AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

CBSE ਦੇ OnMark ਪੋਰਟਲ ਤੋਂ ਟਲਿਆ ਹੈਕਿੰਗ ਦਾ ਖਤਰਾ, 19 ਲੱਖ ਵਿਦਿਆਰਥੀਆਂ ਨੂੰ ਰਾਹਤ

CBSE OnMark Portal: CBSE ਦੇ 'OnMark' (ਆਨ-ਸਕ੍ਰੀਨ ਮਾਰਕਿੰਗ) ਪੋਰਟਲ ਉੱਤੇ ਮੰਡਰਾ ਰਿਹਾ ਹੈਕਿੰਗ ਦਾ ਖਤਰਾ ਹੁਣ ਪੂਰੀ ਤਰ੍ਹਾਂ ਟਲ ਗਿਆ ਹੈ। CBSE ਨੇ ਆਪਣੇ X ਹੈਂਡਲ ਤੇ ਇੱਕ ਪੋਸਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ 'OnMark' ਪੋਰਟਲ ਵਿੱਚ ਮੌਜੂਦ ਸੁਰੱਖਿਆ ਖਾਮੀਆਂ ਨੂੰ IIT ਦੇ ਸਾਈਬਰ ਸੁਰੱਖਿਆ ਮਾਹਿਰਾਂ ਵੱਲੋਂ ਦੂਰ ਕਰ ਦਿੱਤਾ ਗਿਆ ਹੈ।

CBSE ਦੇ OnMark ਪੋਰਟਲ ਤੋਂ ਟਲਿਆ ਹੈਕਿੰਗ ਦਾ ਖਤਰਾ, 19 ਲੱਖ ਵਿਦਿਆਰਥੀਆਂ ਨੂੰ ਰਾਹਤ
CBSE ਦਾ ਵੱਡਾ ਦਾਅਵਾ, ਅੰਕਾਂ ਵਿੱਚ ਨਹੀਂ ਹੋਵੇਗੀ ਕੋਈ ਹੇਰਾਫੇਰੀ
tv9-punjabi
| Published: 01 Jun 2026 13:31 PM IST
Share

CBSE ਦੇ ‘OnMark’ (ਆਨ-ਸਕ੍ਰੀਨ ਮਾਰਕਿੰਗ) ਪੋਰਟਲ ਉੱਤੇ ਮੰਡਰਾ ਰਿਹਾ ਹੈਕਿੰਗ ਦਾ ਖਤਰਾ ਹੁਣ ਪੂਰੀ ਤਰ੍ਹਾਂ ਟਲ ਗਿਆ ਹੈ। CBSE ਨੇ ਆਪਣੇ X ਹੈਂਡਲ ਤੇ ਇੱਕ ਪੋਸਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ ‘OnMark’ ਪੋਰਟਲ ਵਿੱਚ ਮੌਜੂਦ ਸੁਰੱਖਿਆ ਖਾਮੀਆਂ ਨੂੰ IIT ਦੇ ਸਾਈਬਰ ਸੁਰੱਖਿਆ ਮਾਹਿਰਾਂ ਵੱਲੋਂ ਦੂਰ ਕਰ ਦਿੱਤਾ ਗਿਆ ਹੈ। CBSE ਦੇ ਇਸ ਦਾਅਵੇ ਨਾਲ ਇਸ ਸਾਲ 12ਵੀਂ ਕਲਾਸ ਪਾਸ ਕਰਨ ਵਾਲੇ ਲੁਧਿਆਣਾ ਰੀਜਨ ਦੇ ਕਰੀਬ 1.25 ਲੱਖ ਵਿਦਿਆਰਥੀਆਂ ਅਤੇ ਦੇਸ਼ ਭਰ ਦੇ ਲਗਭਗ 19 ਲੱਖ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੀ ਹੈ। OnMark ਪੋਰਟਲ ਵਿੱਚ ਖਾਮੀਆਂ ਦੀਆਂ ਖ਼ਬਰਾਂ ਕਾਰਨ ਵਿਦਿਆਰਥੀ ਕਾਫ਼ੀ ਚਿੰਤਤ ਸਨ, ਪਰ ਹੁਣ CBSE ਦੇ ਇਸ ਐਲਾਨ ਤੋਂ ਬਾਅਦ ਉਨ੍ਹਾਂ ਦੀ ਚਿੰਤਾ ਦੂਰ ਹੋ ਗਈ ਹੈ।

CBSE ਦਾ ਦਾਅਵਾ ਹੈ ਕਿ ਸੁਰੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਤੋਂ ਬਾਅਦ ਵਿਦਿਆਰਥੀਆਂ ਦਾ ਸਾਰਾ ਡਾਟਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਉਨ੍ਹਾਂ ਦੇ ਅੰਕਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਹੇਰਾਫੇਰੀ ਨਹੀਂ ਕੀਤੀ ਜਾ ਸਕਦੀ। ਇਸ ਤੋਂ ਪਹਿਲਾਂ 19 ਸਾਲਾ ਵਿਦਿਆਰਥੀ ਅਤੇ ਸਾਈਬਰ ਸੁਰੱਖਿਆ ਖੋਜਕਾਰ ਨਿਸਰਗ ਅਧਿਕਾਰੀ ਨੇ ਦਾਅਵਾ ਕੀਤਾ ਸੀ ਕਿ CBSE ਦੀ ਵੈੱਬਸਾਈਟ ਨੂੰ ਆਸਾਨੀ ਨਾਲ ਹੈਕ ਕੀਤਾ ਜਾ ਸਕਦਾ ਹੈ।

ਨਿਸਰਗ ਅਧਿਕਾਰੀ ਦੇ ਦਾਵਿਆਂ ਤੋਂ ਬਾਅਦ CBSE ਨੇ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਅਤੇ ਦੇਸ਼ ਦੇ ਪ੍ਰਮੁੱਖ ਸੰਸਥਾਨ IIT ਦੇ ਸਾਈਬਰ ਸੁਰੱਖਿਆ ਮਾਹਿਰਾਂ ਦੀ ਇੱਕ ਹਾਈ-ਟੈਕ ਟੀਮ ਨੂੰ ਇਸ ਮਾਮਲੇ ਦੀ ਜਾਂਚ ਅਤੇ ਹੱਲ ਲਈ ਤਾਇਨਾਤ ਕੀਤਾ ਸੀ। ਇਸ ਟੀਮ ਨੇ ਲੀਕ ਹੋਏ ਮਾਸਟਰ ਪਾਸਵਰਡ ਨਾਲ ਜੁੜੀ ਸੁਰੱਖਿਆ ਖਾਮੀ ਨੂੰ ਦੂਰ ਕਰ ਦਿੱਤਾ ਹੈ ਅਤੇ ਪੂਰੇ ਡਿਜ਼ਿਟਲ ਮਾਰਕਿੰਗ ਸਿਸਟਮ ਨੂੰ ਹੋਰ ਵੱਧ ਸੁਰੱਖਿਅਤ ਨਵੇਂ ਸਰਵਰ ਅਤੇ ਤਕਨੀਕੀ ਢਾਂਚੇ ਤੇ ਤਬਦੀਲ ਕਰ ਦਿੱਤਾ ਹੈ।

ਇਸ ਦੇ ਨਾਲ ਹੀ CBSE ਨੇ ਪੂਰੀ ਪਾਰਦਰਸ਼ਤਾ ਦਿਖਾਉਂਦੇ ਹੋਏ ਇੱਕ ਅਧਿਕਾਰਿਕ ਈਮੇਲ ਆਈਡੀ (secy-cbse@nic.in) ਵੀ ਜਾਰੀ ਕੀਤੀ ਹੈ। ਜੇਕਰ ਕਿਸੇ ਆਮ ਨਾਗਰਿਕ ਜਾਂ ਤਕਨੀਕੀ ਮਾਹਿਰ ਕੋਲ ਸੁਰੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਕੋਈ ਮਹੱਤਵਪੂਰਨ ਜਾਣਕਾਰੀ ਜਾਂ ਲਾਭਦਾਇਕ ਸੁਝਾਅ ਹੋਵੇ, ਤਾਂ ਉਹ ਇਸ ਨੂੰ ਸਿੱਧੇ CBSE ਦੀ ਕੋਰ ਸੁਰੱਖਿਆ ਟੀਮ ਤੱਕ ਪਹੁੰਚਾ ਸਕਦੇ ਹਨ।

ਕਿਵੇਂ ਸਾਹਮਣੇ ਆਈ ਵੈਂਡਰ ਕੰਪਨੀ ਦੀ ਲਾਪਰਵਾਹੀ?

ਇਹ ਪੂਰਾ ਮਾਮਲਾ CBSE ਦੇ ਉਸ ਡਿਜ਼ਿਟਲ ਮੁਲਾਂਕਣ ਸਿਸਟਮ ਨਾਲ ਜੁੜਿਆ ਹੋਇਆ ਸੀ, ਜਿਸ ਰਾਹੀਂ 12ਵੀਂ ਜਮਾਤ ਦੀਆਂ Answer Sheet ਦੀ ਜਾਂਚ ਅਤੇ ਅੰਕਾਂ ਨੂੰ ਆਨਲਾਈਨ ਅਪਲੋਡ ਕਰਨ ਦਾ ਕੰਮ ਕੀਤਾ ਜਾ ਰਿਹਾ ਸੀ। ਸ਼ੁਰੂਆਤੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਜਿਸ ਥਰਡ-ਪਾਰਟੀ ਵੈਂਡਰ ਕੰਪਨੀ ਨੂੰ ਇਸ ਬਹੁਤ ਹੀ ਸੰਵੇਦਨਸ਼ੀਲ ਕੰਮ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ, ਉਸ ਦੇ ਸੁਰੱਖਿਆ ਪ੍ਰਬੰਧ ਕਾਫ਼ੀ ਕਮਜ਼ੋਰ ਅਤੇ ਲਾਪਰਵਾਹੀ ਭਰੇ ਸਨ। ਇਸ ਤੋਂ ਇਲਾਵਾ ਜ਼ਮੀਨੀ ਪੱਧਰ ਤੇ ਵੀ ਤਕਨੀਕੀ ਪ੍ਰਬੰਧਨ ਵਿੱਚ ਗੰਭੀਰ ਖਾਮੀਆਂ ਪਾਈਆਂ ਗਈਆਂ।

ਵੈਂਡਰ ਕੰਪਨੀ ਵੱਲੋਂ ਲਗਭਗ 5,000 ਵਿਦਿਆਰਥੀਆਂ ਦੀਆਂ Answer Sheet ਨੂੰ ਬਹੁਤ ਧੁੰਦਲੇ ਢੰਗ ਨਾਲ ਸਕੈਨ ਕੀਤਾ ਗਿਆ ਸੀ, ਜਿਸ ਕਾਰਨ ਅਧਿਆਪਕਾਂ ਨੂੰ ਮੁਲਾਂਕਣ ਕਰਨ ਦੌਰਾਨ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਇਸ ਤੋਂ ਇਲਾਵਾ, ਘੱਟੋ-ਘੱਟ 23 ਅਜਿਹੇ ਗੰਭੀਰ ਮਾਮਲੇ ਸਾਹਮਣੇ ਆਏ, ਜਿੱਥੇ ਇੱਕ ਵਿਦਿਆਰਥੀ ਦੀ Answer Sheet ਨੂੰ ਕਿਸੇ ਹੋਰ ਵਿਦਿਆਰਥੀ ਦੇ ਰੋਲ ਨੰਬਰ ਅਤੇ ਮਾਰਕਸ਼ੀਟ ਨਾਲ ਜੋੜ ਦਿੱਤਾ ਗਿਆ ਸੀ। ਹਾਲਾਂਕਿ ਵਿਵਾਦ ਵੱਧਣ ਤੋਂ ਬਾਅਦ CBSE ਨੇ ਸਫ਼ਾਈ ਦਿੰਦਿਆਂ ਕਿਹਾ ਸੀ ਕਿ ਜਿੱਥੇ ਇਹ ਖਾਮੀਆਂ ਮਿਲੀਆਂ ਸਨ, ਉਹ ਮੁੱਖ ਲਾਈਵ ਵੈੱਬਸਾਈਟ ਨਹੀਂ ਸੀ, ਸਗੋਂ ਸਿਰਫ਼ ਇੱਕ ਟੈਸਟਿੰਗ ਜਾਂ ਸੈਂਪਲ ਸਾਈਟ ਸੀ। ਫਿਰ ਵੀ, ਕਿਸੇ ਵੀ ਤਰ੍ਹਾਂ ਦਾ ਜੋਖ਼ਮ ਨਾ ਲੈਂਦੇ ਹੋਏ ਬੋਰਡ ਨੇ ਪੂਰੇ ਸਿਸਟਮ ਨੂੰ ਅਪਗ੍ਰੇਡ ਕਰਨ ਦਾ ਫੈਸਲਾ ਕੀਤਾ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਲੋੜੀਂਦੇ ਤਕਨੀਕੀ ਸੁਧਾਰ ਕੀਤੇ।

Follow Us
Ketan Agrawal Murder Case: ਪੁਣੇ ਦਾ ਕੇਤਨ ਅਗਰਵਾਲ ਕਲਤਕਾਂਡ, ਲਵ, ਪਾਵਰ ਅਤੇ ਧੋਖੇ ਦੀ ਕਹਾਣੀ
Ketan Agrawal Murder Case: ਪੁਣੇ ਦਾ ਕੇਤਨ ਅਗਰਵਾਲ ਕਲਤਕਾਂਡ, ਲਵ, ਪਾਵਰ ਅਤੇ ਧੋਖੇ ਦੀ ਕਹਾਣੀ...
Mata Vaishno Devi Yatra: ਵੈਸ਼ਨੋ ਦੇਵੀ 'ਚ ਟੁੱਟੇ ਸਾਰੇ ਰਿਕਾਰਡ, ਭਾਰੀ ਗਿਣਤੀ 'ਚ ਪਹੁੰਚ ਰਹੇ ਸ਼ਰਧਾਲੂ
Mata Vaishno Devi Yatra: ਵੈਸ਼ਨੋ ਦੇਵੀ 'ਚ ਟੁੱਟੇ ਸਾਰੇ ਰਿਕਾਰਡ, ਭਾਰੀ ਗਿਣਤੀ 'ਚ ਪਹੁੰਚ ਰਹੇ ਸ਼ਰਧਾਲੂ...
LPG Cylinder New Rules 2026: 30 ਦਿਨ ਅਤੇ 90 ਦਿਨ ਦੇ ਨਿਯਮ ਕੀ ਹਨ? ਪੂਰਾ ਸੱਚ
LPG Cylinder New Rules 2026: 30 ਦਿਨ ਅਤੇ 90 ਦਿਨ ਦੇ ਨਿਯਮ ਕੀ ਹਨ? ਪੂਰਾ ਸੱਚ...
ਨਾਨਕ ਲੇਵਾ ਸੰਗਤ 'ਤੇ ਛੱਡਦਾ ਹਾਂ ਫੈਸਲਾ, ਕਥਿਤ ਵਾਇਰਲ ਵੀਡੀਓ 'ਤੇ ਬੋਲੇ CM ਭਗਵੰਤ ਮਾਨ
ਨਾਨਕ ਲੇਵਾ ਸੰਗਤ 'ਤੇ ਛੱਡਦਾ ਹਾਂ ਫੈਸਲਾ, ਕਥਿਤ ਵਾਇਰਲ ਵੀਡੀਓ 'ਤੇ ਬੋਲੇ CM ਭਗਵੰਤ ਮਾਨ...
Monsoon Alert: 22 ਰਾਜਾਂ ਵਿੱਚ ਭਾਰੀ ਮੀਂਹ ਅਤੇ ਹਨੇਰੀ-ਤੂਫਾਨ ਦੀ ਚੇਤਾਵਨੀ, ਮੌਨਸੂਨ ਅਪਡੇਟ
Monsoon Alert: 22 ਰਾਜਾਂ ਵਿੱਚ ਭਾਰੀ ਮੀਂਹ ਅਤੇ ਹਨੇਰੀ-ਤੂਫਾਨ ਦੀ ਚੇਤਾਵਨੀ, ਮੌਨਸੂਨ ਅਪਡੇਟ...
ਰਵਨੀਤ ਬਿੱਟੂ ਦਾ ਰਾਜਸਭਾ ਕਾਰਜਕਾਲ 6 ਮਹੀਨੇ ਵਧਿਆ, ਕੀ ਵਾਪਸ ਆਉਣਗੇ ਪੰਜਾਬ?
ਰਵਨੀਤ ਬਿੱਟੂ ਦਾ ਰਾਜਸਭਾ ਕਾਰਜਕਾਲ 6 ਮਹੀਨੇ ਵਧਿਆ, ਕੀ ਵਾਪਸ ਆਉਣਗੇ ਪੰਜਾਬ?...
Punjab Congress: ਪੰਜਾਬ ਕਾਂਗਰਸ ਦੇ ਲੀਡਰ ਲਗਾ ਰਹੇ ਦਿੱਲੀ ਦੇ ਗੇੜੇ, ਬਦਲ ਸਕਦਾ ਹੈ ਪ੍ਰਧਾਨ!
Punjab Congress: ਪੰਜਾਬ ਕਾਂਗਰਸ ਦੇ ਲੀਡਰ ਲਗਾ ਰਹੇ ਦਿੱਲੀ ਦੇ ਗੇੜੇ, ਬਦਲ ਸਕਦਾ ਹੈ ਪ੍ਰਧਾਨ!...
Lucknow Coaching Centre Fire: ਲਖਨਊ ਵਿੱਚ ਕੰਧ ਤੋੜ ਕੇ ਬੱਚਿਆਂ ਨੂੰ ਬਚਾਉਣ ਦੀ ਵੀਡੀਓ ਵਾਇਰਲ
Lucknow Coaching Centre Fire: ਲਖਨਊ ਵਿੱਚ ਕੰਧ ਤੋੜ ਕੇ ਬੱਚਿਆਂ ਨੂੰ ਬਚਾਉਣ ਦੀ ਵੀਡੀਓ ਵਾਇਰਲ...
5% ਤੋਂ ਵੱਧ ਫੀਸ ਨਹੀਂ ਵਧਾ ਸਕਣਗੇ Educational Institute, ਜਾਣੋ...ਪੰਜਾਬ ਕੈਬਨਿਟ ਦੇ ਵੱਡੇ ਫੈਸਲੇ
5% ਤੋਂ ਵੱਧ ਫੀਸ ਨਹੀਂ ਵਧਾ ਸਕਣਗੇ Educational Institute, ਜਾਣੋ...ਪੰਜਾਬ ਕੈਬਨਿਟ ਦੇ ਵੱਡੇ ਫੈਸਲੇ...