Good News: ਅੰਮ੍ਰਿਤਸਰ ਤੋਂ ਕੁੱਲੂ-ਸ਼ਿਮਲਾ ਲਈ ਸ਼ੁਰੂ ਹੋਵੇਗੀ ਫਲਾਈਟ, ਜਾਣੋ ਕਿਰਾਇਆ ਅਤੇ ਟਾਈਮਿੰਗ

Published: 

28 Sep 2023 15:53 PM

ਪੰਜਾਬ ਦੇ ਅੰਮ੍ਰਿਤਸਰ ਤੋਂ ਕੁੱਲੂ ਅਤੇ ਸ਼ਿਮਲਾ ਜਾਣ ਵਾਲੇ ਸੈਲਾਨੀਆਂ ਲਈ ਫਲਾਈਟ ਦੀ ਸਹੂਲਤ ਵੀ ਉਪਲਬਧ ਹੋਵੇਗੀ। ਇਸ ਨਾਲ ਸੈਲਾਨੀਆਂ ਲਈ ਕੁੱਲੂ, ਮਨਾਲੀ, ਲਾਹੌਲ ਸਪਿਤੀ ਵਰਗੀਆਂ ਥਾਵਾਂ 'ਤੇ ਪਹੁੰਚਣਾ ਆਸਾਨ ਹੋ ਜਾਵੇਗਾ।

Good News: ਅੰਮ੍ਰਿਤਸਰ ਤੋਂ ਕੁੱਲੂ-ਸ਼ਿਮਲਾ ਲਈ ਸ਼ੁਰੂ ਹੋਵੇਗੀ ਫਲਾਈਟ, ਜਾਣੋ ਕਿਰਾਇਆ ਅਤੇ ਟਾਈਮਿੰਗ
Follow Us On

ਹੁਣ ਪੰਜਾਬ ਦੇ ਅੰਮ੍ਰਿਤਸਰ ਤੋਂ ਕੁੱਲੂ ਅਤੇ ਸ਼ਿਮਲਾ ਜਾਣ ਵਾਲਿਆਂ ਲਈ ਰਾਹਤ ਭਰੀ ਖਬਰ ਹੈ। ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਛੇਤੀ ਹੀ ਸ਼ਿਮਲਾ ਅਤੇ ਕੁੱਲੂ ਲਈ ਸਿੱਧੀਆਂ ਉਡਾਣਾਂ ਸ਼ੁਰੂ ਹੋਣਗੀਆਂ। ਇਹ ਉਡਾਣ ਸੇਵਾ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਹ ਸਹੂਲਤ ਲੋਕਾਂ ਨੂੰ ਹਫ਼ਤੇ ਵਿੱਚ ਤਿੰਨ ਦਿਨ ਉਪਲਬਧ ਹੋਵੇਗੀ। ਜਿਸ ਵਿੱਚ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਤੋਂ ਜਹਾਜ਼ ਸ਼ਿਮਲਾ ਅਤੇ ਕੁੱਲੂ ਲਈ ਸਿੱਧੀਆਂ ਉਡਾਣ ਭਰੇਗਾ।

ਇਹ ਐਲਾਨ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਅਤੇ ਘਰੇਲੂ ਸੈਲਾਨੀਆਂ ਨੂੰ ਇਸ ਉਡਾਣ ਦੀ ਸਹੂਲਤ ਦਾ ਲਾਭ ਮਿਲੇਗਾ। ਇਸ ਕਾਰਨ ਪੰਜਾਬ ਆਉਣ ਵਾਲੇ ਸੈਲਾਨੀਆਂ ਲਈ ਕੁੱਲੂ-ਮਨਾਲੀ ਅਤੇ ਲਾਹੌਲ ਸਪਿਤੀ ਤੱਕ ਸਿੱਧਾ ਪਹੁੰਚਣਾ ਆਸਾਨ ਹੋ ਜਾਵੇਗਾ। ਇਸ ਨਾਲ ਸਥਾਨਕ ਕਾਰੋਬਾਰੀਆਂ ਲਈ ਸਫਰ ਕਰਨਾ ਵੀ ਆਸਾਨ ਹੋ ਜਾਵੇਗਾ। ਇਨ੍ਹੀਂ ਦਿਨੀਂ ਸੂਬਾ ਸਰਕਾਰ ਸੈਰ-ਸਪਾਟੇ ਅਤੇ ਆਰਥਿਕ ਵਿਕਾਸ ਲਈ ਹੈਲੀਪੋਰਟ ਬਣਾਉਣ ‘ਤੇ ਵੀ ਧਿਆਨ ਦੇ ਰਹੀ ਹੈ।

ਸੁੱਖੂ ਨੇ ਕਿਹਾ ਕਿ ਸ਼ਿਮਲਾ ਦੇ ਜੁੱਬੜ ਹੱਟੀ, ਕੁੱਲੂ ਦੇ ਭੁੰਤਰ ਅਤੇ ਕਾਂਗੜ ਦੇ ਗਗਲ ਹਵਾਈ ਅੱਡਿਆਂ ‘ਤੇ ਹੋਰ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗੜਾ ਹਵਾਈ ਅੱਡੇ ਦਾ ਵਿਸਥਾਰ ਕੀਤਾ ਜਾ ਰਿਹਾ ਹੈ ਤਾਂ ਜੋ ਵੱਡੇ ਜਹਾਜ਼ ਆਸਾਨੀ ਨਾਲ ਲੈਂਡ ਕਰ ਸਕਣ। ਸ਼ਿਮਲਾ, ਬੱਦੀ, ਰਾਮਪੁਰ ਅਤੇ ਕਾਂਗਣੀਧਰ ਸਮੇਤ ਰਾਜ ਦੇ ਕਈ ਖੇਤਰਾਂ ਵਿੱਚ ਹੈਲੀਪੋਰਟ ਵਿਕਸਤ ਕੀਤੇ ਜਾ ਰਹੇ ਹਨ। ਮਨਾਲੀ ਵਿਚ ਇਕ ਹੋਰ ਹੈਲੀਪੋਰਟ ਬਣਾਉਣ ‘ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ।

ਇੰਨਾ ਹੋਵੇਗਾ ਕਿਰਾਇਆ
ਯਾਤਰੀਆਂ ਨੂੰ ਕੁੱਲੂ ਤੋਂ ਅੰਮ੍ਰਿਤਸਰ ਵਿਚਾਲੇ 2,637 ਰੁਪਏ ਦਾ ਕਿਰਾਇਆ ਅਦਾ ਕਰਨਾ ਹੋਵੇਗਾ। ਜੇਕਰ ਤੁਸੀਂ ਇੱਥੋਂ ਅੰਮ੍ਰਿਤਸਰ ਲਈ ਫਲਾਈਟ ਲੈਂਦੇ ਹੋ ਤਾਂ ਤੁਹਾਨੂੰ ਸਵੇਰੇ 8.25 ਵਜੇ ਫਲਾਈਟ ਮਿਲੇਗੀ ਜੋ ਅੰਮ੍ਰਿਤਸਰ ਤੋਂ 9.30 ਵਜੇ ਚੱਲੇਗੀ। ਜੇਕਰ ਤੁਸੀਂ ਅੰਮ੍ਰਿਤਸਰ ਤੋਂ ਕੁੱਲੂ ਜਾਣਾ ਚਾਹੁੰਦੇ ਹੋ ਤਾਂ ਤੁਸੀਂ 10 ਵਜੇ ਦੀ ਫਲਾਈਟ ਲੈ ਸਕਦੇ ਹੋ ਜੋ 11.05 ਵਜੇ ਕੁੱਲੂ ਪਹੁੰਚ ਜਾਵੇਗੀ। ਕੁੱਲੂ ਤੋਂ ਅੰਮ੍ਰਿਤਸਰ ਸੈਕਟਰ ਦਾ ਹਵਾਈ ਕਿਰਾਇਆ 2,637 ਰੁਪਏ ਹੈ ਅਤੇ ਜੇਕਰ ਤੁਸੀਂ ਅੰਮ੍ਰਿਤਸਰ ਤੋਂ ਕੁੱਲੂ ਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ 3,284 ਰੁਪਏ ਦੇਣੇ ਹੋਣਗੇ।