ਪੁਲਿਸ ਨੇ ਸੁਲਝਾਈ ਅੰਨ੍ਹੇ-ਕਤਲ ਦੀ ਗੁੱਥੀ, ਪਤਨੀ, ਸੱਸ ਤੇ ਸਾਲੇ ਨੇ ਦਿੱਤਾ ਵਾਰਦਾਤ ਨੂੰ ਅੰਜਾਮ

davinder-kumar-jalandhar
Updated On: 

07 Jun 2025 00:06 AM

ਥਾਣਾ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਕਤਲ ਦਾ ਕਾਰਨ ਪੈਸੇ ਦੱਸੇ ਜਾ ਰਹੇ ਹਨ। ਮ੍ਰਿਤਕ ਦੀ ਪਤਨੀ ਨੇ 40 ਹਜ਼ਾਰ ਰੁਪਏ ਦੇ ਕੇ ਕਤਲ ਕਰਵਾਇਆ ਸੀ। ਸੰਦੀਪ ਦਾ ਕਤਲ 29 ਮਈ ਨੂੰ ਸ਼ਾਮ 7.30 ਵਜੇ ਹੋਇਆ ਸੀ। ਜਾਂਚ ਤੋਂ ਪਤਾ ਲੱਗਾ ਕਿ ਕਤਲ ਪਿੱਛੇ ਪਤਨੀ ਸੀਮਾ, ਸੱਸ ਮੰਜੂ ਤੇ ਸਾਲੇ ਨਰੇਸ਼ ਦਾ ਹੱਥ ਸੀ।

ਪੁਲਿਸ ਨੇ ਸੁਲਝਾਈ ਅੰਨ੍ਹੇ-ਕਤਲ ਦੀ ਗੁੱਥੀ, ਪਤਨੀ, ਸੱਸ ਤੇ ਸਾਲੇ ਨੇ ਦਿੱਤਾ ਵਾਰਦਾਤ ਨੂੰ ਅੰਜਾਮ
Follow Us On

ਆਦਮਪੁਰ ਪੁਲਿਸ ਨੇ ਜਲੰਧਰ ਦੇ ਰਹੱਸਮਈ ਆਦਮਪੁਰ ਕਤਲ ਕੇਸ ਨੂੰ ਸੁਲਝਾਉਂਦੇ ਹੋਏ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ 29 ਮਈ ਨੂੰ ਪੁਲਿਸ ਨੂੰ ਆਦਮਪੁਰ ਨੇੜੇ ਇੱਕ ਲਾਸ਼ ਬਰਾਮਦ ਹੋਈ ਸੀ। ਜਾਂਚ ਤੋਂ ਬਾਅਦ ਉਸਦੀ ਪਛਾਣ ਸੰਦੀਪ ਕੁਮਾਰ ਹੈਪੀ ਵਜੋਂ ਹੋਈ।

ਮ੍ਰਿਤਕ ਸੰਦੀਪ ਕੁਮਾਰ ਜੋ ਫੈਸ਼ਨ ਪੁਆਇੰਟ ‘ਤੇ ਕੰਮ ਕਰਦਾ ਸੀ। ਇਸ ਸਬੰਧੀ ਪੁਲਿਸ ਨੇ ਮ੍ਰਿਤਕ ਦੇ ਸਾਲੇ ਦੇ ਬਿਆਨਾਂ ‘ਤੇ ਮਾਮਲਾ ਦਰਜ ਕੀਤਾ ਸੀ। ਜਾਂਚ ਤੋਂ ਬਾਅਦ ਮਾਮਲੇ ਵਿੱਚ ਕਈ ਖੁਲਾਸੇ ਹੋਏ ਹਨ।

ਥਾਣਾ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਕਤਲ ਦਾ ਕਾਰਨ ਪੈਸੇ ਦੱਸੇ ਜਾ ਰਹੇ ਹਨ। ਮ੍ਰਿਤਕ ਦੀ ਪਤਨੀ ਨੇ 40 ਹਜ਼ਾਰ ਰੁਪਏ ਦੇ ਕੇ ਕਤਲ ਕਰਵਾਇਆ ਸੀ। ਸੰਦੀਪ ਦਾ ਕਤਲ 29 ਮਈ ਨੂੰ ਸ਼ਾਮ 7.30 ਵਜੇ ਹੋਇਆ ਸੀ। ਜਾਂਚ ਤੋਂ ਪਤਾ ਲੱਗਾ ਕਿ ਕਤਲ ਪਿੱਛੇ ਪਤਨੀ ਸੀਮਾ, ਸੱਸ ਮੰਜੂ ਤੇ ਸਾਲੇ ਨਰੇਸ਼ ਦਾ ਹੱਥ ਸੀ। ਇਹ ਕਤਲ ਕ੍ਰਿਸ਼ਨ ਕੁਮਾਰ ਵਰਮਾ, ਨਵਦੀਪ ਸਿੰਘ ਅਤੇ ਇੱਕ ਨਾਬਾਲਗ ਲੜਕੇ ਨੇ ਸਾਂਝੇ ਤੌਰ ‘ਤੇ ਕੀਤਾ ਹੈ।

ਤਕਨੀਕੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਕਤਲ ਪਤਨੀ ਸੀਮਾ ਨੇ ਘਰੇਲੂ ਝਗੜਿਆਂ ਤੋਂ ਪਰੇਸ਼ਾਨ ਹੋਣ ਕਾਰਨ ਕੀਤਾ ਸੀ। ਕਤਲ ਵਿੱਚ ਵਰਤੇ ਗਏ ਹਥਿਆਰ ਅਤੇ ਕਤਲ ਲਈ ਦਿੱਤੇ ਗਏ ਕੁਝ ਪੈਸੇ ਜ਼ਬਤ ਕਰ ਲਏ ਗਏ ਹਨ। ਜਲਦੀ ਹੀ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਜਾਵੇਗਾ।