ਅੰਮ੍ਰਿਤਸਰ 'ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਇੱਕ ਦੀ ਮੌਤ, ਦੂਜਾ ਫਰਾਰ; ਅੱਤਵਾਦੀ ਲੰਡਾ ਦੇ ਗੁੰਡਿਆਂ ਨੇ ਕੀਤਾ ਸੀ ਸਰਪੰਚ ਦਾ ਕਤਲ | amritsar encounter one gangster killed in firing another flee dgp Yadav pc terrorist Lakhbir landa more detail in punjabi Punjabi news - TV9 Punjabi

ਅੰਮ੍ਰਿਤਸਰ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਇੱਕ ਦੀ ਮੌਤ, ਦੂਜਾ ਫਰਾਰ; ਅੱਤਵਾਦੀ ਲੰਡਾ ਦੇ ਗੁੰਡਿਆਂ ਨੇ ਕੀਤਾ ਸੀ ਸਰਪੰਚ ਦਾ ਕਤਲ

Updated On: 

30 Oct 2024 14:01 PM

Amritsar Encounter: ਬੀਤੀ 23 ਤਾਰੀਕ ਨੂੂੰ ਅੰਮ੍ਰਿਤਸਰ ਦੇ ਹਲਕਾ ਬਿਆਸ ਦੇ ਪਿੰਡ ਸਠਿਆਲਾ ਦੀ ਦਾਣਾ ਮੰਡੀ ਵਿੱਚ ਦਿਨ ਦਿਹਾੜੇ ਆੜਤੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦਾ ਨਾਂ ਗੁਰਦੀਪ ਸਿੰਘ ਗੋਖਾ ਸੀ। ਪੁਲਿਸ ਮੁਤਾਬਕ, ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ ਸਨ। ਹੁਣ ਇਸੇ ਕਤਲ ਕੇਸ ਵਿੱਚ ਪੁਲਿਸ ਨੇ ਮੁਲਜ਼ਮਾਂ ਦਾ ਐਨਕਾਉਂਟਰ ਕੀਤਾ ਹੈ, ਜਿਸ ਵਿੱਚ ਇੱਕ ਬਦਮਾਸ਼ ਢੇਰ ਹੋ ਗਿਆ ਤੇੇ ਦੂਜਾ ਫਰਾਰ ਦੱਸਿਆ ਜਾ ਰਿਹਾ ਹੈ।

ਅੰਮ੍ਰਿਤਸਰ ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਇੱਕ ਦੀ ਮੌਤ, ਦੂਜਾ ਫਰਾਰ; ਅੱਤਵਾਦੀ ਲੰਡਾ ਦੇ ਗੁੰਡਿਆਂ ਨੇ ਕੀਤਾ ਸੀ ਸਰਪੰਚ ਦਾ ਕਤਲ

ਅੰਮ੍ਰਿਤਸਰ 'ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਇੱਕ ਦੀ ਮੌਤ, ਦੂਜਾ ਫਰਾਰ

Follow Us On

ਅੰਮ੍ਰਿਤਸਰ ‘ਚ ਬੁੱਧਵਾਰ ਨੂੰ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ ਹੈ। ਜਿਸ ‘ਚ ਪੁਲਿਸ ਨੇ ਇਕ ਗੈਂਗਸਟਰ ਨੂੰ ਮਾਰ ਮੁਕਾਇਆ ਹੈ… ਜਦਕਿ ਉਸ ਦਾ ਦੂਜਾ ਸਾਥੀ ਪਾਰਸ ਫਰਾਰ ਹੋਣ ਚ ਕਾਮਯਾਬ ਹੋ ਗਿਆ। ਜਾਣਕਾਰੀ ਮੁਤਾਬਕ ਇਹ ਅੱਤਵਾਦੀ ਲਖਬੀਰ ਲੰਡਾ ਗੈਂਗ ਦੇ ਹਨ, ਜੋ ਵਿਦੇਸ਼ਾਂ ‘ਚ ਬੈਠ ਕੇ ਭਾਰਤ ‘ਚ ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਇਹ ਮੁਕਾਬਲਾ ਅੰਮ੍ਰਿਤਸਰ ਦੇ ਬਿਆਸ ਨੇੜੇ ਭਿੰਡਰ ਪਿੰਡ ਵਿੱਚ ਹੋਇਆ। ਮਾਰੇ ਗਏ ਗੈਂਗਸਟਰ ਦੀ ਪਛਾਣ ਗੁਰਸ਼ਰਨ ਸਿੰਘ ਵਾਸੀ ਪਿੰਡ ਹਰੀਕੇ ਵਜੋਂ ਹੋਈ ਹੈ।

ਇਹ ਮੁਕਾਬਲਾ ਕੁਝ ਮਠਿਆਲਾ ਪਿੰਡ ਦੇ ਸਾਬਕਾ ਸਰਪੰਚ ਗੁਰਦੇਵ ਸਿੰਘ ਉਰਫ਼ ਗੋਖਾ ਸਰਪੰਚ ਦੇ ਕਤਲ ਕੇਸ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਗੋਗੀ ਦਾ ਬੀਤੀ 23 ਅਕਤੂਬਰ ਨੂੰ ਬਿਆਸ ਥਾਣਾ ਖੇਤਰ ਵਿੱਚ ਕਤਲ ਕਰ ਦਿੱਤਾ ਗਿਆ ਸੀ। ਜਿਕਰਯੋਗ ਹੈ ਕਿ ਤਿੰਨ ਅਣਪਛਾਤੇ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਅਤੇ ਉਨ੍ਹਾਂ ਨੇ ਗੋਖਾ ਤੇ ਅਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਜਿਸ ਦੌਰਾਨ ਪੰਜ ਦੇ ਕਰੀਬ ਗੋਲੀਆਂ ਆੜਤੀ ਅਤੇ ਸਾਬਕਾ ਸਰਪੰਚ ਗੋਖਾ ਨੂੰ ਲੱਗੀਆਂ। ਉਨ੍ਹਾਂ ਨੂੰ ਫੌਰਨ ਬਾਬਾ ਬਕਾਲਾ ਦੇ ਸਿਵਲ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਸੀ। ਪਰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ।

ਝਾੜੀਆਂ ਵਿੱਚ ਲੁਕੋਏ ਸਨ ਹਥਿਆਰ

ਜਦੋਂ ਪੁਲੀਿਸ ਪਾਰਟੀ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਮੌਕੇ ਤੇ ਲੈ ਕੇ ਆਈ ਤਾਂ ਅਚਾਨਕ ਦੋਵੇਂ ਗੈਂਗਸਟਰਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਧੱਕਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਭੱਜਦੇ ਹੋਏ ਦੋਵਾਂ ਨੇ ਨੇੜੇ ਦੀਆਂ ਝਾੜੀਆਂ ‘ਚ ਲੁਕੋ ਕੇ ਰੱਖੇ ਆਪਣੇ ਹਥਿਆਰ ਕੱਢ ਲਏ ਅਤੇ ਪੁਲਿਸ ਪਾਰਟੀ ‘ਤੇ ਫਾਇਰਿੰਗ ਕਰ ਦਿੱਤੀ।

ਜਵਾਬੀ ਕਾਰਵਾਈ ‘ਚ ਪੁਲਿਸ ਨੇ ਆਪਣੇ ਬਚਾਅ ‘ਚ ਗੋਲੀ ਚਲਾ ਦਿੱਤੀ, ਜਿਸ ‘ਚ ਇਕ ਗੈਂਗਸਟਰ ਗੁਰਸ਼ਰਨ ਦੀ ਮੌਤ ਹੋ ਗਈ। ਜਦਕਿ ਦੂਜਾ ਗੈਂਗਸਟਰ ਪਾਰਸ ਗੋਲੀਬਾਰੀ ਕਰਦੇ ਹੋਏ ਮੰਡ ਇਲਾਕੇ ‘ਚ ਦਰਿਆ ‘ਚ ਛਾਲ ਮਾਰ ਕੇ ਫਰਾਰ ਹੋ ਗਿਆ।

Exit mobile version