Punjab Budget: 300 ਯੂਨਿਟ ਮੁਫਤ ਬਿਜਲੀ, ਨਵੀਂ ਉਦਯੋਗ ਪਾਲਿਸੀ, ਵਿਦੇਸ਼ਾਂ ਵਾਂਗ ਸੜਕਾਂ…ਪੰਜਾਬ ਦੀ ਇੰਡਸਟਰੀ ਲਈ ਕੀ ਹੈ ਖਾਸ, ਜਾਣੋ…

kusum-chopra
Updated On: 

26 Mar 2025 15:05 PM

Punjab Budget 2025: ਮੌਜੂਦਾ ਬਜਟ 2 ਲੱਖ 36 ਹਜ਼ਾਰ 80 ਕਰੋੜ ਦਾ ਹੈ। ਬਜਟ ਭਾਸ਼ਣ ਪੜ੍ਹਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਦੀ ਵਿਕਾਸ ਦਰ ਵਿੱਚ ਮੌਜੂਦਾ ਸਾਲ 9 ਫੀਸਦੀ ਦੀ ਦਰ ਤੇ ਵਾਧਾ ਹੋਇਆ ਹੈ। ਹੁਣ ਤੱਕ 3 ਕਰੋੜ ਲੋਕਾਂ ਨੇ ਆਮ ਆਦਮੀ ਕਲੀਨਿਕ ਦਾ ਫਾਇਦਾ ਲੈ ਚੁੱਕੇ ਹਨ। GSDP ਦੇ ਇਸ ਸਾਲ 10 ਫੀਸਦੀ ਤੱਕ ਵੱਧਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।

Punjab Budget: 300 ਯੂਨਿਟ ਮੁਫਤ ਬਿਜਲੀ, ਨਵੀਂ ਉਦਯੋਗ ਪਾਲਿਸੀ, ਵਿਦੇਸ਼ਾਂ ਵਾਂਗ ਸੜਕਾਂ...ਪੰਜਾਬ ਦੀ ਇੰਡਸਟਰੀ ਲਈ ਕੀ ਹੈ ਖਾਸ, ਜਾਣੋ...

ਹਰਪਾਲ ਚੀਮਾ, ਵਿੱਤ ਮੰਤਰੀ, ਪੰਜਾਬ

Follow Us On

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਆਮ ਆਦਮੀ ਪਾਰਟੀ (ਆਪ) ਸਰਕਾਰ ਦਾ ਚੌਥਾ ਬਜਟ ਪੇਸ਼ ਕਰ ਰਹੇ ਹਨ। ਉਨ੍ਹਾਂ ਨੇ ‘ਬਦਲਦਾ ਪੰਜਾਬ’ ਦੇ ਵਿਸ਼ੇ ‘ਤੇ 2.36 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਇਹ ਪਿਛਲੀ ਵਾਰ ਨਾਲੋਂ ਲਗਭਗ 15% ਵੱਧ ਹੈ। ਬਜਟ ਭਾਸ਼ਣ ਵਿੱਚ ਹਰਪਾਲ ਚੀਮਾ ਨੇ ਕਿਹਾ- ਅਸੀਂ ਉਦਯੋਗ ਲਈ ਇੱਕ ਨਵੀਂ ਨੀਤੀ ਲਿਆਵਾਂਗੇ। ਪ੍ਰੋਤਸਾਹਨ ਲਈ 250 ਕਰੋੜ ਰੁਪਏ ਰੱਖੇ ਗਏ ਹਨ। 7,614 ਕਰੋੜ ਰੁਪਏ ਨਾਲ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ। ਅਸੀਂ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਿੱਚ ਵਿਦੇਸ਼ਾਂ ਵਾਂਗ ਸੜਕਾਂ ਬਣਾਵਾਂਗੇ। ਮੁੱਖ ਮੰਤਰੀ ਸਟਰੀਟ ਲਾਈਟ ਸਕੀਮ ਵੀ ਲਾਗੂ ਕੀਤੀ ਜਾਵੇਗੀ।

ਨਵੀਂ ਉਦਯੋਗ ਨੀਤੀ ਲਿਆਏਗੀ ਸਰਕਾਰ

ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ- ਪੰਜਾਬ ਵਿੱਚ ਤੇਜ਼ੀ ਨਾਲ ਨਿਵੇਸ਼ਵੱਧ ਰਿਹਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਨਿਵੇਸ਼ਕਾਂ ਦਾ ਵਿਸ਼ਵਾਸ ਵਧਿਆ ਹੈ। ਪਿਛਲੇ 3 ਸਾਲਾਂ ਵਿੱਚ ਸੂਬੇ ਵਿੱਚ ਕੁੱਲ ₹96,836 ਕਰੋੜ ਦਾ ਨਿਵੇਸ਼ ਆਇਆ ਹੈ। ਉਦਯੋਗਿਕ ਖੇਤਰ ਹੁਣ ਰਾਜ ਦੀ ਆਰਥਿਕਤਾ ਵਿੱਚ 27 ਪ੍ਰਤੀਸ਼ਤ ਯੋਗਦਾਨ ਪਾਉਂਦਾ ਹੈ।

ਜ਼ਿਲ੍ਹਾ ਪੱਧਰੀ ਮੀਟਿੰਗਾਂ ਰਾਹੀਂ ਨਵੀਂ ਉਦਯੋਗਿਕ ਨੀਤੀ ਤਿਆਰ ਕੀਤੀ ਗਈ ਹੈ, ਜਿਸ ਨੇ ਟਾਟਾ ਸਟੀਲ ਅਤੇ ਸੰਥਾਨ ਗਰੁੱਪ ਵਰਗੇ ਵੱਡੇ ਨਿਵੇਸ਼ਕਾਂ ਨੂੰ ਆਕਰਸ਼ਿਤ ਕੀਤਾ ਹੈ। ਮੌਜੂਦਾ ਬਜਟ ਵਿੱਚ, ਉਦਯੋਗਾਂ ਨੂੰ ₹250 ਕਰੋੜ ਦੇ ਪ੍ਰੋਤਸਾਹਨ ਦੇ ਰੂਪ ਵਿੱਚ ਵਿੱਤੀ ਸਹਾਇਤਾ ਦਿੱਤੀ ਗਈ ਹੈ, ਜਦੋਂ ਕਿ ਕਾਂਗਰਸ ਸਰਕਾਰ ਨੇ ਸਿਰਫ ₹53 ਕਰੋੜ ਦਾ ਪ੍ਰਬੰਧ ਕੀਤਾ ਸੀ।

MSMEs ਨੂੰ ਹੁਲਾਰਾ ਦੇਣ ਲਈ 120 ਕਰੋੜ

ਅੰਮ੍ਰਿਤਸਰ ਵਿੱਚ “ਯੂਨਿਟੀ ਮਾਲ” ਅਤੇ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ (MSMEs) ਨੂੰ ਉਤਸ਼ਾਹਿਤ ਕਰਨ ਲਈ ₹120 ਕਰੋੜ ਦੇ ਪ੍ਰੋਜੈਕਟ ਲਾਂਚ ਕੀਤੇ ਗਏ ਹਨ। ਲੁਧਿਆਣਾ ਵਿੱਚ ਆਟੋ ਪਾਰਟਸ ਅਤੇ ਹੈਂਡ ਟੂਲਸ ਤਕਨਾਲੋਜੀ ਲਈ ₹10 ਕਰੋੜ ਦਾ ਅਪਗ੍ਰੇਡੇਸ਼ਨ ਕੀਤਾ ਗਿਆ ਹੈ। ਵਿੱਤੀ ਸਾਲ 2025-26 ਲਈ ਉਦਯੋਗਿਕ ਖੇਤਰ ਨੂੰ ਕੁੱਲ ₹3,426 ਕਰੋੜ ਦਾ ਬਜਟ ਅਲਾਟ ਕੀਤਾ ਗਿਆ ਹੈ।

ਆਮਦਨ ਵਿੱਚ 63% ਦਾ ਹੋਇਆ ਵਾਧਾ

ਹਰਪਾਲ ਚੀਮਾ ਨੇ ਕਿਹਾ- ਮਾਲ ਵਿਭਾਗ ਬਹੁਤ ਵਧੀਆ ਕੰਮ ਕਰ ਰਿਹਾ ਹੈ। ਆਬਕਾਰੀ ਵਿਭਾਗ ਦਾ ਮਾਲੀਆ 10,350 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਇਸ ਵਿੱਚ 63 ਪ੍ਰਤੀਸ਼ਤ ਦਾ ਮੁਨਾਫਾ ਹੋਇਆ ਹੈ। ਅਗਲੇ ਸਾਲ ਲਈ ਆਬਕਾਰੀ ਨੀਤੀ ਵਿੱਚ 11200 ਕਰੋੜ ਰੁਪਏ ਦਾ ਟੀਚਾ ਰੱਖਿਆ ਗਿਆ ਹੈ। ਮਾਲੀਆ ਵਧਾਉਣ ਲਈ 2022 ਵਿੱਚ ਜੀਐਸਟੀ ਵਿੱਚ 62% ਵਾਧਾ ਹੋਣ ਦੀ ਉਮੀਦ ਹੈ। ਹੁਣ ਇਹ 25 ਹਜ਼ਾਰ 502 ਕਰੋੜ ਰੁਪਏ ਹੋ ਗਿਆ ਹੈ। ਇਸ ਤੋਂ ਇਲਾਵਾ ਕਈ ਮੁਹਿੰਮਾਂ ਸ਼ੁਰੂ ਕੀਤੀਆਂ ਗਈਆਂ ਹਨ। ਜੀਐਸਟੀ ਲਈ 27,650 ਕਰੋੜ ਰੁਪਏ ਦਾ ਟੀਚਾ ਰੱਖਿਆ ਗਿਆ ਹੈ।

ਅਸੀਂ ਵੈਟ ਨਿਪਟਾਰੇ ਲਈ ਵਨ ਟਾਈਮ ਸੈਟਲਮੈਂਟ ਯੋਜਨਾ (OTS)ਲੈ ਕੇ ਆਏ ਹਾਂ। ਇਸ ਯੋਜਨਾ ਤਹਿਤ 70 ਹਜ਼ਾਰ 313 ਡੀਲਰਾਂ ਨੇ ਲਾਭ ਉਠਾਇਆ ਹੈ। 164 ਕਰੋੜ ਰੁਪਏ ਸਰਕਾਰੀ ਖਜ਼ਾਨੇ ਵਿੱਚ ਆਏ ਹਨ। ਪਿਛਲੀ ਸਰਕਾਰ ਵੀ 2 ਓਟੀਐਸ ਸਕੀਮਾਂ ਲੈ ਕੇ ਆਈ ਸੀ। ਦੋਵਾਂ ਯੋਜਨਾਵਾਂ ਤੋਂ 13 ਕਰੋੜ ਰੁਪਏ ਦਾ ਮਾਲੀਆ ਹੋਇਆ।

ਵਿਦੇਸ਼ਾਂ ਦੀ ਤਰਜ਼ ‘ਤੇ ਬਣਗੀਆਂ ਸੜਕਾਂ

ਚੀਮਾ ਨੇ ਕਿਹਾ ਕਿ ਸੂਬੇ ਵਿੱਚ ਵਿਦੇਸ਼ਾਂ ਦੀ ਤਰਜ਼ ‘ਤੇ ਸੜਕਾਂਬਣਾਈਆਂ ਜਾਣਗੀਆਂ। ਹੁਣ ਵਿਸ਼ਵ ਪੱਧਰੀ ਸੜਕਾਂ ਬਣਾਉਣ ਦਾ ਫੈਸਲਾ ਲਿਆ ਗਿਆ ਹੈ। ਜਲੰਧਰ, ਲੁਧਿਆਣਾ, ਅੰਮ੍ਰਿਤਸਰ ਵਰਗ੍ਹੇ ਵੱਡੇ ਉਦਯੋਗਿਕ ਸ਼ਹਿਰਾਂ ਵਿੱਚ 50 ਕਿਲੋਮੀਟਰ ਸੜਕਾਂ ਵਿਦੇਸ਼ਾਂ ਦੀ ਤਰਜ਼ ‘ਤੇ ਬਣਾਈਆਂ ਜਾਣਗੀਆਂ। ਇਸ ਲਈ ਸਰਕਾਰ ਨੇ 5.983 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਹੈ। 166 ਕਸਬਿਆਂ ਵਿੱਚ ਸਫਾਈ, ਪਾਣੀ, ਸੀਵਰੇਜ ਅਤੇ ਸਟਰੀਟ ਲਾਈਟਾਂ ਪ੍ਰਦਾਨ ਕਰਨ ਲਈ 225 ਕਰੋੜ ਰੁਪਏ ਅਲਾਟ ਕੀਤੇ ਗਏ ਹਨ।

347 ਈ-ਬੱਸਾਂ ਖਰੀਦਾਂਗੇ

ਲੋਕਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ 347 ਈ-ਬੱਸਾਂ ਖਰੀਦੀਆਂ ਜਾਣਗੀਆਂ। ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਜਲੰਧਰ ਅਤੇ ਸਿਵਲ ਬੱਸ ਡਿਪੂਆਂ ਲਈ ਪ੍ਰਬੰਧ ਕੀਤੇ ਜਾਣਗੇ। ਅੰਮ੍ਰਿਤਸਰ ਅਤੇ ਲੁਧਿਆਣਾ ਦੇ ਲੋਕਾਂ ਲਈ ਸ਼ਹਿਰੀ ਗਵਰਨੈਂਸ ਲਈ 300 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।