AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Reliance ਦਾ ਹੁਣ ਹਰ ਸ਼ਾਪਿੰਗ ਬੈਗ ‘ਤੇ ਹੋਵੇਗਾ ਕਬਜ਼ਾ, ਸਸਤੇ ‘ਚ ਮਿਲੇਗਾ ਇਹ ਸਾਮਾਨ

Reliance Plans: ਅਗਲੀ ਵਾਰ ਜਦੋਂ ਵੀ ਤੁਸੀਂ ਖਰੀਦਦਾਰੀ ਕਰਨ ਜਾਂਦੇ ਹੋ, ਤਾਂ ਇੱਕ ਵਾਰ ਜ਼ਰੂਰ ਦੇਖ ਲਵੋਂ। ਕੀ ਤੁਹਾਡਾ ਸ਼ਾਪਿੰਗ ਬੈਗ Mukesh Ambani ਦੀ Reliance Industries ਦੇ ਕਬਜ਼ੇ ਵਿੱਚ ਹੈ? ਇਸ ਦਾ ਕਾਰਨ ਇਹ ਹੈ ਕਿ ਰਿਲਾਇੰਸ ਨੇ ਕਈ ਸਾਮਾਨ ਸਸਤੇ 'ਚ ਵੇਚਣ ਦੀ ਯੋਜਨਾ ਬਣਾਈ ਹੈ।

Reliance ਦਾ ਹੁਣ ਹਰ ਸ਼ਾਪਿੰਗ ਬੈਗ 'ਤੇ ਹੋਵੇਗਾ ਕਬਜ਼ਾ, ਸਸਤੇ 'ਚ ਮਿਲੇਗਾ ਇਹ ਸਾਮਾਨ
ਰਿਲਾਇੰਸ ਨੇ ਕਈ ਸਾਮਾਨ ਸਸਤੇ ‘ਚ ਵੇਚਣ ਦੀ ਯੋਜਨਾ ਬਣਾਈ ਹੈ। Image Credit Source: Reuters
abhishek-thakur
| Published: 26 Mar 2023 19:11 PM IST
Share
Reliance New Plans: ਰਿਟੇਲ ਸੈਕਟਰ ਦੀ ਸਭ ਤੋਂ ਵੱਡੀ ਕੰਪਨੀ ਬਣਨ ਦੇ ਨਾਲ, ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਜਲਦੀ ਹੀ ਰਸੋਈ ਤੋਂ ਲੈ ਕੇ ਬਾਥਰੂਮ ਤੱਕ ਤੁਹਾਡੇ ਪੂਰੇ ਸ਼ਾਪਿੰਗ ਬੈਗ ‘ਤੇ ਕਬਜਾ ਕਰਨ ਜਾ ਰਹੀ ਹੈ। ਰਿਲਾਇੰਸ ਇੰਡਸਟਰੀਜ਼, ਜੋ ਕਿ ਮਾਰਕੀਟ ਨੂੰ ਕੀਮਤ ਦੀ ਲੜਾਈ ਨਾਲ ਲੜਨ ਵਿੱਚ ਮਾਹਰ ਹੈ, ਨੇ ਪਹਿਲਾਂ ਜੀਓ ਤੋਂ ਤੁਹਾਡੇ ਡਰਾਇੰਗ ਰੂਮ ਦਾ ਟੀਵੀ, ਮੋਬਾਈਲ ਅਤੇ ਇੰਟਰਨੈਟ ਹਾਸਲ ਕੀਤਾ, ਹੁਣ ਇਸ ਦੀ ਯੋਜਨਾ ਤੁਹਾਡੇ ਘਰ ਨਾਲ ਸਬੰਧਤ ਹਰ ਚੀਜ਼ ਨੂੰ ਸਸਤੇ ਵਿੱਚ ਵੇਚਣ ਦੀ ਹੈ। ਰਿਲਾਇੰਸ ਇੰਡਸਟਰੀਜ਼ ਨੇ FMCG ਸੈਕਟਰ ‘ਚ ਜ਼ਬਰਦਸਤ ਐਂਟਰੀ ਕੀਤੀ ਹੈ। ਕੰਪਨੀ ਪਹਿਲਾਂ ਹੀ ‘Independence’ ਬ੍ਰਾਂਡ ਨਾਮ ਹੇਠ ਰਾਸ਼ਨ-ਪਾਣੀ ਵੇਚਣ ਦਾ ਕਾਰੋਬਾਰ ਕਰ ਚੁੱਕੀ ਹੈ। ਹੁਣ ਇਸ ਦੀ ਕੋਸ਼ਿਸ਼ ਹੈ ਕਿ ਪਰਸਨਲ ਕੇਅਰ ਅਤੇ ਹੋਮ ਕੇਅਰ ਆਈਟਮਾਂ ਨੂੰ 30 ਤੋਂ 35 ਫੀਸਦੀ ਘੱਟ ਰੇਟ ‘ਤੇ ਵੇਚਿਆ ਜਾਵੇ।

ਗੁਆਂਢੀ ਕਰਿਆਨੇ ਦੁਕਾਨ ‘ਤੇ ਮਿਲੇਗਾ ਸਾਮਾਨ

ਹੁਣ ਰਿਲਾਇੰਸ ਆਪਣੇ ਖੁਦ ਦੇ ਨੈਟਵਰਕ ਜਿਵੇਂ ਕਿ ਸਮਾਰਟ ਬਾਜ਼ਾਰ, ਸਮਾਰਟ ਪੁਆਇੰਟ ਅਤੇ ਰਿਲਾਇੰਸ ਫਰੈਸ਼ ਦੁਆਰਾ ਆਪਣੇ ਬ੍ਰਾਂਡਾਂ ਦੇ ਐਫਐਮਸੀਜੀ ਸਮਾਨ ਵੇਚ ਰਿਹਾ ਹੈ। ਮੀਡੀਆ ਰਿਪੋਰਟਾਂ ‘ਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਕੰਪਨੀ ਜਲਦ ਹੀ ਦੇਸ਼ ਭਰ ‘ਚ ਡੀਲਰ ਨੈੱਟਵਰਕ ਬਣਾਉਣ ‘ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਅਜਿਹੀ ਸਥਿਤੀ ਵਿੱਚ, ਸੰਭਵ ਹੈ ਕਿ ਬਹੁਤ ਜਲਦੀ ਤੁਹਾਨੂੰ ਗੁਆਂਢੀ ਕਰਿਆਨੇ ਦੀ ਦੁਕਾਨ ‘ਤੇ ਰਿਲਾਇੰਸ ਦੇ ਵੱਖ-ਵੱਖ ਉਤਪਾਦ ਮਿਲਣਗੇ।

ਸਸਤਾ ਮਿਲੇਗਾ ਨਹਾਉਣ ਵਾਲਾ ਸਾਬਣ, ਮਸ਼ੀਨ ਵਾਸ਼

ਰਿਲਾਇੰਸ ਨੇ ਗਲਿਮਰ (Glimmer) ਨਾਮ ਦੇ ਬਿਊਟੀ ਸਾਬਣ, ਗੈੱਟ ਰੀਅਲ (Get Real) ਨਾਮ ਦੇ ਕੁਦਰਤੀ ਸਾਬਣ ਅਤੇ ਪਿਊਰਿਕ (Puric) ਨਾਮ ਦੇ ਹਾਈਜੀਨ ਸਾਬਣ ਦੀ ਕੀਮਤ ਸਿਰਫ 25 ਰੁਪਏ ਰੱਖੀ ਹੈ। ਜਦੋਂ ਕਿ 100 ਗ੍ਰਾਮ ਲਕਸ (Lux) ਸਾਬਣ ਦੀ ਕੀਮਤ 35 ਰੁਪਏ, 75 ਗ੍ਰਾਮ ਡੈਟੋਲ (Dettol) ਸਾਬਣ ਦੀ ਕੀਮਤ 40 ਰੁਪਏ ਅਤੇ 100 ਗ੍ਰਾਮ ਸੰਤੂਰ (Santoor) ਸਾਬਣ ਦੀ ਕੀਮਤ 34 ਰੁਪਏ ਹੈ। ਇਸੇ ਤਰ੍ਹਾਂ 2 ਲੀਟਰ Enzo ਲਿਕਵਿਡ ਡਿਟਰਜੈਂਟ ਦੀ ਕੀਮਤ ਆਨਲਾਈਨ ਪਲੇਟਫਾਰਮ Jio Mart ‘ਤੇ 250 ਰੁਪਏ ਹੈ। ਜਦਕਿ Surf Excel Matic ਦੀ ਕੀਮਤ 325 ਰੁਪਏ ਹੈ। Enzo ਦੇ ਇੱਕ ਕਿਲੋ ਡਿਟਰਜੈਂਟ ਪਾਊਡਰ ਦੀ ਕੀਮਤ ਵੀ ਸਿਰਫ 149 ਰੁਪਏ ਹੈ। ਇਸੇ ਤਰ੍ਹਾਂ Vim ਦੇ ਮੁਕਾਬਲੇ ਵਿੱਚ ਕੰਪਨੀ ਨੇ ਸਾਬਣ 5, 10, 15 ਰੁਪਏ ਵਿੱਚ ਅਤੇ ਲਿਕਵਿਡ ਡਿਸ਼ ਵਾਸ਼ 10, 30 ਅਤੇ 45 ਰੁਪਏ ਵਿੱਚ ਬਾਜ਼ਾਰ ਵਿੱਚ ਉਤਾਰੇ ਹਨ। ਇਸ ਦੇ ਨਾਲ ਹੀ ਕੰਪਨੀ ਨੇ ਇੱਕ ਰੁਪਏ ਦੇ ਸੈਸ਼ੇ ਵੀ ਪੇਸ਼ ਕੀਤੇ ਹਨ।

ਕੋਲਡਡਰਿੰਕ ਬਾਜ਼ਾਰ ‘ਚ ਆ ਗਿਆ ਹੈ Campa Cola

ਇਸ ਮਹੀਨੇ ਦੇ ਸ਼ੁਰੂ ਵਿੱਚ, ਰਿਲਾਇੰਸ ਇੰਡਸਟਰੀਜ਼ ਨੇ ਪੈਪਸੀਕੋ ਅਤੇ ਕੋਕਾ-ਕੋਲਾ ਨੂੰ ਚੁਣੌਤੀ ਦੇਣ ਲਈ ਕੈਂਪਾ ਕੋਲਾ ਬ੍ਰਾਂਡ ਨੂੰ ਦੁਬਾਰਾ ਲਾਂਚ ਕੀਤਾ। ਕੰਪਨੀ ਨੇ 200 ਮਿਲੀਲੀਟਰ ਦੀ ਬੋਤਲ ਦੀ ਕੀਮਤ 10 ਰੁਪਏ ਅਤੇ 500 ਮਿਲੀਲੀਟਰ ਦੀ ਬੋਤਲ ਦੀ ਕੀਮਤ 20 ਰੁਪਏ ਰੱਖੀ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...