10 ਰੁਪਏ ਦੇ ਵਿਵਾਦ ਕਾਰਨ ਹੋਇਆ ਨੌਜਵਾਨ ਦਾ ਕਤਲ, ਸਫਾਈ ਦੇ ਬਦਲੇ ਦੁਕਾਨਦਾਰਾਂ ਤੋਂ ਲੈਂਦਾ ਸੀ ਪੈਸੇ

sunil-lakha-hoshiarpur
Updated On: 

22 Apr 2025 13:52 PM

ਹੁਸ਼ਿਆਰਪੁਰ ਦੀ ਮੁੱਖ ਮੰਡੀ ਵਿੱਚ ਇੱਕ ਸਟਰੀਟ ਵਿਕਰੇਤਾ ਬਾਜ਼ਾਰ ਵਿੱਚ 20 ਰੁਪਏ ਦੇ ਝਗੜੇ ਵਿੱਚ ਇੱਕ ਧਿਰ ਵੱਲੋਂ 25 ਸਾਲਾ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ। ਇਸ ਦੇ ਵਿਰੋਧ ਵਿੱਚ, ਸੋਮਵਾਰ ਨੂੰ ਸਟ੍ਰੀਟ ਵਿਕਰੇਤਾ ਬਾਜ਼ਾਰ ਬੰਦ ਰਿਹਾ ਅਤੇ ਲੋਕਾਂ ਨੇ ਨੌਜਵਾਨ ਦੇ ਪਰਿਵਾਰ ਨਾਲ ਮਿਲ ਕੇ ਮੰਡੀ ਗੇਟ ਦੇ ਬਾਹਰ ਧਰਨਾ ਦਿੱਤਾ।

10 ਰੁਪਏ ਦੇ ਵਿਵਾਦ ਕਾਰਨ ਹੋਇਆ ਨੌਜਵਾਨ ਦਾ ਕਤਲ, ਸਫਾਈ ਦੇ ਬਦਲੇ ਦੁਕਾਨਦਾਰਾਂ ਤੋਂ ਲੈਂਦਾ ਸੀ ਪੈਸੇ
Follow Us On

ਪੰਜਾਬ ਦੇ ਹੁਸ਼ਿਆਰਪੁਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਸਿਰਫ਼ 10 ਰੁਪਏ ਦੇ ਲੈਣ ਦੇਣ ਨੂੰ ਲੈਕੇ ਇਕ ਵਿਅਕਤੀ ਦਾ ਕਤਲ ਦਰ ਦਿੱਤਾ ਗਿਆ। ਮ੍ਰਿਤਕ ਦੇ ਭਰਾ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਸਦੇ ਭਰਾ ਸੰਜੀਤ ਕੋਲ ਸਬਜ਼ੀ ਮੰਡੀ ਵਿੱਚ ਸਫਾਈ ਅਤੇ ਚੌਕੀਦਾਰ ਦੀ ਡਿਊਟੀ ਦਾ ਠੇਕਾ ਸੀ ਅਤੇ ਸਬਜ਼ੀ ਮੰਡੀ ਵਿੱਚ ਕੰਮ ਕਰਨ ਵਾਲੇ ਗਲੀ ਵਿਕਰੇਤਾਵਾਂ ਤੋਂ 10 ਰੁਪਏ ਪ੍ਰਤੀ ਦਿਨ ਦੀ ਮਜ਼ਦੂਰੀ ਲੈਂਦਾ ਸੀ।

ਇਸ ਦੇ ਵਿਰੋਧ ਦੇ ਵਿੱਚ ਸੋਮਵਾਰ ਨੂੰ ਸਟ੍ਰੀਟ ਵਿਕਰੇਤਾ ਬਾਜ਼ਾਰ ਬੰਦ ਰਿਹਾ ਅਤੇ ਲੋਕਾਂ ਨੇ ਨੌਜਵਾਨ ਦੇ ਪਰਿਵਾਰ ਨਾਲ ਮਿਲ ਕੇ ਮੰਡੀ ਗੇਟ ਦੇ ਬਾਹਰ ਧਰਨਾ ਦਿੱਤਾ। ਪਰਿਵਾਰਕ ਮੈਬਰਾਂ ਮੰਗ ਕੀਤੀ ਕਿ ਦੋਸ਼ੀਆਂ ਵਿਰੋਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਨੂੰ ਇਨਸਾਫ ਮਿਲੇ।

ਮ੍ਰਿਤਕ ਦੇ ਭਰਾ ਰਾਕੇਸ਼ ਕੁਮਾਰ ਨੇ ਸਥਾਨਕ ਸਿਵਲ ਹਸਪਤਾਲ, ਹੁਸ਼ਿਆਰਪੁਰ ਵਿਖੇ ਦੱਸਿਆ ਕਿ ਉਸਦੇ ਭਰਾ ਸੰਜੀਤ ਸੰਜੀਤ ਕੋਲ ਸਬਜ਼ੀ ਮੰਡੀ ਵਿੱਚ ਸਫਾਈ ਅਤੇ ਚੌਕੀਦਾਰ ਦੀ ਡਿਊਟੀ ਦਾ ਠੇਕਾ ਸੀ ਅਤੇ ਸਬਜ਼ੀ ਮੰਡੀ ਵਿੱਚ ਕੰਮ ਕਰਨ ਵਾਲੇ ਗਲੀ ਵਿਕਰੇਤਾਵਾਂ ਤੋਂ 10 ਰੁਪਏ ਪ੍ਰਤੀ ਦਿਨ ਦੀ ਮਜ਼ਦੂਰੀ ਲੈਂਦਾ ਸੀ। ਕੁਝ ਦਿਨ ਪਹਿਲਾਂ ਮਾਰਕੀਟ ਵਿੱਚ ਕੰਮ ਕਰਨ ਵਾਲੀ ਇੱਕ ਧਿਰ ਨਾਲ 10 ਰੁਪਏ ਨੂੰ ਲੈ ਕੇ ਝਗੜਾ ਹੋਇਆ ਸੀ।

ਐਤਵਾਰ ਰਾਤ ਕਰੀਬ 11 ਵਜੇ ਦੋਸ਼ੀ ਧਿਰ ਨੇ ਉਸਦੇ ਭਰਾ ਸੰਜੀਤ ‘ਤੇ ਚਾਕੂ ਅਤੇ ਹੋਰ ਮਾਰੂ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਉਸਦੇ ਭਰਾ ਦੀ ਬੀਤੀ ਦੇਰ ਰਾਤ ਡੀਐਮਸੀ ਲੁਧਿਆਣਾ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਸ ਘਟਨਾ ਨੂੰ ਤਿੰਨ ਲੋਕਾਂ ਨੇ ਅੰਜਾਮ ਦਿੱਤਾ। ਮਾਮਲੇ ਦੀ ਜਾਂਚ ਕਰ ਰਹੇ ਮਾਡਲ ਟਾਊਨ ਪੁਲਿਸ ਸਟੇਸ਼ਨ ਦੇ ਐਸਐਚਓ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਮੁਲਜ਼ਮ ਸੋਨੂੰ, ਪ੍ਰੀਤਮ ਅਤੇ ਸੰਤੋਖ ਖ਼ਿਲਾਫ਼ ਮਾਮਲਾ ਦਰਜ ਕਰਕੇ ਸੋਨੂੰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।