ਕਨੇਡਾ ਵਿਚ ਬਸਣਾ ਹੋਇਆ ਹੁਣ ਹੋਰ ਸੌਖਾ, ਇਨ੍ਹਾਂ 16 ਕਿਸਮ ਦੀਆਂ ਨੌਕਰੀਆਂ ਕਰਨ ਵਾਲਿਆਂ ਨੂੰ ਵੀ ਮਿਲੇਗੀ ਪੀਆਰ
ਇਨ੍ਹਾਂ ਲੋਕਾਂ ਕੋਲ ਇਹੋ ਜਿਹੀ ਜ਼ਰੂਰੀ ਸਕਿੱਲਾਂ ਹੋਣੀਆਂ ਚਾਹੀਦੀਆਂ ਹਨ ਜਿਸਦੇ ਰਾਹੀਂ ਉਥੇ ਆਰਥਿਕੀ ਵਿੱਚ ਮਜ਼ਦੂਰਾਂ ਦਾ ਘਾਟਾ ਪੂਰਾ ਕੀਤਾ ਜਾ ਸਕੇ
ਕਨੇਡਾ ਦੀ ਐਕਸਪ੍ਰੈਸ ਐਂਟਰੀ ਸਕੀਮ ਦਾ ਘੇਰਾ ਵਧਾ ਦਿੱਤਾ ਗਿਆ ਹੈ। ਇਸਦੇ ਹੇਠ 16 ਕਿਸਮ ਦੀਆਂ ਨੌਕਰੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ ਜੋ ਆਪਣੇ ਆਪ ਵਿੱਚ ਇਨ੍ਹਾਂ ਨੌਕਰੀਆਂ ਕਰਨ ਵਾਲਿਆਂ ਵਾਸਤੇ ਇਕ ਬਹੁਤ ਵੱਡੀ ਖ਼ੁਸ਼ਖ਼ਬਰੀ ਹੈ। ਕਨੇਡਾ ਸਰਕਾਰ ਦਾ ਕਹਿਣਾ ਹੈ ਕਿ ਉਹ ਖ਼ਾਸ ਕਿਸਮ ਦੇ ਐਨਆਰਆਈਜ਼ ਨੂੰ ਆਪਣੇ ਮੁਲਕ ਆਉਣ ਦੀ ਇਜਾਜ਼ਤ ਦੇਵੇਗੀ। ਇਨ੍ਹਾਂ ਲੋਕਾਂ ਕੋਲ ਇਹੋ ਜਿਹੀ ਜ਼ਰੂਰੀ ਸਕਿੱਲਾਂ ਹੋਣੀਆਂ ਚਾਹੀਦੀਆਂ ਹਨ ਜਿਸਦੇ ਰਾਹੀਂ ਉਥੇ ਆਰਥਿਕੀ ਵਿੱਚ ਮਜ਼ਦੂਰਾਂ ਦਾ ਘਾਟਾ ਪੂਰਾ ਕੀਤਾ ਜਾ ਸਕੇ। ਕਨੇਡਾ ਸਰਕਾਰ ਦੇ ਇਮੀਗਰੇਸ਼ਨ, ਰਿਫੂਜੀ ਅਤੇ ਸਿਟੀਜ਼ਨਸ਼ਿਪ ਮੰਤਰੀ ਸ਼ਾਨ ਫਰੇਜ਼ਰ ਨੇ ਐਕਸਪ੍ਰੈਸ ਐਂਟਰੀ ਸਿਸਟਮ ਦੇ ਹੇਠ ਇਮੀਗ੍ਰੇਸ਼ਨ ਪ੍ਰੋਗਰਾਮਾਂ ਵਾਸਤੇ ਨੈਸ਼ਨਲ ਆਕੁਪੇਸ਼ਨਲ ਕਲਾਸਿਫਿਕੇਸ਼ਨ ਯਾਨੀ ਐਨਓਸੀ 2021 ਨੂੰ ਲਾਗੂ ਕਰਨ ਦਾ ਐਲਾਨ ਕੀਤਾ ਹੈ। ਐਨਓਸੀ ਕੈਟਾਗਰੀ ਦੇ ਰਾਹੀਂ ਕਨੇਡਾ ਵਿੱਚ ਹੈਲਥ ਕੇਅਰ, ਕੰਸਟ੍ਰਕਸ਼ਨ ਅਤੇ ਟਰਾਂਸਪੋਰਟੇਸ਼ਨ ਵਰਗੇ ਸੈਕਟਰਾਂ ਵਿੱਚ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਜਾ ਸਕਣਗੀਆਂ। ਐਕਸਪ੍ਰੈਸ ਐਂਟਰੀ ਸਕੀਮ ਹੇਠ ਨਰਸ ਸਹਾਯਕ, ਲਾਂਗ ਟਰਮ ਸਹਾਯਕ, ਅਸਪਤਾਲ ਅਟੈਂਡੈਂਟ, ਸਕੂਲ ਟੀਚਰ ਵਰਗੀਆਂ ਕੁਲ 16 ਅਸਾਮੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਐਕਸਪ੍ਰੈਸ ਐਂਟਰੀ ਕਰੀਮ ਦੇ ਰਾਹੀ ਕਨੇਡਾ ਵਿੱਚ ਪਰਮਾਨੈਂਟ ਰੈਜ਼ੀਡੈਂਸੀ ਯਾਨੀ ਪੀਆਰ ਦਿੱਤੀ ਜਾਂਦੀ ਹੈ।
ਇਨ੍ਹਾਂ ਲੋਕਾਂ ਨੂੰ ਹੋਵੇਗਾ ਫਾਇਦਾ
ਐਨਓਸੀ ਸਿਸਟਮ ਦਾ ਇਸਤੇਮਾਲ ਕਨੇਡਾ ਦੀ ਲੇਬਰ ਮਾਰਕੀਟ ਵਿਚ ਸਾਰੀਆਂ ਨੌਕਰੀਆਂ ਨੂੰ ਟ੍ਰੈਕ ਕਰਨ ਅਤੇ ਕੈਟਾਗਰਾਇਜ਼ ਕਰਨ ਵਾਸਤੇ ਹੁੰਦਾ ਹੈ। ਇਸ ਦਾ ਇਸਤੇਮਾਲ ਉਥੇ ਅਰਥਵਿਵਸਥਾ ਨੂੰ ਬਦਲਣ ਅਤੇ ਕੰਮ ਕਰਨ ਦੇ ਤੌਰ ਤਰੀਕਿਆਂ ਨੂੰ ਸੁਧਾਰਣ ਵਾਸਤੇ ਕੀਤਾ ਜਾਂਦਾ ਹੈ। ਐਨਓਸੀ ਸਿਸਟਮ ਵਿੱਚ ਕੀਤਾ ਇਹ ਬਦਲਾਵ ਉਕਤ ਮੰਤਰੀ ਦੇ ਵਚਨ ਦੀ ਗੰਭੀਰਤਾ ਨੂੰ ਦਰਸ਼ਾਉਂਦਾ ਹੈ, ਜਿਸ ਵਿੱਚ ਉਨ੍ਹਾਂ ਨੇ ਕੱਚੇ ਕਾਮਗਾਰਾਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਸਤੇ ਪੀਆਰਸ਼ਿਪ ਦੀ ਯੋਜਨਾ ਦਾ ਘੇਰਾ ਵਧਾਉਣ ਦੀ ਗਲ ਕੀਤੀ ਸੀ।
ਇਸ ਤਰ੍ਹਾਂ ਹੁਣ ਐਕਸਪ੍ਰੈਸ ਐਂਟਰੀ ਹੇਠ ਨੌਕਰੀਆਂ ਦਾ ਘੇਰਾ ਵਧਾ ਦਿੱਤਾ ਜਾਏਗਾ, ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਪੀਆਰ ਦਿੱਤੀ ਜਾ ਸਕੇ। ਇਸ ਨਵੀਂ ਪਹਿਲ ਦੇ ਰਾਹੀ ਉਨ੍ਹਾਂ 16 ਕਿਸਮ ਦੀਆਂ ਨੌਕਰੀਆਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ, ਜਿੱਥੇ ਕੰਮ ਕਰ ਰਹੇ ਲੋਕਾਂ ਨੂੰ ਵੀ ਪੀਆਰ ਦਿੱਤੀ ਜਾਵੇਗੀ।
ਭਾਰਤੀ ਲੋਕਾਂ ਨੂੰ ਹੋਵੇਗਾ ਵੱਡਾ ਲਾਭ
ਸਟੈਟਿਕਸ ਕਨੇਡਾ ਦੀ ਇਕ ਰਿਪੋਰਟ ਮੁਤਾਬਕ, ਕਨੇਡਾ ਵਿੱਚ ਬਸਣ ਵਾਲੇ ਭਾਰਤੀ ਲੋਕਾਂ ਦੀ ਗਿਣਤੀ 2.46 ਲੱਖ ਹੈ। ਯਾਨੀ ਇਸ ਨਵੀਂ ਸਕੀਮ ਰਾਹੀਂ ਭਾਰਤੀ ਲੋਕਾਂ ਨੂੰ ਵੱਡਾ ਲਾਭ ਹੋਣ ਵਾਲਾ ਹੈ। ਹਰ ਸਾਲ ਬਹੁਤ ਵੱਡੀ ਗਿਣਤੀ ਵਿਚ ਭਾਰਤੀ ਲੋਕ ਕੰਮ ਕਰਨ ਅਤੇ ਪੜ੍ਹਾਈ ਵਾਸਤੇ ਕਨੇਡਾ ਜਾਂਦੇ ਹਨ। ਪਿਛਲੇ ਕੁਝ ਸਾਲਾਂ ਵਿਚ ਪੜ੍ਹਾਈ ਕਰਨ ਵਾਸਤੇ ਕਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਕਨੇਡਾ ਬਹੁਤ ਪਸੰਦ ਆ ਰਿਹਾ ਹੈ। ਅਮਰੀਕਾ ਅਤੇ ਬ੍ਰਿਟੇਨ ਤੋਂ ਇਲਾਵਾ ਕਨੇਡਾ ਵਿੱਚ ਉੱਚ ਸਿੱਖਿਆ ਲੈਣ ਵਾਸਤੇ ਸ਼ਾਨਦਾਰ ਯੂਨੀਵਰਸਿਟੀਆਂ ਹਨ ਜੋ ਭਾਰਤੀ ਵਿਦਿਆਰਥੀਆਂ ਵੱਲੋਂ ਬਹੁਤ ਪਸੰਦ ਕੀਤੀਆਂ ਜਾਂਦੀਆਂ ਹਨ। ਯਾਨੀ ਭਾਰਤੀ ਵਿਦਿਆਰਥੀ ਵੀ ਕਨੇਡਾ ਦੀ ਇਸ ਸਕੀਮ ਦਾ ਲਾਭ ਲੈ ਸਕਣਗੇ।