ਸੋਨਾ-ਚਾਂਦੀ ਖਰੀਦਣ ਵਾਲਿਆਂ ਦੀ ਲੱਗੀ ਲਾਟਰੀ, ਸੋਨਾ 2800 ਰੁਪਏ ਤੇ ਚਾਂਦੀ ਹੋਈ ਸਸਤੀ
ਦਿੱਲੀ ਸਰਾਫਾ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਲਗਾਤਾਰ ਚੌਥੇ ਦਿਨ ਡਿੱਗੀਆਂ। ਸੋਨੇ ਦੀਆਂ ਕੀਮਤਾਂ 2840 ਰੁਪਏ ਡਿੱਗ ਕੇ 1.50 ਲੱਖ ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈਆਂ। ਚਾਂਦੀ ਵੀ 8,040 ਰੁਪਏ ਡਿੱਗ ਕੇ ਦੋ ਮਹੀਨਿਆਂ ਦੇ ਹੇਠਲੇ ਪੱਧਰ 2.40 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।
ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਗਿਰਾਵਟ ਆਈ। ਸੋਨਾ ਲਗਾਤਾਰ ਚੌਥੇ ਕਾਰੋਬਾਰੀ ਸੈਸ਼ਨ ਲਈ ਕਮਜ਼ੋਰ ਹੋਇਆ, ਜੋ ₹2840 ਡਿੱਗ ਕੇ ₹1,50,600 ਪ੍ਰਤੀ 10 ਗ੍ਰਾਮ ‘ਤੇ ਆ ਗਿਆ। ਇਸ ਤੋਂ ਪਹਿਲਾਂ ਵੀਰਵਾਰ ਨੂੰ 99.9% ਸ਼ੁੱਧਤਾ ਵਾਲਾ ਸੋਨਾ ₹1 ਲੱਖ 53440 ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ ਸੀ।
ਬਾਜ਼ਾਰ ਮਾਹਿਰਾਂ ਦਾ ਕਹਿਣਾ ਹੈ ਕਿ ਗਲੋਬਲ ਡਾਲਰ ਦੀ ਮਜ਼ਬੂਤੀ ਤੇ ਨਿਵੇਸ਼ਕਾਂ ਦੀਆਂ ਬਦਲਦੀਆਂ ਰਣਨੀਤੀਆਂ ਸੋਨੇ ਦੀਆਂ ਕੀਮਤਾਂ ‘ਤੇ ਦਬਾਅ ਪਾ ਰਹੀਆਂ ਹਨ। ਨਤੀਜੇ ਵਜੋਂ, ਘਰੇਲੂ ਬਾਜ਼ਾਰ ਵਿੱਚ ਵੀ ਸੋਨਾ ਲਗਾਤਾਰ ਡਿੱਗ ਰਿਹਾ ਹੈ।
ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਗਿਰਾਵਟ
ਸੋਨੇ ਦੇ ਨਾਲ-ਨਾਲ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਸ਼ੁੱਕਰਵਾਰ ਨੂੰ ਚਾਂਦੀ ਦੀਆਂ ਕੀਮਤਾਂ ₹8,040 ਡਿੱਗ ਕੇ ₹240,700 ਪ੍ਰਤੀ ਕਿਲੋਗ੍ਰਾਮ ਹੋ ਗਈਆਂ। ਇਹ ਦੋ ਮਹੀਨਿਆਂ ਤੋਂ ਵੱਧ ਸਮੇਂ ਵਿੱਚ ਸਭ ਤੋਂ ਘੱਟ ਪੱਧਰ ਹੈ।
ਪਿਛਲੇ ਵਪਾਰਕ ਸੈਸ਼ਨ ਵਿੱਚ, ਚਾਂਦੀ ₹248,740 ਪ੍ਰਤੀ ਕਿਲੋਗ੍ਰਾਮ ‘ਤੇ ਬੰਦ ਹੋਈ ਸੀ। ਇਸ ਤੋਂ ਪਹਿਲਾਂ, 7 ਅਪ੍ਰੈਲ ਨੂੰ ਚਾਂਦੀ ਲਗਭਗ ₹240,000 ਪ੍ਰਤੀ ਕਿਲੋਗ੍ਰਾਮ ‘ਤੇ ਕਾਰੋਬਾਰ ਕਰ ਰਹੀ ਸੀ।
ਡਾਲਰ ਦੀ ਮਜ਼ਬੂਤੀ ਮੁੱਖ ਕਾਰਨ
ਵਿਸ਼ਲੇਸ਼ਕਾਂ ਦੇ ਅਨੁਸਾਰ, ਅਮਰੀਕੀ ਡਾਲਰ ਦੀ ਲਗਾਤਾਰ ਮਜ਼ਬੂਤੀ ਨੇ ਨਿਵੇਸ਼ਕਾਂ ਨੂੰ ਸੁਰੱਖਿਅਤ ਨਿਵੇਸ਼ ਵਜੋਂ ਡਾਲਰ ਨੂੰ ਤਰਜੀਹ ਦੇਣ ਲਈ ਪ੍ਰੇਰਿਤ ਕੀਤਾ ਹੈ। ਇਸ ਨਾਲ ਸੋਨੇ ਅਤੇ ਚਾਂਦੀ ਵਰਗੀਆਂ ਕੀਮਤੀ ਧਾਤਾਂ ਦੀ ਵਿਕਰੀ ਵਧੀ ਹੈ।
ਇਹ ਵੀ ਪੜ੍ਹੋ
HDFC ਸਿਕਿਓਰਿਟੀਜ਼ ਦੇ ਸੀਨੀਅਰ ਕਮੋਡਿਟੀ ਵਿਸ਼ਲੇਸ਼ਕ ਸੌਮਿਲ ਗਾਂਧੀ ਦੇ ਅਨੁਸਾਰ, ਡਾਲਰ ਸੂਚਕਾਂਕ ਇੱਕ ਸਾਲ ਦੇ ਉੱਚੇ ਪੱਧਰ ‘ਤੇ ਪਹੁੰਚ ਗਿਆ ਹੈ। ਜਿਸ ਦਾ ਸਿੱਧਾ ਅਸਰ ਸੋਨੇ ਦੀਆਂ ਕੀਮਤਾਂ ‘ਤੇ ਪਿਆ ਹੈ। ਇਸ ਤੋਂ ਇਲਾਵਾ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਅਮਰੀਕੀ ਵਿਆਜ ਦਰਾਂ ਲੰਬੇ ਸਮੇਂ ਲਈ ਉੱਚੀਆਂ ਰਹਿ ਸਕਦੀਆਂ ਹਨ। ਜਿਸ ਨਾਲ ਸੋਨੇ ਦੀ ਮੰਗ ਪ੍ਰਭਾਵਿਤ ਹੋਵੇਗੀ।
ਅੰਤਰਰਾਸ਼ਟਰੀ ਬਾਜ਼ਾਰ ‘ਚ ਵੀ ਦਬਾਅ
ਗਲੋਬਲ ਬਾਜ਼ਾਰ ‘ਚ ਵੀ ਕੀਮਤੀ ਧਾਤਾਂ ‘ਤੇ ਦਬਾਅ ਹੈ। ਸਪਾਟ ਗੋਲਡ ਦੀ ਕੀਮਤ 60.70 ਡਾਲਰ ਜਾਂ 1.44 ਫੀਸਦੀ ਡਿੱਗ ਕੇ 4,148.45 ਡਾਲਰ ਪ੍ਰਤੀ ਔਂਸ ‘ਤੇ ਆ ਗਈ। ਉਥੇ ਹੀ ਚਾਂਦੀ 1.51 ਫੀਸਦੀ ਡਿੱਗ ਕੇ 64.73 ਡਾਲਰ ਪ੍ਰਤੀ ਔਂਸ ‘ਤੇ ਕਾਰੋਬਾਰ ਕਰਦੀ ਨਜ਼ਰ ਆਈ।
ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕਾ-ਇਰਾਨ ਸ਼ਾਂਤੀ ਸਮਝੌਤੇ ਦੇ ਅਗਲੇ ਪੜਾਅ ਨੂੰ ਲੈ ਕੇ ਅਨਿਸ਼ਚਿਤਤਾ ਵੀ ਬਾਜ਼ਾਰ ਦੀ ਧਾਰਨਾ ਨੂੰ ਪ੍ਰਭਾਵਿਤ ਕਰ ਰਹੀ ਹੈ। ਫਿਲਹਾਲ ਨਿਵੇਸ਼ਕ ਆਲਮੀ ਆਰਥਿਕ ਸੰਕੇਤਾਂ ਅਤੇ ਅਮਰੀਕੀ ਮੁਦਰਾ ਨੀਤੀ ‘ਤੇ ਨਜ਼ਰ ਰੱਖ ਰਹੇ ਹਨ। ਜਿਸ ਦਾ ਅਸਰ ਆਉਣ ਵਾਲੇ ਦਿਨਾਂ ‘ਚ ਸੋਨੇ-ਚਾਂਦੀ ਦੀਆਂ ਕੀਮਤਾਂ ‘ਤੇ ਦੇਖਣ ਨੂੰ ਮਿਲ ਸਕਦਾ ਹੈ।
