SEBI: ਕਰਮਚਾਰੀਆਂ ਦੇ ਅਪਰੇਜ਼ਲ ਦਾ ਤਰੀਕਾ ਬਦਲੇਗਾ SEBI, ਹੁਣ ਕਵਾਂਟਿਟੀ ਨਹੀਂ ਕਲਾਲਿਟੀ ‘ਤੇ ਹੋਵੇਗਾ ਜ਼ੋਰ

tv9-punjabi
Updated On: 

13 Mar 2025 14:34 PM

ਸੇਬੀ ਵਿੱਚ ਕੇਆਰਏ (KRA) ਸਿਸਟਮ ਪਿਛਲੇ 20 ਸਾਲਾਂ ਤੋਂ ਲਾਗੂ ਹੈ, ਪਰ ਸਮੇਂ ਦੇ ਨਾਲ ਇਸ ਵਿੱਚ ਬਦਲਾਅ ਦੀ ਜ਼ਰੂਰਤ ਮਹਿਸੂਸ ਕੀਤੀ ਗਈ। ਰੈਗੂਲੇਟਰ ਹੁਣ ਟਾਰਗੇਟ-ਬੇਸਡ ਅਪਰੇਜ਼ਲ ਸਿਸਟਮ ਨੂੰ ਖਤਮ ਕਰਨ 'ਤੇ ਵਿਚਾਰ ਕਰ ਰਿਹਾ ਹੈ।

SEBI: ਕਰਮਚਾਰੀਆਂ ਦੇ ਅਪਰੇਜ਼ਲ ਦਾ ਤਰੀਕਾ ਬਦਲੇਗਾ SEBI, ਹੁਣ ਕਵਾਂਟਿਟੀ ਨਹੀਂ ਕਲਾਲਿਟੀ ਤੇ ਹੋਵੇਗਾ ਜ਼ੋਰ

ਮੁਲਾਜ਼ਮਾਂ ਦੇ ਅਪਰੇਜ਼ਲ ਦਾ ਤਰੀਕਾ ਬਦਲੇਗਾ SEBI

Follow Us On

ਮਾਰਕੀਟ ਰੈਗੂਲੇਟਰ SEBI ਨੇ ਆਪਣੇ ਕਰਮਚਾਰੀਆਂ ਦੇ ਸਾਲਾਨਾ ਮੁਲਾਂਕਣ (Annual Appraisal) ਵਿੱਚ ਡਿਜੀਟਲ ਮੈਨੇਜਮੈਂਟ ਇਨਫਰਮੇਸ਼ਨ ਸਿਸਟਮ (MIS) ਨੂੰ KRA (Key Result Areas) ਤੋਂ ਵੱਖ ਕਰਨ ਦਾ ਫੈਸਲਾ ਕੀਤਾ ਹੈ।

ਐਨਡੀਟੀਵੀ ਪ੍ਰੋਫਿਟ ਚ ਲੱਗੀ ਇਸ ਖ਼ਬਰ ਮੁਤਾਬਕ, ਰੈਗੂਲੇਟਰ ਆਪਣੀ ਮੌਜੂਦਾ ਪਰਫਾਰਮੈਂਸ ਅਸੈਸਮੈਂਟ ਸਿਸਟਮ ‘ਤੇ ਮੁੜ ਵਿਚਾਰ ਕਰੇਗਾ।

ਸੂਤਰਾਂ ਅਨੁਸਾਰ, ਸੇਬੀ ਨੇ ਇਸ ਬਦਲਾਅ ਸੰਬੰਧੀ ਇੱਕ ਅੰਦਰੂਨੀ ਸਰਕੂਲਰ ਜਾਰੀ ਕੀਤਾ ਹੈ। ਹਾਲਾਂਕਿ, ਪੁਰਾਣੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਜਾਵੇਗਾ ਸਗੋਂ ਨਵੇਂ ਤਰੀਕੇ ਨਾਲ ਪਰਖਿਆ ਜਾਵੇਗਾ। SEBI ਦੇ ਨਵੇਂ ਚੇਅਰਮੈਨ ਤੁਹਿਨ ਕਾਂਤ ਪਾਂਡੇ ਦੇ ਅਹੁਦਾ ਸੰਭਾਲਣ ਤੋਂ ਕੁਝ ਦਿਨਾਂ ਬਾਅਦ ਹੀ ਇਸ ਬਦਲਾਅ ‘ਤੇ ਚਰਚਾ ਹੋ ਰਹੀ ਹੈ।

ਅਪਰੇਜ਼ਲ ਸਿਸਟਮ ਵਿੱਚ ਬਦਲਾਅ ਕਿਉਂ?

ਸੇਬੀ ਵਿੱਚ ਕੇਆਰਏ (KRA) ਸਿਸਟਮ ਪਿਛਲੇ 20 ਸਾਲਾਂ ਤੋਂ ਲਾਗੂ ਹੈ, ਪਰ ਸਮੇਂ ਦੇ ਨਾਲ ਇਸ ਵਿੱਚ ਬਦਲਾਅ ਦੀ ਜ਼ਰੂਰਤ ਮਹਿਸੂਸ ਕੀਤੀ ਗਈ। ਰੈਗੂਲੇਟਰ ਹੁਣ ਟਾਰਗੇਟ-ਬੇਸਡ ਅਪਰੇਜ਼ਲ ਸਿਸਟਮ ਨੂੰ ਖਤਮ ਕਰਨ ‘ਤੇ ਵਿਚਾਰ ਕਰ ਰਿਹਾ ਹੈ।

ਪਹਿਲਾਂ, ਕਿਸੇ ਵਿਭਾਗ ਦੀ ਕੁੱਲ ਪਰਫਾਰਮੈਂਸ ਰੇਟਿੰਗ ਉਸਦੇ ਸਾਰੇ ਕਰਮਚਾਰੀਆਂ ਦੀਆਂ ਵਿਅਕਤੀਗਤ ਰੇਟਿੰਗ ਨੂੰ ਪ੍ਰਭਾਵਤ ਕਰ ਦਿੰਦੀ ਸੀ, ਭਾਵੇਂ ਕੁਝ ਕਰਮਚਾਰੀ ਬਿਹਤਰ ਪ੍ਰਦਰਸ਼ਨ ਕਰ ਰਹੇ ਹੋਣ।

MIS ਡੇਟਾ ਅਤੇ ਕਰਮਚਾਰੀਆਂ ਦੀ ਅਸੰਤੁਸ਼ਟੀ

ਪਹਿਲਾਂ MIS ਡੇਟਾ ‘ਟੀਚਾ ਪ੍ਰਾਪਤੀ’ ਅਤੇ ‘ਸਫਲਤਾ ਦਰ’ ਵਰਗੇ ਅੰਕੜਿਆਂ ਨੂੰ ਰਿਕਾਰਡ ਕਰਦਾ ਸੀ ਜੋ ਕਰਮਚਾਰੀਆਂ ਦੇ ਕਰੀਅਰ ਦੀ ਗ੍ਰੋਥ ਅਤੇ ਐਨੁਅਲ ਅਪਰੇਜ਼ਲ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਸਨ।

ਡਿਜੀਟਲਾਈਜ਼ੇਸ਼ਨ ਦੇ ਵਧਦੇ ਦਬਾਅ ਕਾਰਨ, ਬਹੁਤ ਸਾਰੇ ਵਿਭਾਗ ਇਸ ਡੇਟਾ ਨੂੰ ਪੋਰਟਲ ‘ਤੇ ਅਪਲੋਡ ਕਰਨ ਤੋਂ ਝਿਜਕ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਇਹ ਉਨ੍ਹਾਂ ਦੇ ਅਸਲ ਪ੍ਰਦਰਸ਼ਨ ਨੂੰ ਸਹੀ ਢੰਗ ਨਾਲ ਨਹੀਂ ਦਰਸਾਏਗਾ।

ਇਹੀ ਕਾਰਨ ਸੀ ਕਿ ਪਿਛਲੇ ਸਾਲ ਸੇਬੀ ਦੇ ਕਰਮਚਾਰੀਆਂ ਨੇ ਪ੍ਰਦਰਸ਼ਨ ਕੀਤਾ ਸੀ ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਉਨ੍ਹਾਂ ਦੇ ਕੰਮ ਦੀ ਗੁੰਝਲਤਾ ਨੂੰ ਸਿਰਫ਼ ਸੰਖਿਆਤਮਕ ਟੀਚਿਆਂ ‘ਤੇ ਧਿਆਨ ਕੇਂਦਰਿਤ ਕਰਕੇ ਸਹੀ ਢੰਗ ਨਾਲ ਮਾਪਿਆ ਨਹੀਂ ਜਾ ਸਕਦਾ।

ਨਵੇਂ ਚੇਅਰਪਰਸਨ ਦਾ ਨਵਾਂ ਨਜ਼ਰੀਆ

ਸੇਬੀ ਦੇ ਨਵੇਂ ਚੇਅਰਮੈਨ ਤੁਹਿਨ ਕਾਂਤ ਪਾਂਡੇ ਦੀ ਅਗਵਾਈ ਹੇਠ, ਹੁਣ ਮੁਲਾਂਕਣ ਪ੍ਰਣਾਲੀ ਵਿੱਚ ਮਾਤਰਾਤਮਕ ਮਾਪਦੰਡਾਂ ਦੀ ਬਜਾਏ ਗੁਣਵੱਤਾ ‘ਤੇ ਵਧੇਰੇ ਜ਼ੋਰ ਦਿੱਤਾ ਜਾ ਰਿਹਾ ਹੈ।

ਸੂਤਰਾਂ ਅਨੁਸਾਰ, ਨਵੇਂ ਚੇਅਰਪਰਸਨ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝ ਰਹੇ ਹਨ ਅਤੇ ਉਨ੍ਹਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਨ੍ਹਾਂ ਤਬਦੀਲੀਆਂ ਨੂੰ ਸੇਬੀ ਦੇ ਕੰਮਕਾਜ ਨੂੰ ਬਿਹਤਰ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।