ਜ਼ਿਮਨੀ ਚੋਣਾਂ ਵਿਚਾਲੇ ਬਰਨਾਲਾ ਪੁਲਿਸ ਨੇ 2 ਔਰਤਾਂ ਸਮੇਤ 3 ਨਸ਼ਾ ਤਸਕਰ ਕੀਤੇ ਕਾਬੂ

Published: 

26 Oct 2024 08:53 AM IST

Barnala News: ਪੁਲੀਸ ਨੇ ਮੁਲਜ਼ਮ ਜਗਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 16 ਹਜ਼ਾਰ ਨਸ਼ੀਲੀਆਂ ਗੋਲੀਆਂ ਅਤੇ 250 ਨਸ਼ੀਲੀਆਂ ਬੋਤਲਾਂ ਬਰਾਮਦ ਕੀਤੀਆਂ ਹਨ। ਉਹਨਾਂ ਨੇ ਦੱਸਿਆ ਕਿ ਮੁਲਜ਼ਮ ਭੂਸੀ ਪਟਿਆਲਾ ਤੋਂ ਨਸ਼ੀਲੀਆਂ ਗੋਲੀਆਂ ਅਤੇ ਸ਼ੀਸ਼ੀਆਂ ਲਿਆ ਕੇ ਬਰਨਾਲਾ ਸ਼ਹਿਰ ਵਿੱਚ ਘਣਸੋ ਅਤੇ ਜਗਜੀਤ ਸਿੰਘ ਨੂੰ ਸਪਲਾਈ ਕਰਦਾ ਸੀ। ਜਿਸ ਤੋਂ ਬਾਅਦ ਇਹ ਦੋਵੇਂ ਮੁਲਜ਼ਮ ਸ਼ਹਿਰ 'ਚ ਇਸ ਦੀ ਤਸਕਰੀ ਕਰਦੇ ਸਨ।

ਜ਼ਿਮਨੀ ਚੋਣਾਂ ਵਿਚਾਲੇ ਬਰਨਾਲਾ ਪੁਲਿਸ ਨੇ 2 ਔਰਤਾਂ ਸਮੇਤ 3 ਨਸ਼ਾ ਤਸਕਰ ਕੀਤੇ ਕਾਬੂ

ਜ਼ਿਮਨੀ ਚੋਣਾਂ ਵਿਚਾਲੇ ਬਰਨਾਲਾ ਪੁਲਿਸ ਨੇ 2 ਔਰਤਾਂ ਸਮੇਤ 3 ਨਸ਼ਾ ਤਸਕਰ ਕੀਤੇ ਕਾਬੂ

Follow Us On
ਬਰਨਾਲਾ ਵਿਧਾਨ ਸਭਾ ਜ਼ਿਮਨੀ ਚੋਣ ਦੌਰਾਨ ਐਂਟੀ ਨਾਰਕੋਟਿਕਸ ਪੁਲਿਸ ਨੇ ਨਸ਼ਾ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇੱਕ ਮੁਲਜ਼ਮ ਨੂੰ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਅਤੇ ਸ਼ੀਸ਼ੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਡੀਐਸਪੀ ਸਤਵੀਰ ਸਿੰਘ ਨੇ ਦੱਸਿਆ ਕਿ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਸੀਨੀਅਰ ਪੁਲੀਸ ਅਧਿਕਾਰੀਆਂ ਦੇ ਹੁਕਮਾਂ ਤੇ ਪੁਲੀਸ ਵੱਲੋਂ ਨਸ਼ਾ ਤਸਕਰਾਂ ਅਤੇ ਹੋਰ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਦੇ ਤਹਿਤ ਬਰਨਾਲਾ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਜਾਣਕਾਰੀ ਅਨੁਸਾਰ ਬਰਨਾਲਾ ਪੁਲਿਸ ਦੇ ਥਾਣਾ ਸਿਟੀ ਦੇ ਐਸਐਚਓ ਕੁਲਜਿੰਦਰ ਸਿੰਘ ਅਤੇ ਬੱਸ ਸਟੈਂਡ ਚੌਕੀ ਦੇ ਇੰਚਾਰਜ ਚਰਨਜੀਤ ਸਿੰਘ ਨੇ ਨਸ਼ਾ ਤਸਕਰੀ ਕਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਮੁਲਜ਼ਮ ਜਗਜੀਤ ਸਿੰਘ ਗਿਆਨੀ ਵਾਸੀ ਬਰਨਾਲਾ ਅਤੇ ਦੋ ਔਰਤਾਂ ਘਣਸੋ ਵਾਸੀ ਬਰਨਾਲਾ ਅਤੇ ਸ਼ੇਰਮਾਜਰਾ ਵਾਸੀ ਭੁੱਸੀ ਜ਼ਿਲ੍ਹਾ ਪਟਿਆਲਾ ਨੂੰ ਲੰਮੇ ਸਮੇਂ ਤੋਂ ਨਸ਼ਾ ਸਪਲਾਈ ਕਰਦੇ ਆ ਰਹੇ ਹਨ।

ਪਟਿਆਲਾ ਤੋਂ ਲਿਆਉਂਦੇ ਸਨ ਨਸ਼ਾ

ਪੁਲੀਸ ਨੇ ਮੁਲਜ਼ਮ ਜਗਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 16 ਹਜ਼ਾਰ ਨਸ਼ੀਲੀਆਂ ਗੋਲੀਆਂ ਅਤੇ 250 ਨਸ਼ੀਲੀਆਂ ਬੋਤਲਾਂ ਬਰਾਮਦ ਕੀਤੀਆਂ ਹਨ। ਉਹਨਾਂ ਨੇ ਦੱਸਿਆ ਕਿ ਮੁਲਜ਼ਮ ਭੂਸੀ ਪਟਿਆਲਾ ਤੋਂ ਨਸ਼ੀਲੀਆਂ ਗੋਲੀਆਂ ਅਤੇ ਸ਼ੀਸ਼ੀਆਂ ਲਿਆ ਕੇ ਬਰਨਾਲਾ ਸ਼ਹਿਰ ਵਿੱਚ ਘਣਸੋ ਅਤੇ ਜਗਜੀਤ ਸਿੰਘ ਨੂੰ ਸਪਲਾਈ ਕਰਦਾ ਸੀ। ਜਿਸ ਤੋਂ ਬਾਅਦ ਇਹ ਦੋਵੇਂ ਮੁਲਜ਼ਮ ਸ਼ਹਿਰ ‘ਚ ਇਸ ਦੀ ਤਸਕਰੀ ਕਰਦੇ ਸਨ। ਉਨ੍ਹਾਂ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਡੀਐਸਪੀ ਸਤਵੀਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਮੁਲਜ਼ਮ ਜਗਜੀਤ ਸਿੰਘ ਖ਼ਿਲਾਫ਼ 2 ਐਨਡੀਪੀਐਸ ਕੇਸ ਦਰਜ ਹਨ ਜਦੋਂਕਿ ਮੁਲਜ਼ਮ ਘਨਸੋ ਖ਼ਿਲਾਫ਼ 3 ਐਨਡੀਪੀਐਸ ਅਤੇ 1 ਆਬਕਾਰੀ ਦਾ ਕੇਸ ਦਰਜ ਹੈ।
Related Stories