ਨੀਂਦ ਉਡਾ ਸਕਦੀਆਂ ਹਨ ਆਲੂ-ਪਿਆਜ਼ ਦੀਆਂ ਕੀਮਤਾਂ, ਕਿੰਨੀਆਂ ਮਹਿੰਗੀਆਂ ਹੋਈਆਂ ਸਬਜ਼ੀਆਂ?

Updated On: 

06 May 2024 15:46 PM

Vegetable's Rates increased: ਹਰੀਆਂ ਸਬਜ਼ੀਆਂ ਦੇ ਭਾਅ ਪਹਿਲਾਂ ਹੀ ਸੱਤਵੇਂ ਅਸਮਾਨ 'ਤੇ ਪਹੁੰਚ ਚੁੱਕੇ ਹਨ। ਹੁਣ ਆਲੂਆਂ ਦੀ ਕੀਮਤ ਵਿੱਚ ਵੀ ਇਜ਼ਾਫਾ ਵੇਖਣ ਨੂੰ ਮਿਲ ਰਿਹਾ ਹੈ। ਪਿਆਜ਼ ਦੀ ਬਰਾਮਦ ਦੀ ਇਜਾਜ਼ਤ ਮਿਲਣ ਤੋਂ ਬਾਅਦ ਇਸ ਦੀ ਕੀਮਤ ਵੀ ਵਧ ਸਕਦੀ ਹੈ। ਆਓ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਇਸ ਸਮੇਂ ਸਬਜ਼ੀਆਂ ਦੀਆਂ ਕੀਮਤਾਂ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਹਨ।

ਨੀਂਦ ਉਡਾ ਸਕਦੀਆਂ ਹਨ ਆਲੂ-ਪਿਆਜ਼ ਦੀਆਂ ਕੀਮਤਾਂ, ਕਿੰਨੀਆਂ ਮਹਿੰਗੀਆਂ ਹੋਈਆਂ ਸਬਜ਼ੀਆਂ?

ਆਲੂ-ਪਿਆਜ਼ ਦੀਆਂ ਕੀਮਤਾਂ 'ਚ ਵਾਧਾ

Follow Us On

ਆਮ ਲੋਕਾਂ ਨੂੰ ਜਲਦੀ ਹੀ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਲੂ ਅਤੇ ਪਿਆਜ਼ ਦੀਆਂ ਕੀਮਤਾਂ ਤੁਹਾਡੀ ਰਾਤਾਂ ਦੀ ਨੀਂਦ ਉਡਾ ਸਕਦੀਆਂ ਹਨ। ਜੀ ਹਾਂ, ਇਹ ਕੋਈ ਮਜ਼ਾਕ ਨਹੀਂ ਹੈ। ਪਿਛਲੇ ਇੱਕ ਮਹੀਨੇ ਵਿੱਚ ਪ੍ਰਚੂਨ ਬਾਜ਼ਾਰ ਵਿੱਚ ਆਲੂਆਂ ਦੀ ਕੀਮਤ ਵਿੱਚ ਕਰੀਬ 30 ਫੀਸਦੀ ਦਾ ਵਾਧਾ ਹੋਇਆ ਹੈ। ਦੂਜੇ ਪਾਸੇ ਪਿਆਜ਼ ਦੀ ਬਰਾਮਦ ਖੁੱਲ੍ਹਣ ਤੋਂ ਬਾਅਦ ਕੀਮਤਾਂ ਵਧਣ ਦੇ ਆਸਾਰ ਹਨ। ਇਸ ਦਾ ਮਤਲਬ ਹੈ ਕਿ ਆਉਣ ਵਾਲੇ ਦਿਨਾਂ ‘ਚ ਮਹਿੰਗਾਈ ਵਧ ਸਕਦੀ ਹੈ। ਆਓ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਆਲੂ ਅਤੇ ਪਿਆਜ਼ ਦੀਆਂ ਕੀਮਤਾਂ ਵਿੱਚ ਕਿੰਨਾ ਵਾਧਾ ਹੋਇਆ ਹੈ।

ਆਲੂਆਂ ਦੀਆਂ ਕੀਮਤਾਂ ਚ ਕਿੰਨਾ ਇਜ਼ਾਫਾ?

ਮੀਡੀਆ ਰਿਪੋਰਟਾਂ ਮੁਤਾਬਕ, ਪਿਛਲੇ ਇੱਕ ਮਹੀਨੇ ਵਿੱਚ ਆਲੂ ਦੀਆਂ ਕੀਮਤਾਂ ਵਿੱਚ 20 ਤੋਂ 30 ਰੁਪਏ ਪ੍ਰਤੀ ਕਿਲੋ ਤੱਕ ਦਾ ਵਾਧਾ ਹੋਇਆ ਹੈ। ਇਸ ਦਾ ਮਤਲਬ ਹੈ ਕਿ ਆਲੂ ਦੀ ਕੀਮਤ ਵਿੱਚ 10 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ। ਜੇਕਰ ਚਿਪਸੋਨਾ ਆਲੂ ਪ੍ਰਚੂਨ ਬਾਜ਼ਾਰ ਵਿੱਚ 35 ਤੋਂ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਉਪਲਬਧ ਹਨ ਤਾਂ ਦੂਜੇ ਪਾਸੇ ਛੋਟੇ ਆਲੂਆਂ ਦੀ ਕੀਮਤ 20 ਰੁਪਏ ਤੋਂ ਵਧ ਕੇ 22 ਰੁਪਏ ਹੋ ਗਈ ਹੈ, ਜੋ ਕੁਝ ਦਿਨ ਪਹਿਲਾਂ 14 ਰੁਪਏ ਕਿਲੋ ਸੀ। ਅਜਿਹੇ ‘ਚ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਆਲੂਆਂ ਦੀਆਂ ਕੀਮਤਾਂ ਕਿੰਨੀ ਤੇਜ਼ੀ ਨਾਲ ਵਧ ਰਹੀਆਂ ਹਨ।

ਕੀ ਪਿਆਜ਼ ਵੀ ਹੋਵੇਗਾ ਮਹਿੰਗਾ?

ਮਾਹਿਰ ਪਿਆਜ਼ ਦੇ ਮਹਿੰਗੇ ਹੋਣ ਦੀ ਵੀ ਭਵਿੱਖਬਾਣੀ ਕਰ ਰਹੇ ਹਨ। ਸਰਕਾਰ ਨੇ ਪਿਆਜ਼ ਬਰਾਮਦ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਹੁਣ ਪਿਆਜ਼ ਉਤਪਾਦਕ ਆਪਣਾ ਪਿਆਜ਼ ਦੁਨੀਆ ਦੇ ਕਿਸੇ ਵੀ ਕੋਨੇ ‘ਚ ਭੇਜ ਸਕਣਗੇ। ਅਜਿਹੇ ‘ਚ ਆਉਣ ਵਾਲੇ ਦਿਨਾਂ ‘ਚ ਪਿਆਜ਼ ਦੀਆਂ ਕੀਮਤਾਂ ‘ਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ, ਜਦੋਂ ਭਾਰਤ ਤੋਂ ਪਿਆਜ਼ ਦੀ ਬਰਾਮਦ ‘ਤੇ ਪਾਬੰਦੀ ਲਗਾਈ ਗਈ ਸੀ ਤਾਂ ਦੂਜੇ ਦੇਸ਼ਾਂ ‘ਚ ਪਿਆਜ਼ ਦੀ ਕੀਮਤ 100 ਤੋਂ 150 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈਆਂ ਸਨ। ਮੌਜੂਦਾ ਸਮੇਂ ਵਿਚ ਵੀ ਬਰਾਮਦ ਬਾਜ਼ਾਰ ਵਿਚ ਪਿਆਜ਼ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਹੈ। ਜਿਸ ਕਾਰਨ ਘਰੇਲੂ ਵਰਤੋਂ ਲਈ ਪਿਆਜ਼ ਦੇ ਬੀਜਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ – ਚੋਣਾਂ ਦੌਰਾਨ ਦੇਸ਼ ਚ ਮਹਿੰਗਾ ਨਹੀਂ ਹੋਵੇਗਾ ਪਿਆਜ਼, ਸਰਕਾਰ ਦਾ ਵੱਡਾ ਫੈਸਲਾ

ਕੀ ਵਧ ਸਕਦੀ ਹੈ ਮਹਿੰਗਾਈ?

ਦੇਸ਼ ਦੀ ਪ੍ਰਚੂਨ ਮਹਿੰਗਾਈ ਦਰ ਵਿੱਚ ਸਬਜ਼ੀਆਂ ਦੀ ਮਹਿੰਗਾਈ ਦੀ ਵੇਟੇਜ 7.4 ਫੀਸਦੀ ਹੈ। ਜਦੋਂ ਕਿ ਖੁਰਾਕੀ ਮਹਿੰਗਾਈ ਵਿੱਚ ਸਬਜ਼ੀਆਂ ਦੀ ਵੇਟੇਜ 15 ਫੀਸਦੀ ਦੇ ਕਰੀਬ ਹੈ। ਇਸ ਸਮੇਂ ਸਬਜ਼ੀਆਂ ਦੀ ਮਹਿੰਗਾਈ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਗਰਮੀਆਂ ਵਿੱਚ ਹਰੀਆਂ ਸਬਜ਼ੀਆਂ ਦੀ ਮੰਗ ਜ਼ਿਆਦਾ ਹੁੰਦੀ ਹੈ। ਜਿਸ ਦੀਆਂ ਕੀਮਤਾਂ ਵੀ ਅਸਮਾਨ ਨੂੰ ਛੂਹ ਰਹੀਆਂ ਹਨ। ਅਜਿਹੇ ‘ਚ ਮੰਨਿਆ ਜਾ ਰਿਹਾ ਹੈ ਕਿ ਸਬਜ਼ੀਆਂ ਦੀ ਮਹਿੰਗਾਈ ਕਾਰਨ ਸਮੁੱਚੀ ਮਹਿੰਗਾਈ ਦਰ ਜਲਬ ਡਿਜਿਟ ‘ਚ ਪਹੁੰਚ ਸਕਦੀ ਹੈ।

ਹੀਟ ਵੇਵ ਦਾ ਪ੍ਰਭਾਵ

ਦੂਜੇ ਪਾਸੇ ਦੇਸ਼ ‘ਚ ਹੀਟਵੇਵ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਜਿਸ ਕਾਰਨ ਛੇਤੀ ਖਰਾਬ ਹੋਣ ਵਾਲੀਆਂ ਸਬਜ਼ੀਆਂ ਜ਼ਿਆਦਾ ਦੇਖਣ ਨੂੰ ਮਿਲ ਰਹੀਆਂ ਹਨ। ਮਾਹਿਰਾਂ ਅਨੁਸਾਰ ਹੀਟਵੇਵ ਕਾਰਨ ਫਲਾਂ ਅਤੇ ਸਬਜ਼ੀਆਂ ਦੀਆਂ ਕੀਮਤਾਂ ‘ਚ ਵਾਧਾ ਹੋ ਸਕਦਾ ਹੈ। ਦੂਜੇ ਪਾਸੇ, ਅੱਤ ਦੀ ਗਰਮੀ ਕਾਰਨ ਲਾਜਿਸਟਿਕ ਅਤੇ ਟ੍ਰਾਂਸਪੋਰਟੇਸ਼ਨ ਦੀਆਂ ਸਮੱਸਿਆਵਾਂ ਕਾਰਨ ਆਮਦ ਵਿੱਚ ਕਮੀ ਆ ਸਕਦੀ ਹੈ।