TCS ਦਾ ਹਾਈਰਿੰਗ ਤੇ ਜ਼ੋਰ, ਟਾਪ ਇੰਜੀਨੀਅਰਿੰਗ ਕਾਲਜਾਂ ਤੋਂ 10,000 ਫਰੈਸ਼ਰਸ ਨੂੰ ਦਿੱਤੀਆਂ ਨੌਕਰੀਆਂ

Updated On: 

12 Apr 2024 16:06 PM IST

TCS Offers 10 Thousands Jobs: ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ਨੇ 26 ਅਪ੍ਰੈਲ ਨੂੰ ਟੈਸਟ ਕਰਵਾਉਣ ਦੀ ਘੋਸ਼ਣਾ ਕੀਤੀ ਅਤੇ ਕਿਹਾ ਕਿ ਉਹ ਤਿੰਨ ਸ਼੍ਰੇਣੀਆਂ ਲਈ ਭਰਤੀ ਕਰ ਰਿਹਾ ਹੈ - ਨਿੰਜਾ ਸ਼੍ਰੇਣੀ ਵਿੱਚ, ਕੰਪਨੀ ਦੁਆਰਾ ਸਪੋਰਟਿੰਗ ਰੋਲ ਦਿੱਤੇ ਜਾਣਗੇ ਅਤੇ ਪੈਕੇਜ ਲਗਭਗ 3.5 ਲੱਖ ਰੁਪਏ ਹੋਵੇਗਾ। ਉੱਥੇ ਹੀ ਡਿਜੀਟਲ ਅਤੇ ਪ੍ਰਾਈਮ ਸ਼੍ਰੇਣੀਆਂ 'ਚ ਡੇਲਵੇਪਮੈਂਚ ਵਰਕ ਰਹੇਗਾ, ਜਿਸ ਲਈ ਕੰਪਨੀ ਹਰ ਸਾਲ 7 ਤੋਂ 11.5 ਲੱਖ ਰੁਪਏ ਦਾ ਪੈਕੇਜ ਦੇਵੇਗੀ।

TCS ਦਾ ਹਾਈਰਿੰਗ ਤੇ ਜ਼ੋਰ, ਟਾਪ ਇੰਜੀਨੀਅਰਿੰਗ ਕਾਲਜਾਂ ਤੋਂ 10,000 ਫਰੈਸ਼ਰਸ ਨੂੰ ਦਿੱਤੀਆਂ ਨੌਕਰੀਆਂ

TCS 40,000 ਫਰੈਸ਼ਰਸ ਨੂੰ ਦੇਵੇਗੀ ਨੌਕਰੀਆਂ

Follow Us On

TCS Job: ਅੱਜਕੱਲ੍ਹ, ਜਦੋਂ ਕੰਪਨੀਆਂ ਲੋਕਾਂ ਨੂੰ ਨੌਕਰੀਆਂ ਤੋਂ ਕੱਢ ਰਹੀਆਂ ਹਨ, ਇਸਦੇ ਉਲਟ, ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ਨੇ ਇਸ ਟਰੈਂਡ ਤੇ ਬ੍ਰੇਕ ਲਗਾਉਂਦਿਆਂ ਕਈ ਟਾਪ ਇੰਜੀਨੀਅਰਿੰਗ ਕਾਲਜਾਂ ਤੋਂ 10 ਹਜ਼ਾਰ ਫਰੈਸ਼ਰਾਂ ਨੂੰ ਨੌਕਰੀਆਂ ਦਿੱਤੀਆਂ ਹਨ। ਇਹ ਭਰਤੀ ਨਿੰਜਾ, ਡਿਜੀਟਲ ਅਤੇ ਪ੍ਰਾਈਮ ਲਈ ਹੈ। ਨਿੰਜਾ ਸ਼੍ਰੇਣੀ ਵਿੱਚ 3.36 ਲੱਖ ਰੁਪਏ, ਡਿਜੀਟਲ ਵਿੱਚ 7 ​​ਲੱਖ ਰੁਪਏ ਅਤੇ ਪ੍ਰਾਈਮ ਲਈ 9-11.5 ਲੱਖ ਰੁਪਏ ਦਾ ਸਾਲਾਨਾ ਪੈਕੇਜ ਦਿੱਤਾ ਗਿਆ। ਨਿੰਜਾ ਕੈਟੇਗਿਰੀ ਵਿੱਚ ਸਪਰੋਟ ਰੋਲ ਅਤੇ ਹੋਰ ਡੇਵਲਪਿੰਗ ਰੋਲ ਹੋਣਗੇ। ਹਾਲਾਂਕਿ TCS ਨੇ ਇਸ ਮਾਮਲੇ ‘ਚ ਅਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਹੈ।

ਪਿਛਲੇ ਮਹੀਨੇ ਸ਼ੁਰੂ ਕੀਤੀ ਭਰਤੀ ਦੀ ਪ੍ਰਕਿਰਿਆ

TCS ਨੇ ਪਿਛਲੇ ਮਹੀਨੇ ਘੋਸ਼ਣਾ ਕੀਤੀ ਸੀ ਕਿ ਉਸਨੇ ਰਾਸ਼ਟਰੀ ਕੁਆਲੀਫਾਇਰ ਟੈਸਟ (NQT) ਦੁਆਰਾ ਨਵੀਂ ਭਰਤੀ ਸ਼ੁਰੂ ਕੀਤੀ ਹੈ, ਜਿਸ ਲਈ ਅਪਲਾਈ ਕਰਨ ਦੀ ਆਖਰੀ ਮਿਤੀ 10 ਅਪ੍ਰੈਲ ਸੀ।

ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ਨੇ 26 ਅਪ੍ਰੈਲ ਨੂੰ ਟੈਸਟ ਕਰਵਾਉਣ ਦੀ ਘੋਸ਼ਣਾ ਕੀਤੀ ਅਤੇ ਕਿਹਾ ਕਿ ਉਹ ਤਿੰਨ ਸ਼੍ਰੇਣੀਆਂ ਲਈ ਭਰਤੀ ਕਰ ਰਿਹਾ ਹੈ – ਨਿੰਜਾ ਸ਼੍ਰੇਣੀ ਵਿੱਚ, ਕੰਪਨੀ ਦੁਆਰਾ ਸਪੋਰਟਿੰਗ ਰੋਲ ਦਿੱਤੇ ਜਾਣਗੇ ਅਤੇ ਪੈਕੇਜ ਲਗਭਗ 3.5 ਲੱਖ ਰੁਪਏ ਹੋਵੇਗਾ। ਉੱਥੇ ਹੀ ਡਿਜੀਟਲ ਅਤੇ ਪ੍ਰਾਈਮ ਸ਼੍ਰੇਣੀਆਂ ‘ਚ ਡੇਲਵੇਪਮੈਂਚ ਵਰਕ ਰਹੇਗਾ, ਜਿਸ ਲਈ ਕੰਪਨੀ ਹਰ ਸਾਲ 7 ਤੋਂ 11.5 ਲੱਖ ਰੁਪਏ ਦਾ ਪੈਕੇਜ ਦੇਵੇਗੀ।

ਇਹ ਵੀ ਪੜ੍ਹੋ – ਹੋ ਜਾਓ ਤਿਆਰ, Apple ਅਗਲੇ 3 ਸਾਲਾਂ ਚ ਦੇਣ ਜਾ ਰਿਹਾ 5 ਲੱਖ ਨੌਕਰੀਆਂ

ਟਾਪ ਇੰਜੀਨੀਅਰਿੰਗ ਕਾਲਜਾਂ ਦੇ ਫਰੈਸ਼ਰਸ ਨੂੰ ਮਿਲਿਆ ਮੌਕਾ

ਰਿਪੋਰਟ ਦੇ ਅਨੁਸਾਰ, ਕਾਲਜਾਂ ਨੇ ਕਿਹਾ ਕਿ ਡਿਜੀਟਲ ਅਤੇ ਪ੍ਰਾਈਮ ਪ੍ਰੋਫਾਈਲ ਵਾਲੇ ਵਿਦਿਆਰਥੀਆਂ ਨੂੰ ਡੇਵਲਪਮੈਂਟ ਵਰਕ ਲਈ ਰੱਖਿਆ ਜਾਵੇਗਾ, ਜਦੋਂ ਕਿ ਨਿੰਜਾ ਪ੍ਰੋਫਾਈਲਾਂ ਵਾਲੇ ਵਿਦਿਆਰਥੀਆਂ ਨੂੰ ਸਪੋਰਟਿੰਗ ਰੋਲ ਵਿੱਚ ਰੱਖਿਆ ਜਾਵੇਗਾ।

ਮੀਡੀਆ ਰਿਪੋਰਟਾਂ ਮੁਤਾਬਕ ਵੀਆਈਟੀ (ਵੇਲੋਰ ਇੰਸਟੀਚਿਊਟ ਆਫ ਟੈਕਨਾਲੋਜੀ) ਦੇ ਵਿਦਿਆਰਥੀਆਂ ਨੂੰ ਕੁੱਲ 963 ਆਫਰ ਲੈਟਰ ਮਿਲੇ ਹਨ। ਜਿਨ੍ਹਾਂ ਵਿਚੋਂ 10 ਫੀਸਦੀ ਪ੍ਰਾਈਮ ਸ਼੍ਰੇਣੀ ਦੇ ਹਨ। ਜਦੋਂ ਕਿ SASTRA ਯੂਨੀਵਰਸਿਟੀ ਨੂੰ 2000 ਆਫਰ ਲੈਟਰ ਮਿਲੇ ਹਨ।

ਇਸ ਤੋਂ ਪਹਿਲਾਂ, ਟੀਸੀਐਸ ਨੇ ਕਿਹਾ ਸੀ ਕਿ ਉਸਨੇ ਵਿੱਤੀ ਸਾਲ 24 ਵਿੱਚ 40,000 ਫਰੈਸ਼ਰਸ ਸ਼ਾਮਲ ਕਰਨ ਦੀ ਯੋਜਨਾ ਬਣਾਈ ਹੈ। ਕੰਪਨੀ ਨੇ ਵਿੱਤੀ ਸਾਲ 23 ਵਿੱਚ 22,600 ਕਰਮਚਾਰੀ ਜੋੜੇ।