ਗੈਂਗਸਟਰਾਂ ਦਾ ਪੁਲਿਸ ਨਾਲ ਮੁਕਾਬਲਾ, ਲਾਰੈਂਸ ਬਿਸ਼ਨੋਈ ਦੇ ਗੈਂਗਸਟਰ ਮਨਜੀਤ ਸਿੰਘ ਖੇੜੀ ਗੁੱਜਰਾਂ ਦੀ ਲੱਤ ‘ਚ ਲੱਗੀ ਗੋਲੀ, ਦੂਜਾ ਸਾਥੀ ਫਰਾਰ – Punjabi News

ਗੈਂਗਸਟਰਾਂ ਦਾ ਪੁਲਿਸ ਨਾਲ ਮੁਕਾਬਲਾ, ਲਾਰੈਂਸ ਬਿਸ਼ਨੋਈ ਦੇ ਗੈਂਗਸਟਰ ਮਨਜੀਤ ਸਿੰਘ ਖੇੜੀ ਗੁੱਜਰਾਂ ਦੀ ਲੱਤ ‘ਚ ਲੱਗੀ ਗੋਲੀ, ਦੂਜਾ ਸਾਥੀ ਫਰਾਰ

Updated On: 

07 Nov 2023 11:04 AM

ਜੀਕਰਪੁਰ ਵਿਖੇ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ ਹੋਇਆ ਜਿਸ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦਾ ਇੱਕ ਗੁਰਗਾ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ। ਗੋਲੀ ਗੈਂਗਸਟਰ ਮਨਜੀਤ ਸਿੰਘ ਖੇੜੀ ਗੁੱਜਰਾਂ ਦੀ ਲੱਤ ਵਿੱਚ ਲੱਗੀ। ਇਸ ਮੁਕਾਬਲੇ ਦੌਰਾਨ ਇੱਕ ਗੈਂਗਸਟਰ ਸੁਖਵੀਰ ਸਿੰਘ ਗੁਰੀ ਫਰਾਰ ਦੱਸਿਆ ਜਾਂਦਾ ਹੈ। ਜ਼ਖਮੀ ਗੈਂਗਸਟਰ ਮਨਜੀਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮੁਲਜ਼ਮਾਂ ਕੋਲੋਂ 30 ਬੋਰ ਅਤੇ 32 ਬੋਰ ਦਾ ਪਿਸਤੌਲ ਅਤੇ 8 ਕਾਰਤੂਸ ਬਰਾਮਦ ਹੋਏ ਹਨ।

ਗੈਂਗਸਟਰਾਂ ਦਾ ਪੁਲਿਸ ਨਾਲ ਮੁਕਾਬਲਾ, ਲਾਰੈਂਸ ਬਿਸ਼ਨੋਈ ਦੇ ਗੈਂਗਸਟਰ ਮਨਜੀਤ ਸਿੰਘ ਖੇੜੀ ਗੁੱਜਰਾਂ ਦੀ ਲੱਤ ਚ ਲੱਗੀ ਗੋਲੀ, ਦੂਜਾ ਸਾਥੀ ਫਰਾਰ
Follow Us On

ਪੰਜਾਬ ਨਿਊਜ। ਜ਼ੀਰਕਪੁਰ ‘ਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ, ਜਿਸ ‘ਚ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦਾ ਇੱਕ ਗੈਂਗਸਟਰ (Gangster) ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ। ਗੋਲੀ ਮਨਜੀਤ ਸਿੰਘ ਖੇੜੀ ਗੁੱਜਰਾਂ ਦੀ ਲੱਤ ਵਿੱਚ ਲੱਗੀ। ਇਸ ਮੁਕਾਬਲੇ ਦੌਰਾਨ ਦੂਜਾ ਗੈਂਗਸਟਰ ਸੁਖਵੀਰ ਸਿੰਘ ਗੁਰੀ ਫਰਾਰ ਦੱਸਿਆ ਜਾਂਦਾ ਹੈ। ਜ਼ਖਮੀ ਗੈਂਗਸਟਰ ਮਨਜੀਤ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮੁਲਜ਼ਮਾਂ ਕੋਲੋਂ 30 ਬੋਰ ਅਤੇ 32 ਬੋਰ ਦਾ ਪਿਸਤੌਲ ਅਤੇ 8 ਕਾਰਤੂਸ ਬਰਾਮਦ ਹੋਏ ਹਨ। ਦੋਵਾਂ ਗੈਂਗਸਟਰਾਂ ਖਿਲਾਫ ਥਾਣਾ ਜ਼ੀਰਕਪੁਰ ‘ਚ ਮਾਮਲਾ ਦਰਜ ਕੀਤਾ ਜਾ ਰਿਹਾ ਹੈ।

ਸੂਤਰਾਂ ਮੁਤਾਬਕ ਇਨ੍ਹਾਂ ਗੈਂਗਸਟਰਾਂ ਦਾ ਨਿਸ਼ਾਨਾ ਇੱਕ ਨਾਮੀ ਬਿਲਡਰ ਸੀ। ਇਹ ਦੋਵੇਂ ਉਸ ਦਾ ਕਤਲ ਕਰਨ ਲਈ ਜ਼ੀਰਕਪੁਰ (Zirakpur) ਵਿੱਚ ਰੇਕੀ ਕਰ ਰਹੇ ਸਨ। ਹਾਲਾਂਕਿ ਪੁਲਿਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਮਨਜੀਤ ਸਿੰਘ ਖੇੜੀ ਗੁੱਜਰਾਂ ਅਤੇ ਸੁਖਵੀਰ ਸਿੰਘ ਗੁਰੀ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ ‘ਤੇ ਜ਼ੀਰਕਪੁਰ ਆਏ ਸਨ।

ਗਸ਼ਤ ਦੌਰਾਨ ਪੁਲਿਸ ਨੂੰ ਹੋਇਆ ਸ਼ੱਕ

ਗਸ਼ਤ ਦੌਰਾਨ ਜਦੋਂ ਪੁਲਿਸ ਨੂੰ ਦੋਹਾਂ ‘ਤੇ ਸ਼ੱਕ ਹੋਇਆ ਤਾਂ ਦੋਹਾਂ ਨੂੰ ਗ੍ਰਿਫਤਾਰ ਕਰਨ ਲਈ ਗਏ ਪਰ ਮੁਲਜ਼ਮਾਂ ਨੇ ਪੁਲਿਸ (Police) ‘ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ‘ਚ ਪੁਲਿਸ ਨੇ ਵੀ ਗੋਲੀਆਂ ਚਲਾਈਆਂ। ਇੱਕ ਗੋਲੀ ਮਨਜੀਤ ਸਿੰਘ ਖੇੜੀ ਗੁੱਜਰਾਂ ਦੀ ਲੱਤ ਵਿੱਚ ਲੱਗੀ ਅਤੇ ਉਹ ਜ਼ਖ਼ਮੀ ਹੋ ਗਿਆ। ਉਸ ਦਾ ਸੁਖਵੀਰ ਸਿੰਘ ਗੁਰੀ ਹਨੇਰੇ ਦਾ ਫਾਇਦਾ ਉਠਾ ਕੇ ਖੇਤਾਂ ਵਿੱਚੋਂ ਫਰਾਰ ਹੋ ਗਿਆ।

ਮਨਜੀਤ ਡੇਢ ਮਹੀਨਾ ਪਹਿਲਾਂ ਹੀ ਜੇਲ੍ਹ ਤੋਂ ਆਇਆ ਸੀ ਬਾਹਰ

ਮਨਜੀਤ ਸਿੰਘ ਖੇੜੀ ਇੱਕ ਜਾਣਿਆ-ਪਛਾਣਿਆ ਗੁੱਜਰ ਗੈਂਗਸਟਰ ਹੈ। ਉਹ ਮੂਲ ਰੂਪ ਵਿੱਚ ਡੇਰਾਬੱਸੀ ਦੇ ਪਿੰਡ ਖੇੜੀ ਗੁੱਜਰਾਂ ਦਾ ਵਸਨੀਕ ਹੈ। ਉਹ ਵਿਦੇਸ਼ (ਅਮਰੀਕਾ) ਵਿਚ ਬੈਠੇ ਗੈਂਗਸਟਰ ਗੋਲਡੀ ਬਰਾੜ ਅਤੇ ਜੇਲ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਰਗਨਾ ਹੈ। ਇਸ ਤੋਂ ਪਹਿਲਾਂ ਉਸ ਦੇ ਖਿਲਾਫ ਫਿਰੌਤੀ, ਆਰਮਜ਼ ਐਕਟ ਅਤੇ ਇਰਾਦਾ ਕਤਲ ਦੇ ਮਾਮਲੇ ਦਰਜ ਹਨ। ਉਹ ਡੇਢ ਮਹੀਨਾ ਪਹਿਲਾਂ ਹੀ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ।

Exit mobile version