Gangster Arrest: ਗੈਂਗਸਟਰ ਜੱਸਾ ਬੁਰਜ ਗ੍ਰਿਫਤਾਰ, AGTF ਨੇ 4 ਲੋਕਾਂ ਨੂੰ ਕੀਤਾ ਕਾਬੂ

Updated On: 

05 Oct 2024 12:43 PM

Punjab Police Gangster Arrest: ਪੁਲਿਸ ਨੇ ਗੈਂਗ ਦੇ ਸਰਗਨਾ ਜਸਪ੍ਰੀਤ ਸਿੰਘ ਉਰਫ ਜੱਸਾ ਬੁਰਜ ਸਮੇਤ 3 ਮੁਲਜ਼ਮਾਂ ਨੂੰ ਰਿਮਾਂਡ 'ਤੇ ਲਿਆ ਹੈ। ਸਾਰੇ ਮੁਲਜ਼ਮ ਹਥਿਆਰਾਂ ਦੀ ਤਸਕਰੀ, ਖੋਹ ਅਤੇ ਅਗਵਾ ਸਮੇਤ ਕਰੀਬ 11 ਅਪਰਾਧਿਕ ਮਾਮਲਿਆਂ ਵਿੱਚ ਨਾਮਜ਼ਦ ਸਨ। ਸਾਰੇ ਕੇਸਾਂ ਵਿੱਚ ਜਸਪ੍ਰੀਤ ਸਿੰਘ ਉਰਫ ਜੱਸਾ ਮੁੱਖ ਮੁਲਜ਼ਮ ਸੀ।

Gangster Arrest: ਗੈਂਗਸਟਰ ਜੱਸਾ ਬੁਰਜ ਗ੍ਰਿਫਤਾਰ, AGTF ਨੇ 4 ਲੋਕਾਂ ਨੂੰ ਕੀਤਾ ਕਾਬੂ

ਗੈਂਗਸਟਰ ਜੱਸਾ ਬੁਰਜ ਗ੍ਰਿਫਤਾਰ, AGTF ਨੇ 4 ਲੋਕਾਂ ਨੂੰ ਕੀਤਾ ਕਾਬੂ

Follow Us On

ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਬਠਿੰਡਾ ਪੁਲਿਸ ਨਾਲ ਸਾਂਝੇ ਆਪਰੇਸ਼ਨ ਦੌਰਾਨ ਗੈਂਗਸਟਰ ਜੱਸਾ ਬੁਰਜ ਨੂੰ ਉਸਦੇ ਤਿੰਨ ਸਾਥੀਆਂ ਨਾਲ ਗ੍ਰਿਫਤਾਰ ਕੀਤਾ ਹੈ। ਉਕਤ ਮੁਲਜ਼ਮ ਗੈਂਗਸਟਰ ਜੱਸਾ ਬੁਰਜ ਗੈਂਗ ਲਈ ਕੰਮ ਕਰਦਾ ਸੀ। ਉਕਤ ਮੁਲਜ਼ਮਾਂ ਨੂੰ ਗੁਪਤ ਸੂਚਨਾ ਦੇ ਆਧਾਰ ‘ਤੇ ਕਾਬੂ ਕੀਤਾ ਗਿਆ ਹੈ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਪੂਰੇ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਹੈ।

ਪੁਲਿਸ ਨੇ ਗੈਂਗ ਦੇ ਸਰਗਨਾ ਜਸਪ੍ਰੀਤ ਸਿੰਘ ਉਰਫ ਜੱਸਾ ਬੁਰਜ ਸਮੇਤ 3 ਮੁਲਜ਼ਮਾਂ ਨੂੰ ਰਿਮਾਂਡ ‘ਤੇ ਲਿਆ ਹੈ। ਸਾਰੇ ਮੁਲਜ਼ਮ ਹਥਿਆਰਾਂ ਦੀ ਤਸਕਰੀ, ਖੋਹ ਅਤੇ ਅਗਵਾ ਸਮੇਤ ਕਰੀਬ 11 ਅਪਰਾਧਿਕ ਮਾਮਲਿਆਂ ਵਿੱਚ ਨਾਮਜ਼ਦ ਸਨ। ਸਾਰੇ ਕੇਸਾਂ ਵਿੱਚ ਜਸਪ੍ਰੀਤ ਸਿੰਘ ਉਰਫ ਜੱਸਾ ਮੁੱਖ ਮੁਲਜ਼ਮ ਸੀ। ਪੁਲੀਸ ਨੇ ਮੁਲਜ਼ਮਾਂ ਕੋਲੋਂ 4 ਪਿਸਤੌਲ (32 ਬੋਰ) ਮੈਗਜ਼ੀਨ ਅਤੇ 11 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਪੁੱਛਗਿੱਛ ਦੌਰਾਨ ਖੁਲਾਸੇ ਹੋਣ ਦੀ ਉਮੀਦ

ਡੀਜੀਪੀ ਗੌਰਵ ਯਾਦਵ ਨੇ ਕਿਹਾ- ਮੁਲਜ਼ਮ ਦਾ ਪਹਿਲਾਂ ਵੀ ਵੱਡਾ ਅਪਰਾਧਿਕ ਰਿਕਾਰਡ ਸੀ। ਫਿਲਹਾਲ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਕਤ ਮੁਲਜ਼ਮਾਂ ਦਾ ਹਥਿਆਰਾਂ ਦਾ ਗਠਜੋੜ ਕਿੱਥੋਂ ਤੱਕ ਜੁੜਿਆ ਹੋਇਆ ਹੈ। ਪੁੱਛਗਿੱਛ ਤੋਂ ਬਾਅਦ ਪੁਲਿਸ ਉਕਤ ਹਥਿਆਰ ਸਪਲਾਈ ਕਰਨ ਵਾਲੇ ਨੂੰ ਵੀ ਗ੍ਰਿਫਤਾਰ ਕਰੇਗੀ।

Exit mobile version