LPG Cylinder PriceL PM ਮੋਦੀ ਦਾ ਦੇਸ਼ ਦੀਆਂ ਭੈਣਾਂ ਨੂੰ ‘ਰੱਖੜੀ ਦਾ ਤੋਹਫ਼ਾ’, ਰਸੋਈ ਗੈਸ ਸਿਲੰਡਰ 200 ਰੁਪਏ ਸਸਤਾ

Updated On: 

29 Aug 2023 18:16 PM IST

LPG Cylinder Rate: ਐਲਪੀਜੀ ਦੀਆਂ ਕੀਮਤਾਂ ਨੂੰ ਲੈ ਕੇ ਮੋਦੀ ਸਰਕਾਰ ਲੰਬੇ ਸਮੇਂ ਤੋਂ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਹੈ। ਹੁਣ ਮੋਦੀ ਸਰਕਾਰ ਨੇ ਘਰੇਲੂ ਰਸੋਈ ਗੈਸ ਸਿਲੰਡਰ 'ਤੇ 200 ਰੁਪਏ ਦੀ ਸਬਸਿਡੀ ਦੇਣ ਦਾ ਐਲਾਨ ਕੀਤਾ ਹੈ। ਉੱਜਵਲਾ ਯੋਜਨਾ ਦੀਆਂ 10.35 ਕਰੋੜ ਭੈਣਾਂ ਨੂੰ ਇਸ ਦਾ ਦੋਹਰਾ ਲਾਭ ਮਿਲੇਗਾ।ਐਲਪੀਸੀ ਸਲੰਡਰ ਦੀਆਂ ਵਧੀਆਂ ਕੀਮਤਾਂ ਲੋਕਾਂ ਦੀ ਰਸੋਈ ਦਾ ਬਜਟ ਵਿਗਾੜ ਰਹੀਆਂ ਸਨ। ਕਈ ਸਾਰੇ ਸੂਬਿਆਂ ਇਸੇ ਸਾਲ ਚੋਣਾਂ ਹੋਣੀਆਂ ਹਨ, ਇਹ ਫੈਸਲਾ ਉਸ ਨਾਲ ਸਬੰਧਤ ਵੀ ਹੋ ਸਕਦਾ ਹੈ।

LPG Cylinder PriceL PM ਮੋਦੀ ਦਾ ਦੇਸ਼ ਦੀਆਂ ਭੈਣਾਂ ਨੂੰ ਰੱਖੜੀ ਦਾ ਤੋਹਫ਼ਾ, ਰਸੋਈ ਗੈਸ ਸਿਲੰਡਰ 200 ਰੁਪਏ ਸਸਤਾ

ਘਰੇਲੂ ਸਿਲੰਡਰ ਦੀ ਕੀਮਤ

Follow Us On

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਰਕਸ਼ਾ ਬੰਧਨ (Raksha Bandhan) ਅਤੇ ਓਨਮ (Onam) ਦੇ ਮੌਕੇ ‘ਤੇ ਦੇਸ਼ ਦੀਆਂ ਸਾਰੀਆਂ ਭੈਣਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਮੋਦੀ ਸਰਕਾਰ ਨੇ ਘਰੇਲੂ ਗੈਸ ਸਿਲੰਡਰ (Gas Cylinder) ‘ਤੇ 200 ਰੁਪਏ ਦੀ ਸਬਸਿਡੀ ਦੇਣ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਉੱਜਵਲਾ ਯੋਜਨਾ ਦੇ 10.35 ਕਰੋੜ ਲਾਭਪਾਤਰੀਆਂ ਨੂੰ ਦੁੱਗਣਾ ਲਾਭ ਮਿਲੇਗਾ। ਉਨ੍ਹਾਂ ਨੂੰ ਸਿਲੰਡਰ ਮਾਰਕੀਟ ਰੇਟ ਤੋਂ 400 ਰੁਪਏ ਸਸਤਾ ਮਿਲੇਗਾ। ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਸਰਕਾਰ ਦੇ ਇਸ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਸਰਕਾਰੀ ਖਜ਼ਾਨੇ ‘ਤੇ 7500 ਕਰੋੜ ਰੁਪਏ ਦਾ ਬੋਝ ਪਵੇਗਾ।

ਮੋਦੀ ਸਰਕਾਰ ਨੇ ਇਸ ਸਾਲ ਮਾਰਚ ‘ਚ ਵੀ ਉੱਜਵਲਾ ਯੋਜਨਾ ਤਹਿਤ ਰਸੋਈ ਗੈਸ ਸਿਲੰਡਰ ‘ਤੇ 200 ਰੁਪਏ ਦੀ ਸਬਸਿਡੀ ਦੇਣ ਦਾ ਐਲਾਨ ਕੀਤਾ ਸੀ। ਅਜਿਹੇ ‘ਚ ਇਸ ਵਾਧੂ ਸਬਸਿਡੀ ਮਿਲਣ ਨਾਲ ਉੱਜਵਲਾ ਯੋਜਨਾ ਦੀਆਂ ਲਗਭਗ 10.35 ਕਰੋੜ ਲਾਭਪਾਤਰੀ ਭੈਣਾਂ ਨੂੰ ਲਗਭਗ ਅੱਧੀ ਕੀਮਤ ‘ਤੇ ਰਸੋਈ ਗੈਸ ਸਿਲੰਡਰ ਮਿਲਣਗੇ। ਇਸ ਦੇ ਨਾਲ ਹੀ ਸਰਕਾਰ ਨੇ ਉੱਜਵਲਾ ਯੋਜਨਾ ਤਹਿਤ 75 ਲੱਖ ਮੁਫਤ ਕੁਨੈਕਸ਼ਨ ਦੇਣ ਦਾ ਐਲਾਨ ਵੀ ਕੀਤਾ ਹੈ।

ਸਰਕਾਰ ਦੇ ਇਸ ਫੈਸਲੇ ਨੂੰ ਆਉਣ ਵਾਲੀਆਂ ਚੋਣਾਂ ਨਾਲ ਵੀ ਜੋੜਿਆ ਜਾ ਰਿਹਾ ਹੈ। ਇਸ ਸਾਲ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਰਗੇ ਮਹੱਤਵਪੂਰਨ ਰਾਜਾਂ ਵਿੱਚ ਚੋਣਾਂ ਹੋਣੀਆਂ ਹਨ। 2024 ਦੇ ਸ਼ੁਰੂ ਵਿੱਚ ਲੋਕ ਸਭਾ ਚੋਣਾਂ ਵੀ ਹਨ। ਅਜਿਹੇ ਵਿੱਚ ਮਹਿੰਗਾਈ ਇੱਕ ਵੱਡਾ ਚੋਣ ਮੁੱਦਾ ਬਣ ਸਕਦੀ ਹੈ। ਇਸ ਦੇ ਨਾਲ ਹੀ ਵਿਰੋਧੀ ਧਿਰ ਵੱਲੋਂ ਰਸੋਈ ਗੈਸ ਦੀਆਂ ਕੀਮਤਾਂ ਨੂੰ ਲੈ ਕੇ ਮੋਦੀ ਸਰਕਾਰ ‘ਤੇ ਹਮਲੇ ਜਾਰੀ ਹਨ।

ਮਾਰਚ ਤੋਂ ਨਹੀਂ ਬਦਲੀਆਂ ਸਿਲੰਡਰ ਦੀਆਂ ਕੀਮਤਾਂ

ਵਰਤਮਾਨ ਵਿੱਚ, ਦੇਸ਼ ਵਿੱਚ ਘਰੇਲੂ ਐਲਪੀਜੀ ਸਿਲੰਡਰ (14.2 ਕਿਲੋਗ੍ਰਾਮ) ਦੀ ਕੀਮਤ ਲਗਭਗ 1100 ਰੁਪਏ ਹੈ। ਦਿੱਲੀ ‘ਚ ਇਸ ਦੀ ਕੀਮਤ 1103 ਰੁਪਏ, ਮੁੰਬਈ ‘ਚ 1102.50 ਰੁਪਏ, ਚੇਨਈ ‘ਚ 1118.50 ਰੁਪਏ ਅਤੇ ਕੋਲਕਾਤਾ ‘ਚ 1129 ਰੁਪਏ ਹੈ। ਮਾਰਚ ਤੋਂ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਜਾਂ ਕਮੀ ਨਹੀਂ ਹੋਈ ਹੈ। ਜਦੋਂ ਕਿ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ ਲਗਾਤਾਰ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲੇ ਹਨ।

ਲੰਬੇ ਸਮੇਂ ਤੋਂ ਸਥਿਰ ਹਨ ਕੀਮਤਾਂ

ਕਮਰਸ਼ੀਅਲ ਸਿਲੰਡਰ (19 ਕਿਲੋ) ਦੀਆਂ ਕੀਮਤਾਂ ਵਿੱਚ 1 ਅਗਸਤ ਤੋਂ ਕੋਈ ਬਦਲਾਅ ਨਹੀਂ ਹੋਇਆ ਹੈ। ਇਸ ਸਮੇਂ ਦੇਸ਼ ‘ਚ 19 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ ਦਿੱਲੀ ‘ਚ 1680 ਰੁਪਏ ਹੈ। ਹਾਲਾਂਕਿ ਇਸ ਦੌਰਾਨ ਕੌਮਾਂਤਰੀ ਬਾਜ਼ਾਰਾਂ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਨਰਮੀ ਆਈ ਹੈ। ਅਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੀ ਲੰਬੇ ਸਮੇਂ ਤੋਂ ਦੇਸ਼ ਵਿੱਚ ਸਥਿਰ ਹਨ।