ਅਬੋਹਰ ‘ਚ ਏਅਰਫੋਰਸ ਜਵਾਨ ਦੀ ਮੌਤ: ਸਰਵਿਸ ਰਾਈਫਲ ਤੋਂ ਚੱਲੀ ਗੋਲੀ, ਏਅਰਫੋਰਸ ਸਟੇਸ਼ਨ ‘ਤੇ ਸੀ ਤਾਇਨਾਤ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬੀਤੀ ਰਾਤ ਕਰੀਬ 2 ਵਜੇ ਉਨ੍ਹਾਂ ਨੂੰ ਏਅਰ ਫੋਰਸ ਸਟੇਸ਼ਨ ਤੋਂ ਫੋਨ ਆਇਆ ਕਿ ਸਾਰਜੈਂਟ ਸੰਜੀਤ ਕੁਮਾਰ ਸਿੰਘ ਦੀ ਡਿਊਟੀ ਦੌਰਾਨ ਆਪਣੀ ਹੀ ਸਰਵਿਸ ਰਾਈਫਲ ਤੋਂ ਗੋਲੀ ਚੱਲਣ ਕਾਰਨ ਅਚਾਨਕ ਮੌਤ ਹੋ ਗਈ ਹੈ। ਜਿਸ 'ਤੇ ਪੁਲਿਸ ਨੇ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ 'ਚ ਰਖਵਾਇਆ।
ਸੰਕੇਤਕ ਤਸਵੀਰ
ਅਬੋਹਰ ਦੇ ਏਅਰਫੋਰਸ ਸਟੇਸ਼ਨ ‘ਤੇ ਤਾਇਨਾਤ ਏਅਰ ਫੋਰਸ ਦੇ ਜਵਾਨ ਦੀ ਬੀਤੀ ਰਾਤ ਡਿਊਟੀ ਦੌਰਾਨ ਸ਼ੱਕੀ ਹਾਲਾਤਾਂ ‘ਚ ਗੋਲੀ ਲੱਗਣ ਨਾਲ ਮੌਤ ਹੋ ਗਈ। ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ ਅਤੇ ਮ੍ਰਿਤਕ ਦੇ ਰਿਸ਼ਤੇਦਾਰ ਬਿਹਾਰ ਵਾਸੀ ਉਨ੍ਹਾਂ ਦੇ ਆਉਣ ਦੀ ਉਡੀਕ ਕਰ ਰਹੇ ਹਨ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬੀਤੀ ਰਾਤ ਕਰੀਬ 2 ਵਜੇ ਉਨ੍ਹਾਂ ਨੂੰ ਏਅਰ ਫੋਰਸ ਸਟੇਸ਼ਨ ਤੋਂ ਫੋਨ ਆਇਆ ਕਿ ਸਾਰਜੈਂਟ ਸੰਜੀਤ ਕੁਮਾਰ ਸਿੰਘ ਦੀ ਡਿਊਟੀ ਦੌਰਾਨ ਆਪਣੀ ਹੀ ਸਰਵਿਸ ਰਾਈਫਲ ਤੋਂ ਗੋਲੀ ਚੱਲਣ ਕਾਰਨ ਅਚਾਨਕ ਮੌਤ ਹੋ ਗਈ ਹੈ। ਜਿਸ ‘ਤੇ ਪੁਲਿਸ ਨੇ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ‘ਚ ਰਖਵਾਇਆ ਹੈ।
ਮ੍ਰਿਤਕ ਮੂਲ ਰੂਪ ਵਿੱਚ ਬਿਹਾਰ ਦਾ ਵਸਨੀਕ ਸੀ ਅਤੇ ਅਬੋਹਰ ਦੇ ਪ੍ਰਿਆ ਐਨਕਲੇਵ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ ਪਰ ਹੁਣ ਉਸ ਦਾ ਪਰਿਵਾਰ ਆਪਣੇ ਪਿੰਡ ਚਲਾ ਗਿਆ ਸੀ। ਪੁਲਿਸ ਪਰਿਵਾਰ ਦੇ ਆਉਣ ਦੀ ਉਡੀਕ ਕਰ ਰਹੀ ਹੈ। ਜਿਸ ਨੂੁੰ ਬਾਅਦ ਮ੍ਰਿਤਕ ਦੇਹ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਜਾਵੇਗਾ। ਖ਼ਬਰ ਅਪਡੇਟ ਹੋ ਰਹੀ ਹੈ…
