ਪੰਜਾਬ ਬੋਰਡ ਵੱਲੋਂ 8ਵੀਂ ਤੋਂ 12ਵੀਂ ਦੇ ਦਾਖਲੇ ਦਾ ਸ਼ਡਿਊਲ ਜਾਰੀ, 10ਵੀਂ-12ਵੀਂ ਦਾ ਨਤੀਜਾ ਅਗਲੇ ਹਫ਼ਤੇ ਆਉਣ ਦੀ ਉਮੀਦ

Updated On: 

02 May 2025 17:20 PM IST

PSEB Admission Schedule : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 8ਵੀਂ ਤੋਂ 12ਵੀਂ ਜਮਾਤ ਦੇ ਰੈਗੂਲਰ ਵਿਦਿਆਰਥੀਆਂ ਲਈ ਦਾਖਲੇ ਦਸ਼ਡਿਊਲ ਜਾਰੀ ਕਰ ਦਿੱਤਾ ਹੈ। ਦਾਖਲੇ ਲਈ ਆਖਰੀ ਮਿਤੀ 15 ਜੁਲਾਈ ਹੈ। ਇਹ ਆਰਡਰ ਮਾਨਤਾ ਪ੍ਰਾਪਤ ਅਤੇ ਸਹਿਯੋਗੀ ਸਕੂਲਾਂ ਤੇ ਲਾਗੂ ਹੋਵੇਗਾ।

ਪੰਜਾਬ ਬੋਰਡ ਵੱਲੋਂ 8ਵੀਂ ਤੋਂ 12ਵੀਂ ਦੇ ਦਾਖਲੇ ਦਾ ਸ਼ਡਿਊਲ ਜਾਰੀ, 10ਵੀਂ-12ਵੀਂ ਦਾ ਨਤੀਜਾ ਅਗਲੇ ਹਫ਼ਤੇ ਆਉਣ ਦੀ ਉਮੀਦ

PSEB Admission Schedule : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 8ਵੀਂ ਤੋਂ 12ਵੀਂ ਜਮਾਤ ਦੇ ਰੈਗੂਲਰ ਵਿਦਿਆਰਥੀਆਂ ਲਈ ਦਾਖਲੇ ਦੇ ਸ਼ਡਿਊਲ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਦਾਖਲੇ ਦੀ ਆਖਰੀ ਮਿਤੀ 15 ਜੁਲਾਈ ਨਿਰਧਾਰਤ ਕੀਤੀ ਗਈ ਹੈ। ਇਹ ਹੁਕਮ ਸਾਰੇ ਸਹਾਇਤਾ ਪ੍ਰਾਪਤ, ਮਾਨਤਾ ਪ੍ਰਾਪਤ ਅਤੇ ਸਹਿਯੋਗੀ ਸਕੂਲਾਂ ‘ਤੇ ਲਾਗੂ ਹੋਵੇਗਾ।

PSEB ਨੇ ਅਕਾਦਮਿਕ ਕੈਲੰਡਰ ਵੀ ਕੀਤਾ ਜਾਰੀ

ਬੋਰਡ ਨੇ ਸਪੱਸ਼ਟ ਤੌਰ ਤੇ ਕਿਹਾ ਹੈ ਕਿ ਸਕੂਲਾਂ ਨੂੰ ਨਿਰਧਾਰਤ ਸਮੇਂ ਦੇ ਅੰਦਰ ਦਾਖਲਾ ਦੇਣਾ ਪਵੇਗਾ, ਨਹੀਂ ਤਾਂ ਬੋਰਡ ਵੱਲੋਂ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਮੁਤਾਬਕ, PSEB ਨੇ CBSE ਅਤੇ ICSE ਵਾਂਗ ਆਪਣਾ ਅਕਾਦਮਿਕ ਕੈਲੰਡਰ ਵੀ ਤਿਆਰ ਕੀਤਾ ਹੈ।

ਵਿਦਿਆਰਥੀਆਂ ਨੂੰ ਕਿਸੇ ਵੀ ਪ੍ਰਕਾਰ ਨਾ ਆਵੇ ਕੋਈ ਮੁਸ਼ਕਲ

ਦਾਖਲੇ ਤੋਂ ਲੈ ਕੇ ਪ੍ਰੀਖਿਆਵਾਂ ਕਰਵਾਉਣ ਤੱਕ ਦੀ ਸਾਰੀ ਪ੍ਰਕਿਰਿਆ ਉਸੇ ਅਨੁਸਾਰ ਕੀਤੀ ਜਾਂਦੀ ਹੈ, ਤਾਂ ਜੋ ਵਿਦਿਆਰਥੀਆਂ ਨੂੰ ਬਾਅਦ ਵਿੱਚ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸ ਕਾਰਨ ਇਹ ਫੈਸਲਾ ਲਿਆ ਗਿਆ ਹੈ। ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀ ਗੱਲ ਕਰੀਏ ਤਾਂ ਪੰਜਾਬ ਭਰ ਵਿੱਚ ਹਰ ਸਾਲ ਲਗਭਗ 7 ਲੱਖ ਵਿਦਿਆਰਥੀ ਇਨ੍ਹਾਂ ਕਲਾਸਾਂ ਵਿੱਚ ਬੈਠਦੇ ਹਨ।

10ਵੀਂ ਅਤੇ 12ਵੀਂ ਦੇ ਨਤੀਜੇ ਅਗਲੇ ਹਫ਼ਤੇ

PSEB ਵੱਲੋਂ ਅਜੇ ਤੱਕ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਨਤੀਜੇ ਐਲਾਨੇ ਨਹੀਂ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਬੋਰਡ ਇਸ ਮਹੀਨੇ ਅਗਲੇ ਹਫ਼ਤੇ ਤੱਕ ਨਤੀਜੇ ਦਾ ਐਲਾਨ ਕਰ ਸਕਦਾ ਹੈ। ਮਿਲੀ ਜਾਣਕਾਰੀ ਤੋਂ ਇਹ ਪੱਤਾ ਲੱਗਾ ਹੈ ਕਿ ਤਿਆਰੀਆਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਉਮੀਦ ਹੈ ਕਿ ਇਸ ਵਾਰ ਦੋਵਾਂ ਜਮਾਤਾਂ ਦੇ ਨਤੀਜੇ ਇੱਕੋ ਦਿਨ ਆ ਸਕਦੇ ਹਨ। ਬੋਰਡ ਵੱਲੋਂ ਪੇਪਰਾਂ ਆਦਿ ਦੀ ਜਾਂਚ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ।

Follow Us
Related Stories
ਦੇਸ਼ ‘ਚ ITI ਦੀ ਗਿਣਤੀ ਵਿੱਚ 300% ਦਾ ਵਾਧਾ, ਰੁਜ਼ਗਾਰ ਦੇ ਮੋਰਚੇ ‘ਤੇ ਚਿੰਤਾਵਾਂ ਬਰਕਰਾਰ… ਗ੍ਰੈਜੂਏਸ਼ਨ ਤੋਂ ਬਾਅਦ 40% ਨੌਜਵਾਨ ਬੇਰੁਜ਼ਗਾਰ: ਰਿਪੋਰਟ
CBSE ਦੀ ਅਧਿਆਪਕਾਂ ਨੂੰ ਸਖ਼ਤ ਚੇਤਾਵਨੀ, ਕਾਪੀਆਂ ਦੀ ਚੈਕਿੰਗ ਬਾਰੇ ਸੋਸ਼ਲ ਮੀਡੀਆ ‘ਤੇ ਸਾਂਝੀ ਨਾ ਕਰਨ ਜਾਣਕਾਰੀ
ਪਹਿਲਾਂ ਵਧੀਆਂ ਫਿਰ ਘਟੀਆਂ? SSC ਨੇ ਜਾਰੀ ਕੀਤੀ CGL ਦੀ ਫਾਇਨਲ ਲਿਸਟ, ਜਾਣੋ ਹੁਣ ਕੁੱਲ ਕਿੰਨੇ ਅਹੁਦਿਆਂ ‘ਤੇ ਹੋਵੇਗੀ ਭਰਤੀ
ਦੇਸ਼ ‘ਚ ਨੀਮ ਫੌਜੀ ਬਲਾਂ ਵਿੱਚ ਜਵਾਨਾਂ ਦੀਆਂ 93,000 ਤੋਂ ਵੱਧ ਅਸਾਮੀਆਂ ਖਾਲੀ, ਸਰਕਾਰ ਨੇ ਸੰਸਦ ਵਿੱਚ ਦਿੱਤੀ ਜਾਣਕਾਰੀ
CM ਭਗਵੰਤ ਮਾਨ ਨੇ 818 ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ! ਹੁਣ ਤੱਕ ਦਿੱਤੀ 65,264 ਉਮੀਦਵਾਰਾਂ ਨੂੰ ਮਿਲੀਆਂ ਨੌਕਰੀਆਂ
ਪੰਜਾਬ ਵਿਧਾਨਸਭਾ ‘ਚ ਉੱਠੇ UPSC ‘ਤੇ ਸਵਾਲ, ਇੰਟਰਵਿਊ ਦੇ ਨੰਬਰਾਂ ‘ਚ ਹੇਰਾਫੇਰੀ ਦੇ ਆਰੋਪ, ਰਿਪੋਰਟ ਤਲਬ ਕਰੇਗਾ ਸਦਨ