14 ਲੱਖ 55 ਹਜਾਰ ਡਰੱਗ ਮਨੀ ਸਮੇਤ 9 ਗ੍ਰਿਫ਼ਤਾਰ, ਪੂਰੇ ਪੰਜਾਬ ‘ਚ ਚਲਾ ਰਹੇ ਸਨ ਰੈਕੇਟ

Updated On: 

20 Nov 2023 19:23 PM

ਥਾਣਾ ਲੋਪੋਕੇ ਪੁਲਿਸ ਵੱਲੋਂ 14 ਲੱਖ 55 ਹਜਾਰ ਰੁਪਏ ਡਰੱਗ ਮਨੀ ਸਮੇਤ 9 ਮਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇੱਕ-ਇੱਕ ਲੜੀ ਨੂੰ ਜੋੜਦੇ ਹੋਏ ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਲਾਕੇ ਚ ਕੁਝ ਸਮਗਲਰ ਸਰਗਮਰ ਹਨ ਜਿਸ ਤੋਂ ਬਾਅਦ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ।

14 ਲੱਖ 55 ਹਜਾਰ ਡਰੱਗ ਮਨੀ ਸਮੇਤ 9 ਗ੍ਰਿਫ਼ਤਾਰ, ਪੂਰੇ ਪੰਜਾਬ ਚ ਚਲਾ ਰਹੇ ਸਨ ਰੈਕੇਟ
Follow Us On

ਅੰਮ੍ਰਿਤਸਰ (Amritsar) ਦੇ ਥਾਣਾ ਲੋਪੋਕੇ ਪੁਲਿਸ ਨੇ 14 ਲੱਖ 55 ਹਜਾਰ ਰੁਪਏ ਡਰੱਗ ਮਨੀ ਸਮੇਤ 9 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਪਹਿਲਾਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੂੰ ਪਹਿਲਾਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਤੋਂ ਕੀਤੀ ਪੁੱਛਗਿੱਛ ਤੋਂ ਬਾਅਦ ਇਨ੍ਹਾਂ ‘ਤੇ ਕਾਰਵਾਈ ਕੀਤੀ ਹੈ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਲਾਕੇ ‘ਚ ਕੁਝ ਸਮਗਲਰ ਸਰਗਮਰ ਹਨ ਜਿਸ ਤੋਂ ਬਾਅਦ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ। ਇੱਕ-ਇੱਕ ਲੜੀ ਨੂੰ ਜੋੜਦੇ ਹੋਏ ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸ ਦਈਏ ਕੀ ਇਨ੍ਹਾਂ ਸਾਰੇ ਮੁਲਜ਼ਮਾਂ ਦੇ ਪੂਰੇ ਪੰਜਾਬ ‘ਚ ਲਿੰਕ ਸਨ ਜਿਸ ਦੇ ਚੱਲਦੇ ਪੁਲਿਸ ਦੀ ਵੱਡੀ ਸਫ਼ਲਤਾ ਮੰਨੀ ਜਾ ਰਹੀ ਹੈ। ।

ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਸੂਚਨਾ ਮਿਲੀ ਸੀ ਕਿ ਬਲਦੇਵ ਸਿੰਘ ਅਤੇ ਗੁਰਜੰਟ ਸਿੰਘ ਸਮੱਗਲਰਾਂ ਕੋਲੋ ਹੈਰੋਇੰਨ ਮੰਗਵਾ ਕੇ ਵੇਚਦੇ ਹਨ। ਇਨ੍ਹਾਂ ਦੋਵੇਂ ਨੌਜਵਾਨਾਂ ਨੇ ਛੇਹਰਟਾ ਦੇ ਰਹਿਣ ਵਾਲੇ ਤਨਵੀਰ ਸਿੰਘ ਨੂੰ ਹੈਰੋਇੰਨ ਅਤੇ ਕੁਝ ਹਵਾਲਾ ਦੀ ਰਕਮ ਦਿੱਤੀ ਹੈ। ਇਸ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਦੀ ਭਾਲ ਕਰਕੇ 20800 ਰੁਪਏ ਅਤੇ ਇੱਕ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ।

ਇਸ ਤੋਂ ਬਾਅਦ 15 ਨਵੰਬਰ ਨੂੰ ਪੁਲਿਸ ਨੇ ਤਨਵੀਰ ਸਿੰਘ ਨੂੰ 110 ਗ੍ਰਾਮ ਹੈਰੋਇੰਨ ਅਤੇ 2 ਲੱਖ 75 ਹਜਾਰ 100 ਰੁਪਏ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ। ਤਨਵੀਰ ਸਿੰਘ ਨੇ ਪੁੱਛਗਿਛ ਦੌਰਾਨ ਦੋ ਹਵਾਲਾ ਏਜੰਟ ਸੰਦੀਪ ਸਿੰਘ ਅਤੇ ਜਸਵੰਤ ਸਿੰਘ ਨਾਂਅ ਲਏ ਜੋ ਕਿ ਪਟਿਆਲਾ ਜਿਲ੍ਹੇ ਦੇ ਰਹਿਣ ਵਾਲੇ ਸਨ। ਪੁਲਿਸ ਨੇ ਲਗਾਤਾਰ ਇਨ੍ਹਾਂ ਤੇ ਨਜ਼ਰ ਬਣਾਏ ਰੱਖੀ ਅਤੇ 18 ਨਵੰਬਰ ਨੂੰ 5 ਮੋਬਾਇਲ ਫੋਨ, ਇੱਕ ਡੋਂਗਲ, 13330 ਰੁਪਏ, ਇੱਕ ਸਵਿਫਟ ਕਾਰ ਸਮੇਤ ਕਾਬੂ ਕਰ ਲਿਆ। ਇਨ੍ਹਾਂ ਦੋਨਾਂ ਦੇ ਪੂਰੇ ਪੰਜਾਬ ਵਿੱਚ ਲਿੰਕ ਸਨ ਅਤੇ ਡਰੱਗ ਸਮੱਗਲਰਾ ਦੇ ਪੈਸੇ ਹਵਾਲਾ ਰਾਹੀ ਇਧਰ ਤੋਂ ਓਧਰ ਕਰਦੇ ਸਨ।

ਪੂਰੇ ਪੰਜਾਬ ਸਨ ਲਿੰਕ

ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਤੋਂ ਬਾਅਦ ਪਤਾ ਚੱਲਿਆ ਨਸ਼ਾ ਤਸਕਰ ਕੁਲਦੀਪ ਸਿੰਘ, ਭਗਵਾਨ ਸਿੰਘ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ, ਜੋ ਘਰਿੰਡਾ ਦੇ ਰਹਿਣ ਵਾਲੇ ਹਨ, ਇਸ ਡੱਰਗ ਰੈਕਟ ਚ ਸ਼ਾਮਲ ਹਨ। ਪੁਲਿਸ ਨੇ ਕੁਲਦੀਪ ਸਿੰਘ ਅਤੇ ਭਗਵਾਨ ਸਿੰਘ ਨੂੰ ਐਤਵਾਰ 6 ਲੱਖ 90 ਹਜਾਰ ਰੁਪਏ ਸਮੇਤ ਗ੍ਰਿਫ਼ਤਾਰ ਕੀਤਾ। ਇਨ੍ਹਾਂ ਤੋਂ ਪੁੱਛਗਿਛ ਦੋਰਾਨ ਪਤਾ ਚੱਲਿਆ ਕਿ ਦੋਵੇਂ ਗੁਰਪ੍ਰੀਤ ਸਿੰਘ ਉਰਫ ਗੋਪੀ ਦੇ ਕਹਿਣ ਤੇ ਹੈਰੋਇੰਨ ਚੁੱਕਦੇ ਸਨ ਤੇ ਪੈਸੇ ਹਵਾਲਾ ਏਜੰਟ ਸੰਦੀਪ ਸਿੰਘ ਅਤੇ ਜਸਵੰਤ ਸਿੰਘ ਨੂੰ ਸਪਲਾਈ ਕਰਦੇ ਸਨ।

ਮੁਲਜ਼ਮ ਸੰਦੀਪ ਸਿੰਘ ਅਤੇ ਜਸਵੰਤ ਸਿੰਘ ਕੋਲੇ ਮਿਲੀ ਜਾਣਕਾਰੀ ਦੇ ਅਧਾਰ ‘ਤੇ ਕਪੂਰਥਲਾ ਤੋਂ ਜੋਗੇਸ਼ ਅਤੇ ਅਜੇ ਨਾਂਅ ਦੇ ਵਿਅਕਤੀਆਂ ਨੂੰ ਇੱਕ ਪਿਸਟਲ, 2 ਜਿੰਦਾ ਰੋਂਦਾ, ਇੱਕ ਖਾਲੀ ਖੋਲ, 4 ਲੱਖ 63 ਹਜਾਰ ਰੁਪਏ ਅਤੇ ਇੱਕ ਕਰੇਟਾ ਗੱਡੀ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਇਸ ਗ੍ਰਿਫ਼ਤਾਰੀ ਤੋਂ ਪਹਿਲਾਂ ਇਨ੍ਹਾਂ ਮੁਲਜ਼ਮਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਸੀ।