NEET UG 2026: ਨੀਟ ਯੂਜੀ ਵਿਦਿਆਰਥੀਆਂ ਲਈ ਕਾਊਂਸਲਿੰਗ ਦੀਆਂ ਤਾਰੀਖਾਂ ਜਾਰੀ, ਦੇਖੋ ਪੂਰਾ ਸ਼ਡਿਊਲ
NEET-UG 2026 ਰਾਹੀਂ MBBS ਅਤੇ ਹੋਰ ਮੈਡੀਕਲ ਕੋਰਸਾਂ ਵਿੱਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਲਈ ਇੱਕ ਅਹਿਮ ਅਪਡੇਟ ਹੈ। ਮੈਡੀਕਲ ਕਾਊਂਸਲਿੰਗ ਕਮੇਟੀ (MCC) ਨੇ ਆਲ ਇੰਡੀਆ ਕੋਟਾ (AIQ) ਅਤੇ ਸਟੇਟ ਕੋਟਾ ਕਾਊਂਸਲਿੰਗ ਦਾ ਪੂਰਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਪਹਿਲੇ ਪੜਾਅ ਦੀ ਕਾਊਂਸਲਿੰਗ 4 ਅਗਸਤ ਤੋਂ ਸ਼ੁਰੂ ਹੋਵੇਗੀ।
NEET UG ਵਿਦਿਆਰਥੀਆਂ ਲਈ ਵੱਡਾ ਅਪਡੇਟ
NEET-UG 2026 ਰਾਹੀਂ MBBS ਅਤੇ ਹੋਰ ਮੈਡੀਕਲ ਕੋਰਸਾਂ ਵਿੱਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਲਈ ਇੱਕ ਅਹਿਮ ਅਪਡੇਟ ਸਾਹਮਣੇ ਆਈ ਹੈ। ਮੈਡੀਕਲ ਕਾਊਂਸਲਿੰਗ ਕਮੇਟੀ (MCC) ਨੇ ਆਲ ਇੰਡੀਆ ਕੋਟਾ (AIQ) ਅਤੇ ਸਟੇਟ ਕੋਟਾ ਕਾਊਂਸਲਿੰਗ ਦਾ ਪੂਰਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਸ ਮੁਤਾਬਕ, ਆਲ ਇੰਡੀਆ ਕੋਟਾ ਦੀ ਪਹਿਲੇ ਪੜਾਅ ਦੀ ਕਾਊਂਸਲਿੰਗ 4 ਅਗਸਤ ਤੋਂ ਸ਼ੁਰੂ ਹੋਵੇਗੀ, ਜਦਕਿ ਨਵਾਂ ਅਕਾਦਮਿਕ ਸੈਸ਼ਨ 8 ਸਤੰਬਰ 2026 ਤੋਂ ਸ਼ੁਰੂ ਕੀਤਾ ਜਾਵੇਗਾ। ਇਸ ਵਾਰ ਕਾਊਂਸਲਿੰਗ ਪ੍ਰਕਿਰਿਆ ਨੂੰ ਪਹਿਲਾਂ ਨਾਲੋਂ ਹੋਰ ਆਸਾਨ ਅਤੇ ਪਾਰਦਰਸ਼ੀ ਬਣਾਉਣ ਲਈ ਕਈ ਨਵੇਂ ਬਦਲਾਅ ਕੀਤੇ ਗਏ ਹਨ। ਵਿਦਿਆਰਥੀਆਂ ਨੂੰ ਆਨਲਾਈਨ ਸੁਵਿਧਾਵਾਂ ਦੇਣ ਦੇ ਨਾਲ-ਨਾਲ ਸਮਾਂ-ਸੀਮਾ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ।
ਆਲ ਇੰਡੀਆ ਕੋਟਾ (AIQ) ਤਹਿਤ ਪਹਿਲੇ ਪੜਾਅ ਦੀ ਕਾਊਂਸਲਿੰਗ 4 ਅਗਸਤ ਤੋਂ 17 ਅਗਸਤ ਤੱਕ ਚੱਲੇਗੀ। ਇਸ ਰਾਊਂਡ ਵਿੱਚ ਸੀਟ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ 22 ਅਗਸਤ ਤੱਕ ਸੰਬੰਧਿਤ ਮੈਡੀਕਲ ਕਾਲਜ ਵਿੱਚ ਦਾਖ਼ਲਾ ਲੈਣਾ ਹੋਵੇਗਾ। ਇਸ ਤੋਂ ਬਾਅਦ ਦੂਜੇ ਪੜਾਅ ਦੀ ਕਾਊਂਸਲਿੰਗ 24 ਅਗਸਤ ਤੋਂ 2 ਸਤੰਬਰ ਤੱਕ ਹੋਵੇਗੀ। ਤੀਜਾ ਪੜਾਅ 10 ਸਤੰਬਰ ਤੋਂ 18 ਸਤੰਬਰ ਤੱਕ ਚੱਲੇਗਾ, ਜਦਕਿ ਸਟਰੇ ਵੈਕੈਂਸੀ ਰਾਊਂਡ 28 ਸਤੰਬਰ ਤੋਂ 3 ਅਕਤੂਬਰ ਤੱਕ ਆਯੋਜਿਤ ਕੀਤਾ ਜਾਵੇਗਾ। ਇਸ ਆਖ਼ਰੀ ਰਾਊਂਡ ਤੋਂ ਬਾਅਦ ਦਾਖ਼ਲਾ ਲੈਣ ਦੀ ਆਖ਼ਰੀ ਤਾਰੀਖ 10 ਅਕਤੂਬਰ ਨਿਰਧਾਰਤ ਕੀਤੀ ਗਈ ਹੈ।
ਸਟੇਟ ਕੋਟਾ ਅਤੇ ਨਵਾਂ ਅਕਾਦਮਿਕ ਸੈਸ਼ਨ
ਸਟੇਟ ਕੋਟਾ ਤਹਿਤ ਪਹਿਲੇ ਪੜਾਅ ਦੀ ਕਾਊਂਸਲਿੰਗ 13 ਅਗਸਤ ਤੋਂ 22 ਅਗਸਤ ਤੱਕ ਹੋਵੇਗੀ ਅਤੇ ਚੁਣੇ ਗਏ ਉਮੀਦਵਾਰਾਂ ਨੂੰ 28 ਅਗਸਤ ਤੱਕ ਦਾਖ਼ਲਾ ਲੈਣਾ ਹੋਵੇਗਾ। ਇਸ ਤੋਂ ਬਾਅਦ ਦੂਜੇ ਪੜਾਅ ਦੀ ਕਾਊਂਸਲਿੰਗ 31 ਅਗਸਤ ਤੋਂ 8 ਸਤੰਬਰ ਤੱਕ, ਤੀਜੇ ਪੜਾਅ ਦੀ ਕਾਊਂਸਲਿੰਗ 16 ਸਤੰਬਰ ਤੋਂ 26 ਸਤੰਬਰ ਤੱਕ ਅਤੇ ਸਟਰੇ ਵੈਕੈਂਸੀ ਰਾਊਂਡ 3 ਅਕਤੂਬਰ ਤੋਂ 5 ਅਕਤੂਬਰ ਤੱਕ ਕਰਵਾਇਆ ਜਾਵੇਗਾ।
NEET-UG 2026 ਕਾਊਂਸਲਿੰਗ ਸ਼ਡਿਊਲ (ਆਲ ਇੰਡੀਆ ਕੋਟਾ ਅਤੇ ਸਟੇਟ ਕੋਟਾ)
| ਕ੍ਰਮ ਸੰਖਿਆ | ਦਾਖ਼ਲਾ ਪ੍ਰਕਿਰਿਆ | ਆਲ ਇੰਡੀਆ ਕੋਟਾ / ਡੀਮਡ ਅਤੇ ਕੇਂਦਰੀ ਯੂਨੀਵਰਸਿਟੀਆਂ | MCC ਵੱਲੋਂ ਦਾਖ਼ਲਾ ਲੈਣ ਵਾਲੇ ਉਮੀਦਵਾਰਾਂ ਦੀ ਤਸਦੀਕ | ਸਟੇਟ ਕਾਊਂਸਲਿੰਗ | ਰਾਜ DME/ਕਾਊਂਸਲਿੰਗ ਅਥਾਰਟੀ ਵੱਲੋਂ ਤਸਦੀਕ |
|---|---|---|---|---|---|
| 1 | ਪਹਿਲਾ ਰਾਊਂਡ ਕਾਊਂਸਲਿੰਗ | 4 ਅਗਸਤ 2026 17 ਅਗਸਤ 2026 | 23 ਅਗਸਤ 2026 | 13 ਅਗਸਤ 2026 22 ਅਗਸਤ 2026 | 29 ਅਗਸਤ 2026 |
| 2 | ਦਾਖ਼ਲਾ ਲੈਣ ਦੀ ਆਖ਼ਰੀ ਤਾਰੀਖ | 22 ਅਗਸਤ 2026 | — | 28 ਅਗਸਤ 2026 | — |
| 3 | ਦੂਜਾ ਰਾਊਂਡ ਕਾਊਂਸਲਿੰਗ | 24 ਅਗਸਤ 2026 2 ਸਤੰਬਰ 2026 | 9 ਸਤੰਬਰ 2026 | 31 ਅਗਸਤ 2026 8 ਸਤੰਬਰ 2026 | 15 ਸਤੰਬਰ 2026 |
| 4 | ਦਾਖ਼ਲਾ ਲੈਣ ਦੀ ਆਖ਼ਰੀ ਤਾਰੀਖ | 8 ਸਤੰਬਰ 2026 | — | 14 ਸਤੰਬਰ 2026 | — |
| 5 | ਤੀਜਾ ਰਾਊਂਡ ਕਾਊਂਸਲਿੰਗ | 10 ਸਤੰਬਰ 2026 18 ਸਤੰਬਰ 2026 | 27 ਸਤੰਬਰ 2026 | 16 ਸਤੰਬਰ 2026 26 ਸਤੰਬਰ 2026 | 2 ਅਕਤੂਬਰ 2026 |
| 6 | ਦਾਖ਼ਲਾ ਲੈਣ ਦੀ ਆਖ਼ਰੀ ਤਾਰੀਖ | 26 ਸਤੰਬਰ 2026 | — | 1 ਅਕਤੂਬਰ 2026 | — |
| 7 | ਸਟਰੇ ਵੈਕੈਂਸੀ ਰਾਊਂਡ | 28 ਸਤੰਬਰ 2026 3 ਅਕਤੂਬਰ 2026 | 3 ਅਕਤੂਬਰ 2026 ਨੂੰ MCC ਵੱਲੋਂ ਅਲਾਟ ਕੀਤੇ ਉਮੀਦਵਾਰਾਂ ਦਾ ਡਾਟਾ ਸਾਂਝਾ ਕੀਤਾ ਜਾਵੇਗਾ | 3 ਅਕਤੂਬਰ 2026 5 ਅਕਤੂਬਰ 2026 | — |
| 8 | ਦਾਖ਼ਲਾ ਲੈਣ ਦੀ ਆਖ਼ਰੀ ਤਾਰੀਖ | 10 ਅਕਤੂਬਰ 2026 | — | 10 ਅਕਤੂਬਰ 2026 | — |
| 9 | ਯੂਜੀ ਕੋਰਸਾਂ ਦਾ ਨਵਾਂ ਅਕਾਦਮਿਕ ਸੈਸ਼ਨ ਸ਼ੁਰੂ | 8 ਸਤੰਬਰ 2026 | — | 8 ਸਤੰਬਰ 2026 | — |
ਨਵਾਂ ਅਕਾਦਮਿਕ ਸੈਸ਼ਨ 8 ਸਤੰਬਰ 2026 ਤੋਂ ਹੋਵੇਗਾ ਸ਼ੁਰੂ
ਐਮਸੀਸੀ (MCC) ਦੇ ਮੁਤਾਬਕ ਦੇਸ਼ ਭਰ ਦੇ ਮੈਡੀਕਲ ਕਾਲਜਾਂ ਵਿੱਚ ਨਵਾਂ ਅਕਾਦਮਿਕ ਸੈਸ਼ਨ 8 ਸਤੰਬਰ 2026 ਤੋਂ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਵੀ ਖਾਲੀ ਸੀਟਾਂ ਨੂੰ ਭਰਨ ਲਈ ਨਿਰਧਾਰਤ ਕਾਊਂਸਲਿੰਗ ਰਾਊਂਡ ਜਾਰੀ ਰਹਿਣਗੇ। ਸਾਰੇ ਮੈਡੀਕਲ ਸੰਸਥਾਨਾਂ ਅਤੇ ਰਾਜ ਕਾਊਂਸਲਿੰਗ ਅਥਾਰਟੀਆਂ ਨੂੰ ਨਿਰਧਾਰਤ ਸਮਾਂ-ਸੀਮਾ ਅੰਦਰ ਪੂਰੀ ਪ੍ਰਕਿਰਿਆ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਲਈ ਸ਼ਨੀਵਾਰ, ਐਤਵਾਰ ਅਤੇ ਰਾਜਪੱਤਰਿਤ ਛੁੱਟੀਆਂ ਨੂੰ ਵੀ ਕਾਰਜ ਦਿਵਸ ਮੰਨਿਆ ਜਾਵੇਗਾ।
STORY | NEET-UG counselling to begin on Aug 4, academic session from Sep 8 The first round of counselling for admission to MBBS and other undergraduate medical courses under the All India Quota (AIQ) will begin on August 4 and the academic session for the 2026-27 batch will pic.twitter.com/TErNVe4kMF
— Press Trust of India (@PTI_News) August 1, 2026ਇਹ ਵੀ ਪੜ੍ਹੋ
ਕਾਊਂਸਲਿੰਗ ਪ੍ਰਕਿਰਿਆ ਵਿੱਚ ਹੋਏ ਵੱਡੇ ਬਦਲਾਅ
ਇਸ ਸਾਲ ਐਮਸੀਸੀ (MCC) ਨੇ ਵਿਦਿਆਰਥੀਆਂ ਦੀ ਸਹੂਲਤ ਲਈ ਕਈ ਅਹਿਮ ਬਦਲਾਅ ਕੀਤੇ ਹਨ। ਜਿਨ੍ਹਾਂ ਉਮੀਦਵਾਰਾਂ ਨੂੰ ਪਹਿਲਾਂ ਹੀ ਸੀਟ ਮਿਲ ਚੁੱਕੀ ਹੈ ਅਤੇ ਜਿਨ੍ਹਾਂ ਨੇ ਅਪਗ੍ਰੇਡੇਸ਼ਨ ਦਾ ਵਿਕਲਪ ਚੁਣਿਆ ਹੈ, ਉਨ੍ਹਾਂ ਨੂੰ ਸਿਰਫ਼ ਰਸਮੀ ਕਾਰਵਾਈਆਂ ਲਈ ਮੁੜ ਕਾਲਜ ਵਿੱਚ ਜਾ ਕੇ ਫਿਜ਼ੀਕਲ ਰਿਪੋਰਟਿੰਗ ਕਰਨ ਦੀ ਲੋੜ ਨਹੀਂ ਹੋਵੇਗੀ। ਉਨ੍ਹਾਂ ਦੀ ਸੀਟ ਆਨਲਾਈਨ ਹੀ ਸੁਰੱਖਿਅਤ ਰਹੇਗੀ।
ਇਸ ਤੋਂ ਇਲਾਵਾ, ਉਮੀਦਵਾਰ ਹੁਣ ਐਮਸੀਸੀ ਪੋਰਟਲ ਰਾਹੀਂ ਨਿਰਧਾਰਤ ਨਿਯਮਾਂ ਅਨੁਸਾਰ ਆਨਲਾਈਨ ਅਸਤੀਫ਼ਾ (Resignation) ਵੀ ਦੇ ਸਕਣਗੇ। ਡੀਮਡ ਯੂਨੀਵਰਸਿਟੀਆਂ ਵਿੱਚ NRI ਕੋਟੇ ਤਹਿਤ ਅਪਲਾਈ ਕਰਨ ਵਾਲੇ ਉਮੀਦਵਾਰ ਆਪਣੇ ਲੋੜੀਂਦੇ ਦਸਤਾਵੇਜ਼ ਵੀ ਆਨਲਾਈਨ ਅਪਲੋਡ ਕਰ ਸਕਣਗੇ।
