ਕਿਵੇਂ ਮਿਲਦਾ ਹੈ ਯੂਕੇ ਸਟੱਡੀ ਵੀਜ਼ਾ, ਕੀ ਚਾਹਿਦਾ ਹੁੰਦਾ ਹੈ, ਆਓ ਚਲਦੇ ਹਾਂ ਇਕ ਇਕ ਕਦਮ

Published: 

07 Jan 2023 11:01 AM

ਬ੍ਰਿਟੇਨ ਵਿੱਚ ਪੜ੍ਹਾਈ ਕਰਣ ਜਾਣ ਵਾਲੇ ਭਾਰਤੀ ਵਿਦਿਆਰਥਿਆਂ ਦੀ ਹਰ ਸਾਲ ਗਿਣਤੀ ਵੱਧ ਰਹੀ ਹੈ। ਆਓ ਜਾਣਦੇ ਹਾਂ ਕਿਵੇਂ ਮਿਲਦਾ ਹੈ ਯੂਕੇ ਸਟੱਡੀ ਵੀਜ਼ਾ

ਕਿਵੇਂ ਮਿਲਦਾ ਹੈ ਯੂਕੇ ਸਟੱਡੀ ਵੀਜ਼ਾ, ਕੀ ਚਾਹਿਦਾ ਹੁੰਦਾ ਹੈ, ਆਓ ਚਲਦੇ ਹਾਂ ਇਕ ਇਕ ਕਦਮ

ਆਸਟ੍ਰੇਲੀਆ ਦਾ ਸਟੱਡੀ ਵੀਜ਼ਾ

Follow Us On

ਬ੍ਰਿਟੇਨ ਹਾਈ ਕਮਿਸ਼ਨ ਵੱਲੋਂ ਦੱਸਿਆ ਗਿਆ ਹੈ ਕਿ ਜੂਨ, 2022 ਤਕ ਇਕ ਸਾਲ ਵਿੱਚ ਹੀ ਬ੍ਰਿਟੇਨ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ 1,17,965 ਸਪਾਂਸਰਡ ਸਟੱਡੀ ਵੀਜ਼ਾ ਜਾਰੀ ਕੀਤੇ ਗਏ। ਸਾਲ 2019 ਦੇ ਮੁਕਾਬਲੇ ਇਹਨਾ ਵਿੱਚ 215 ਫ਼ੀਸਦ ਵਾਧਾ ਦਰਜ ਕੀਤਾ ਗਿਆ। ਉਸ ਸਾਲ 37,396 ਸਟੱਡੀ ਵੀਜ਼ਾ ਜਾਰੀ ਕੀਤੇ ਗਏ ਸਨ। ਬ੍ਰਿਟੇਨ ਵੱਲੋਂ ਜਾਰੀ ਸਟੱਡੀ ਵੀਜ਼ਾ ਦੇ ਮਾਮਲਿਆਂ ਵਿੱਚ ਭਾਰਤ ਅੱਵਲ ਦੇਸ਼ ਹੈ ਅਤੇ ਉਸਨੇ ਚੀਨ ਨੂੰ ਵੀ ਪਛਾੜ ਦਿੱਤਾ ਹੈ। ਬ੍ਰਿਟੇਨ ਵਿੱਚ ਸਟੂਡੈਂਟ ਸਟੱਡੀ ਵੀਜ਼ਾ ਦੀ ਕਾਮਯਾਬੀ ਦਰ ਸੌ ਫ਼ੀਸਦ ਹੈ ਯਾਨੀ ਸਟੂਡੈਂਟ ਸਟੱਡੀ ਵੀਜ਼ਾ ਅਪਲਾਈ ਕਰਨ ਵਾਲੇ ਹਰ ਇਕ ਸਟੂਡੈਂਟ ਨੂੰ ਵੀਜ਼ਾ ਮਿਲ ਜਾਂਦਾ ਹੈ।

ਇਹੋ ਕਾਰਣ ਹੈ ਕਿ ਭਾਰਤੀ ਵਿਦਿਆਰਥੀਆਂ ਲਈ ਬ੍ਰਿਟੇਨ ਪਸੰਦੀਦਾ ਮੁਲਕ ਬਣਦਾ ਜਾ ਰਿਹਾ ਹੈ। ਪਹਿਲਾਂ ਵੀ ਭਾਰਤੀ ਵਿਦਿਆਰਥੀ ਪੜ੍ਹਾਈ ਕਰਨ ਵਾਸਤੇ ਬ੍ਰਿਟੇਨ ਜਾਂਦੇ ਰਹੇ ਹਨ। ਪਰ ਅਜ਼ਾਦੀ ਤੋਂ ਬਾਅਦ ਜ਼ਿਆਦਾਤਰ ਲੋਕਾਂ ਨੇ ਉੱਚ ਸਿੱਖਿਆ ਲਈ ਅਮਰੀਕਾ ਨੂੰ ਵਰੀਯਤਾ ਦੇਣੀ ਸ਼ੁਰੂ ਕਰ ਦਿੱਤੀ। ਇੱਕ ਸਮਾਂ ਸੀ ਜਦੋਂ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਆਸਟਰੇਲੀਆ ਦਾ ਰੁਖ਼ ਕਰਨਾ ਸ਼ੁਰੂ ਕਰ ਦਿੱਤਾ ਸੀ। ਪਰ ਹੁਣ ਲੋਕਾਂ ਦੀ ਸੋਚ ਬਦਲ ਰਹੀ ਹੈ। ਆਓ ਜਾਣਦੇ ਹਾਂ ਕਿ ਕਿਵੇਂ ਮਿਲਦਾ ਹੈ ਯੂਕੇ ਦਾ ਸਟੱਡੀ ਵੀਜ਼ਾ ਅਤੇ ਕਿਹੜੇ ਕਿਹੜੇ ਦਸਤਾਵੇਜ਼ ਜ਼ਰੂਰੀ ਹਨ।

ਕਦੋਂ ਅਪਲਾਈ ਕਰਨਾ ਚਾਹੀਦਾ ਹੈ ਵੀਜ਼ਾ

ਬ੍ਰਿਟੇਨ ਵਿਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਕੋਰਸ ਦੀ ਪੜ੍ਹਾਈ ਕਰਨ ਵਾਸਤੇ ਸਟੂਡੈਂਟ ਵੀਜ਼ਾ ਦੀ ਲੋੜ ਪੈਂਦੀ ਹੈ। ਵੀਜ਼ਾ ਅਸਲ ਵਿੱਚ ਸਬੰਧਤ ਵਿਦਿਆਰਥੀ ਦੀ ਉਮਰ ਅਤੇ ਕੀਤੇ ਜਾਣ ਵਾਲੇ ਕੋਰਸ ਤੇ ਨਿਰਭਰ ਹੁੰਦਾ ਹੈ। ਕੋਰਸ ਸ਼ੁਰੂ ਹੋਣ ਤੋਂ 6 ਮਹੀਨੇ ਪਹਿਲਾਂ ਵਿਦਿਆਰਥੀਆਂ ਨੂੰ ਵੀਜ਼ਾ ਅਪਲਾਈ ਕਰਨਾ ਹੁੰਦਾ ਹੈ। ਵੀਜ਼ਾ ਵਾਸਤੇ ਅਪਲਾਈ ਕਰਨ ਵਾਲੇ ਹਰ ਉਮੀਦਵਾਰ ਨੂੰ ਇਸ ਗੱਲ ਦਾ ਖਿਆਲ ਰੱਖਣਾ ਹੁੰਦਾ ਹੈ ਕਿ ਉਹ ਇਲੀਜੀਬਿਲਟੀ ਕ੍ਰਾਇਟੇਰੀਆ ਦੀ ਸ਼ਰਤਾਂ ਦਾ ਪਾਲਣ ਕਰਦਾ ਹੋਵੇ।

ਸਟੂਡੈਂਟ ਵੀਜ਼ਾ ਦੀ ਫੀਸ ਕਿੰਨੀ ਹੁੰਦੀ ਹੈ

ਬ੍ਰਿਟਿਸ਼ ਸਰਕਾਰ ਦੀ ਆਫੀਸ਼ੀਅਲ ਵੈੱਬਸਾਈਟ gov.uk ਤੇ ਜਾਕੇ ਸਟੂਡੈਂਟ ਵੀਜ਼ਾ ਲੈਣ ਵਾਸਤੇ ਅਪਲਾਈ ਕੀਤਾ ਜਾ ਸਕਦਾ ਹੈ। ਤੁਹਾਨੂੰ ਇਮੀਗ੍ਰੇਸ਼ਨ ਹੈਲਥਕੇਅਰ ਸਰਚਾਰਜ ਦੇ ਰੂਪ ਵਿੱਚ 470 ਪਾਊਂਡ ਸਾਲਾਨਾ ਦਾ ਭੁਗਤਾਨ ਵੀ ਕਰਨਾ ਹੋਵੇਗਾ।

ਯੂਕੇ ਸਟੂਡੈਂਟ ਵੀਜ਼ਾ ਵਾਸਤੇ ਜਰੂਰੀ ਦਸਤਾਵੇਜ

ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਉੱਤੇ ਤੁਹਾਨੂੰ ਵੀਜ਼ਾ ਐਪਲੀਕੇਸ਼ਨ ਵਾਸਤੇ ਕੁਝ ਦਸਤਾਵੇਜ਼ਾਂ ਦੀ ਲੋੜ ਪੈਂਦੀ ਹੈ। ਸਭ ਤੋਂ ਪਹਿਲਾਂ ਤੁਹਾਨੂੰ ਬ੍ਰਿਟੇਨ ਦੀ ਕਿਸੀ ਯੂਨੀਵਰਸਿਟੀ ਵੱਲੋਂ ਪੇਸ਼ ਕੀਤੇ ਕੋਰਸ ਨੂੰ ਸਲੈਕਟ ਕਰਕੇ ਉਸ ਦਾ ਸਬੂਤ ਪੇਸ਼ ਕਰਨਾ ਹੁੰਦਾ ਹੈ। ਯੂਨੀਵਰਸਿਟੀ ਵੱਲੋਂ ਦਿੱਤੇ ਜਾਣ ਵਾਲੇ ਇਸ ਡਾਕਿਊਮੈਂਟ ਨੂੰ ਕਨਫਰਮੇਸ਼ਨ ਆਫ਼ ਐਕਸੈਪਟੇਂਸ ਫਾਰ ਸਟੱਡੀਜ਼ ਯਾਨੀ ਸੀਏਐਸ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਯੂਨੀਵਰਸਿਟੀ ਵੱਲੋਂ ਇੱਕ ਵੀਜ਼ਾ ਲੈਟਰ ਵੀ ਦਿੱਤਾ ਜਾਵੇਗਾ ਜਿਸ ਦੀ ਲੋੜ ਤੁਹਾਨੂੰ ਪੈਣ ਵਾਲੀ ਹੈ।

ਸਟੂਡੈਂਟ ਦੇ ਕੋਲ ਇਕ ਵੈਲਿਡ ਪਾਸਪੋਰਟ ਜਾਂ ਹੋਰ ਟਰੈਵਲ ਡਾਕੂਮੈਂਟਸ ਹੋਣੇ ਚਾਹੀਦੇ ਹਨ। ਇਨ੍ਹਾਂ ਸਾਰਿਆਂ ਦਸਤਾਵੇਜ਼ਾਂ ਨੂੰ ਤਿਆਰ ਕਰਨ ਤੋਂ ਬਾਅਦ ਹੁਣ ਤੁਹਾਨੂੰ ਸਰਕਾਰ ਦੀ ਵੈਬਸਾਈਟ ਤੇ ਜਾ ਕੇ ਐਪਲੀਕੇਸ਼ਨ ਫਾਰਮ ਭਰਨਾ ਹੋਵੇਗਾ। ਫਾਰਮ ਭਰਨ ਤੋਂ ਬਾਅਦ ਉਸ ਦਾ ਪ੍ਰਿੰਟ ਕੱਢਣਾ ਹੋਵੇਗਾ ਅਤੇ ਉਸ ਤੇ ਦਸਤਖ਼ਤ ਕਰਨੇ ਹੋਣਗੇ।

ਦਸਤਾਵੇਜਾਂ ਦੀ ਲਿਸਟ

  • ਨਫਰਮੇਸ਼ਨ ਆਫ਼ ਐਕਸੈਪਟੇਂਸ ਫਾਰ ਸਟੱਡੀਜ਼ ਯਾਨੀ ਸੀਏਐਸ ਫਾਰਮ
  • ਵੈਲਿਡ ਪਾਸਪੋਰਟ
  • ਪੜ੍ਹਾਈ ਦੌਰਾਨ ਆਪਣੇ ਆਪ ਨੂੰ ਸਪੋਰਟ ਕਰਨ ਵਾਸਤੇ ਰਕਮ
  • ਟੀਬੀ ਟੈਸਟ ਰਿਜ਼ਲਟ
  • ਆਈਲੈਟਸ ਯਾਨੀ ਆਈਈਐਲਟੀਐਸ ਸਕੋਰ

ਵੀਜ਼ਾ ਵਾਸਤੇ ਕਿੰਨਾਂ ਪੈਸਾ ਹੋਣਾ ਜ਼ਰੂਰੀ ਹੈ

ਵਿਦਿਆਰਥੀਆਂ ਨੂੰ ਵੀਜ਼ਾ ਵਾਸਤੇ ਅਪਲਾਈ ਕਰਨ ਤੋਂ ਪਹਿਲਾਂ ਆਪਣੇ ਰੁਪੈ ਪੈਸੇ ਦੇ ਸਬੂਤ ਪੇਸ਼ ਕਰਨੇ ਹੋਣਗੇ। ਉਨ੍ਹਾਂ ਨੂੰ ਇਸ ਗੱਲ ਦਾ ਸਬੂਤ ਦੇਣਾ ਪਵੇਗਾ ਕਿ ਬ੍ਰਿਟੇਨ ਵਿਚ ਰਹਿ ਕੇ ਪੜ੍ਹਾਈ ਕਰਨ ਵਾਸਤੇ ਅਤੇ ਰਹਿਣ ਸਹਿਣ ਯੋਗ ਰਕਮ ਹੈ। ਮਿਸਾਲ ਦੇ ਤੌਰ ਤੇ ਲੰਦਨ ਵਿੱਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੇ ਬੈਂਕ ਖਾਤੇ ਵਿੱਚ 9 ਮਹੀਨੇ ਤਕ 1,334 ਪੌਂਡ ਹਰ ਮਹੀਨੇ ਅਤੇ ਲੰਦਨ ਤੋਂ ਬਾਹਰ ਕਿਸੇ ਹੋਰ ਸ਼ਹਿਰ ਵਾਸਤੇ 9 ਮਹੀਨੇ ਤਕ 1,023 ਪੌਂਡ ਹਰ ਮਹੀਨੇ ਹੋਣੇ ਚਾਹੀਦੇ ਹਨ।

Exit mobile version