ਮਜੀਠਾ ਦੇ ਅਧਿਆਪਕ ‘ਤੇ ਬੱਚਿਆਂ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਇਲਜ਼ਾਮ, ਪੁਲਿਸ ਦੀ ਕਾਰਵਾਈ ਤੋਂ ਬਾਅਦ ਫਰਾਰ
ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਡਾਇਰੈਕਟ ਆਫ ਸਕੂਲ ਆਜੁਕੇਸ਼ਨ ਵੱਲੋਂ ਇਸ ਅਧਿਆਪਕ ਖਿਲਾਫ਼ ਕਾਰਵਾਈ ਕੀਤੀ ਹੈ। ਵਿਭਾਗ ਨੇ ਇਸ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਹੈ। ਨਾਲ ਹੀ ਵਿਭਾਗ ਨੇ ਅੰਮ੍ਰਿਤਸਰ ਜਿਲ੍ਹਾ ਸਿੱਖਿਆ ਵਿਭਾਗ ਅਫਸਰ ਨੂੰ ਕਿਹਾ ਹੈ ਕਿ ਇਸ ਦੀ ਆਪਣੇ ਪੱਧਰ ਦੇ ਪੜ੍ਹਤਾਲ ਕੀਤੀ ਜਾਵੇ।
ਅੰਮ੍ਰਿਤਸਰ (Amritsar) ਦੇ ਹਲਕਾ ਮਜੀਠਾ ਦੇ ਪਿੰਡ ਰੱਖ ਭੰਗਵਾਂ ਤੋਂ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆਂ ਹੈ। ਇੱਥੇ ਇੱਕ ਅਧਿਆਪਕ ਤੇ ਇਲਜ਼ਾਮ ਲੱਗਿਆ ਹੈ ਕਿ ਸਕੂਲ ਦੀਆਂ ਛੋਟੀਆਂ ਬੱਚੀਆਂ ਨਾਲ ਅਸ਼ਲੀਲ ਹਰਕਤਾਂ ਕਰਵਾਉਂਦਾ ਸੀ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਵੱਲੋਂ ਅਧਿਆਪਕ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ। ਅਧਿਆਪਕ ਅਜੇ ਫਰਾਰ ਹੈ ਤੇ ਪੁਲਿਸ ਉਸ ਦੀ ਭਾਲ ਕਰ ਰਹੀ ਹੈ।
ਬੱਚਿਆ ਦੇ ਮਾਪਿਆਂ ਨੇ ਦੱਸਿਆ ਕਿ ਦਸੰਬਰ ਦੀਆਂ ਛੁਟੀਆਂ ਤੋਂ ਪਹਿਲਾਂ ਹੀ ਬੱਚਿਆਂ ਨੇ ਕਿਹਾ ਸੀ ਕਿ ਅਸੀਂ ਸਕੂਲ ਨਹੀਂ ਜਾਣਾ। ਉਸ ਤੋਂ ਬਾਅਦ ਮਾਪਿਆਂ ਨੇ ਉਨ੍ਹਾਂ ਦੀ ਗੱਲ ਨੂੰ ਹਲਕੇ ‘ਚ ਲੈ ਲਿਆ, ਪਰ ਜਦੋਂ ਸਕੂਲ 2 ਤਰੀਕ ਨੂੰ ਬੱਚਿਆਂ ਨੇ ਫਿਰ ਸਕੂਲ ਜਾਣ ਤੋਂ ਨਾਂਹ ਕਰ ਦਿੱਤੀ। ਮਾਪਿਆਂ ਨੇ ਦੱਸਿਆ ਕਿ ਜਦੋਂ ਬੱਚਿਆਂ ਨੂੰ ਗੁੱਸੇ ਨਾਲ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਸਕੂਲ ‘ਚ ਮਾਸਟਰ ਗਲਤ ਹਰਕਤਾਂ ਕਰਾਉਂਦਾ ਹੈਂ। ਇਸ ਤੋਂ ਬਾਅਦ ਮਾਪਿਆਂ ਨੇ ਪੁਲਿਸ ਨੂੰ ਇਸ ਸਬੰਧ ਚ ਦਰਖ਼ਾਸਤ ਦਿੱਤੀ।
‘ਟੀਚਰ ਹੋਇਆ ਫਰਾਰ’
ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਪਰਸੋ ਖ਼ਬਰ ਮਿਲੀ ਸੀ ਕੇ ਰੱਖ ਭੰਗਵਾਂ ਪਰਾਇਮਰੀ ਸਕੂਲ ਤੋਂ ਇੱਕ ਅਧਿਆਪਕ ਨੇ ਬੱਚੀਆਂ ਨਾਲ ਜਿਸਨੀ ਛੇੜਛਾੜ ਕੀਤੀ ਹੈ। ਇਸ ਸਬੰਧ ਚ ਸ਼ਿਕਾਇਤ ਮਿਲਣ ਤੋਂ ਬਾਅਦ ਇਸ ਅਧਿਆਪਕ ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੀ ਗ੍ਰਿਫ਼ਾਤਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਟੀਚਰ ਪਰਿਵਾਰ ਸਮੇਤ ਫਰਾਰ ਹੋ ਗਿਆ।
ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਡਾਇਰੈਕਟ ਆਫ ਸਕੂਲ ਆਜੁਕੇਸ਼ਨ ਵੱਲੋਂ ਇਸ ਅਧਿਆਪਕ ਖਿਲਾਫ਼ ਕਾਰਵਾਈ ਕੀਤੀ ਹੈ। ਵਿਭਾਗ ਨੇ ਇਸ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਹੈ। ਨਾਲ ਹੀ ਵਿਭਾਗ ਨੇ ਅੰਮ੍ਰਿਤਸਰ ਜਿਲ੍ਹਾ ਸਿੱਖਿਆ ਵਿਭਾਗ ਅਫਸਰ ਨੂੰ ਕਿਹਾ ਹੈ ਕਿ ਇਸ ਦੀ ਆਪਣੇ ਪੱਧਰ ਦੇ ਪੜ੍ਹਤਾਲ ਕੀਤੀ ਜਾਵੇ।