Share Market News: ਮੁੱਧੇ ਮੁੰਹ ਡਿੱਗਿਆ ਸ਼ੇਅਰ ਬਜ਼ਾਰ , ਨਿਵੇਸ਼ਕਾਂ ਦੇ ਡੁੱਬੇ 7 ਲੱਖ ਕਰੋੜ
Stock Market Crash: ਬੁੱਧਵਾਰ ਦੇ ਕਾਰੋਬਾਰੀ ਸੈਸ਼ਨ ਵਿੱਚ, ਸੈਂਸੈਕਸ 900 ਤੋਂ ਵੱਧ ਅੰਕ ਡਿੱਗਿਆ, ਜਦੋਂ ਕਿ ਪਿਛਲੇ ਚਾਰ ਸੈਸ਼ਨਾਂ ਵਿੱਚ, ਸੈਂਸੈਕਸ ਲਗਭਗ 1500 ਅੰਕ ਟੁੱਟ ਚੁੱਕਾ ਹੈ।
ਭਾਰਤੀ ਸਟਾਕ ਮਾਰਕੀਟ (Indian Share Market) ਵਿੱਚ ਬੀਅਰ ਗੈਂਗ ਦਾ ਨੰਗਾ ਨਾਚ ਜਾਰੀ ਹੈ। ਬੁੱਧਵਾਰ ਨੂੰ ਬਾਜ਼ਾਰ ‘ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਬਾਜ਼ਾਰ ‘ਚ ਗਿਰਾਵਟ ਕਾਰਨ ਸੈਂਸੈਕਸ ‘ਚ 928 ਅੰਕਾਂ ਦੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ, ਜਦਕਿ ਨਿਫਟੀ ਵੀ 272 ਅੰਕਾਂ ਦੀ ਗਿਰਾਵਟ ਨਾਲ ਬੰਦ ਹੋਇਆ। ਅੱਜ ਜਿੱਥੇ ਬੀਅਰ ਗੈਂਗ ਦਾ ਬਜ਼ਾਰ ਦੀ ਗਿਰਾਵਟ ‘ਤੇ ਦਬਦਬਾ ਬਣਾਇਆ, ਉੱਥੇ ਹੀ ਕਈ ਅਜਿਹੇ ਕਾਰਕ ਵੀ ਸਨ, ਜਿਨ੍ਹਾਂ ਕਾਰਨ ਬਾਜ਼ਾਰ ‘ਚ ਗਿਰਾਵਟ ਆਈ।
ਬੁੱਧਵਾਰ ਨੂੰ ਬਾਜ਼ਾਰ ‘ਚ ਗਿਰਾਵਟ ਨਾਲ ਨਿਵੇਸ਼ਕਾਂ ਨੂੰ 3.9 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ। ਪਿਛਲੇ ਚਾਰ ਦਿਨਾਂ ਤੋਂ ਬਾਜ਼ਾਰ ‘ਚ ਗਿਰਾਵਟ ਦਾ ਰੁਝਾਨ ਹੈ। 4 ਦਿਨਾਂ ਦੀ ਗਿਰਾਵਟ ‘ਚ ਬਾਜ਼ਾਰ ‘ਚੋਂ ਕਰੀਬ 7 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਇਹਨਾਂ ਫੈਕਟਰਸ ਨੇ ਮਾਰਕੀਟ ਨੂੰ ਤੋੜਿਆ
ਅਮਰੀਕੀ ਬਾਜ਼ਾਰ ਅਤੇ ਏਸ਼ੀਆਈ ਬਾਜ਼ਾਰਾਂ ‘ਚ ਤੇਜ਼ ਬਿਕਵਾਲੀ ਦਾ ਅਸਰ ਭਾਰਤੀ ਬਾਜ਼ਾਰ ‘ਤੇ ਵੀ ਦੇਖਣ ਨੂੰ ਮਿਲਿਆ।
US FED ਅਤੇ RBI ਮਿੰਟਸ ਤੋਂ ਪਹਿਲਾਂ ਨਿਵੇਸ਼ਕ ਸਾਵਧਾਨ ਹੋ ਗਏ ਅਤੇ ਬੀਅਰ ਗੈਂਗ ਦਾ ਵੀ ਦਬਦਬਾ ਰਿਹਾ।
ਬਾਜ਼ਾਰ ਦੀ ਗਿਰਾਵਟ ਦਾ ਇੱਕ ਵੱਡਾ ਕਾਰਨ ਹੈਵੀਵੇਟ ਸ਼ੇਅਰਾਂ ਦੀ ਵਿਕਰੀ ਵੀ ਰਹੀ ਹੈ।
ਡਾਲਰ ਇੰਡੈਕਸ 104 ਦੇ ਪਾਰ ਪਹੁੰਚ ਗਿਆ, ਇਸ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰ ਅਤੇ ਨਿਵੇਸ਼ਕਾਂ ‘ਤੇ ਵੀ ਦੇਖਣ ਨੂੰ ਮਿਲਿਆ।
ਰੂਸ ਅਤੇ ਯੂਕਰੇਨ ਵਿਚਾਲੇ ਜੰਗ ਲੰਮੀ ਹੋਣ ਦੀ ਸੰਭਾਵਨਾ ਕਾਰਨ ਨਿਵੇਸ਼ਕ ਵੀ ਡਰੇ ਹੋਏ ਹਨ ਅਤੇ ਵਿਕਵਾਲੀ ਕਰ ਰਹੇ ਹਨ।
1500 ਅੰਕ ਟੁੱਟ ਚੁੱਕਾ ਹੈ ਸੈਂਸੈਕਸ
ਬੁੱਧਵਾਰ ਦੇ ਕਾਰੋਬਾਰੀ ਸੈਸ਼ਨ ‘ਚ ਸੈਂਸੈਕਸ ‘ਚ 900 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ, ਜਦਕਿ ਪਿਛਲੇ ਚਾਰ ਸੈਸ਼ਨਾਂ ‘ਚ ਸੈਂਸੈਕਸ ‘ਚ ਕਰੀਬ 1500 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ। ਅੱਜ ਦੀ ਗਿਰਾਵਟ ‘ਚ ਮੈਟਲ, ਬੈਂਕ, ਵਿੱਤੀ ਸ਼ੇਅਰਾਂ ‘ਚ ਭਾਰੀ ਬਿਕਵਾਲੀ ਦੇਖਣ ਨੂੰ ਮਿਲੀ ਹੈ। ਬਾਜ਼ਾਰ ਮਾਹਰਾਂ ਦਾ ਮੰਨਣਾ ਹੈ ਕਿ ਸ਼ੇਅਰ ਬਾਜ਼ਾਰ ਦੀ ਗਿਰਾਵਟ ‘ਚ ਕਈ ਕਾਰਕ ਕੰਮ ਕਰਦੇ ਹਨ, ਪਰ ਜਦੋਂ ਕਈ ਨਿਗੇਟਿਵ ਫੈਕਟਰ ਇਕੱਠੇ ਹੋ ਜਾਂਦੇ ਹਨ, ਤਾਂ ਭਾਰੀ ਗਿਰਾਵਟ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਵੇਂ ਕਿ ਅੱਜ ਦੇ ਕਾਰੋਬਾਰੀ ਸੈਸ਼ਨ ‘ਚ ਦੇਖਿਆ ਗਿਆ। ਅੱਜ ਦੀ ਗਿਰਾਵਟ ਵਿੱਚ, ਬੀਐਸਈ ਸੈਂਸੈਕਸ ਵਿੱਚ ਸ਼ਾਮਲ 30 ਵਿੱਚੋਂ 29 ਸਟਾਕਾਂ ਵਿੱਚ ਗਿਰਾਵਟ ਆਈ। ਇਨ੍ਹਾਂ ਵਿੱਚ ਬਜਾਜ ਫਾਈਨਾਂਸ, ਆਰਆਈਐਲ, ਵਿਪਰੋ, ਐਚਡੀਐਫਸੀ ਬੈਂਕ ਵਰਗੇ ਸ਼ੇਅਰ ਸ਼ਾਮਲ ਰਹੇ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ