Jee Mains Result 2026: ਜੇਈਈ ਮੇਨ ਸਕੋਰ ਤੋਂ ਸਿਰਫ NIT ਹੀ ਨਹੀਂ, ਇਨ੍ਹਾਂ ਟਾਪ ਇੰਜੀਨੀਅਰਿੰਗ ਕਾਲਜਾਂ ‘ਚ ਵੀ ਮਿਲੇਗਾ ਦਾਖਲਾ

Published: 

21 Apr 2026 14:08 PM IST

JEE Main Accepting Engineering Colleges: ਜੇਈਈ ਮੇਨ ਸਕੋਰ ਦੇ ਆਧਾਰ 'ਤੇ ਐਨਆਈਟੀ ਵਰਗੇ ਟਾਪ ਇੰਜੀਨੀਅਰਿੰਗ ਕਾਲਜਾਂ ਵਿੱਚ ਤਾਂ ਦਾਖਲਾ ਮਿਲਦਾ ਹੀ ਹੈ, ਇਸ ਤੋਂ ਇਲਾਵਾ ਦੇਸ਼ ਵਿੱਚ ਕਈ ਹੋਰ ਸ਼ਾਨਦਾਰ ਇੰਜੀਨੀਅਰਿੰਗ ਕਾਲਜ ਵੀ ਹਨ, ਜੋ ਜੇਈਈ ਮੇਨ ਸਕੋਰ ਰਾਹੀਂ ਬੀਈ/ਬੀਟੈਕ ਵਿੱਚ ਵਿਦਿਆਰਥੀਆਂ ਨੂੰ ਦਾਖਲਾ ਦਿੰਦੇ ਹਨ। ਆਓ ਜਾਣਦੇ ਹਾਂ ਦੇਸ਼ ਦੇ ਅਜਿਹੇ ਕੁਝ ਟਾਪ ਇੰਜੀਨੀਅਰਿੰਗ ਕਾਲਜਾਂ ਬਾਰੇ

Jee Mains Result 2026: ਜੇਈਈ ਮੇਨ ਸਕੋਰ ਤੋਂ ਸਿਰਫ NIT ਹੀ ਨਹੀਂ, ਇਨ੍ਹਾਂ ਟਾਪ ਇੰਜੀਨੀਅਰਿੰਗ ਕਾਲਜਾਂ ਚ ਵੀ ਮਿਲੇਗਾ ਦਾਖਲਾ

ਇਨ੍ਹਾਂ ਕਾਲਜਾਂ ਵਿੱਚ ਮਿਲਦਾ ਹੈ ਜੇਈਈ ਮੇਨ ਸਕੋਰ ਦੇ ਆਧਾਰ 'ਤੇ ਦਾਖਲਾ

ਜੇਈਈ ਮੇਨ ਸੈਸ਼ਨ 2 ਦਾ ਨਤੀਜਾ ਜਾਰੀ ਹੋ ਚੁੱਕਾ ਹੈ, ਜਿਸ ਵਿੱਚ ਕੁੱਲ 26 ਉਮੀਦਵਾਰਾਂ ਨੇ 100 ਪਰਸੈਂਟਾਈਲ ਹਾਸਲ ਕੀਤਾ ਹੈ। ਇਨ੍ਹਾਂ ਵਿੱਚੋਂ ਪੰਜ-ਪੰਜ ਉਮੀਦਵਾਰ ਆਂਧ੍ਰ ਪ੍ਰਦੇਸ਼ ਅਤੇ ਤੇਲੰਗਾਨਾ ਤੋਂ ਹਨ, ਚਾਰ ਉਮੀਦਵਾਰ ਰਾਜਸਥਾਨ ਤੋਂ ਅਤੇ ਤਿੰਨ ਉਮੀਦਵਾਰ ਦਿੱਲੀ ਤੋਂ ਹਨ। ਉੱਥੇ ਹੀ, ਤੇਲੰਗਾਨਾ ਦੇ ਮੱਲਵਰਪੁ ਆਸਨਾ ਨੇ ਐਨਟੀਏ ਵਿੱਚ 99.9982287 ਪਰਸੈਂਟਾਈਲ ਪ੍ਰਾਪਤ ਕਰਕੇ ਮਹਿਲਾ ਉਮੀਦਵਾਰਾਂ ਵਿੱਚ ਟਾਪ ਕੀਤਾ ਹੈ। ਹੁਣ ਪਾਸ ਹੋਏ ਉਮੀਦਵਾਰ ਜਾਂ ਤਾਂ JEE Advanced ਲਈ ਅਪਲਾਈ ਕਰ ਸਕਦੇ ਹਨ ਜਾਂ JEE Main ਦੇ ਸਕੋਰ ਦੇ ਆਧਾਰ ‘ਤੇ ਇੰਜੀਨੀਅਰਿੰਗ ਕਾਲਜਾਂ ਵਿੱਚ ਬੀਈ/ਬੀਟੈਕ ਵਿੱਚ ਦਾਖਲਾ ਲੈ ਸਕਦੇ ਹਨ, ਜਿਸ ਵਿੱਚ National Institutes of Technology ਵੀ ਸ਼ਾਮਲ ਹਨ। ਆਓ ਜਾਣਦੇ ਹਾਂ ਕਿ ਐਨਆਈਟੀ ਤੋਂ ਇਲਾਵਾ ਜੇਈਈ ਮੇਨ ਸਕੋਰ ਨਾਲ ਹੋਰ ਕਿਹੜੇ-ਕਿਹੜੇ ਕਾਲਜਾਂ ਵਿੱਚ ਦਾਖਲਾ ਲਿਆ ਜਾ ਸਕਦਾ ਹੈ?

ਦਿੱਲੀ ਟੈਕਨੋਲੋਜੀਕਲ ਯੂਨੀਵਰਸਿਟੀ (DTU)

ਦਿੱਲੀ ਵਿੱਚ ਸਥਿਤ ਡੀਟੀਯੂ ਭਾਰਤ ਦੇ ਸ਼ਾਨਦਾਰ ਸਰਕਾਰੀ ਇੰਜੀਨੀਅਰਿੰਗ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ, ਜੋ JEE Main ਦੇ ਸਕੋਰ ਦੇ ਆਧਾਰ ‘ਤੇ ਬੀਈ/ਬੀਟੈਕ ਵਿੱਚ ਦਾਖਲਾ ਦਿੰਦੀ ਹੈ। ਇਸ ਲਈ ਵਿਦਿਆਰਥੀਆਂ ਨੂੰ ਡੀਟੀਯੂ ਦੀ ਅਧਿਕਾਰਿਕ ਵੈਬਸਾਈਟ ‘ਤੇ ਜਾ ਕੇ ਅਰਜ਼ੀ ਦੇਣੀ ਹੁੰਦੀ ਹੈ। ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਇੰਟਰਵਿਊ ਲਈ ਬੁਲਾਇਆ ਜਾਂਦਾ ਹੈ, ਜਿਸ ਵਿੱਚ ਪਾਸ ਹੋਣ ਵਾਲਿਆਂ ਦਾ ਡਾਕੂਮੈਂਟ ਵੈਰੀਫਿਕੇਸ਼ਨ ਹੁੰਦਾ ਹੈ, ਐਡਮਿਸ਼ਨ ਫੀਸ ਜਮ੍ਹਾਂ ਕਰਵਾਉਣੀ ਪੈਂਦੀ ਹੈ ਅਤੇ ਫਿਰ ਦਾਖਲਾ ਮਿਲਦਾ ਹੈ। ਡੀਟੀਯੂ ਵਿੱਚ ਫੀਸ ਘੱਟ ਹੁੰਦੀ ਹੈ ਅਤੇ ਇੱਥੇ ਪਲੇਸਮੈਂਟ ਰੇਟ ਵੀ ਕਾਫ਼ੀ ਉੱਚਾ ਹੁੰਦਾ ਹੈ।

ਜਾਮੀਆ ਮਿਲੀਆ ਇਸਲਾਮੀਆ, ਫੈਕਲਟੀ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ

ਇਹ ਦਿੱਲੀ ਦੀ ਪ੍ਰਸਿੱਧ ਕੇਂਦਰੀ ਯੂਨੀਵਰਸਿਟੀ ਹੈ, ਜਿੱਥੇ JEE Main ਰਾਹੀਂ ਵੀ ਵਿਦਿਆਰਥੀਆਂ ਨੂੰ ਬੀਈ/ਬੀਟੈਕ ਵਿੱਚ ਦਾਖਲਾ ਮਿਲਦਾ ਹੈ। ਇੱਥੇ ਦੀ ਫੀਸ ਵੀ ਘੱਟ ਹੈ ਅਤੇ ਸਿੱਖਿਆਤਮਕ ਮਾਹੌਲ ਵੀ ਬਹੁਤ ਵਧੀਆ ਹੈ। ਇੰਜੀਨੀਅਰਿੰਗ ਵਿਭਾਗ ਵਿੱਚ ਖਾਸ ਕਰਕੇ ਸੀਐਸਈ ਅਤੇ ਈਸੀਈ ਬ੍ਰਾਂਚ ਵਿੱਚ ਪਲੇਸਮੈਂਟ ਰੇਟ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ, ਜਿਸ ਕਰਕੇ ਇਹ ਜੇਈਈ ਮੇਨ ਦੇ ਉਮੀਦਵਾਰਾਂ ਲਈ ਇੱਕ ਮਜ਼ਬੂਤ ਵਿਕਲਪ ਬਣ ਗਿਆ ਹੈ।

ਅੰਮ੍ਰਿਤਾ ਵਿਸ਼ਵ ਵਿਦਿਆਪੀਠਮ

ਇਹ ਇੱਕ ਪ੍ਰਾਈਵੇਟ ਯੂਨੀਵਰਸਿਟੀ ਹੈ, ਜਿਸ ਦੀ National Institutional Ranking Framework ਵਿੱਚ ਵੀ ਵਧੀਆ ਰੈਂਕਿੰਗ ਹੈ। ਤਾਮਿਲਨਾਡੂ ਤੋਂ ਲੈ ਕੇ ਕੇਰਲ ਅਤੇ ਕਰਨਾਟਕ ਵਿੱਚ ਵੀ ਇਸ ਦੇ ਕੈਂਪਸ ਹਨ। ਇਹ ਸਿਰਫ ਆਪਣੀ ਐਂਟ੍ਰੈਂਸ ਪ੍ਰੀਖਿਆ ਰਾਹੀਂ ਹੀ ਨਹੀਂ, ਸਗੋਂ JEE Main ਦੇ ਸਕੋਰ ਦੇ ਆਧਾਰ ‘ਤੇ ਵੀ ਬੀਈ/ਬੀਟੈਕ ਵਿੱਚ ਦਾਖਲਾ ਦਿੰਦੀ ਹੈ। ਇੱਥੇ ਦੇ ਵਿਦਿਆਰਥੀਆਂ ਨੂੰ 70-80 ਲੱਖ ਰੁਪਏ ਸਾਲਾਨਾ ਤੱਕ ਦਾ ਪਲੇਸਮੈਂਟ ਮਿਲਦਾ ਹੈ ਅਤੇ ਉਨ੍ਹਾਂ ਨੂੰ Microsoft, Google ਅਤੇ Amazon ਵਰਗੀਆਂ ਟਾਪ ਕੰਪਨੀਆਂ ਵਿੱਚ ਨੌਕਰੀ ਦੇ ਮੌਕੇ ਮਿਲਦੇ ਹਨ।

ਸਿਕਸ਼ਾ ‘ਓ’ ਅਨੁਸੰਧਾਨ (SOA ਯੂਨੀਵਰਸਿਟੀ)

ਭੁਵਨੇਸ਼ਵਰ ਵਿੱਚ ਸਥਿਤ ਇਹ ਯੂਨੀਵਰਸਿਟੀ ਪਿਛਲੇ ਕੁਝ ਸਾਲਾਂ ਵਿੱਚ ਇੱਕ ਸ਼ਾਨਦਾਰ ਪ੍ਰਾਈਵੇਟ ਇੰਜੀਨੀਅਰਿੰਗ ਸੰਸਥਾ ਵਜੋਂ ਉਭਰੀ ਹੈ, ਜੋ ਵਿਦਿਆਰਥੀਆਂ ਨੂੰ ਵਧੀਆ ਪਲੇਸਮੈਂਟ ਦੇ ਰਹੀ ਹੈ। ਇੱਥੇ ਵੀ JEE Main ਦੇ ਸਕੋਰ ਦੇ ਆਧਾਰ ‘ਤੇ ਦਾਖਲਾ ਮਿਲ ਜਾਂਦਾ ਹੈ। ਇੱਥੇ ਦੇ ਬੀਟੈਕ CSE ਵਿਦਿਆਰਥੀਆਂ ਨੂੰ 40 ਤੋਂ 45 ਲੱਖ ਰੁਪਏ ਸਾਲਾਨਾ ਤੱਕ ਦਾ ਪਲੇਸਮੈਂਟ ਮਿਲਦਾ ਹੈ।

ਇਹ ਵੀ ਪੜੋ : NSA ਖ਼ਤਮ ਹੁੰਦੇ ਹੀ ਐਮਪੀ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਦੀ ਤਿਆਰੀ, ਪੰਜਾਬ ਪੁਲਿਸ ਦੀ ਟੀਮ ਡਿਬਰੂਗੜ੍ਹ ਪਹੁੰਚੀ

Szource ਟੀਵੀ9 ਭਾਰਤਵਰਸ਼

Follow Us
Related Stories
Constable Recruitment 2026: ਸੀਆਰਪੀਐਫ ਕਾਂਸਟੇਬਲ ਨੂੰ ਕਿੰਨੀ ਮਿਲਦੀ ਹੈ ਤਨਖਾਹ, ਕੀ ਹੈ ਚੋਣ ਪ੍ਰਕਿਰਿਆ? ਜਾਣੋ ਸਭ ਕੁਝ
ਅਪ੍ਰੈਂਟਿਸਸ਼ਿਪ ਡਿਗਰੀ ਕੀ ਹੈ? ਪੜ੍ਹਾਈ ਦੌਰਾਨ ਕਮਾਈ ਵੀ… ਯੂਜੀਸੀ ਦੇ ਸਾਬਕਾ ਚੇਅਰਮੈਨ ਨੇ ਦੱਸਿਆ ਇਹ ਵਿਦਿਆਰਥੀਆਂ ਲਈ ਕਿਵੇਂ ਹੈ ਮਦਦਗਾਰ
NEET UG 2026 ਦੀ ਗੂਗਲ ਨਾਲ ਮੁਫ਼ਤ ਕਰੋ ਤਿਆਰੀ, Gemini ਐਪ ਨੇ NEET UG ਅਭਿਆਸ ਟੈਸਟ ਕੀਤੇ ਲਾਂਚ
CBSE 10ਵੀਂ ਦੀ ਦੂਜੀ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਸ਼ੁਰੂ, ਹੁਣ ਬੇਸਿਕ ਮੈਥ ਵਾਲੇ ਚੁਣ ਸਕਦੇ ਹਨ ਸਟੈਂਡਰਡ ਵਿਸ਼ਾ; ਇੰਝ ਬਣੇਗਾ ਫਾਇਨਲ ਰਿਜਲਟ
CRPF Constable Bharti 2026 Notification: ਕੇਂਦਰੀ ਰਿਜ਼ਰਵ ਪੁਲਿਸ ਫੋਰਸ ਨੇ 9175 ਕਾਂਸਟੇਬਲਾਂ ਦੀ ਭਰਤੀ ਲਈ ਜਾਰੀ ਕੀਤਾ ਨੋਟੀਫਿਕੇਸ਼ਨ, 20 ਅਪ੍ਰੈਲ ਤੋਂ ਕਰੋ ਅਪਲਾਈ
ਫਿਰੋਜ਼ਪੁਰ ਦੇ ਲਵਿਸ਼ ਗੋਇਲ ਨੇ 10ਵੀਂ ‘ਚ 99.4% ਅੰਕ ਪ੍ਰਾਪਤ ਕੀਤੇ, ਇਸਰੋ ਤੇ ਏਆਈ ‘ਚ ਕੰਮ ਕਰਨ ਦਾ ਟੀਚਾ