ਭਾਰਤੀ ਰਿਜ਼ਰਵ ਬੈਂਕ ਦੇ ਨਿਰਦੇਸ਼ਾਂ ਅਨੁਸਾਰ ਅੱਜ ਤੋਂ ਬੈਂਕ ਆਫ ਬੜੌਦਾ 5 ਲੱਖ ਰੁਪਏ ਜਾਂ ਇਸ ਤੋਂ ਵੱਧ ਜਾਰੀ ਕੀਤੇ ਜਾਣ ਵਾਲੇ ਚੈਕ ਲਈ ਪਾਜ਼ੀਟਿਵ ਪੇ ਸਿਸਟਮ ਲਾਗੂ ਕਰੇਗੀ। 

Credits: Social Media

ਹੁਣ 1 ਅਗਸਤ ਤੋਂ ਪੰਜ ਕਰੋੜ ਰੁਪਏ ਤੋਂ ਵੱਧ ਟਰਨਓਵਰ ਵਾਲੀਆਂ ਕੰਪਨੀਆਂ ਨੂੰ B2B ਟ੍ਰਾਂਜ਼ੇਕਸ਼ਨ ਲਈ ਇਲੈਕਟ੍ਰਾਨਿਕ ਜ਼ਾ ਈ-ਇਨਵੌਇਸ ਜਾਰੀ ਕਰਨਾ ਪਵੇਗਾ।

Credits: Social Media

ਐਕਸਿਸ ਬੈਂਕ ਨੇ ਫਲਿੱਪਕਾਰਟ ਐਕਸਿਸ ਬੈਂਕ ਕ੍ਰੈਡਿਟ ਕਾਰਡ ਦੀਆਂ ਵਿਸ਼ੇਸ਼ਤਾਵਾਂ ਨੂੰ ਸੋਧਿਆ ਹੈ। ਬੈਂਕ ਨੇ ਇਸ ਕਾਰਡ 'ਤੇ ਕੈਸ਼ਬੈਕ ਲਾਭ ਨੂੰ ਘਟਾ ਦਿੱਤਾ ਹੈ। 

Credits: Social Media

ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਐਲਪੀਜੀ ਦੀਆਂ ਕੀਮਤਾਂ 'ਚ ਬਦਲਾਅ ਹੁੰਦਾ ਹੈ। ਇਸ ਵਾਰ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 93 ਰੁਪਏ ਤੋਂ 100 ਰੁਪਏ ਤੱਕ ਘਟਾਈ ਗਈ ਹੈ। 

Credits: Social Media

ਘਰੈਲੂ ਪੈਟਰੋਲੀਅਮ ਕੰਪਨੀਆਂ ਨੂੰ ਝਟਕਾ ਦਿੰਦੇ ਹੋਏ ਸਰਕਾਰ ਨੇ ਵਿੰਡਫਾਲ ਟੈਕਸ ਵਧਾ ਦਿੱਤਾ ਹੈ। ਕੇਂਦਰ ਸਰਕਾਰ ਨੇ ਕੱਚੇ ਪੈਟਰੋਲੀਅਮ ਤੇ ਵਿੰਡਫਾਲ ਟੈਕਸ 1600 ਰੁਪਏ ਪ੍ਰਤੀ ਟਨ ਤੋਂ ਵਧਾ ਤੇ 4250 ਰੁਪਏ ਪ੍ਰਤੀ ਟਨ ਕਰ ਦਿੱਤਾ ਹੈ। 

Credits: Social Media

ਪੈਟਰੋਲੀਅਮ ਕੰਪਨੀਆਂ ਨੇ ਏਅਰ ਟਰਬਾਈਨ ਫਿਊਲ ਵੱਧਾ ਦਿੱਤਾ ਹੈ। ਇਸ ਵਾਧੇ ਦਾ ਆਮ ਲੋਕਾਂ ਨਾਲ ਸਿੱਧਾ ਸਬੰਧ ਨਹੀਂ ਹੈ। ਪਰ ਇਸ ਕਾਰਨ ਏਅਰਲਾਈਨ ਕੰਪਨੀਆਂ ਦੇ ਖਰਚੇ ਤੇ ਅਸਰ ਦਿਖਾਈ ਦੇ ਰਿਹਾ ਹੈ। 

Credits: Social Media

31 ਜੁਲਾਈ ਤੱਕ ਆਪਣੀ IT ਰਿਟਰਨ (ITR) ਫਾਈਲ ਨਹੀਂ ਕੀਤੀ ਹੈ ਤਾਂ ਜੁਰਮਾਨੇ ਦਾ ਭੁਗਤਾਨ ਕਰਨ ਲਈ ਤਿਆਰ ਰਹੋ। 

Credits: Social Media