ਕੀ ਅਮਰੀਕੀ ਯੂਨੀਵਰਸਿਟੀ ਵਿੱਚ ਦਾਖਲਾ ਲੈਣਾ ਮੁਸ਼ਕਿਲ ਹੁੰਦਾ ਹੈ? ਐਪਲੀਕੇਸ਼ਨ ਪ੍ਰੋਸੈਸ ਸੰਬੰਧੀ ਅਫਵਾਵਾਂ ਨੂੰ ਸਮਝਣਾ ਜ਼ਰੂਰੀ Is getting admission in American University really so difficult? Know about the rumours of application process Punjabi news - TV9 Punjabi

ਕੀ ਅਮਰੀਕੀ ਯੂਨੀਵਰਸਿਟੀ ਵਿੱਚ ਦਾਖਲਾ ਲੈਣਾ ਮੁਸ਼ਕਿਲ ਹੁੰਦਾ ਹੈ? ਐਪਲੀਕੇਸ਼ਨ ਪ੍ਰੋਸੈਸ ਸੰਬੰਧੀ ਅਫਵਾਵਾਂ ਨੂੰ ਸਮਝਣਾ ਜ਼ਰੂਰੀ

Published: 

07 Jan 2023 10:05 AM

ਭਾਰਤੀ ਵਿਦਿਆਰਥੀਆਂ ਲਈ ਅਮਰੀਕਾ ਜਾ ਕੇ ਪੜ੍ਹਾਈ ਕਰਨਾ ਸੌਖਾ ਹੁੰਦਾ ਜਾ ਰਿਹਾ ਹੈ। ਉੱਥੇ ਕਾਲਜਾਂ ਦੇ ਐਪਲੀਕੇਸ਼ਨ ਪ੍ਰੋਸੈੱਸ ਨੂੰ ਲੈ ਕੇ ਅਫਵਾਵਾਂ ਹਨ। ਆਓ, ਇਨ੍ਹਾਂ ਬਾਰੇ ਜਾਣਕਾਰੀ ਲੈ ਲਈਏ।

ਕੀ ਅਮਰੀਕੀ ਯੂਨੀਵਰਸਿਟੀ ਵਿੱਚ ਦਾਖਲਾ ਲੈਣਾ ਮੁਸ਼ਕਿਲ ਹੁੰਦਾ ਹੈ? ਐਪਲੀਕੇਸ਼ਨ ਪ੍ਰੋਸੈਸ ਸੰਬੰਧੀ ਅਫਵਾਵਾਂ ਨੂੰ ਸਮਝਣਾ ਜ਼ਰੂਰੀ
Follow Us On

ਪਿਛਲੇ 10 ਵਰ੍ਹਿਆਂ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਵਾਸਤੇ ਅਮਰੀਕਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਇਸ ਦੇ ਚਾਰ ਕਾਰਣ ਹਨ ਭਾਰਤ ਵਿੱਚ ਵੱਧਦੀ ਅਮੀਰੀ, ਵਿਦੇਸ਼ੀ ਕਰੰਸੀ ਸੌਖੇ ਤਰੀਕੇ ਨਾਲ ਮਿਲ ਜਾਣਾ, ਇੰਟਰਨੇਟ ਦੇ ਇਸਤੇਮਾਲ ਦੇ ਬਰਾਬਰ ਮੌਕੇ ਮਿਲ ਜਾਣਾ ਅਤੇ ਇੱਥੇ ਭਾਰਤ ਵਿੱਚ ਵੱਧ ਇੰਟਰਨੈਸ਼ਨਲ ਸਕੂਲਾਂ ਦਾ ਖੁੱਲਣਾ। ਅੱਜ ਤੋਂ ਲਗਭਗ 15 ਵਰ੍ਹਿਆਂ ਪਹਿਲਾਂ ਕਰੀਬ 30 ਤੋਂ ਲੈ ਕੇ 40 ਇੰਟਰਨੈਸ਼ਨਲ ਬੈਕ ਲਾਰੀਅਟ ਯਾਨੀ ਆਈਬੀ ਸਕੂਲ ਸਨ, ਪਰ ਅੱਜ ਸਾਡੇ ਮੁਲਕ ਵਿੱਚ 2 ਸੌ ਤੋਂ ਵੀ ਵੱਧ ਆਈਬੀ ਸਕੂਲ ਹਨ।

ਗੌਰ ਕਰਨ ਵਾਲੀ ਗੱਲ ਇਹ ਹੈ ਕਿ ਇਹੋ ਜਿਹੇ ਸਕੂਲ ਦਿੱਲੀ ਅਤੇ ਮੁੰਬਈ ਤੋਂ ਇਲਾਵਾ ਪੀਲੀਭੀਤ, ਬਦਲਾਪੁਰ, ਭੁਸਾਵਲ, ਕੋਯੰਬਟੂਰ ਅਤੇ ਆਸਨਸੋਲ ਵਰਗੇ ਦੂਜੀ, ਤੀਜੀ ਅਤੇ ਚੌਥੀ ਸ਼੍ਰੇਣੀ ਵਾਲੇ ਸ਼ਹਿਰਾਂ ਵਿੱਚ ਵੀ ਮੌਜੂਦ ਹਨ।

ਅਮਰੀਕੀ ਯੂਨੀਵਰਸਿਟੀ ਵਿੱਚ ਦਾਖਿਲਾ ਲੈਣ ਵਾਸਤੇ ਆਵੇਦਨ ਕਰਨਾ ਹੁਣ ਸਿਰਫ ਅਮੀਰਾਂ ਵਾਸਤੇ ਨਹੀਂ ਰਹਿ ਗਿਆ ਹੈ, ਆਮ ਲੋਕੀਂ ਵੀ ਅਜਿਆ ਕਰਣ ਲੱਗ ਪਏ ਹਨ। ਹੁਣ ਇਹ ਸਾਰਿਆਂ ਵਾਸਤੇ ਫ੍ਰੀ ਹੋ ਚੁੱਕਿਆ ਹੈ।

ਅੱਜ ਹਰ ਭਾਰਤੀ ਵਿਅਕਤੀ ਆਪਣੇ ਬੱਚਿਆਂ ਵਾਸਤੇ ਚੰਗੀ ਤੋਂ ਚੰਗੀ ਸਿੱਖਿਆ ਚਾਹੁੰਦਾ ਹੈ। ਇਹੀ ਕਾਰਨ ਹੈ ਕੀ ਲੋਕ ਹੁਣ ਲੋਕੀ ਉਸ ਦਾ ਖਰਚ ਵੀ ਉਠਾ ਸਕਦੇ ਹਨ। ਅਮਰੀਕਾ ਦੀ ਯੂਨੀਵਰਸਿਟੀ ਵਿਚ ਦਾਖਿਲਾ ਲੈਣ ਵਾਸਤੇ ਆਵੇਦਨ ਕਰਨ ਦੀ ਪ੍ਰਕ੍ਰਿਆ ਨੂੰ ਲੈ ਕੇ ਅਫਵਾਵਾਂ ਹਨ ਜਿਨ੍ਹਾਂ ਦਾ ਜਵਾਬ ਜ਼ਰੂਰੀ ਹੈ। ਆਓ, ਇਹੋ ਜਿਹੀ ਪੰਜ ਮੁੱਖ ਅਫਵਾਵਾਂ ਦੀ ਅਸਲੀਅਤ ਬਾਰੇ ਗੱਲ ਕਰਦੇ ਹਾਂ।

ਪਹਿਲੀ ਅਫਵਾਹ: 11ਵੀਂ ਅਤੇ 12ਵੀਂ ਦੀ ਪੜ੍ਹਾਈ ਇੰਟਰਨੈਸ਼ਨਲ ਸਿੱਖਿਆ ਬੋਰਡ ਤੋਂ ਕਰਨਾ

ਅਜਿਹਾ ਬਿਲਕੁਲ ਵੀ ਨਹੀਂ ਹੈ। ਬੋਰਡ ਦੀ ਵਜਾ ਨਾਲ ਐਪਲੀਕੇਸ਼ਨ ਪ੍ਰੋਸੈਸ ਤੇ ਕੋਈ ਅਸਰ ਨਹੀਂ ਪੈਂਦਾ। ਵੱਧ ਨੰਬਰ ਲੈਣ ਵਾਲੇ ਉਮੀਦਵਾਰ ਨੂੰ ਵਰੀਯਤਾ ਦਿਤੀ ਜਾਵੇਗੀ। ਪਿੱਛਲੇ ਕਈ ਸਾਲਾਂ ਵਿੱਚ ਟਾਪ ਦੇ ਕਾਲਜਾਂ ਵਿੱਚ ਦਾਖਲਾ ਭਾਰਤੀ ਸਕੂਲਾਂ ਅਤੇ ਇੰਟਰਨੈਸ਼ਨਲ ਸਕੂਲ ਤੋਂ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਇਕ ਬਰਾਬਰ ਮੰਨਦੇ ਹੋਏ ਦਿੱਤਾ ਗਿਆ ਹੈ। ਦਾਖਿਲਾ ਪੂਰੀ ਤਰਾਂ ਤੁਹਾਡੀ ਤਿਆਰੀ ਤੇ ਨਿਰਭਰ ਹੈ।

ਦੂਜੀ ਅਫਵਾਹ: 12ਵੀਂ ਦੇ ਬੋਰਡ ਵਿੱਚ ਤੁਹਾਡਾ ਅਨੁਮਾਨਤ ਸਕੋਰ ਅਮਰੀਕਾ ਵਿੱਚ ਦਾਖਲੇ ਵਾਸਤੇ ਜ਼ਰੂਰੀ ਹੈ

ਜਦੋਂ ਤੁਸੀਂ ਅਮਰੀਕਾ ਦੇ ਕਿਸੇ ਕਾਲਜ ਵਿੱਚ ਦਾਖਲੇ ਲਈ ਆਵੇਦਨ ਕਰਦੇ ਹੋ ਤਾਂ ਤੁਹਾਡੀ 9ਵੀਂ, 10ਵੀਂ, 10ਵੀਂ ਬੋਰਡ, 11ਵੀਂ ਅਤੇ 12ਵੀਂ ਦੀ ਕਲਾਸ ਦੇ ਪਹਿਲੇ ਟਰਮ ਦੇ ਨੰਬਰਾਂ ਤੇ ਗੌਰ ਕੀਤਾ ਜਾਂਦਾ ਹੈ। ਬੋਰਡ ਦੇ ਆਖਰੀ ਨਤੀਜੇ ਦਾ ਅਨੁਮਾਨਤ ਸਕੋਰ ਪੂਰੇ ਕੰਪੋਨੇਂਟ ਦਾ 16ਵਾਂ ਹਿੱਸਾ ਹੁੰਦਾ ਹੈ। ਦਾਖਲੇ ਵਾਸਤੇ ਇਸ ਦੀ ਜ਼ਰੂਰਤ ਨਹੀਂ ਪੈਂਦੀ। ਵੱਧ ਤੋਂ ਵੱਧ ਧਿਆਨ ਤੁਹਾਡੇ ਸਕੂਲ ਕਾਲਜ ਦੇ ਦਿਨਾਂ ਵਿੱਚ ਕਿਤੀ ਕਾਰਗੁਜਾਰੀਆਂ ਤੇ ਰਹਿੰਦਾ ਹੈ।

ਤੀਜੀ ਅਫਵਾਹ: ਚੰਗੇ ਕਾਲਜ ‘ਚ ਦਾਖਲੇ ਲਈ ਏਡਵਾਂਸਡ ਪਲੇਸਮੇਂਟ ਜਰੂਰੀ

ਏਡਵਾਂਸਡ ਪਲੇਸਮੇਂਟ ਪਹਿਲੇ ਸਾਲ ਦੇ ਅਜਿਹੇ ਯੂਨੀਵਰਸਿਟੀ ਕੋਰਸ ਹਨ ਜੋ ਤੁਹਾਡੀ ਐਪਲੀਕੇਸ਼ਨ ਨੂੰ ਮਜਬੂਤੀ ਦੇਣ ਵਾਸਤੇ ਕਾਲਜ ਬੋਰਡ ਵੱਲੋਂ ਪੇਸ਼ ਕੀਤੇ ਜਾਂਦੇ ਹਨ। ਏਡਵਾਂਸਡ ਪਲੇਸਮੇਂਟ ਦੀ ਵਰਤੋਂ ਪਹਿਲਾਂ ਜ਼ਿਆਦਾਤਰ ਅਮਰੀਕੀ ਹਾਈ ਸਕੂਲਾਂ ਵਿੱਚ ਕੀਤੀ ਜਾਂਦੀ ਸੀ ਜੋ ਵਿਦਿਆਰਥੀ ਨੂੰ ਕਿਸੇ ਅੱਵਲ ਕਾਲਜ ਵਿੱਚ ਜਾਣ ਵਾਸਤੇ ਉਸ ਨੂੰ ਵੱਖਰਾ ਦਿਖਾਉਣ ਵਿੱਚ ਮਦਦਗਾਰ ਹੁੰਦੀ ਸੀ। ਜੇਕਰ ਤੁਸੀਂ ਕਿਸੇ ਇੰਟਰਨੈਸ਼ਨਲ ਬੋਰਡ ਤੋਂ ਪੜ੍ਹਾਈ ਕਰ ਰਹੇ ਹੋ ਤਾਂ ਏਡਵਾਂਸਡ ਪਲੇਸਮੇਂਟ ਦੀ ਜਰੂਰਤ ਨਹੀਂ ਪੈਂਦੀ। ਜੇਕਰ ਤੁਸੀਂ ਭਾਰਤੀ ਬੋਰਡ ਤੋਂ ਪੜ੍ਹਾਈ ਕਰ ਰਹੇ ਹੋ ਤਾਂ ਏਡਵਾਂਸਡ ਪਲੇਸਮੇਂਟ ਤੁਹਾਡੇ ਵਾਸਤੇ ਮਦਦਗਾਰ ਹੋ ਸਕਦੀ ਹੈ।

ਚੌਥੀ ਅਫਵਾਹ: ਕਾਲਜ ‘ਚ ਛੇਤੀ ਦਾਖਲਾ ਲੈਣਾ ਬੋਨਸ ਪੁਆਇੰਟ

ਅਮਰੀਕੀ ਕਾਲਜਾਂ ਵਿਚ ਸ਼ੁਰੁਆਤੀ ਐਪਲੀਕੇਸ਼ਨ ਦੀ ਵਿਵਸਥਾ ਹੁੰਦੀ ਹੈ। ਉੱਥੇ ਸਭ-ਡਿਵੀਜ਼ਨਾ ਹੁੰਦੀਆਂ ਹਨ। ਇੱਕ ਨੂੰ ਅਰਲੀ ਐਕਸ਼ਨ ਕਿਹਾ ਜਾਂਦਾ ਹੈ ਜਿੱਥੇ ਤੁਸੀਂ 1 ਨਵੰਬਰ ਤੱਕ ਕਾਲਜ ਵਿੱਚ ਦਾਖਲੇ ਵਾਸਤੇ ਅਪਲਾਈ ਕਰਦੇ ਹੋਂ। ਆਮਤੌਰ ਤੇ ਦਿਸੰਬਰ ਦੇ ਵਿਚਕਾਰ ਤਕ ਕਾਲਜ ਤੁਹਾਨੂੰ ਦੱਸ ਦਿੰਦਾ ਹੈ ਕਿ ਦਾਖਿਲਾ ਹੋ ਗਿਆ ਹੈ ਜਾਂ ਨਹੀਂ ਜਾਂ ਦਾਖਲਾ ਸਥਾਗਿਤ ਕਰ ਦਿੱਤਾ ਗਿਆ ਹੈ। ਜੇਕਰ ਤੁਹਾਨੂੰ ਦਾਖਲਾ ਮਿਲ ਜਾਂਦਾ ਹੈ ਤਾਂ ਤੁਸੀਂ ਦਾਖਿਲਾ ਲੈਣ ਵਾਸਤੇ ਮਜਬੂਰ ਨਹੀਂ ਹੁੰਦੇ। ਤੁਸੀਂ ਮਾਰਚ ਦੇ ਅਖੀਰ ਤੱਕ ਹੋਰ ਸਾਰੀਆਂ ਕਾਲਜਾਂ ਦੇ ਜਵਾਬ ਦਾ ਇੰਤਜ਼ਾਰ ਕਰ ਸਕਦੇ ਹੋ ਅਤੇ ਉਸ ਤੋਂ ਬਾਅਦ ਫੈਸਲਾ ਲੇ ਸਕਦੇ ਹੋ ਕਿ ਉਥੇ ਜਾਣਾ ਹੈ ਜਾਂ ਨਹੀਂ।

ਪੰਜਵੀਂ ਅਫਵਾਹ: ਕਾਲਜਾਂ ‘ਚ SAT ਅਤੇ ACT ਨੂੰ ਵਿਕਲਪਿਕ ਬਣਾਉਣ ਦਾ ਫੈਸਲਾ

ਜਦੋਂ ਤੁਸੀਂ ਕਿਸੇ ਵੀ ਅੱਵਲ ਕਾਲਜ ਨੂੰ ਵੇਖਦੇ ਹੋ ਤਾਂ 95 ਫ਼ੀਸਦ ਤੋਂ ਵੀ ਵੱਧ ਵਿਦਿਆਰਥੀ ਐਸਏਟੀ ਅਤੇ ਏਸੀਟੀ ਦੇ ਸਕੋਰ ਨਾਲ ਦਾਖਲਾ ਪਾਉਂਦੇ ਹਨ। ਤੁਹਾਡੇ ਕੋਲ 2,000 ਸੀਟਾਂ ਲਈ 50,000 ਉਮੀਦਵਾਰ ਹੁੰਦੇ ਹਨ। ਇਸਦੇ ਨਾਲ ਉੱਥੇ ਮੁਕਾਬਲਾ ਕਿੰਨਾ ਸਖ਼ਤ ਹੈ, ਪਤਾ ਲੱਗਦਾ ਹੈ। ਇਸ ਤਰ੍ਹਾਂ ਐਸਏਟੀ ਫ਼ਾਇਦੇਮੰਦ ਹੋ ਜਾਂਦਾ ਹੈ। ਪਰ ਅਜਿਹੇ ਵੀ ਕਈ ਕਾਲਜ ਹਨ ਜਿਨ੍ਹਾਂ ਵਾਸਤੇ ਐਸਏਟੀ ਵਿਕਲਪਿਕ ਹੁੰਦਾ ਹੈ ਪਰ ਤੁਸੀਂ ਜਦੋਂ ਕਿਸੀ ਅੱਵਲ ਕਾਲਜ ਵਿੱਚ ਦਾਖਲਾ ਲੈਣਾ ਚਾਹੁੰਦੇ ਹੋ ਤਾਂ ਐਸਏਟੀ ਅਤੇ ਏਸੀਟੀ ਫਾਇਦੇਮੰਦ ਹੋ ਜਾਵੇਗਾ। ਸਿਰਫ ਐਸਏਟੀ ਅਤੇ ਏਸੀਟੀ ਵਾਲੇ ਵਿਦਿਆਰਥੀ ਹੀ ਅੱਵਲ ਕਾਲਜ ਵਿੱਚ ਦਾਖਲਾ ਲੈ ਜਾਂਦੇ ਹਨ।

Exit mobile version