Paytm ਨੂੰ ਇੱਕ ਹੋਰ ਝਟਕਾ, ਪੇਮੈਂਟ ਬੈਂਕ ਦੇ ਡਾਇਰੈਕਟਰ ਨੇ ਦਿੱਤਾ ਅਸਤੀਫਾ

Published: 

12 Feb 2024 16:33 PM IST

Paytm Payment Bank: ਪੇਟੀਐਮ ਪੇਮੈਂਟ ਬੈਂਕ ਦੀ ਡਾਇਰੈਕਟਰ ਮੰਜੂ ਅਗਰਵਾਲ ਨੇ ਪੇਟੀਐਮ ਪੇਮੈਂਟ ਬੈਂਕ ਦੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਹੁਣ ਕੰਪਨੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਹ ਮੁਸੀਬਤ ਦੇ ਸਮੇਂ ਵਿੱਚ ਪੇਟੀਐਮ ਲਈ ਇੱਕ ਵੱਡਾ ਝਟਕਾ ਹੈ। RBI ਦੇ ਬੈਨ ਤੋਂ ਬਾਅਦ Paytm ਪੇਮੈਂਟ ਬੈਂਕ ਲਗਾਤਾਰ ਸੁਰਖੀਆਂ 'ਚ ਬਣਿਆ ਹੋਇਆ ਹੈ।

Paytm ਨੂੰ ਇੱਕ ਹੋਰ ਝਟਕਾ, ਪੇਮੈਂਟ ਬੈਂਕ ਦੇ ਡਾਇਰੈਕਟਰ ਨੇ ਦਿੱਤਾ ਅਸਤੀਫਾ

ਸੰਕੇਤਕ ਤਸਵੀਰ

Follow Us On

Paytm ਦੀਆਂ ਮੁਸ਼ਕਲਾਂ ਘੱਟ ਹੋਣ ਦੇ ਕੋਈ ਸੰਕੇਤ ਨਹੀਂ ਦਿਖ ਰਹੇ ਹਨ। RBI ਦੇ ਬੈਨ ਤੋਂ ਬਾਅਦ Paytm ਪੇਮੈਂਟ ਬੈਂਕ ਲਗਾਤਾਰ ਸੁਰਖੀਆਂ ‘ਚ ਬਣਿਆ ਹੋਇਆ ਹੈ। ਹੁਣ ਤਾਜ਼ਾ ਮਾਮਲੇ ‘ਚ ਕੰਪਨੀ ਦੇ ਡਾਇਰੈਕਟਰ ਨੇ Paytm ਪੇਮੈਂਟ ਬੈਂਕ ਤੋਂ ਅਸਤੀਫਾ ਦੇ ਦਿੱਤਾ ਹੈ। ਜਿਸ ਦੀ ਪੁਸ਼ਟੀ ਕੰਪਨੀ ਨੇ ਕੀਤੀ ਹੈ।

ਸਟਾਕ ਐਕਸਚੇਂਜ ‘ਚ ਦਰਜ ਕੀਤੀ ਗਈ ਜਾਣਕਾਰੀ ਮੁਤਾਬਕ ਮੰਜੂ ਅਗਰਵਾਲ ਪੇਟੀਐਮ ਪੇਮੈਂਟ ਬੈਂਕ ਦੀ ਡਾਇਰੈਕਟਰ ਸੀ। ਉਨ੍ਹਾਂ ਨੇ 1 ਫਰਵਰੀ ਨੂੰ ਬੋਰਡ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਸੀ। ਸਮਾਚਾਰ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ ਕਿਹਾ ਗਿਆ ਹੈ ਕਿ ਮੰਜੂ ਅਗਰਵਾਲ ਨੇ ਆਰਬੀਆਈ ਦੀ ਪਾਬੰਦੀ ਕਾਰਨ ਅਸਤੀਫਾ ਦੇ ਦਿੱਤਾ ਹੈ।

ਇੱਥੇ ਵੀ ਮੁਸੀਬਤ

ਦਰਅਸਲ, ਜਨਵਰੀ ਦੇ ਆਖਰੀ ਹਫਤੇ ਵਿੱਚ ਭਾਰਤੀ ਰਿਜ਼ਰਵ ਬੈਂਕ ਨੇ ਪੇਟੀਐਮ ਪੇਮੈਂਟ ਬੈਂਕ ਨੂੰ ਨਵੇਂ ਗਾਹਕਾਂ ਨੂੰ ਜੋੜਨ ‘ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਦੇ ਲਈ ਆਰਬੀਆਈ ਨੇ ਕੰਪਨੀ ਨੂੰ 29 ਫਰਵਰੀ ਤੱਕ ਦਾ ਸਮਾਂ ਦਿੱਤਾ ਸੀ। Paytm ਪੇਮੈਂਟਸ ਬੈਂਕ ਦੇ ਡਾਇਰੈਕਟਰ ਨੇ ਅਸਤੀਫਾ ਦਿੱਤਾ ਹੈ, ਕੰਪਨੀ ਨੇ ਕੀਤੀ ਪੁਸ਼ਟੀ ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਵੀ ਚੀਨ ਨਾਲ ਇਸ ਕੰਪਨੀ ਦੇ ਸਬੰਧਾਂ ਦੀ ਜਾਂਚ ਕੀਤੀ ਹੈ। ਸਰਕਾਰ ਨੇ Paytm ਪੇਮੈਂਟ ਬੈਂਕ ਵਿੱਚ ਚੀਨ ਦੇ ਵਿਦੇਸ਼ੀ ਨਿਵੇਸ਼ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਕੰਪਨੀ ਦਾ ਬਦਲਿਆ ਨਾਂਅ

ਇਸ ਤੋਂ ਪਹਿਲਾਂ ਪਿਛਲੇ ਹਫਤੇ ਕੰਪਨੀ ਨੇ ਆਪਣੇ ਈ-ਕਾਮਰਸ ਕਾਰੋਬਾਰ ਦਾ ਨਾਂਅ ਵੀ ਬਦਲ ਦਿੱਤਾ ਸੀ। ਪੇਟੀਐਮ ਈ-ਕਾਮਰਸ ਦਾ ਨਾਮ ਬਦਲ ਕੇ ਪਾਈ ਪਲੇਟਫਾਰਮ ਰੱਖਿਆ ਗਿਆ ਸੀ। ਇਸ ਦੇ ਨਾਲ ਹੀ ਕੰਪਨੀ ਨੇ ਆਨਲਾਈਨ ਰਿਟੇਲ ਕਾਰੋਬਾਰ ‘ਚ ਆਪਣੀ ਹਿੱਸੇਦਾਰੀ ਵਧਾਉਣ ਲਈ ਬਿਟਸਿਲਾ ਨੂੰ ਐਕਵਾਇਰ ਕੀਤਾ ਹੈ।

ਇਹ ਵੀ ਪੜ੍ਹੋ: Paytm ਸ਼ੇਅਰਾਂ ਚ ਹਫੜਾ-ਦਫੜੀ ਜਾਰੀ, ਨਿਵੇਸ਼ਕਾਂ ਨੂੰ 20,500 ਕਰੋੜ ਰੁਪਏ ਦਾ ਨੁਕਸਾਨ

ਦਰਅਸਲ,RBI ਦੇ ਫੈਸਲੇ ਤੋਂ ਬਾਅਦ Paytm ‘ਚ ਕਈ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ‘ਚ ਇਸ ਕੰਪਨੀ ‘ਚ ਹੋਰ ਬਦਲਾਅ ਹੋ ਸਕਦੇ ਹਨ। ਹਾਲ ਹੀ ਵਿੱਚ ਇੱਕ ਸਰਵੇਖਣ ਵਿੱਚ ਵੀ ਇੱਕ ਗੱਲ ਸਾਹਮਣੇ ਆਈ ਹੈ ਕਿ ਲੋਕਾਂ ਦਾ ਪੇਟੀਐਮ ਤੋਂ ਭਰੋਸਾ ਉੱਠ ਰਿਹਾ ਹੈ। ਇਸ ਸਰਵੇਖਣ ਦੇ ਅਨੁਸਾਰ, ਲਗਭਗ 49 ਪ੍ਰਤੀਸ਼ਤ ਛੋਟੇ ਦੁਕਾਨਦਾਰ ਹੁਣ ਲੋਕਾਂ ਨੂੰ ਪੇਟੀਐਮ ਦੀ ਬਜਾਏ ਹੋਰ ਐਪਸ ਦੁਆਰਾ ਭੁਗਤਾਨ ਕਰਨ ਲਈ ਕਹਿ ਰਹੇ ਹਨ।