Good News: ਪੰਜਾਬ ਰੈਜੀਮੈਂਟ ਦੇ ਸਾਬਕਾ ਸੈਨਿਕਾਂ ਲਈ 1 ਜੁਲਾਈ ਨੂੰ ਝਾਰਖੰਡ ‘ਚ ਭਰਤੀ, ਫਿਜ਼ੀਕਲ ਟੈਸਟ ਕਰਨਾ ਹੋਵੇਗਾ ਪਾਸ

tv9-punjabi
Published: 

29 May 2025 18:52 PM

Good News: ਪੰਜਾਬ ਰੈਜੀਮੈਂਟ ਦੇ ਸਾਬਕਾ ਸੈਨਿਕਾਂ ਲਈ 1 ਜੁਲਾਈ ਨੂੰ ਝਾਰਖੰਡ 'ਚ ਭਰਤੀ ਹੋਵੇਗੀ। ਇਸ ਭਰਤੀ ਦੌਰਾਨ ਫਿਜ਼ੀਕਲ ਟੈਸਟ ਪਾਸ ਕਰਨਾ ਹੋਵੇਗਾ। ਇਹ ਭਰਤੀ ਪੰਜਾਬ ਰੈਜੀਮੈਂਟ ਅਤੇ ਟੈਰੀਟੋਰੀਅਲ ਆਰਮੀ (ਟੀਏ) ਦੇ ਸਾਬਕਾ ਸੈਨਿਕਾਂ ਲਈ ਹੋਵੇਗੀ, ਜਿਸ ਵਿੱਚ 102 ਟੀਏ, 150 ਟੀਏ ਅਤੇ 156 ਟੀਏ ਯੂਨਿਟਾਂ ਦੇ ਸਾਬਕਾ ਸੈਨਿਕ ਸਿਪਾਹੀ (ਜਨਰਲ ਡਿਊਟੀ) ਅਤੇ ਸਿਪਾਹੀ (ਕਲਰਕ ਸਟਾਫ ਡਿਊਟੀ) ਦੀਆਂ ਅਸਾਮੀਆਂ ਲਈ ਅਰਜ਼ੀ ਦੇ ਸਕਦੇ ਹਨ।

Good News: ਪੰਜਾਬ ਰੈਜੀਮੈਂਟ ਦੇ ਸਾਬਕਾ ਸੈਨਿਕਾਂ ਲਈ 1 ਜੁਲਾਈ ਨੂੰ ਝਾਰਖੰਡ ਚ ਭਰਤੀ, ਫਿਜ਼ੀਕਲ ਟੈਸਟ ਕਰਨਾ ਹੋਵੇਗਾ ਪਾਸ

ਪੰਜਾਬ ਰੈਜੀਮੈਂਟ ਦੇ ਸਾਬਕਾ ਸੈਨਿਕਾਂ ਲਈ 1 ਜੁਲਾਈ ਨੂੰ ਝਾਰਖੰਡ 'ਚ ਭਰਤੀ

Follow Us On

ਪੰਜਾਬ ਰੈਜੀਮੈਂਟਲ ਸੈਂਟਰ ਵੱਲੋਂ ਡਿਫੈਂਸ ਸਿਕਿਓਰਿਟੀ ਕੋਰ (DSC) ਵਿੱਚ ਭਰਤੀ ਲਈ ਇੱਕ ਵਿਸ਼ੇਸ਼ ਭਰਤੀ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਰੈਲੀ 1 ਜੁਲਾਈ 2025 ਨੂੰ ਰਾਮਗੜ੍ਹ ਕੈਂਟ, ਝਾਰਖੰਡ ਵਿਖੇ ਹੋਵੇਗੀ। ਇਹ ਭਰਤੀ ਪੰਜਾਬ ਰੈਜੀਮੈਂਟ ਅਤੇ ਟੈਰੀਟੋਰੀਅਲ ਆਰਮੀ (ਟੀਏ) ਦੇ ਸਾਬਕਾ ਸੈਨਿਕਾਂ ਲਈ ਹੋਵੇਗੀ, ਜਿਸ ਵਿੱਚ 102 ਟੀਏ, 150 ਟੀਏ ਅਤੇ 156 ਟੀਏ ਯੂਨਿਟਾਂ ਦੇ ਸਾਬਕਾ ਸੈਨਿਕ ਸਿਪਾਹੀ (ਜਨਰਲ ਡਿਊਟੀ) ਅਤੇ ਸਿਪਾਹੀ (ਕਲਰਕ ਸਟਾਫ ਡਿਊਟੀ) ਦੀਆਂ ਅਸਾਮੀਆਂ ਲਈ ਅਰਜ਼ੀ ਦੇ ਸਕਦੇ ਹਨ।

ਭਰਤੀ ਲਈ ਯੋਗਤਾ ਸ਼ਰਤਾਂ

ਮੈਡੀਕਲ ਸ਼੍ਰੇਣੀ SHAPE-1 ਹੋਣਾ ਲਾਜ਼ਮੀ ਹੈ।
ਚਰਿੱਤਰ ਰਿਪੋਰਟ ਬਹੁਤ ਵਧੀਆ ਜਾਂ ਸ਼ਾਨਦਾਰ ਹੋਣੀ ਚਾਹੀਦੀ ਹੈ।

ਜਾਣੋ ਕੀ ਹੈ ਉਮਰ ਸੀਮਾ

ਜਨਰਲ ਡਿਊਟੀ ਲਈ ਵੱਧ ਤੋਂ ਵੱਧ 46 ਸਾਲ ਉਮਰ
ਕਲਰਕ ਸਟਾਫ ਡਿਊਟੀ ਲਈ ਵੱਧ ਤੋਂ ਵੱਧ 48 ਸਾਲ

ਪਿਛਲੀ ਸੇਵਾ ਮੁਕਤੀ ਤੇ ਮੁੜ ਨਿਯੁਕਤੀ

ਭਰਤੀਆਂ ਵਿਚਕਾਰ ਅੰਤਰ ਜਨਰਲ ਡਿਊਟੀ ਲਈ ਵੱਧ ਤੋਂ ਵੱਧ 2 ਸਾਲ ਕਲਰਕ ਸਟਾਫ ਡਿਊਟੀ ਲਈ ਵੱਧ ਤੋਂ ਵੱਧ 5 ਸਾਲ

ਵਿਦਿਅਕ ਯੋਗਤਾ

ਘੱਟੋ-ਘੱਟ 10ਵੀਂ ਪਾਸ ਜੇਕਰ 10ਵੀਂ ਤੋਂ ਘੱਟ ਹੈ ਤਾਂ ਫੌਜ-ਤੀਜੀ ਸ਼੍ਰੇਣੀ ਦਾ ਸਿੱਖਿਆ ਸਰਟੀਫਿਕੇਟ ਲੋੜੀਂਦਾ ਹੈ

ਪਿਛਲੇ ਤਿੰਨ ਸਾਲਾਂ ਦੀ ਸੇਵਾ ਵਿੱਚ ਕੋਈ ਲਾਲ ਸਿਆਹੀ ਐਂਟਰੀਆਂ ਨਹੀਂ ਹੋਣੀਆਂ ਚਾਹੀਦੀਆਂ ਅਤੇ ਪੂਰੀ ਸੇਵਾ ਮਿਆਦ ਵਿੱਚ ਵੱਧ ਤੋਂ ਵੱਧ ਦੋ ਲਾਲ ਸਿਆਹੀ ਐਂਟਰੀਆਂ ਦੀ ਆਗਿਆ ਹੈ।

ਇਸ ਤੋਂ ਇਲਾਵਾ, ਬਿਨੈਕਾਰਾਂ ਨੂੰ ਭਰਤੀ ਰੈਲੀ ਦੌਰਾਨ PPT ਟੈਸਟ (ਸਰੀਰਕ ਮੁਹਾਰਤ ਟੈਸਟ) ਪਾਸ ਕਰਨਾ ਹੋਵੇਗਾ।