Tata Motors ਨੇ ਦੋ ਸਾਲਾਂ ‘ਚ ਡਬਲ ਕੀਤਾ ਨਿਵੇਸ਼ਕਾਂ ਦਾ ਪੈਸਾ, ਅੱਗੇ ਵੀ ਜਾਰੀ ਰਹੇਗਾ ਇਹ ਕੰਮ !

Published: 

18 Sep 2023 20:40 PM

ਟਾਟਾ ਗਰੁੱਪ ਦੀ ਆਟੋਮੋਬਾਈਲ ਕੰਪਨੀ ਟਾਟਾ ਮੋਟਰਜ਼ ਦੇ ਸ਼ੇਅਰ ਇਨ੍ਹੀਂ ਦਿਨੀਂ ਲਗਾਤਾਰ ਨਵੇਂ ਉੱਚੇ ਰਿਕਾਰਡ ਬਣਾ ਰਹੇ ਹਨ। ਇਸ ਨੇ ਪਿਛਲੇ 2 ਸਾਲਾਂ ਵਿੱਚ ਨਿਵੇਸ਼ਕਾਂ ਦਾ ਪੈਸਾ ਦੁੱਗਣਾ ਕਰ ਦਿੱਤਾ ਹੈ। ਆਉਣ ਵਾਲੇ ਦਿਨਾਂ 'ਚ ਵੀ ਇਸ ਦੇ ਵਧਣ ਦੀ ਉਮੀਦ ਹੈ।

Tata Motors ਨੇ ਦੋ ਸਾਲਾਂ ਚ ਡਬਲ ਕੀਤਾ ਨਿਵੇਸ਼ਕਾਂ ਦਾ ਪੈਸਾ, ਅੱਗੇ ਵੀ ਜਾਰੀ ਰਹੇਗਾ ਇਹ ਕੰਮ !
Follow Us On

ਬਿਜਨੈਸ ਨਿਊਜ। ਟਾਟਾ ਮੋਟਰਸ ਨੇ ਹਾਲ ਹੀ ਵਿੱਚ ਆਪਣੇ ਇਲੈਕਟ੍ਰਿਕ ਵਾਹਨਾਂ (Electric vehicles) ਨੂੰ ਇੱਕ ਨਵਾਂ ਬ੍ਰਾਂਡ ਨਾਮ Tata.ev ਦਿੱਤਾ ਹੈ। ਪਿਛਲੇ ਕੁਝ ਸਾਲਾਂ ਵਿੱਚ, ਜਦੋਂ ਤੋਂ ਟਾਟਾ ਮੋਟਰਜ਼ ਨੇ ਆਪਣੀਆਂ ਕਾਰਾਂ ਦਾ ਫੋਕਸ ਬਦਲਿਆ ਹੈ ਅਤੇ ਟਾਟਾ ਨੇਕਸਨ ਵਰਗਾ ਇੱਕ ਸ਼ਾਨਦਾਰ ਮਾਡਲ ਮਾਰਕੀਟ ਵਿੱਚ ਲਾਂਚ ਕੀਤਾ ਹੈ, ਇਸਦੀ ਸ਼ੇਅਰ ਦੀ ਕੀਮਤ ਵੀ ਤੇਜ਼ੀ ਨਾਲ ਵੱਧ ਰਹੀ ਹੈ। ਪਿਛਲੇ 2 ਸਾਲਾਂ ਵਿੱਚ ਹੀ ਟਾਟਾ ਮੋਟਰਜ਼ ਦੇ ਸ਼ੇਅਰਾਂ ਨੇ ਨਿਵੇਸ਼ਕਾਂ ਦਾ ਪੈਸਾ ਦੁੱਗਣਾ ਕਰ ਦਿੱਤਾ ਹੈ।

ਹਾਂ, ਠੀਕ ਦੋ ਸਾਲ ਪਹਿਲਾਂ 20 ਸਤੰਬਰ 2021 ਨੂੰ ਟਾਟਾ ਮੋਟਰਜ਼ (Tata Motors) ਦੇ ਸ਼ੇਅਰ ਦੀ ਕੀਮਤ 298.55 ਰੁਪਏ ‘ਤੇ ਬੰਦ ਹੋਈ ਸੀ। ਸੋਮਵਾਰ ਨੂੰ ਕੰਪਨੀ ਦਾ ਇਹ ਸ਼ੇਅਰ 640.85 ਰੁਪਏ ‘ਤੇ ਬੰਦ ਹੋਇਆ। ਇਸ ਤਰ੍ਹਾਂ ਟਾਟਾ ਮੋਟਰਜ਼ ਦੇ ਸ਼ੇਅਰਾਂ ਦੀ ਕੀਮਤ ‘ਚ 114.73 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ।

ਟਾਟਾ ਮੋਟਰਜ਼ ਦੇ ਸ਼ੇਅਰ ਕਿਉਂ ਵੱਧ ਰਹੇ ਹਨ?

ਟਾਟਾ ਮੋਟਰਜ਼ ਦੇ ਸ਼ੇਅਰ (Shares of Tata Motors) ‘ਚ ਤੇਜ਼ੀ ਦਾ ਮੁੱਖ ਕਾਰਨ ਕੰਪਨੀ ਦੀ ਵਿਕਰੀ ‘ਚ ਲਗਾਤਾਰ ਵਾਧਾ ਹੈ। ਕੰਪਨੀ ਨੇ 2040 ਤੱਕ ਨੈੱਟ ਜ਼ੀਰੋ ਦਾ ਟੀਚਾ ਰੱਖਿਆ ਹੈ, ਯਾਨੀ ਕੰਪਨੀ ਭਵਿੱਖ ‘ਚ ਸਿਰਫ ਇਲੈਕਟ੍ਰਿਕ ਵਾਹਨਾਂ ‘ਤੇ ਹੀ ਫੋਕਸ ਕਰੇਗੀ। ਇਸ ਲਈ ਮਾਹਿਰਾਂ ਨੇ ਟਾਟਾ ਮੋਟਰਜ਼ ਦੇ ਸ਼ੇਅਰਾਂ ਨੂੰ ਬੁਲਿਸ਼ ਰੇਂਜ ਵਿੱਚ ਰੱਖਿਆ ਹੈ। ਆਉਣ ਵਾਲੇ ਦਿਨਾਂ ‘ਚ ਟਾਟਾ ਮੋਟਰਜ਼ ਦੇ ਸ਼ੇਅਰ 700 ਰੁਪਏ ਦੀ ਰੇਂਜ ਤੱਕ ਜਾ ਸਕਦੇ ਹਨ।

ਨਿਵੇਸ਼ਕਾਂ ਦੇ ਹੱਥ 1.13 ਲੱਖ ਕਰੋੜ ਰੁਪਏ ਆ ਗਏ

ਜੇਕਰ ਅਸੀਂ ਟਾਟਾ ਮੋਟਰਜ਼ ਦੇ ਐਮਕੈਪ ‘ਤੇ ਨਜ਼ਰ ਮਾਰੀਏ ਤਾਂ 2 ਸਾਲ ਪਹਿਲਾਂ ਪ੍ਰਤੀ ਸ਼ੇਅਰ ਕੀਮਤ ਦੇ ਹਿਸਾਬ ਨਾਲ ਕੰਪਨੀ ਦਾ ਮਾਰਕੀਟ ਕੈਪ 99,320 ਕਰੋੜ ਰੁਪਏ ਸੀ। ਹੁਣ ਅੱਜ ਦੀ ਬੰਦ ਕੀਮਤ ਦੇ ਮੁਤਾਬਕ ਇਹ 2,12,827.63 ਕਰੋੜ ਰੁਪਏ ਹੋ ਗਿਆ ਹੈ। ਜੇਕਰ ਇਸ ਤਰ੍ਹਾਂ ਦੇਖਿਆ ਜਾਵੇ ਤਾਂ ਟਾਟਾ ਮੋਟਰਜ਼ ਦੇ ਨਿਵੇਸ਼ਕਾਂ ਨੇ ਕੁੱਲ 1,13,506 ਕਰੋੜ ਰੁਪਏ ਕਮਾਏ ਹਨ।