਰ ਦੇ ਸੁਪੌਲ ਦੀ ਹੈ। ਜਦੋਂ ਮੁਲਜ਼ਮ ਵਿਦਿਆਰਥੀ ਦੇ ਪਿਤਾ ਨੂੰ ਇਸ ਦੀ ਸੂਚਨਾ ਮਿਲੀ ਤਾਂ ਉਹ ਜਲਦਬਾਜ਼ੀ 'ਚ ਸਕੂਲ ਪਹੁੰਚਿਆ ਅਤੇ ਪ੍ਰਿੰਸੀਪਲ ਦੇ ਮੇਜ਼ 'ਤੇ ਰੱਖਿਆ ਪਿਸਤੌਲ ਅਤੇ ਆਪਣੇ ਬੇਟੇ ਨੂੰ ਲੈ ਕੇ ਉਥੋਂ ਭੱਜ ਗਿਆ। ਪਿਤਾ ਨੇ ਆਪਣਾ ਸਾਈਕਲ ਸਕੂਲ ਵਿੱਚ ਹੀ ਛੱਡ ਦਿੱਤਾ।

Shocking: ਸਕੂਲ ਵਿੱਚ ਪਿਸਤੌਲ ਲੈਕੇ ਆਇਆ ਪਹਿਲੀ ਦਾ ਵਿਦਿਆਰਥੀ, ਤੀਜੀ ਕਲਾਸ ਦੇ ਵਿਦਿਆਰਥੀ ਨੂੰ ਮਾਰੀ ਗੋਲੀ, ਪਿਤਾ ਪਿਸਤੌਲ ਤੇ ਪੁੱਤਰ ਨੂੰ ਲੈਕੇ ਟੱਪ ਗਿਆ ਕੰਧ

ਹਸਪਤਾਲ ਵਿੱਚ ਇਲਾਜ ਅਧੀਨ ਜਖ਼ਮੀ ਬੱਚਾ

Follow Us On

ਬਿਹਾਰ ਦੇ ਸੁਪੌਲ ਜ਼ਿਲ੍ਹੇ ਦੇ ਤ੍ਰਿਵੇਣੀਗੰਜ ਵਿੱਚ ਬੁੱਧਵਾਰ ਨੂੰ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਲਾਲਪੱਟੀ ਸਥਿਤ ਇੱਕ ਨਿੱਜੀ ਸਕੂਲ ਵਿੱਚ ਪਹਿਲੀ ਜਮਾਤ ਦੇ ਵਿਦਿਆਰਥੀ ਨੇ ਤੀਜੀ ਜਮਾਤ ਵਿੱਚ ਪੜ੍ਹਦੇ 10 ਸਾਲਾ ਵਿਦਿਆਰਥੀ ਨੂੰ ਗੋਲੀ ਮਾਰ ਦਿੱਤੀ। ਵਿਦਿਆਰਥੀ ਦੀ ਖੱਬੀ ਲੱਤ ਵਿੱਚ ਗੋਲੀ ਲੱਗੀ ਹੈ। ਬੱਚਾ ਆਪਣੇ ਬੈਗ ਵਿੱਚ ਪਿਸਤੌਲ ਲੈ ਕੇ ਸਕੂਲ ਆਇਆ ਸੀ। ਜ਼ਖਮੀ ਬੱਚੇ ਨੂੰ ਤੁਰੰਤ ਉਪਮੰਡਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਡਾਕਟਰਾਂ ਮੁਤਾਬਕ ਵਿਦਿਆਰਥੀ ਦੀ ਹਾਲਤ ਖਤਰੇ ਤੋਂ ਬਾਹਰ ਹੈ।

ਇਸ ਘਟਨਾ ਤੋਂ ਬਾਅਦ ਸਕੂਲ ‘ਚ ਹੜਕੰਪ ਮੱਚ ਗਿਆ। ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਵਿਦਿਆਰਥੀ ਨੂੰ ਹਥਿਆਰ ਕਿਵੇਂ ਲੱਗਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਪਹਿਲਾਂ ਮੁਲਜ਼ਮ ਵਿਦਿਆਰਥੀ ਦਾ ਪਿਤਾ ਇਸ ਸਕੂਲ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ। ਇਹ ਘਟਨਾ ਸਕੂਲ ਦੀ ਪ੍ਰਾਰਥਨਾ ਤੋਂ ਪਹਿਲਾਂ ਵਾਪਰੀ।

ਬੱਚੇ ਨੂੰ ਹਸਪਤਾਲ ਚ ਕਰਵਾਇਆ ਗਿਆ ਦਾਖਲ

ਜ਼ਖਮੀ ਵਿਦਿਆਰਥੀ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਸਕੂਲ ਦੇ ਪ੍ਰਿੰਸੀਪਲ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਬੱਚੇ ਨੂੰ ਗੋਲੀ ਲੱਗੀ ਹੈ। ਜਿਸ ਮਗਰੋਂ ਬੱਚੇ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਸਬੰਧੀ ਜਦੋਂ ਮੁਲਜ਼ਮ ਵਿਦਿਆਰਥੀ ਦੇ ਪਿਤਾ ਨੂੰ ਸੂਚਿਤ ਕੀਤਾ ਗਿਆ ਤਾਂ ਉਹ ਤੁਰੰਤ ਸਕੂਲ ਪਹੁੰਚਿਆ ਅਤੇ ਪ੍ਰਿੰਸੀਪਲ ਦੇ ਟੇਬਲ ‘ਤੇ ਰੱਖਿਆ ਪਿਸਤੌਲ ਅਤੇ ਆਪਣੇ ਪੁੱਤਰ ਨੂੰ ਲੈ ਕੇ ਸਕੂਲ ਦੀ ਕੰਧ ਟੱਪ ਕੇ ਫਰਾਰ ਹੋ ਗਿਆ। ਇਸ ਦੌਰਾਨ ਪਿਤਾ ਆਪਣੀ ਸਾਈਕਲ ਸਕੂਲ ਵਿੱਚ ਹੀ ਛੱਡ ਗਿਆ।

ਪਰਿਵਾਰਕ ਮੈਂਬਰ ਸਦਮੇ ‘ਚ

ਜ਼ਖਮੀ ਵਿਦਿਆਰਥੀ ਦੇ ਪਰਿਵਾਰ ਨੇ ਸਕੂਲ ਪ੍ਰਸ਼ਾਸਨ ਅਤੇ ਪੁਲਿਸ ਤੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ, ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਦੁਹਰਾਈ ਜਾਵੇ। ਇਸ ਘਟਨਾ ਤੋਂ ਬਾਅਦ ਪੀੜਤ ਬੱਚੇ ਦੇ ਪਰਿਵਾਰਕ ਮੈਂਬਰ ਸਦਮੇ ‘ਚ ਹਨ। ਉਹ ਵਿਸ਼ਵਾਸ ਨਹੀਂ ਕਰ ਸਕਦੇ ਕਿ ਇੱਕ ਛੋਟਾ ਬੱਚਾ ਅਜਿਹੀ ਹਰਕਤ ਕਰੇਗਾ। ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਮੁਲਜ਼ਮ ਬੱਚੇ ਦੇ ਮਾਪਿਆਂ ਤੋਂ ਵੀ ਪੁੱਛਗਿੱਛ ਕੀਤੀ ਜਾਵੇ।