Gautam Adani: ਅਡਾਨੀ 2 ਤੋਂ 23ਵੇਂ ਨੰਬਰ ‘ਤੇ ਆਏ, ਹਰ ਹਫਤੇ 3000 ਕਰੋੜ ਦੀ ਜਾਇਦਾਦ ਘਟੀ

Published: 

22 Mar 2023 15:56 PM

Gautam Adani Networth: ਹਿੰਡਨਬਰਗ ਰਿਸਰਚ ਦੀ ਰਿਪੋਰਟ ਤੋਂ ਬਾਅਦ ਉਦਯੋਗਪਤੀ ਗੌਤਮ ਅਡਾਨੀ ਦੀ ਦੌਲਤ ਬਹੁਤ ਤੇਜ਼ੀ ਨਾਲ ਘਟੀ ਹੈ। ਹਾਲਾਂਕਿ, ਪਿਛਲੇ ਇੱਕ ਸਾਲ ਤੋਂ ਇਸ ਵਿੱਚ ਲਗਾਤਾਰ ਗਿਰਾਵਟ ਦੇਖੀ ਜਾ ਸਕਦੀ ਹੈ। ਗੌਤਮ ਅਡਾਨੀ ਨੂੰ ਇੱਕ ਸਾਲ ਵਿੱਚ ਹਰ ਹਫ਼ਤੇ ਔਸਤਨ 3,000 ਕਰੋੜ ਰੁਪਏ ਦੀ ਜਾਇਦਾਦ ਦਾ ਨੁਕਸਾਨ ਹੋਇਆ ਹੈ।

Gautam Adani: ਅਡਾਨੀ 2 ਤੋਂ 23ਵੇਂ ਨੰਬਰ ਤੇ ਆਏ, ਹਰ ਹਫਤੇ 3000 ਕਰੋੜ ਦੀ ਜਾਇਦਾਦ ਘਟੀ

ਅਡਾਨੀ ਗਰੁੱਪ ਨੇ ਲਿਆ ਵੱਡਾ ਫੈਸਲਾ

Follow Us On

Hurun Global Rich List-2023: ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ‘ਚ ਕਿਸੇ ਸਮੇਂ ਦੂਜੇ ਨੰਬਰ ‘ਤੇ ਪਹੁੰਚਣ ਵਾਲੇ ਉਦਯੋਗਪਤੀ ਗੌਤਮ ਅਡਾਨੀ ਹੁਣ 23ਵੇਂ ਨੰਬਰ ‘ਤੇ ਹਨ। ਇਹ ਅਸੀਂ ਨਹੀਂ ਬਲਕਿ ਬੁੱਧਵਾਰ ਨੂੰ ਜਾਰੀ ਕੀਤੀ ਗਈ ‘M3M Hurun Global Rich List-2023‘ ਕਹਿ ਰਹੀ ਹੈ। ਇਸ ਰਿਪੋਰਟ ਮੁਤਾਬਕ ਪਿਛਲੇ ਇਕ ਸਾਲ ‘ਚ ਗੌਤਮ ਅਡਾਨੀ ਦੀ ਜਾਇਦਾਦ ‘ਚ ਹਰ ਹਫਤੇ ਔਸਤਨ 3,000 ਕਰੋੜ ਰੁਪਏ ਦੀ ਕਮੀ ਆਈ ਹੈ।

ਹੁਰੁਨ ਗਲੋਬਲ ਰਿਚ ਲਿਸਟ (Hurun Global Rich List) ‘ਚ ਕਿਹਾ ਗਿਆ ਹੈ ਕਿ 60 ਸਾਲਾ ਗੌਤਮ ਅਡਾਨੀ ਦੀ ਸੰਪਤੀ ਹੁਣ ਘੱਟ ਕੇ 53 ਅਰਬ ਡਾਲਰ (4.3 ਲੱਖ ਕਰੋੜ ਰੁਪਏ) ਰਹਿ ਗਈ ਹੈ। ਇਨ੍ਹਾਂ ਹੀ ਨਹੀਂ 28 ਬਿਲੀਅਨ ਡਾਲਰ (ਕਰੀਬ 2.3 ਲੱਖ ਕਰੋੜ ਰੁਪਏ) ਦੇ ਨੁਕਸਾਨ ਨਾਲ ਉਹ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਹੋਣ ਦਾ ਖਿਤਾਬ ਵੀ ਗੁਆ ਚੁੱਕੇ ਹਨ।

ਅਡਾਨੀ ਦੀ ਦੌਲਤ ‘ਚ 35 ਫੀਸਦੀ ਦੀ ਗਿਰਾਵਟ ਦਰਜ

ਰਿਪੋਰਟ ਮੁਤਾਬਕ ਗੌਤਮ ਅਡਾਨੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਜਾਇਦਾਦ ‘ਚ 35 ਫੀਸਦੀ ਦੀ ਗਿਰਾਵਟ ਆਈ ਹੈ। ਜਨਵਰੀ 2023 ਵਿੱਚ ਹਿੰਡਨਬਰਗ ਰਿਸਰਚ (Hindenburg Research) ਦੀ ਰਿਪੋਰਟ ਤੋਂ ਬਾਅਦ, ਉਹ ਹੁਣ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਨਹੀਂ ਰਹੇ। ਇਸ ਦੇ ਨਾਲ ਹੀ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਹੋਣ ਦਾ ਖਿਤਾਬ ਵੀ ਉਸ ਦੇ ਹੱਥੋਂ ਖਿਸਕ ਗਿਆ।

ਮੁਕੇਸ਼ ਅੰਬਾਨੀ ਹੁਣ ਸਭ ਤੋਂ ਅਮੀਰ ਭਾਰਤੀ ਹਨ

ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਮੁਕੇਸ਼ ਅੰਬਾਨੀ (Mukesh Ambani) ਇੱਕ ਵਾਰ ਫਿਰ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਹੁਰੁਨ ਗਲੋਬਲ ਰਿਚ ਲਿਸਟ ‘ਚ ਉਨ੍ਹਾਂ ਦੀ ਸੰਪਤੀ ਲਗਭਗ 82 ਅਰਬ ਡਾਲਰ (ਲਗਭਗ 6.7 ਲੱਖ ਕਰੋੜ ਰੁਪਏ) ਦੱਸੀ ਗਈ ਹੈ। ਹਾਲਾਂਕਿ ਪਿਛਲੇ ਇਕ ਸਾਲ ‘ਚ ਉਨ੍ਹਾਂ ਦੀ ਸੰਪਤੀ ‘ਚ ਵੀ 20 ਫੀਸਦੀ ਦੀ ਕਮੀ ਆਈ ਹੈ। ਇਸ ਦੇ ਨਾਲ ਹੀ ਉਹ ਦੁਨੀਆ ਦੇ 9ਵੇਂ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ