MP ਅੰਮ੍ਰਿਤਪਾਲ ਸਿੰਘ ਦੇ ਮੁੱਖ ਸਹਿਯੋਗੀ ਸਣੇ 3 ਹੋਰ ਸਾਥੀ ਗ੍ਰਿਫ਼ਤਾਰ, ਨਾਜਾਇਜ਼ ਹਥਿਆਰਾਂ ਦੀ ਵੀ ਬਰਾਮਦਗੀ ਹੋਈ

Updated On: 

03 Jan 2025 18:56 PM IST

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮ ਖਿਲਾਫ ਮੁਕੱਦਮਾ ਨੰਬਰ 253 ਮਿਤੀ 19-10-2024 ਅ/ਧ 25-54-59 ਅਸਲਾ ਐਕਟ 21-61-85 ਐਨ.ਡੀ.ਪੀ.ਐਸ ਐਕਟ ਥਾਣਾ ਨਿਊ ਬਾਰਾਦਰੀ ਸੀ.ਪੀ.ਜਲੰਧਰ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲੋਂ 12 ਬੋਰ ਦੇ 10 ਕਾਰਤੂਸ, 315 ਬੋਰ ਦੇ ਅੱਠ ਕਾਰਤੂਸ ਅਤੇ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।

MP ਅੰਮ੍ਰਿਤਪਾਲ ਸਿੰਘ ਦੇ ਮੁੱਖ ਸਹਿਯੋਗੀ ਸਣੇ 3 ਹੋਰ ਸਾਥੀ ਗ੍ਰਿਫ਼ਤਾਰ, ਨਾਜਾਇਜ਼ ਹਥਿਆਰਾਂ ਦੀ ਵੀ ਬਰਾਮਦਗੀ ਹੋਈ

MP ਅੰਮ੍ਰਿਤਪਾਲ ਸਿੰਘ ਦੇ ਮੁੱਖ ਸਹਿਯੋਗੀ ਸਣੇ 3 ਹੋਰ ਸਾਥੀ ਗ੍ਰਿਫ਼ਤਾਰ

Follow Us On

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇੱਕ ਅਹਿਮ ਸਫਲਤਾ ਹਾਸਲ ਕਰਦੇ ਹੋਏ ਗੈਰ-ਕਾਨੂੰਨੀ ਹਥਿਆਰਾਂ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਜਬਰੀ ਵਸੂਲੀ ਅਤੇ ਹੋਰ ਦੇ ਦੋਸ਼ ਵਿੱਚ ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪੀਐਸਓ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਕਮਿਸ਼ਨਰ ਨੇ ਵੇਰਵਿਆਂ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਇਹ ਰੈਕੇਟ ਸੂਬੇ ਵਿੱਚ ਸਰਗਰਮ ਸੀ ਅਤੇ ਸੂਬੇ ਵਿੱਚ ਅਮਨ-ਕਾਨੂੰਨ ਨੂੰ ਵਿਗਾੜਨ ਲਈ ਵੱਡੀ ਕਾਰਵਾਈ ਦੀ ਯੋਜਨਾ ਬਣਾ ਰਿਹਾ ਸੀ।

ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਚਾਰ ਹੋਰ ਵਿਅਕਤੀਆਂ ਦੀ ਪਛਾਣ ਲਖਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਹੈਬੋਵਾਲ, ਥਾਣਾ ਗੜ੍ਹਸ਼ੰਕਰ, ਹੁਸ਼ਿਆਰਪੁਰ, ਗੁਰਭੇਜ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਗੁਦਾਰਾ, ਥਾਣਾ ਬਾਜਾਖਾਨਾ, ਫਿਰੋਜ਼ਪੁਰ ਸਤਿੰਦਰ ਸਿੰਘ (ਉਰਫ਼ ਕਾਲਾ) ਹਰਦੇਵ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਪਿੰਡ ਪਲਾਹੀ, ਪੀ.ਐੱਸ. ਮੇਹਟੀਆਣਾ, ਹੁਸ਼ਿਆਰਪੁਰ ਅਤੇ ਭਰਤ (ਉਰਫ਼ ਭਾਊ) ਪੁੱਤਰ ਮੁਖਤਿਆਰ ਵਾਸੀ ਵਾਰਡ ਨੰ: ਬਰਾਰ ਮੁਹੱਲਾ ਪੱਟੀ, ਤਰਨਤਾਰਨ ਵਜੋਂ ਹੋਈ ਹੈ।

ਜਲੰਧਰ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਹਰਸ਼ਦੀਪ ਸਿੰਘ, ਜਿਸ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ। ਲਖਵਿੰਦਰ ਸਿੰਘ, ਜਿਸ ਦੇ ਖਿਲਾਫ ਕਈ ਅਪਰਾਧਿਕ ਕੇਸ ਦਰਜ ਹਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਲਖਵਿੰਦਰ ਸਿੰਘ ਹਰਸ਼ਦੀਪ ਸਿੰਘ ਨੂੰ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਦਾ ਸੀ, ਜੋ ਕਿ ਗੈਰ-ਕਾਨੂੰਨੀ ਹਥਿਆਰਾਂ ਦੇ ਵਪਾਰ ਵਿੱਚ ਵੀ ਸ਼ਾਮਲ ਸੀ, ਜੋ ਕਿ ਉਸ ਨੇ ਅੰਮ੍ਰਿਤਪਾਲ ਸਿੰਘ (ਵਾਰਿਸ ਪੰਜਾਬ ਦੇ) ਦੇ ਨਜ਼ਦੀਕੀ ਸਾਥੀ ਗੁਰਭੇਜ ਸਿੰਘ ਤੋਂ ਪ੍ਰਾਪਤ ਕੀਤਾ ਸੀ। ਉਨ੍ਹਾਂ ਦੱਸਿਆ ਕਿ ਗੁਰਭੇਜ ਸਿੰਘ ਇਸ ਤੋਂ ਪਹਿਲਾਂ ਅੰਮ੍ਰਿਤਪਾਲ ਕੇਸ ਅਤੇ ਅਜਨਾਲਾ ਪੁਲਿਸ ਸਟੇਸ਼ਨ ਹਮਲੇ ਦੇ ਕੇਸ ਵਿੱਚ ਕਪੂਰਥਲਾ ਜੇਲ੍ਹ ਵਿੱਚ ਸੀ। ਜਿੱਥੇ ਉਸ ਦੀ ਮੁਲਾਕਾਤ ਲਖਵਿੰਦਰ ਸਿੰਘ (ਉਰਫ਼ ਲੱਖੀ) ਨਾਲ ਹੋਈ, ਜੋ ਪਹਿਲਾਂ ਹੀ ਇੱਕ ਕਤਲ ਕੇਸ ਵਿੱਚ ਜੇਲ੍ਹ ਵਿੱਚ ਸੀ।

ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਬਾਅਦ ਵਿੱਚ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਹਥਿਆਰ, ਗੋਲਾ ਬਾਰੂਦ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਵਿਚਕਾਰ ਫੋਨ ਕਾਲਾਂ ਅਤੇ ਸੁਨੇਹੇ ਤੋਂ ਇਹ ਸਬੂਤ ਮਿਲੇ ਹਨ ਕਿ ਉਹ ਆਪਣੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮ ਖਿਲਾਫ ਮੁਕੱਦਮਾ ਨੰਬਰ 253 ਮਿਤੀ 19-10-2024 ਅ/ਧ 25-54-59 ਅਸਲਾ ਐਕਟ 21-61-85 ਐਨ.ਡੀ.ਪੀ.ਐਸ ਐਕਟ ਥਾਣਾ ਨਿਊ ਬਾਰਾਦਰੀ ਸੀ.ਪੀ.ਜਲੰਧਰ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲੋਂ 12 ਬੋਰ ਦੇ 10 ਕਾਰਤੂਸ, 315 ਬੋਰ ਦੇ ਅੱਠ ਕਾਰਤੂਸ ਅਤੇ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਸਵਪਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।

Related Stories
ਅੰਮ੍ਰਿਤਸਰ ਵਿੱਚ ਕਾਊਂਟਰ ਇੰਟੈਲੀਜੈਂਸ ਨੇ 4 ਕਿਲੋ ਹੈਰੋਇਨ ਪਕੜੀ, ਪਿਸਤੌਲ, ਕਾਰਤੂਸ ਅਤੇ ਡਰੱਗ ਮਨੀ ਨਾਲ ਤਿੰਨ ਗ੍ਰਿਫ਼ਤਾਰ
ਬਰਨਾਲਾ ਵਿਖੇ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਦੇ ਦੋਸ਼ਾਂ ਹੇਠ ਅਧਿਆਪਕ ਗ੍ਰਿਫ਼ਤਾਰ, ਸਿੱਖਿਆ ਵਿਭਾਗ ਨੇ ਕੀਤਾ ਨਿਲੰਬਿਤ
ਫਿਰੋਜ਼ਪੁਰ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ, ਘਟਨਾ ਸੀਸੀਟੀਵੀ ਵਿਚ ਕੈਦ
PU ਪ੍ਰੋਫੈਸਰ ਨੂੰ ਅਦਾਲਤ ਨੇ ਕਤਲ ਮਾਮਲੇ ‘ਚ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ, ਪਤਨੀ ਦੇ ਹੱਥ ਪੈਰ ਬੰਨ੍ਹ ਕੇ ਕੀਤਾ ਸੀ ਕਤਲ
ਲੁਧਿਆਣਾ ਦੇ ਇੱਕ ਨਿੱਜੀ ਹੋਟਲ ਵਿਚ ਮਹਿਲਾ ਦੀ ਇਤਰਾਜਯੋਗ ਹਾਲਤ ‘ਚ ਮਿਲੀ ਲਾਸ਼, ਮੁਲਜ਼ਮ ਗ੍ਰਿਫ਼ਤਾਰ
ਗੋਲੂ ਪੰਡਿਤ ਕਤਲ ਕੇਸ:ਅਦਾਲਤ ਨੇ ਚਾਰੇ ਮੁਲਜ਼ਮਾਂ ਨੂੰ ਭੇਜਿਆ ਪੁਲਿਸ ਰਿਮਾਂਡਟ ‘ਤੇ, ਪਰਿਵਾਰ ਨੂੰ ਐਨਕਾਉਂਟਰ ਦਾ ਡਰ