ਵਿਜੀਲੈਂਸ ਦਾ ‘ਅਮਨ’ ਨੂੰ ਝਟਕਾ, 1 ਕਰੋੜ 35 ਲੱਖ ਦੀ ਜਾਇਦਾਦ ਕੀਤਾ ਫ੍ਰੀਜ਼, ਅੱਜ ਹੀ ਕੀਤਾ ਹੈ ਗ੍ਰਿਫਤਾਰ

tv9-punjabi
Updated On: 

26 May 2025 13:38 PM

Amandeep Kaur Arrest: ਪੰਜਾਬ ਪੁਲਿਸ ਦੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਹੁਣ ਵਿਜੀਲੈਂਸ ਵਿਭਾਗ ਦੀ ਟੀਮ ਨੇ ਗ੍ਰਿਫਤਾਰ ਕਰ ਲਿਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਉਹਨਾਂ ਤੇ ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਦਾ ਇਲਜ਼ਾਮ ਹੈ। ਹੁਣ ਵਿਜੀਲੈਂਸ ਦੀ ਟੀਮ ਇਸ ਗੱਲ ਦੀ ਜਾਂਚ ਕਰੇਗੀ ਕਿ ਇੱਕ ਕਾਂਸਟੇਬਲ ਕੋਲ ਐਨੀ ਆਮਦਨ ਕਿਵੇਂ ਆਈ।

ਵਿਜੀਲੈਂਸ ਦਾ ਅਮਨ ਨੂੰ ਝਟਕਾ, 1 ਕਰੋੜ 35 ਲੱਖ ਦੀ ਜਾਇਦਾਦ ਕੀਤਾ ਫ੍ਰੀਜ਼, ਅੱਜ ਹੀ ਕੀਤਾ ਹੈ ਗ੍ਰਿਫਤਾਰ
Follow Us On

ਪੰਜਾਬ ਪੁਲਿਸ ਦੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਹੁਣ ਵਿਜੀਲੈਂਸ ਵਿਭਾਗ ਦੀ ਟੀਮ ਨੇ ਗ੍ਰਿਫਤਾਰ ਕਰ ਲਿਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਉਹਨਾਂ ਤੇ ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਦਾ ਇਲਜ਼ਾਮ ਹੈ। ਵਿਜੀਲੈਂਸ ਨੇ ਅਮਨਦੀਪ ਕੌਰ ਦੀ 1 ਕਰੋੜ 35 ਲੱਖ ਰੁਪਏ ਦੀ ਜਾਇਦਾਦ ਨੂੰ ਫ੍ਰੀਜ ਕਰ ਦਿੱਤਾ ਹੈ।

ਇਹ ਸਾਰੀ ਕਾਰਵਾਈ ਬਠਿੰਡਾ ਜ਼ੋਨ ਵੱਲੋਂ ਕੀਤੀ ਗਈ ਹੈ। ਸੂਤਰਾਂ ਅਨੁਸਾਰ ਵਿਜੀਲੈਂਸ ਟੀਮ ਨੇ ਅੱਜ ਉਹਨਾਂ ਨੂੰ ਗ੍ਰਿਫਤਾਰ ਵਿੱਚ ਲੈ ਲਿਆ ਹੈ। ਅਮਨਦੀਪ ‘ਤੇ ਆਪਣੀ ਆਮਦਨ ਤੋਂ ਵੱਧ ਜਾਇਦਾਦ ਰੱਖਣ ਅਤੇ ਸੰਭਾਵੀ ਭ੍ਰਿਸ਼ਟਾਚਾਰ ਦੇ ਇਲਜ਼ਾਮ ਹਨ।

ਇਸ ਤੋਂ ਪਹਿਲਾਂ ਉਹਨਾਂ ਦੀ ਕਾਰ ਵਿੱਚ 17 ਗ੍ਰਾਮ ਚਿੱਟਾ ਫੜ੍ਹਿਆ ਗਿਆ ਸੀ। ਜਿਸ ਤੋਂ ਬਾਅਦ ਸਰਕਾਰ ਨੇ ਕਾਰਵਾਈ ਕਰਦਿਆਂ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਸੀ। ਇਸ ਵੇਲੇ ਉਹ ਡਰੱਗਜ਼ ਕੇਸ ਵਿੱਚ ਜ਼ਮਾਨਤ ‘ਤੇ ਸੀ।

ਲਗਜ਼ਰੀ ਲਾਈਫਸਟਾਈਲ ਕਰੇਕ ਚਰਚਾ ਵਿੱਚ ਅਮਨ

ਅਮਨਦੀਪ ਕੌਰ ਨੂੰ ਹਾਲ ਹੀ ਵਿੱਚ ਨਸ਼ਿਆਂ ਨਾਲ ਸਬੰਧਤ ਇੱਕ ਮਾਮਲੇ ਵਿੱਚ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ ਸੀ। ਉਹ ਆਪਣੀ ਆਲੀਸ਼ਾਨ ਜੀਵਨ ਸ਼ੈਲੀ, ਰੋਲੈਕਸ ਘੜੀ, ਥਾਰ ਐਸਯੂਵੀ ਅਤੇ ਮਹਿੰਗੇ ਘਰ ਲਈ ਸੋਸ਼ਲ ਮੀਡੀਆ ਅਤੇ ਮੀਡੀਆ ‘ਤੇ ਲਗਾਤਾਰ ਸੁਰਖੀਆਂ ਵਿੱਚ ਰਹਿੰਦੀ ਹੈ।

ਇੱਕ ਹਾਲੀਆ ਇੰਟਰਵਿਊ ਵਿੱਚ, ਅਮਨਦੀਪ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਝੂਠਾ ਫਸਾਇਆ ਗਿਆ ਹੈ ਅਤੇ ਉਹ ਬੇਕਸੂਰ ਹੈ। ਪਰ ਵਿਜੀਲੈਂਸ ਵਿਭਾਗ ਨੂੰ ਉਹਨਾਂ ਦੇ ਖਿਲਾਫ ਕਈ ਸ਼ੱਕੀ ਵਿੱਤੀ ਲੈਣ-ਦੇਣ ਅਤੇ ਬੇਹਿਸਾਬ ਜਾਇਦਾਦਾਂ ਬਾਰੇ ਜਾਣਕਾਰੀ ਮਿਲੀ ਸੀ।

ਆਮਦਨ ਨਾਲੋਂ ਖਰਚੇ ਵੱਧ

ਮੰਨਿਆ ਜਾ ਰਿਹਾ ਹੈ ਕਿ ਜੋ ਵਿਜੀਲੈਂਸ ਨੂੰ ਰਿਕਾਰਡ ਮਿਲਿਆ ਹੈ ਉਸ ਮੁਤਾਬਿਕ, ਕੁਝ ਸਾਲਾਂ ਵਿੱਚ ਉਹਨਾਂ ਦੀ ਆਮਦਨ 1.08 ਕਰੋੜ ਰੁਪਏ ਹੋਣ ਦਾ ਅਨੁਮਾਨ ਸੀ। ਪਰ ਜਦੋਂ ਵਿਜੀਲੈਂਸ ਨੇ ਹਿਸਾਬ ਲਗਾਉਣਾ ਸ਼ੁਰੂ ਕੀਤਾ ਤਾਂ ਖਰਚਾ 1.39 ਕਰੋੜ ਰੁਪਏ ਨਿਕਲਿਆ। ਮਿਲੀ ਜਾਣਕਾਰੀ ਅਨੁਸਾਰ ਅਮਨਦੀਪ ਕੌਰ ਨੂੰ ਅੱਜ ਆਮ ਪੁੱਛਗਿੱਛ ਦੇ ਬਹਾਨੇ ਬੁਲਾਇਆ ਗਿਆ ਸੀ। ਪਰ ਜਦੋਂ ਉਹ ਪਹੁੰਚੀ ਤਾਂ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਉਸਨੂੰ ਅੱਜ ਦੇਰ ਸ਼ਾਮ ਜਾਂ ਕੱਲ੍ਹ ਸਵੇਰੇ ਅਦਾਲਤ ਵਿੱਚ ਪੇਸ਼ ਕਰ ਸਕਦੀ ਹੈ ਅਤੇ ਉਹਨਾਂ ਦਾ ਰਿਮਾਂਡ ਪ੍ਰਾਪਤ ਕਰ ਸਕਦੀ ਹੈ।

ਵਿਜੀਲੈਂਸ ਕਰਨਾ ਚਾਹੁੰਦੀ ਹੈ ਜਾਂਚ

ਵਿਜੀਲੈਂਸ ਨੂੰ ਅਮਨਦੀਪ ਤੋਂ ਆਮਦਨ ਦਾ ਰਿਕਾਰਡ ਪ੍ਰਾਪਤ ਕਰਨਾ ਪਵੇਗਾ। ਵਿਜੀਲੈਂਸ ਜਾਣਨਾ ਚਾਹੁੰਦੀ ਹੈ ਕਿ ਇੱਕ ਕਾਂਸਟੇਬਲ ਲਈ ਇੰਨੀ ਵੱਡੀ ਕਮਾਈ ਕਿਵੇਂ ਸੰਭਵ ਹੋਈ। ਜਾਂਚ ਵਿੱਚ ਅਮਨਦੀਪ ਕੌਰ ਦੀਆਂ ਜਾਇਦਾਦਾਂ, ਬੈਂਕ ਖਾਤਿਆਂ ਅਤੇ ਕਥਿਤ ਸਬੰਧਾਂ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।