ਪੰਜਾਬ ਸਿੱਖਿਆ ਵਿਭਾਗ ਵਿੱਚ ਟ੍ਰਾਂਸਫਰ ਲਈ ਅਪਲਾਈ ਕਰਨ ਦਾ ਆਖਰੀ ਮੌਕਾ, ਕੱਲ ਤੱਕ ਭਰ ਸਕਦੇ ਹੋ ਆਨਲਾਈਨ ਫਾਰਮ

Updated On: 

09 Aug 2024 17:43 PM

Punjab School Education Board : ਟ੍ਰਾਂਸਫਰ ਨੀਤੀ ਨੂੰ ਲੈ ਕੇ ਸਿੱਖਿਆ ਵਿਭਾਗ ਵੱਲੋਂ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਨ੍ਹਾਂ ਹੁਕਮਾਂ ਵਿੱਚ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਕੱਲ ਤੋਂ ਬਾਅਦ ਆਫਲਾਈਨ ਮੋਡ ਜਾਂ ਸਿੱਧੇ ਆਫਿਸ ਵਿੱਚ ਪਹੁੰਚਣ ਵਾਲੀਆਂ ਅਰਜ਼ੀਆਂ ਜਾਂ ਸਰਟੀਫਿਕੇਟਸ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ।

ਪੰਜਾਬ ਸਿੱਖਿਆ ਵਿਭਾਗ ਵਿੱਚ ਟ੍ਰਾਂਸਫਰ ਲਈ ਅਪਲਾਈ ਕਰਨ ਦਾ ਆਖਰੀ ਮੌਕਾ, ਕੱਲ ਤੱਕ ਭਰ ਸਕਦੇ ਹੋ ਆਨਲਾਈਨ ਫਾਰਮ

ਮੁਹਾਲੀ ਸਥਿਤ PSEB ਦੇ ਦਫਤਰ ਦੀ ਤਸਵੀਰ

Follow Us On

ਪੰਜਾਬ ਸਿੱਖਿਆ ਵਿਭਾਗ ਦੇ ਕਰਮਚਾਰੀ ਕੱਲ੍ਹ ਯਾਨੀ ਸ਼ਨੀਵਾਰ ਤੱਕ ਤਬਾਦਲੇ ਲਈ ਅਪਲਾਈ ਕਰ ਸਕਣਗੇ। ਇਸ ਦੇ ਨਾਲ ਹੀ ਜੇਕਰ ਕਿਸੇ ਕਰਮਚਾਰੀ ਨੇ ਟਰਾਂਸਫਰ ਪੋਰਟਲ ‘ਤੇ ਗਲਤ ਜਾਣਕਾਰੀ ਭਰੀ ਹੈ ਤਾਂ ਉਹ ਇਸ ਵਿੱਚ ਕੁਰੈਕਸ਼ਨ ਵੀ ਕਰ ਸਕਣਗੇ। ਕੱਲ ਤੋਂ ਬਾਅਦ ਕਿਸੇ ਵੀ ਬਿਨੈਕਾਰ ਨੂੰ ਫਾਰਮ ਭਰਨ ਦਾ ਮੌਕਾ ਨਹੀਂ ਮਿਲੇਗਾ। ਇਸ ਨੂੰ ਲੈ ਕੇ ਸਿੱਖਿਆ ਵਿਭਾਗ ਵੱਲੋਂ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਨ੍ਹਾਂ ਹੁਕਮਾਂ ਵਿੱਚ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਕੱਲ ਤੋਂ ਬਾਅਦ ਆਫਲਾਈਨ ਮੋਡ ਜਾਂ ਸਿੱਧੇ ਆਫਿਸ ਵਿੱਚ ਪਹੁੰਚਣ ਵਾਲੀਆਂ ਅਰਜ਼ੀਆਂ ਜਾਂ ਸਰਟੀਫਿਕੇਟਸ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ।

ਵਿਭਾਗ ਵੱਲੋਂ ਜਾਰੀ ਆਦੇਸ਼ ਵਿੱਚ ਲਿੱਖਿਆ ਹੈ ਕਿ ਛੋਟ ਪ੍ਰਾਪਤ ਸ਼੍ਰੇਣੀ ਦੇ ਕੁਝ ਲੋਕਾਂ ਦੇ ਸਰਟੀਫਿਕੇਟ ਪੋਰਟਲ ‘ਤੇ ਅਪਲੋਡ ਨਹੀਂ ਹੋ ਪਾਏ ਹਨ ਜਦਕਿ ਕੁਝ ਫਾਰਮ ਓਪਨ ਨਹੀਂ ਹੋ ਰਹੇਰਨ। ਇਸ ਸਮੱਸਿਆ ਨੂੰ ਵਿਭਾਗ ਦੇ ਧਿਆਨ ਵਿੱਚ ਲਿਆਇਆ ਜਾ ਚੁੱਕਿਆ ਹੈ। ਅਜਿਹੇ ਵਿੱਚ ਬਿਨੈਕਾਰ ਇੱਕ ਵਾਰ ਮੁੜ ਤੋਂ ਪੋਰਟਲ ਤੇ ਜਾ ਕੇ ਆਪਣੇ ਫਾਰਮ ਓਪਨ ਕਰਕੇ ਚੰਗੀ ਤਰ੍ਹਾ ਨਾਲ ਜਾਂਚ ਕਰ ਲੈਣ ਕਿ ਇਹ ਓਪਨ ਹੋ ਰਿਹਾ ਹੈ ਜਾਂ ਨਹੀਂ। ਜੇਕਰ ਕੋਈ ਵੀ ਸਬੰਧਿਤ ਪ੍ਰਮਾਣ ਪੱਤਰ ਜਾਂ ਐਪਲੀਕੇਸ਼ਨ ਓਪਨ ਨਹੀਂ ਹੋ ਰਹੀ ਹੈ ਤਾਂ ਤੁਰੰਤ ਅੱਜ ਹੀ ਇਸ ਨੂੰ ਰਿਲੋਡ ਕਰ ਦੇਣ।

2019 ਨੀਤੀ ਦੇ ਤਹਿਤ ਟ੍ਰਾਂਸਫਰ

ਸਿੱਖਿਆ ਵਿਭਾਗ ਵੱਲੋਂ 25 ਜੁਲਾਈ ਨੂੰ ਟ੍ਰਾਂਸਫਰ ਪੋਰਟਲ ਓਪਨ ਕੀਤਾ ਗਿਆ ਸੀ। ਇਹ ਸਾਰੇ ਟ੍ਰਾਂਸਫਰਸ 2019 ਪਾਲਿਸੀ ਦੇ ਤਹਿਤ ਕੀਤੇ ਜਾ ਰਹੇ ਹਨ। ਵਿਭਾਗ ਦਾ ਕਹਿਣਾ ਹੈ ਕਿ ਟ੍ਰਾਂਸਫਰ ਸਿਰਫ਼ ਇੱਕ ਵਾਰ ਹੀ ਕੀਤਾ ਜਾਵੇਗਾ। ਇਸ ਤੋਂ ਬਾਅਦ ਅੱਧ ਵਿਚਾਲੇ ਕੋਈ ਟ੍ਰਾਂਸਫਰ ਨਹੀਂ ਕੀਤਾ ਜਾਵੇਗਾ। ਕਿਉਂਕਿ ਅਜਿਹਾ ਕਰਨ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਤੇ ਅਸਰ ਪੈਂਦਾ ਹੈ।

Exit mobile version