Noel Tata Chairman: ਰਤਨ ਟਾਟਾ ਦੇ ਮਤਰੇਏ ਭਰਾ ਨੋਏਲ ਬਣੇ ਟਾਟਾ ਟਰੱਸਟ ਦੇ ਨਵੇਂ ਚੇਅਰਮੈਨ

Updated On: 

11 Oct 2024 17:13 PM

Noel Tata Chairman: ਰਤਨ ਟਾਟਾ ਦੇ ਮਤਰੇਏ ਭਰਾ ਨੋਏਲ ਟਾਟਾ ਨੂੰ ਟਾਟਾ ਟਰੱਸਟ ਦਾ ਨਵਾਂ ਚੇਅਰਮੈਨ ਬਣਾਇਆ ਗਿਆ ਹੈ। ਨੋਏਲ ਟਾਟਾ ਪਹਿਲਾਂ ਹੀ ਟਾਟਾ ਟਰੱਸਟ ਦੇ ਟਰੱਸਟੀ ਹਨ। ਨੋਏਲ ਟਾਟਾ ਪਿਛਲੇ 40 ਸਾਲਾਂ ਤੋਂ ਟਾਟਾ ਕੰਪਨੀ ਨਾਲ ਜੁੜੇ ਹੋਏ ਹਨ।

Noel Tata Chairman: ਰਤਨ ਟਾਟਾ ਦੇ ਮਤਰੇਏ ਭਰਾ ਨੋਏਲ ਬਣੇ ਟਾਟਾ ਟਰੱਸਟ ਦੇ ਨਵੇਂ ਚੇਅਰਮੈਨ

ਰਤਨ ਟਾਟਾ ਦੇ ਮਤਰੇਏ ਭਰਾ ਨੋਏਲ ਬਣੇ ਟਾਟਾ ਟਰੱਸਟ ਦੇ ਨਵੇਂ ਚੇਅਰਮੈਨ

Follow Us On

Noel Tata: ਰਤਨ ਟਾਟਾ ਦੀ ਮੌਤ ਤੋਂ ਬਾਅਦ, ਉਨ੍ਹਾਂ ਦੇ ਉੱਤਰਾਧਿਕਾਰੀ ਨੂੰ ਲੈ ਕੇ ਕਈ ਸਵਾਲ ਬਣੇ ਰਹੇ। ਹਾਲਾਂਕਿ, ਹੁਣ ਇਸ ਦਾ ਅੰਤ ਹੋ ਗਿਆ ਹੈ, ਕਿਉਂਕਿ ਰਤਨ ਟਾਟਾ ਦੇ ਮਤਰੇਏ ਭਰਾ ਨੋਏਲ ਟਾਟਾ ਨੂੰ ਟਾਟਾ ਟਰੱਸਟ ਦਾ ਨਵਾਂ ਚੇਅਰਮੈਨ ਬਣਾਇਆ ਗਿਆ ਹੈ। ਨੋਏਲ ਟਾਟਾ ਪਹਿਲਾਂ ਹੀ ਟਾਟਾ ਟਰੱਸਟ ਦੇ ਟਰੱਸਟੀ ਹਨ।

ਨੋਏਲ ਟਾਟਾ ਪਿਛਲੇ 40 ਸਾਲਾਂ ਤੋਂ ਟਾਟਾ ਕੰਪਨੀ ਨਾਲ ਜੁੜੇ ਹੋਏ ਹਨ। ਵਰਤਮਾਨ ਵਿੱਚ ਨੋਏਲ ਟਾਟਾ ਇੰਟਰਨੈਸ਼ਨਲ, ਵੋਲਟਾਸ ਅਤੇ ਟਾਟਾ ਇਨਵੈਸਟਮੈਂਟ ਕਾਰਪੋਰੇਸ਼ਨ ਦੇ ਚੇਅਰਮੈਨ ਹਨ ਅਤੇ ਟਾਟਾ ਸਟੀਲ ਅਤੇ ਟਾਈਟਨ ਕੰਪਨੀ ਲਿਮਿਟੇਡ ਦੇ ਉਪ ਚੇਅਰਮੈਨ ਵੀ ਹਨ। ਇਸ ਤੋਂ ਇਲਾਵਾ ਨੋਏਲ ਸਰ ਰਤਨ ਟਾਟਾ ਟਰੱਸਟ ਅਤੇ ਸਰ ਦੋਰਾਬਜੀ ਟਾਟਾ ਟਰੱਸਟ ਦੇ ਵੀ ਮੈਂਬਰ ਹਨ।

ਸੰਭਾਲਣਗੇ ਕਰੋੜਾਂ ਦਾ ਕਾਰੋਬਾਰ

ਰਤਨ ਟਾਟਾ ਦੇ ਦੇਹਾਂਤ ਤੋਂ ਬਾਅਦ ਅੱਜ ਮੁੰਬਈ ਵਿੱਚ ਹੋਈ ਸਰ ਰਤਨ ਟਾਟਾ ਟਰੱਸਟ ਅਤੇ ਸਰ ਦੋਰਾਬਜੀ ਟਾਟਾ ਟਰੱਸਟ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਨੋਇਲ ਨੂੰ ਚੇਅਰਮੈਨ ਬਣਾਉਣ ਦਾ ਫੈਸਲਾ ਕੀਤਾ ਗਿਆ। ਟਰੱਸਟ ਦੇ ਫੈਸਲੇ ਤੋਂ ਬਾਅਦ, ਹੁਣ ਨੋਏਲ ਆਪਣੇ 3 ਬੱਚਿਆਂ ਨੇਵੇਲ, ਮਾਇਆ ਅਤੇ ਲੀਹ ਨਾਲ ਦੁਨੀਆ ਦੇ 100 ਤੋਂ ਵੱਧ ਦੇਸ਼ਾਂ ਵਿੱਚ ਫੈਲੇ ਟਾਟਾ ਗਰੁੱਪ ਦੇ ਅਰਬਾਂ ਰੁਪਏ ਦੇ ਕਾਰੋਬਾਰ ਨੂੰ ਵੀ ਸੰਭਾਲਣਗੇ। ਨੋਏਲ ਦੇ ਤਿੰਨ ਬੱਚੇ ਇਸ ਸਮੇਂ ਟਾਟਾ ਗਰੁੱਪ ਵਿੱਚ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾ ਰਹੇ ਹਨ।

ਰਤਨ ਟਾਟਾ ਦੇ ਸੌਤੇਲੇ ਭਰਾ ਨੋਏਲ ਟਾਟਾ ਆਪਣੇ ਪਰਿਵਾਰਕ ਸਬੰਧਾਂ ਅਤੇ ਸਮੂਹ ਦੀਆਂ ਕਈ ਕੰਪਨੀਆਂ ਵਿੱਚ ਸ਼ਮੂਲੀਅਤ ਕਾਰਨ ਟਾਟਾ ਦੀ ਵਿਰਾਸਤ ਨੂੰ ਅੱਗੇ ਵਧਾਉਣ ਲਈ ਕਾਫ਼ੀ ਮਜ਼ਬੂਤ ​​ਹਨ।

13.8 ਲੱਖ ਕਰੋੜ ਰੁਪਏ ਦੇ ਗਰੁੱਪ ‘ਚ 66 ਫੀਸਦੀ ਹਿੱਸੇਦਾਰੀ

ਟਾਟਾ ਟਰੱਸਟ ਦੀ ਮਹੱਤਤਾ ਅਤੇ ਆਕਾਰ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਇਹ ਟਾਟਾ ਗਰੁੱਪ ਦੀਆਂ ਚੈਰੀਟੇਬਲ ਸੰਸਥਾਵਾਂ ਦਾ ਇੱਕ ਸਮੂਹ ਹੈ, ਜਿਸ ਦੀ 13 ਲੱਖ ਕਰੋੜ ਰੁਪਏ ਦੀ ਆਮਦਨ ਨਾਲ ਟਾਟਾ ਗਰੁੱਪ ਵਿੱਚ 66% ਹਿੱਸੇਦਾਰੀ ਹੈ। ਇਸ ਦੇ ਤਹਿਤ ਸਰ ਦੋਰਾਬਜੀ ਟਾਟਾ ਟਰੱਸਟ ਅਤੇ ਸਰ ਰਤਨ ਟਾਟਾ ਟਰੱਸਟ ਟਾਟਾ ਸੰਨਜ਼ ਦੀ 52% ਹਿੱਸੇਦਾਰੀ ਦੇ ਮਾਲਕ ਹਨ।

ਕੀ ਕਰਦੇ ਹਨ ਤਿੰਨੋਂ ਬੱਚੇ ?

ਨੋਏਲ ਟਾਟਾ ਦੇ ਤਿੰਨੋਂ ਬੱਚੇ ਮੀਡੀਆ ਦੀ ਲਾਈਮਲਾਈਟ ਤੋਂ ਦੂਰ ਰਹਿੰਦੇ ਹਨ। ਰਤਨ ਟਾਟਾ ਦੀ ਰਹਿਨੁਮਾਈ ਹੇਠ, ਉਹਨਾਂ ਨੇ ਉਹ ਸਾਰੀਆਂ ਚਾਲਾਂ ਸਿੱਖੀਆਂ ਹਨ ਤਾਂ ਜੋ ਉਹ ਦੁਨੀਆ ਭਰ ਵਿੱਚ ਫੈਲੇ ਅਰਬਾਂ ਰੁਪਏ ਦੇ ਕਾਰੋਬਾਰ ਨੂੰ ਸੰਭਾਲ ਸਕੇ। ਨੋਏਲ ਟਾਟਾ ਦੀ ਵੱਡੀ ਬੇਟੀ ਲੀਹ ਟਾਟਾ ਹੋਟਲ ਇੰਡਸਟਰੀ ਦਾ ਕਾਰੋਬਾਰ ਸੰਭਾਲ ਰਹੀ ਹੈ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਤਾਜ ਹੋਟਲਜ਼ ਰਿਜ਼ੋਰਟ ਅਤੇ ਪੈਲੇਸ ਵਿੱਚ ਇੱਕ ਸਹਾਇਕ ਸੇਲਜ਼ ਮੈਨੇਜਰ ਵਜੋਂ ਕੀਤੀ। ਲੀਆ ਟਾਟਾ ਦੀ ਛੋਟੀ ਭੈਣ ਮਾਇਆ ਟਾਟਾ ਨੇ ਰਤਨ ਟਾਟਾ ਦੇ ਮਾਰਗਦਰਸ਼ਨ ਵਿੱਚ ਟਾਟਾ ਅਪਰਚਿਊਨਿਟੀਜ਼ ਫੰਡ ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ।