ਕਨੈਡਾ ਸਰਕਾਰ ਦੇਵੇਗੀ ਕਨੈਡਾ ਵਿੱਚ ਪੜ੍ਹਾਈ ਕਰਨ ਦਾ ਖਰਚਾ, ਤੁਹਾਨੂੰ ਸਿਰਫ਼ ਇਹਨਾਂ 5 ਸਕਾਲਰਸ਼ਿਪਾਂ ਵਾਸਤੇ ਕਰਨਾ ਹੋਵੇਗਾ ਅਪਲਾਈ

Published: 

16 Jan 2023 15:54 PM

ਕਨੈਡਾ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਇਹਨਾਂ ਸਕਾਲਰਸ਼ਿਪ ਦੀ ਯੋਗਤਾ ਹਾਸਲ ਕਰਨ ਵਾਸਤੇ 'ਅਕੇਡਮਿਕ ਪਰਫ਼ਾਰਮੇਂਸ' ਮੁੱਖ ਕਰਾਈਟੇਰੀਆ ਹੁੰਦਾ ਹੈ। ਹਾਲਾਂਕਿ, ਕੁਝ ਹੋਰ ਵੀ ਕਾਇਦੇ-ਕਾਨੂੰਨ ਹਨ, ਜਿਹਨਾਂ ਨੂੰ ਪੂਰਾ ਕਰਣ 'ਤੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਮਿਲ ਜਾਂਦੀ ਹੈ

ਕਨੈਡਾ ਸਰਕਾਰ ਦੇਵੇਗੀ ਕਨੈਡਾ ਵਿੱਚ ਪੜ੍ਹਾਈ ਕਰਨ ਦਾ ਖਰਚਾ, ਤੁਹਾਨੂੰ ਸਿਰਫ਼ ਇਹਨਾਂ 5 ਸਕਾਲਰਸ਼ਿਪਾਂ ਵਾਸਤੇ ਕਰਨਾ ਹੋਵੇਗਾ ਅਪਲਾਈ
Follow Us On

Canada Study Scholarships: ਕਨੈਡਾ ਜਾ ਕੇ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਕਈ ਕਿਸਮਾਂ ਦੀਆਂ ਸਕਾਲਰਸ਼ਿਪ ਅਤੇ ਫੈਲੋਸ਼ਿਪ ਹਨ, ਜੋ ਉਹਨਾਂ ਦੀ ਪੜ੍ਹਾਈ ਵਿੱਚ ਮਦਦਗਾਰ ਹਨ। ਆਓ ਜਾਣਦੇ ਹਾਂ ਇਹਨਾਂ ਸਕਾਲਰਸ਼ਿਪਾਂ ਬਾਰੇ :- ਕਨੈਡਾ ਭਾਰਤੀ ਵਿਦਿਆਰਥੀਆਂ ਦੀ ਪੜ੍ਹਾਈ ਵਾਸਤੇ ਇੱਕ ਲੋਕਪ੍ਰਿਯ ਮੁਲਕ ਬਣਦਾ ਜਾ ਰਿਹਾ ਹੈ। ਉੱਤਰ ਅਮਰੀਕੀ ਮੁਲਕ ਵਿੱਚ ਇਸ ਵੇਲੇ 1.8 ਲੱਖ ਭਾਰਤੀ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ। ਕਨੈਡਾ ਵਿੱਚ ਪੜ੍ਹਾਈ ਕਰਨ ਉੱਤੇ ਲੱਖਾਂ ਰੁਪਈਆਂ ਦਾ ਖਰਚਾ ਆਉਂਦਾ ਹੈ। ਜਿਸ ਕਰਕੇ ਕਈ ਵਿਦਿਆਰਥੀ ਅਜਿਹੇ ਹਨ ਜੋ ਕਨੈਡਾ ਜਾ ਕੇ ਉਥੇ ਪੜ੍ਹਾਈ ਨਹੀਂ ਕਰ ਪਾਉਂਦੇ। ਇਹਨਾਂ ਵਿਦਿਆਰਥੀਆਂ ਲਈ ਕਨੈਡਾ ਸਰਕਾਰ ਵੱਲੋਂ ਕਈ ਸਾਰੀਆਂ ਸਕਾਲਰਸ਼ਿਪ ਅਤੇ ਹੋਰ ਵਿੱਤੀ ਮਦਦ ਦਿੱਤੀ ਜਾ ਰਹੀ ਹੈ, ਤਾਂ ਜੋ ਇਹ ਵਿਦਿਆਰਥੀ ਆਪਣੇ ਮਨਪਸੰਦ ਕੋਰਸ ਦੀ ਪੜ੍ਹਾਈ ਕਰ ਸਕਣ।

ਕਨੈਡਾ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਇਹਨਾਂ ਸਕਾਲਰਸ਼ਿਪ ਦੀ ਯੋਗਤਾ ਹਾਸਲ ਕਰਨ ਵਾਸਤੇ ‘ਅਕੇਡਮਿਕ ਪਰਫ਼ਾਰਮੇਂਸ’ ਮੁੱਖ ਕਰਾਈਟੇਰੀਆ ਹੁੰਦਾ ਹੈ। ਹਾਲਾਂਕਿ, ਕੁਝ ਹੋਰ ਵੀ ਕਾਇਦੇ-ਕਾਨੂੰਨ ਹਨ, ਜਿਹਨਾਂ ਨੂੰ ਪੂਰਾ ਕਰਣ ‘ਤੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਮਿਲ ਜਾਂਦੀ ਹੈ। ਆਓ ਜਾਣਦੇ ਹਾਂ ਅਜਿਹੇ ਹੀ ਕੁਝ ਸਰਕਾਰੀ ਸਕਾਲਰਸ਼ਿਪਾਂ ਦੇ ਵੇਰਵੇ ਬਾਰੇ :

Banting Post Doctoral Fellowship

ਬੈਂਟਿੰਗ ਪੋਸਟ ਡਾਕਟੋਰਲ ਫੈਲੋਸ਼ਿਪ ਮੈਰਿਟ ਬੇਸਡ ਸਕਾਲਰਸ਼ਿਪ ਹੈ, ਜੋ 2 ਸਾਲਾ ਵਾਸਤੇ ਪੋਸਟ ਡਾਕਟਰ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ। ਇਸ ਫੈਲੋਸ਼ਿਪ ਵਾਸਤੇ ਵਿਦਿਆਰਥੀਆਂ ਨੂੰ ਆਪਣੀ ਮਨ-ਪਸੰਦ ਯੂਨੀਵਰਸਿਟੀ ਵਿੱਚ ਦਾਖਲਾ ਲੈਣਾ ਹੋਵੇਗਾ। ਫੈਲੋਸ਼ਿਪ ਮਿਲਣ ਉੱਤੇ ਉਹਨਾਂ ਨੂੰ ਉਸ ਦੀ ਮਿਆਦ ਪੂਰੀ ਕਰਨੀ ਹੋਵੇਗੀ, ਉਸ ਤੋਂ ਬਾਅਦ ਹੀ ਉਹਨਾਂ ਨੂੰ ਪੀਜੀ ਡਿਗਰੀ ਦਿੱਤੀ ਜਾਵੇਗੀ। ਪੀਜੀ ਡਿਗਰੀ ਅਤੇ ਪੋਸਟ ਡਾਕਟੋਰਲ ਇੱਕੋ ਹੀ ਯੂਨੀਵਰਸਿਟੀ ਤੋਂ ਕੀਤੀਆਂ ਹੋਣੀਆਂ ਚਾਹੀਦੀਆਂ ਹਨ।

– ਰਕਮ : 42 ਲੱਖ ਰੁਪਏ
– ਕਿੱਥੇ ਕਰਨਾ ਹੋਵੇਗਾ ਅਪਲਾਈ : banting.fellowship-bourses.gc.ca

Vanier Graduate Scholarship

ਕਨੈਡਾ ਦੀ ਯੂਨੀਵਰਸਿਟੀ ਵਿੱਚ ਨੈਚੂਰਲ ਸਾਇੰਸੇਸ, ਇੰਜੀਨੀਅਰਿੰਗ ਰਿਸਰਚ, ਹੈਲਥ ਰਿਸਰਚ ਜਾਂ ਸੋਸ਼ਲ ਸਾਇੰਸ ਅਤੇ ਹੂਮੇਨਿਟੀਜ਼ ਰਿਸਰਚ ਵਰਗੇ ਵਿਸ਼ਿਆਂ ਵਿੱਚ ਐਨਰੋਲ ਕੀਤੇ ਡਾਕਟੋਰਲ ਵਿਦਿਆਰਥੀਆਂ ਨੂੰ ਵੈਨਿਅਰ ਗ੍ਰੈਜੂਏਟ ਸਕਾਲਰਸ਼ਿਪ ਦਿੱਤੀ ਜਾਂਦੀ ਹੈ। ਇਹ ਸਕਾਲਰਸ਼ਿਪ ਮੈਰਿਟ ਬੇਸਡ ਹੁੰਦੀ ਹੈ। ਇਹ ਸਕਾਲਰਸ਼ਿਪ 3 ਸਾਲ ਦੀ ਮਿਆਦ ਵਾਸਤੇ ਦਿੱਤੀ ਜਾਂਦੀ ਹੈ।

– ਰਕਮ : 30 ਲੱਖ ਰੁਪਈਏ

– ਕਿੱਥੇ ਕਰਨਾ ਹੋਵੇਗਾ ਅਪਲਾਈ : vanier.gc.ca/en/home-accueil.html

Shastri Research Student Fellowship

ਸ਼ਾਸਤ੍ਰੀ ਰਿਸਰਚ ਸਟੂਡੈਂਟ ਫੈਲੋਸ਼ਿਪ ਇਕ ਰਿਸਰਚ ਬੇਸਡ ਮਦਦ ਹੈ। ਇਹ ਉਹਨਾਂ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ ਜੋ ਮਾਨਤਾਪ੍ਰਾਪਤ ਭਾਰਤੀ ਸੰਸਥਾਵਾਂ ਵਿੱਚ ਬੈਚਲਰ, ਮਾਸਟਰ ਅਤੇ ਐਮਫ਼ਿਲ ਪ੍ਰੋਗਰਾਮਾਂ ਵਿੱਚ ਐਨਰੋਲ ਹਨ ਅਤੇ ਕਨੈਡਾ ਦੀ ਯੂਨੀਵਰਸਿਟੀ ਵਿੱਚ ਰਿਸਰਚ ਕਰਨਾ ਚਾਹੁੰਦੇ ਹਨ। ਇਸਦੇ ਹੇਠ ਮਿਲਣ ਵਾਲੀ ਰਕਮ 8 ਤੋਂ ਲੈ ਕੇ 12 ਹਫਤਿਆਂ ਵਾਸਤੇ ਦਿੱਤੀ ਜਾਂਦੀ ਹੈ।

– ਰਕਮ : 30 ਲੱਖ ਰੁਪਈਏ

– ਕਿੱਥੇ ਕਰਨਾ ਹੋਵੇਗਾ ਅਪਲਾਈ:
shastriinstitute.org

Canadian Commonwealth Scholarship and Fellowship Plan

ਕਾਮਨਵੈਲਥ ਮੁਲਕਾਂ ਦੇ ਵਿਦਿਆਰਥੀਆਂ ਲਈ ਇਹ ਮੈਰਿਟ ਬੇਸਡ ਸਕਾਲਰਸ਼ਿਪ ਹੈ। ਇਹ ਸਕਾਲਰਸ਼ਿਪ ਉਹਨਾਂ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ ਜੋ ਐਡਵਾਂਸ ਸਟੱਡੀਜ਼ ਅਤੇ ਮਾਸਟਰ ਜਾਂ ਪੀਐਚਡੀ ਲੈਵਲ ਤੇ ਰਿਸਰਚ ਵਾਸਤੇ ਅਪਲਾਈ ਕਰਨਾ ਚਾਹੁੰਦੇ ਹਨ। ਇਸਦੇ ਹੇਠ ਵਿਦਿਆਰਥੀਆਂ ਦਾ ਯਾਤਰਾ ਭਾੜਾ, ਰਹਿਣ-ਸਹਿਣ ਤੇ ਆਉਣ ਵਾਲਾ ਖਰਚ ਅਤੇ ਟਿਉਸ਼ਣ ਫੀਸ ਕਵਰ ਹੁੰਦੀ ਹੈ। ਉਮੀਦਵਾਰ ਦੀ ਉਮਰ 40 ਵਰ੍ਹਿਆਂ ਤੋਂ ਵੱਧ ਨਹੀਂ ਹੋਣੀ ਚਾਹੀਦੀ। ਉਹਨਾਂ ਕੋਲ ਭਾਰਤੀ ਪਾਸਪੋਰਟ ਵੀ ਹੋਣਾ ਚਾਹੀਦਾ ਹੈ।

– ਰਕਮ : 8 ਲੱਖ ਰੁਪਈਏ

– ਕਿੱਥੇ ਕਰਨਾ ਹੋਵੇਗਾ ਅਪਲਾਈ : cscuk.fcdo.gov.uk

IDRC Research Awards

ਆਈਡੀਆਰਸੀ ਰਿਸਰਚ ਅਵਾਰਡ ਉਨ੍ਹਾਂ ਭਾਰਤੀ ਵਿਦਿਆਰਥੀਆਂ ਨੂੰ ਬਤੌਰ ਸਕਾਲਰਸ਼ਿਪ ਦਿੱਤਾ ਜਾਂਦਾ ਹੈ ਜਿਹੜੇ ਕਨੈਡਾ ਵਿਚ ਮਾਸਟਰ ਡਿਗਰੀ ਜਾਂ ਪੋਸਟ ਡਾਕਟੋਰਲ ਡਿਗਰੀ ਲੈਣ ਦੇ ਚਾਹਵਾਨ ਹੁੰਦੇ ਹਨ। ਇਹ ਸਕਾਲਰਸ਼ਿਪ 1 ਸਾਲ ਵਾਸਤੇ ਦਿੱਤੀ ਜਾਂਦੀ ਹੈ।

– ਰਕਮ 9 ਲੱਖ ਰੁਪਈਏ

– ਕਿੱਥੇ ਕਰਨਾ ਹੋਵੇਗਾ ਅਪਲਾਈ:
idrc.ca/en