ਬਦਾਯੂੰ ਡਬਲ ਮਰਡਰ ਕੇਸ ਦਾ ਦੂਜਾ ਆਰੋਪੀ ਬਰੇਲੀ ਤੋਂ ਗ੍ਰਿਫਤਾਰ, ਨੇਪਾਲ ਭੱਜਣ ਦੀ ਕਰ ਰਿਹਾ ਸੀ ਕੋਸ਼ਿਸ਼
Badaun Double Murder update: ਬਦਾਯੂੰ ਦੋਹਰੇ ਕਤਲ ਕਾਂਡ ਵਿੱਚ ਪੁਲਿਸ ਨੇ ਦੂਜੇ ਮੁਲਜ਼ਮ ਨੂੰ ਬਰੇਲੀ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਜਾਵੇਦ ਨੇਪਾਲ ਭੱਜਣ ਦੀ ਯੋਜਨਾ ਬਣਾ ਰਿਹਾ ਸੀ। ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਉਸ ਨੂੰ ਫੜ ਲਿਆ। ਉੱਧਰ, ਦੋਵਾਂ ਬੱਚਿਆਂ ਦੀ ਪੋਸਟਮਾਰਟਮ ਰਿਪੋਰਟ ਵੀ ਸਾਹਮਣੇ ਆ ਗਈ ਹੈ। ਰਿਪੋਰਟ ਮੁਤਾਬਕ, ਇਕ ਬੱਚੇ 'ਤੇ ਤੇਜ਼ਧਾਰ ਹਥਿਆਰ ਨਾਲ 14 ਵਾਰ ਹਮਲਾ ਕੀਤਾ ਗਿਆ। ਜਦਕਿ ਦੂਜੇ ਬੱਚੇ 'ਤੇ ਦੋ ਵਾਰ ਹਮਲਾ ਕੀਤਾ ਗਿਆ।
ਬਦਾਯੂੰ ਡਬਲ ਮਰਡਰ ਕੇਸ ਦਾ ਦੂਜਾ ਆਰੋਪੀ ਬਰੇਲੀ ਤੋਂ ਗ੍ਰਿਫਤਾਰ
ਜਾਵੇਦ ‘ਤੇ 25 ਹਜ਼ਾਰ ਰੁਪਏ ਦੇ ਇਨਾਮ ਦਾ ਸੀ ਐਲਾਨ
ਪੁਲਿਸ ਨੇ ਜਾਵੇਦ ਅਤੇ ਸਾਜਿਦ ਦੋਵਾਂ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 302 (ਕਤਲ) ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਬੁੱਧਵਾਰ ਦੇਰ ਸ਼ਾਮ ਪੁਲਿਸ ਨੇ ਜਾਵੇਦ ਦੀ ਗ੍ਰਿਫ਼ਤਾਰੀ ਲਈ 25,000 ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਹੁਣ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਦੋਵਾਂ ਬੱਚਿਆਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਇਸ ਘਟਨਾ ਨੂੰ ਲੈ ਕੇ ਇਲਾਕੇ ‘ਚ ਅਜੇ ਵੀ ਭਾਰੀ ਰੋਸ ਹੈ। ਇਸ ਘਟਨਾ ਦੇ ਖਿਲਾਫ ਬੁੱਧਵਾਰ ਸਵੇਰੇ ਕੁਝ ਹਿੰਦੂ ਸੰਗਠਨਾਂ ਨੇ ਪ੍ਰਦਰਸ਼ਨ ਕੀਤਾ। ਇਹ ਮਾਮਲਾ ਦੋ ਵੱਖ-ਵੱਖ ਭਾਈਚਾਰਿਆਂ ਨਾਲ ਸਬੰਧਤ ਹੈ। ਇਸ ਦੇ ਮੱਦੇਨਜ਼ਰ ਇਲਾਕੇ ‘ਚ ਭਾਰੀ ਪੁਲਿਸ ਫੋਰਸ ਤਾਇਨਾਤ ਹੈ। ਪੁਲਿਸ ਨੇ ਬੁੱਧਵਾਰ ਨੂੰ ਨਾਬਾਲਗ ਭਰਾਵਾਂ ਦੇ ਕਤਲ ਦੇ ਦੋਸ਼ੀ ਪਿਤਾ ਅਤੇ ਚਾਚੇ ਨੂੰ ਹਿਰਾਸਤ ‘ਚ ਲੈ ਲਿਆ ਹੈ। ਪੁਲਿਸ ਦੇ ਇੰਸਪੈਕਟਰ ਜਨਰਲ (ਬਰੇਲੀ ਰੇਂਜ) ਆਰ ਕੇ ਸਿੰਘ ਨੇ ਦੱਸਿਆ ਕਿ ਮੁਲਜ਼ਮ ਸਾਜਿਦ (22) ਕਤਲ ਦੇ ਕੁਝ ਘੰਟਿਆਂ ਬਾਅਦ ਹੀ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ।ਕੀ ਹੈ ਬਦਾਯੂੰ ਮਰਡਰ ਦੀ ਪੂਰੀ ਕਹਾਣੀ?
ਮ੍ਰਿਤਕ ਬੱਚਿਆਂ ਦੇ ਪਿਤਾ ਵਿਨੋਦ ਦਾ ਕਹਿਣਾ ਹੈ ਕਿ ਉਹ ਕੰਮ ਲਈ ਘਰੋਂ ਬਾਹਰ ਗਿਆ ਹੋਇਆ ਸੀ। ਉਸ ਨੂੰ ਪਤਨੀ ਨੇ ਰੋਂਦੇ ਹੋਏ ਫੋਨ ਕੀਤਾ। ਜਦੋਂ ਉਹ ਘਰ ਆਇਆ ਤਾਂ ਉਨ੍ਹਾਂ ਨੇ ਆਪਣੇ ਦੋ ਬੱਚਿਆਂ ਦੀਆਂ ਖੂਨ ਨਾਲ ਲੱਥਪੱਥ ਲਾਸ਼ਾਂ ਪਈਆਂ ਦੇਖੀਆਂ। ਵਿਨੋਦ ਨੇ ਦੱਸਿਆ ਕਿ ਸਾਜਿਦ ਨਾਲ ਉਸਦੀ ਕੋਈ ਪੁਰਾਣੀ ਦੁਸ਼ਮਣੀ ਨਹੀਂ ਸੀ। ਸਾਜਿਦ ਨੇ ਉਨ੍ਹਾਂ ਦੀ ਪਤਨੀ ਤੋਂ 5000 ਰੁਪਏ ਮੰਗੇ ਸਨ। ਪੈਸਿਆਂ ਦੀ ਮੰਗ ਕਰਦਿਆਂ ਉਸ ਨੇ ਕਿਹਾ ਸੀ ਕਿ ਉਸ ਦੀ ਪਤਨੀ ਗਰਭਵਤੀ ਹੈ ਅਤੇ ਡਿਲੀਵਰੀ ਹੋਣ ਵਾਲੀ ਹੈ। ਉਸ ਦੀ ਪਤਨੀ ਨੇ ਸਾਜਿਦ ਨੂੰ ਪੈਸੇ ਦੇ ਦਿੱਤੇ। ਉਹ ਪੈਸੇ ਲੈ ਕੇ ਬਹਾਨੇ ਨਾਲ ਉਨ੍ਹਾਂ ਦੇ ਦੋ ਬੱਚਿਆਂ ਨੂੰ ਛੱਤ ‘ਤੇ ਲੈ ਕੇ ਚਲਾ ਗਿਆ।
ਖੂਨ ਨਾਲ ਰੰਗੇ ਹੋਏ ਸਨ ਸਾਜਿਦ ਦੇ ਕੱਪੜੇ
ਜਦੋਂ ਉੱਪਰੋਂ ਬੱਚਿਆਂ ਦੇ ਚੀਕਣ ਦੀ ਆਵਾਜ਼ ਆਈ ਤਾਂ ਉਨ੍ਹਾਂ ਦੀ ਪਤਨੀ ਛੱਤ ਵੱਲ ਭੱਜੀ। ਉਸ ਨੇ ਦੇਖਿਆ ਕਿ ਸਾਜਿਦ ਦੇ ਕੱਪੜੇ ਖੂਨ ਨਾਲ ਰੰਗੇ ਹੋਏ ਸਨ ਅਤੇ ਉਸ ਦੇ ਹੱਥ ਵਿਚ ਹਥਿਆਰ ਸੀ। ਉਸ ਨੇ ਉਸਦੇ ਦੋ ਪੁੱਤਰਾਂ ਆਯੂਸ਼ ਅਤੇ ਅਹਾਨ ਦੀ ਹੱਤਿਆ ਕਰ ਦਿੱਤੀ ਸੀ, ਜਦੋਂ ਕਿ ਉਸ ਨੇ ਉਸਦੇ ਤੀਜੇ ਪੁੱਤਰ ਯੁਵਰਾਜ ‘ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਉਥੋਂ ਭੱਜ ਗਿਆ। ਵਿਨੋਦ ਨੇ ਦੱਸਿਆ ਕਿ ਜਦੋਂ ਸਾਜਿਦ ਆਇਆ ਤਾਂ ਉਸ ਦਾ ਭਰਾ ਜਾਵੇਦ ਵੀ ਉੱਥੇ ਮੌਜੂਦ ਸੀ। ਉੱਧਰ, ਦੋਵੇਂ ਮ੍ਰਿਤਕ ਬੱਚਿਆਂ ਦੀ ਮਾਂ ਸੰਗੀਤਾ ਦਾ ਕਹਿਣਾ ਹੈ ਕਿ ਸਾਜਿਦ ਅਤੇ ਉਸ ਦਾ ਭਰਾ ਜਾਵੇਦ ਘਰ ਆਏ ਹੋਏ ਸਨ। ਮੈਂ ਚਾਹ ਬਣਾਈ ਤਾਂ ਸਾਜਿਦ ਕਿਸੇ ਬਹਾਨੇ ਬੱਚਿਆਂ ਨੂੰ ਉੱਪਰ ਲੈ ਗਿਆ ਅਤੇ ਫਿਰ ਉਨ੍ਹਾਂ ਦਾ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ – ਬਦਾਯੂੰ: ਸਾਜਿਦ ਦੇ ਐਨਕਾਊਂਟਰ ਦੀ ਹੋਵੇਗੀ ਜਾਂਚ, 15 ਦਿਨਾਂ ਚ ਮੰਗੀ ਗਈ ਰਿਪੋਰਟ
ਜਿਸ ਛੱਤ ‘ਤੇ ਕਤਲ ਹੋਇਆ, ਉਸ ਨੂੰ ਕੀਤਾ ਗਿਆ ਸੀਲ
ਇੱਥੇ ਪੁਲਿਸ ਘਟਨਾ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਇਸ ਘਟਨਾ ਦਾ ਮੁੱਖ ਦੋਸ਼ੀ ਸਾਜਿਦ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਹੈ। ਪੁਲਿਸ ਉਸ ਦੇ ਭਰਾ ਜਾਵੇਦ ਦੀ ਭਾਲ ‘ਚ ਲੱਗੀ ਹੋਈ ਹੈ। ਪੁਲਿਸ ਨੇ ਉਸ ਛੱਤ ਨੂੰ ਸੀਲ ਕਰ ਦਿੱਤਾ ਹੈ ਜਿੱਥੇ ਇਹ ਕਤਲ ਹੋਇਆ ਸੀ। ਬਦਾਯੂੰ ਦੇ ਐਸਐਸਪੀ ਆਲੋਕ ਪ੍ਰਿਆਦਰਸ਼ੀ ਨੇ ਦੱਸਿਆ ਕਿ ਮੁਲਜ਼ਮ ਸਾਜਿਦ ਕੱਲ੍ਹ ਸ਼ਾਮ ਕਰੀਬ 7.30 ਵਜੇ ਘਰ ਵਿੱਚ ਦਾਖ਼ਲ ਹੋਇਆ ਅਤੇ ਛੱਤ ਉੱਤੇ ਚਲਾ ਗਿਆ ਜਿੱਥੇ ਬੱਚੇ ਖੇਡ ਰਹੇ ਸਨ। ਉਸ ਨੇ ਦੋਵਾਂ ਬੱਚਿਆਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਹ ਹੇਠਾਂ ਆ ਗਿਆ ਜਿੱਥੇ ਭੀੜ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਫਰਾਰ ਹੋ ਗਿਆ।
ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਮਾਰਿਆ ਗਿਆ ਸਾਜਿਦ
ਮੁਲਜ਼ਮ ਫ਼ਰਾਰ ਹੋਣ ਦਾ ਪਤਾ ਲੱਗਣ ਤੇ ਪੁਲਿਸ ਟੀਮ ਹਰਕਤ ਵਿੱਚ ਆ ਗਈ। ਮੁਲਜ਼ਮਾਂ ਨੇ ਪੁਲਿਸ ਤੇ ਗੋਲੀ ਚਲਾ ਦਿੱਤੀ ਅਤੇ ਜਵਾਬੀ ਕਾਰਵਾਈ ਵਿੱਚ ਸਾਜਿਦ ਮਾਰਿਆ ਗਿਆ। ਕਤਲ ਵਿੱਚ ਵਰਤਿਆ ਗਿਆ ਹਥਿਆਰ ਅਤੇ ਰਿਵਾਲਵਰ ਬਰਾਮਦ ਕਰ ਲਿਆ ਗਿਆ। ਨਾਲ ਹੀ ਐਸਐਸਪੀ ਪ੍ਰਿਆਦਰਸ਼ੀ ਨੇ ਦੱਸਿਆ ਕਿ ਮ੍ਰਿਤਕ ਬੱਚਿਆਂ ਦੇ ਪਰਿਵਾਰ ਨੇ ਐਫਆਈਆਰ ਵਿੱਚ ਮੁਲਜ਼ਮ ਦੇ ਭਰਾ ਜਾਵੇਦ ਦਾ ਨਾਂ ਵੀ ਦਰਜ ਕਰਵਾਇਆ ਗਿਆ ਸੀ। ਇਸ ਲਈ ਟੀਮਾਂ ਉਸ ਦੀ ਭਾਲ ਲਈ ਕੰਮ ਕਰ ਰਹੀਆਂ ਸਨ ਅਤੇ ਹੁਣ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਜਾਵੇਦ ਪੂਰੇ ਮਾਮਲੇ ਦਾ ਖੁਲਾਸਾ ਕਰੇਗਾ ਅਤੇ ਇਸ ਡਬਲ ਮਰਡਰ ਦੀ ਗੁੱਥੀ ਨੂੰ ਛੇਤੀ ਹੀ ਸੁਲਝਾ ਲਿਆ ਜਾਵੇਗਾ।
