ਕ੍ਰਿਪਟੋ ਕਰੰਸੀ’ ਜੂਏ ਤੋਂ ਇਲਾਵਾ ਹੋਰ ਕੁਝ ਨਹੀਂ: ਆਰਬੀਆਈ ਗਵਰਨਰ
ਸ਼ਕਤੀਕਾਂਤ ਦਾਸ ਨੇ ਕਿਹਾ ਕਿ ਭਾਵੇਂ ਇਸਦਾ ਸਮਰਥਨ ਕਰਨ ਵਾਲੇ ਇਸ ਨੂੰ ਐਸੇਟ ਜਾਂ ਵਿੱਤੀ ਉਤਪਾਦ ਕਹਿੰਦੇ ਹੋਣ, ਪਰ ਇਸ ਵਿੱਚ ਲੋਕਾਂ ਨੂੰ ਝਾਂਸੇ ਵਿੱਚ ਲੈਣ ਤੋਂ ਇਲਾਵਾ ਇਸਦਾ ਕੋਈ ਮੁੱਲ ਨਹੀਂ
ਕ੍ਰਿਪਟੋ ਕਰੰਸੀ
ਕ੍ਰਿਪਟੋ ਕਰੰਸੀ ‘ਤੇ RBI ਦੀ ਸਖਤੀ
ਦਾਸ ਨੇ ਕ੍ਰਿਪਟੋ ਕਰੰਸੀ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਜ਼ਰੂਰਤ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਭਾਵੇਂ ਇਸਦਾ ਸਮਰਥਨ ਕਰਨ ਵਾਲੇ ਇਸ ਨੂੰ ਐਸੇਟ ਜਾਂ ਵਿੱਤੀ ਉਤਪਾਦ ਕਹਿੰਦੇ ਹੋਣ, ਪਰ ਇਸ ਵਿੱਚ ਲੋਕਾਂ ਨੂੰ ਝਾਂਸੇ ਵਿੱਚ ਲੈਣ ਤੋਂ ਇਲਾਵਾ ਇਸਦਾ ਕੋਈ ਮੁੱਲ ਨਹੀਂ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਗੇ ਕਿਹਾ, ਇਸ ਲਈ ਕਿਸੇ ਵੀ ਵਿੱਤੀ ਉਤਪਾਦ ਵਿੱਚ ਉਸਦੇ ਅੰਦਰ ਛਿਪੇ ਕਿਸੇ ਅੰਦਰੂਨੀ ਮੂਲ ਤੋਂ ਬਿਨਾ ਕੋਈ ਵੀ ਚੀਜ਼, ਜਿਸਦਾ ਮੁੱਲ ਪੂਰੀ ਤਰ੍ਹਾਂ ਬਨਾਵਟੀ ਹੈ, ਅਤੇ ਸੌ ਫ਼ੀਸਦ ਕੋਰੇ ਅੰਦਾਜ਼ੇ ਤੋਂ ਇਲਾਵਾ ਹੋਰ ਕੁਝ ਨਹੀਂ ਹੁੰਦਾ। ਇਸ ਗੱਲ ਨੂੰ ਜੇਕਰ ਬਹੁਤ ਸਪੱਸ਼ਟਤਾ ਨਾਲ ਕਹੀਏ ਤਾਂ ਇਹ ਕ੍ਰਿਪਟੋ ਕਰੰਸੀ ਇਕ ਜੂਆ ਹੀ ਹੈ। ਅਸੀਂ ਆਪਣੇ ਦੇਸ਼ ਵਿੱਚ ਜੂਏ ਦੀ ਇਜਾਜ਼ਤ ਨਹੀਂ ਦਿੰਦੇ ਅਤੇ ਜੇਕਰ ਤੁਸੀਂ ਇਸਨੂੰ ਜੂਏ ਵਾੰਗ ਖੇਡਣਾ ਚਾਹੁੰਦੇ ਹੋ ਤਾਂ ਪਹਿਲੇ ਉਸ ਲਈ ਨਿਯਮ ਲਾਗੂ ਕਰੋ।ਰਿਜਰਵ ਬੈਂਕ ਨੇ ਦਿੱਤੀ ਚੇਤਾਵਨੀ
ਦਾਸ ਨੇ ਜ਼ੋਰ ਦੇ ਕੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਕ੍ਰਿਪਟੋ ਕਰੰਸੀ ਨੂੰ ਕਾਨੂੰਨੀ ਬਣਾਉਣਾ ਆਪਣੇ ਦੇਸ਼ ਨੂੰ ਆਰਥਿਕ ਤੌਰ ਤੇ ਡਾਲਰੀਕਰਨ ਵੱਲ ਲੈ ਕੇ ਜਾਣ ਵਰਗਾ ਹੋਵੇਗਾ। ਕਿਹਾ ਕਿ ਕ੍ਰਿਪਟੋ ਕਰੰਸੀ ਨੂੰ ਇੱਕ ਵਿੱਤੀ ਉਤਪਾਦ ਜਾਂ ਵਿੱਤੀ ਸੰਪੱਤੀ ਦੇ ਰੂਪ ਵਿੱਚ ਪੇਸ਼ ਕਰਨਾ ਪੂਰੀ ਤਰ੍ਹਾਂ ਗਲਤ ਦਲੀਲ ਹੈ। ਇਸਦੀ ਵਿਆਖਿਆ ਕਰਦੇ ਹੋਏ ਉਹਨਾਂ ਕਿਹਾ ਕਿ ਇਸ ‘ਤੇ ਪਾਬੰਦੀ ਲਗਾਉਣ ਲਈ ਇਸਦਾ ਮੈਕਰੋ ਕਾਰਨ ਇਹ ਹੈ ਕਿ ਕ੍ਰਿਪਟੋ ਵਿੱਚ ਲੈਣ ਦੇਣ ਦਾ ਸਾਧਨ ਬਣਨ ਦੀ ਸਮਰੱਥਾ ਅਤੇ ਵਿਸ਼ੇਸ਼ਤਾਵਾਂ ਹਨ। ਆਰਬੀਆਈ ਗਵਰਨਰ ਨੇ ਕਿਹਾ, ਕਿਰਪਾ ਕਰਕੇ ਮੇਰੇ ਤੇ ਵਿਸ਼ਵਾਸ ਕਰੋ, ਇਹ ਖਾਲੀ ਚੇਤਾਵਨੀ ਨਹੀਂ। ਇੱਕ ਸਾਲ ਪਹਿਲਾਂ ਰਿਜ਼ਰਵ ਬੈਂਕ ਵਿੱਚ ਅਸੀਂ ਕਿਹਾ ਸੀ ਕਿ ਇਹ ਸਾਰਾ ਕੁਝ ਬਾਅਦ ਵਿੱਚ ਦੇਰਸਵੇਰ ਤਾਸ਼ ਦੇ ਪੱਤਿਆਂ ਵਾਂਗ ਢਹਿ ਜਾਣ ਵਾਲਾ ਖੇਡ ਹੈ।
Follow Us
