ਕਨੇਡਾ ਵਿੱਚ ਵਰਕ ਲਿਮਿਟ ਹਟਣ ਮਗਰੋਂ ਭਾਰਤੀ ਵਿਦਿਆਰਥੀਆਂ ਦੀ ਬੱਲੇ ਬੱਲੇ, ਇਵੇਂ ਹੋਵੇਗਾ ਫ਼ਾਇਦਾ
ਨਵਾਂ ਕ਼ਾਨੂਨ ਸਿਰਫ ਇਕ ਸਾਲ ਵਾਸਤੇ ਬਣਿਆ ਹੈ, ਇਸਦਾ ਮਕਸਦ ਕਨੇਡਾ ਵਿੱਚ ਲੇਬਰ ਦਾ ਘਾਟਾ ਪੂਰਾ ਕਰਣ ਦਾ ਹੈ।
ਕਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸ਼ੀਨ ਫਰੇਜ਼ਰ ਨੇ ਦੱਸਿਆ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀ ਹੁਣ ਇੱਕ ਹਫ਼ਤੇ ਵਿੱਚ 20 ਘੰਟੇ ਤੋਂ ਵੀ ਵੱਧ ਸਮੇਂ ਤਕ ਕੈਂਪਸ ਤੋਂ ਬਾਹਰ ਰਹਿ ਕੇ ਯਾਨੀ ਆਫ਼ ਕੈਂਪਸ ਕੰਮ ਕਰ ਸਕਦੇ ਹਨ। ਕਨੇਡਾ ਵਿੱਚ ਨੌਕਰਿਆਂ ਦਾ ਘਾਟਾ ਪੂਰਾ ਕਰਨ ਵਾਸਤੇ ਇਕ ਨਵੀਂ ਵਿਵਸਥਾ ਕੀਤੀ ਗਈ ਹੈ। ਇਸਦਾ ਫਾਇਦਾ ਭਾਰਤੀ ਵਿਦਿਆਰਥੀ ਵੀ ਚੁੱਕ ਸਕਦੇ ਹਨ। ਸਟੇਟਿਸਟਿਕਸ ਕਨੇਡਾ ਦੇ ਮੁਤਾਬਿਕ, ਸਿਤੰਬਰ ਵਿੱਚ ਕਨੇਡਾ ਦੀ ਬੇਰੋਜ਼ਗਾਰੀ ਦਰ ਗਿਰਕੇ 5.2 ਫ਼ੀਸਦ ਤੇ ਆ ਗਈ ਸੀ। ਕਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸ਼ੀਨ ਫਰੇਜ਼ਰ ਨੇ ਇਸ ਨਵੀਂ ਵਿਵਸਥਾ ਬਾਰੇ ਜਾਣਕਾਰੀ ਦਿੱਤੀ ਹੈ। ਹੁਣ ਕਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਇੱਕ ਹਫ਼ਤੇ ਵਿੱਚ 20 ਘੰਟੇ ਤੋਂ ਵੀ ਵੱਧ ਸਮੇਂ ਤਕ ਕੈਂਪਸ ਤੋਂ ਬਾਹਰ ਰਹਿ ਕੇ ਕੰਮ ਕਰ ਸਕਦੇ ਹਨ।
ਮੀਡੀਆ ਰਿਪੋਰਟਾਂ ਮੁਤਾਬਿਕ, ਕਨੇਡਾ ਵਿੱਚ ਕੰਮ ਦੇਣ ਵਾਲੀਆਂ ਅਸਾਮੀਆਂ ਖਾਲੀ ਥਾਵਾਂ ਨੂੰ ਭਰਨ ਵਾਸਤੇ 10 ਲੱਖ ਉਮ੍ਮੀਦਵਾਰਾਂ ਦੀ ਤਲਾਸ਼ ਕਰ ਰਹੀਆਂ ਹਨ। ਕਨੇਡਾ ਵਿੱਚ 5 ਲੱਖ ਤੋਂ ਵੀ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਹਨ, ਜਿਹਨਾਂ ਵਿੱਚੋਂ 2,40,000 ਤੋਂ ਵੀ ਵੱਧ ਵਿਦਿਆਰਥੀ ਭਾਰਤੀ ਹਨ। ਇਹ ਵਿਦਿਆਰਥੀ ਹੁਣ ਆਫ਼ ਕੈਂਪਸ ਕੰਮ ਕਰਕੇ ਵਾਧੂ ਲਾਭ ਕਮਾ ਸਕਦੇ ਹਨ। ਭਾਰਤੀ ਵਿਦਿਆਰਥੀਆਂ ਦੀ ਗਿਣਤੀ ਸਭ ਤੋਂ ਵੱਧ ਹੈ। ਇਸ ਵਾਸਤੇ ਨਵੇਂ ਕਾਨੂੰਨ ਦਾ ਲਾਭ ਵੀ ਉਹਨਾਂ ਨੂੰ ਹੀ ਮਿਲਣ ਵਾਲਾ ਹੈ।
ਇੱਕ ਸਾਲ ਵਾਸਤੇ ਹਟਿਆ ਵਰਕ ਲਿਮਿਟ
ਕਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸ਼ੀਨ ਫਰੇਜ਼ਰ ਨੇ ਦੱਸਿਆ ਹੈ ਕਿ ਇਹ ਨਵਾਂ ਕ਼ਾਨੂਨ ਸਿਰਫ ਇਕ ਸਾਲ ਵਾਸਤੇ ਬਣਿਆ ਹੈ ਜਿਸਦੀ ਮਿਆਦ 15 ਨਵੰਬਰ, 2022 ਤੋਂ 31 ਦਿਸੰਬਰ, 2023 ਤਕ ਹੈ, ਕਿਉਂਕਿ ਇਸਦਾ ਮਕਸਦ ਕਨੇਡਾ ਵਿੱਚ ਲੇਬਰ ਦਾ ਘਾਟਾ ਪੂਰਾ ਕਰਣ ਦਾ ਹੈ। ਮੌਜੂਦਾ ਸਮੇਂ ਵਿੱਚ 20 ਘੰਟੇ ਤੋਂ ਵੀ ਵੱਧ ਕੰਮ ਕਰਨ ਦੀ ਇਜਾਜ਼ਤ ਹੋਵੇਗੀ।
ਕਨੇਡਾ ਵਿੱਚ ਸਭ ਤੋਂ ਵੱਧ ਭਾਰਤੀ ਵਿਦਿਆਰਥੀ
ਅੰਤਰਰਾਸ਼ਟਰੀ ਵਿਦਿਆਰਥੀ ਕਨੇਡਾ ਦੀ ਲੇਬਰ ਦਾ ਇਕ ਵੱਡਾ ਹਿੱਸਾ ਹਨ ਅਤੇ ਉਹਨਾਂ ਵਿੱਚ ਕਈ ਤਾਂ ਉਥੇ ਦੀ ਪੀਆਰਸ਼ਿਪ ਲੈਣ ਦੀ ਮਨਸ਼ਾ ਰੱਖਦੇ ਹਨ। ਕਨੇਡਾ ਆਉਣ ਵਾਲੇ ਅਪ੍ਰਵਾਸੀਆਂ ਦਾ ਇਕ ਵੱਡਾ ਹਿੱਸਾ ਭਾਰਤੀਆਂ ਦਾ ਹੈ।
ਹਾਲ ਹੀ ਵਿੱਚ ਕਨੇਡਾ ਹਾਈ ਕਮਿਸ਼ਨ ਨੇ ਟਵੀਟ ਕਰਕੇ ਦੱਸਿਆ ਸੀ ਕਿ ਇਸ ਗੱਲ ਦਾ ਧਿਆਨ ਰੱਖੋ ਕਿ ਕੁਝ ਸਟੱਡੀ ਪਰਮਿਟ ਤੁਹਾਨੂੰ ਕਨੇਡਾ ਵਿੱਚ ਕੰਮ ਕਰਣ ਦੀ ਇਜਾਜ਼ਤ ਦਿੰਦੇ ਹਨ। ਤੁਸੀਂ ਓਦੋਂ ਕੰਮ ਕਰਨਾ ਸ਼ੁਰੂ ਕਰ ਸਕਦੇ ਹੋ ਜਦੋਂ ਤੁਹਾਡਾ ਸਟੱਡੀ ਪ੍ਰੋਗ੍ਰਾਮ ਸ਼ੁਰੂ ਹੁੰਦਾ ਹੈ। ਓਸ ਤੋਂ ਪਹਿਲਾਂ ਕੰਮ ਕਰਣ ਦੀ ਇਜਾਜ਼ਤ ਨਹੀਂ।