ਪੰਜਾਬ ਦੇ ਨਿਟਵਿਅਰ ਤੋਂ ਸਾਈਕਲ ਉਦਯੋਗ ਤੱਕ ਵਧੀ ਮੁਸ਼ਕਲ, ਲੌਜਿਸਟਿਕਸ ਲਾਗਤ ਨੇ ਵਿਗਾੜਿਆ ਕਾਰੋਬਾਰ ਦਾ ਹਿਸਾਬ

Updated On: 

18 Aug 2026 14:07 PM IST

Punjab Exporters: ਨਿਟਵੇਅਰ ਅਪੈਰਲ ਮੈਨਿਊਫੈਕਚਰਰਜ਼ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਹਰੀਸ਼ ਦੂਆ ਨੇ ਕਿਹਾ ਕਿ ਫ੍ਰੀ ਟ੍ਰੇਡ ਐਗਰੀਮੈਂਟ (FTA) ਨਾਲ ਮੌਕੇ ਵਧੇ ਹਨ, ਪਰ ਵਧੀ ਹੋਈ ਲੌਜਿਸਟਿਕਸ ਲਾਗਤ ਕਾਰੋਬਾਰ ਦਾ ਹਿਸਾਬ-ਕਿਤਾਬ ਵਿਗਾੜ ਰਹੀ ਹੈ। ਨਿਰਯਾਤਕ ਵਿਦੇਸ਼ੀ ਖਰੀਦਦਾਰਾਂ ਨਾਲ ਗੱਲਬਾਤ ਕਰਕੇ ਕੀਮਤਾਂ ਨੂੰ ਮੁੜ ਤੈਅ ਕਰ ਰਹੇ ਹਨ।

ਪੰਜਾਬ ਦੇ ਨਿਟਵਿਅਰ ਤੋਂ ਸਾਈਕਲ ਉਦਯੋਗ ਤੱਕ ਵਧੀ ਮੁਸ਼ਕਲ, ਲੌਜਿਸਟਿਕਸ ਲਾਗਤ ਨੇ ਵਿਗਾੜਿਆ ਕਾਰੋਬਾਰ ਦਾ ਹਿਸਾਬ

ਪੰਜਾਬ ਦੇ ਐਕਸਪੋਰਟਰਾਂ 'ਤੇ ਵਧਿਆ ਸੰਕਟ Pic Credit : CHATgpt

ਵਿਸ਼ਵ ਪੱਧਰੀ ਭੂ-ਰਾਜਨੀਤਿਕ ਤਣਾਅ, ਸਮੁੰਦਰੀ ਮਾਰਗਾਂ ਵਿੱਚ ਪੈਦਾ ਹੋਈਆਂ ਰੁਕਾਵਟਾਂ ਅਤੇ ਵਧਦੀ ਲੌਜਿਸਟਿਕਸ ਲਾਗਤ ਨੇ ਪੰਜਾਬ ਦੇ ਨਿਰਯਾਤ ਆਧਾਰਿਤ ਉਦਯੋਗਾਂ ਦੇ ਸਾਹਮਣੇ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਵਿਦੇਸ਼ੀ ਬਾਜ਼ਾਰਾਂ ਤੋਂ ਆਰਡਰ ਮਿਲਣ ਦੇ ਬਾਵਜੂਦ ਵਧਦਾ ਮਾਲਭਾੜਾ, ਲੰਮਾ ਟ੍ਰਾਂਜ਼ਿਟ ਸਮਾਂ, ਮੁਦਰਾ ਵਿੱਚ ਉਤਾਰ-ਚੜ੍ਹਾਅ ਅਤੇ ਮਹਿੰਗੇ ਕੱਚੇ ਮਾਲ ਨੇ ਨਿਰਯਾਤਕਾਂ ਦੇ ਮੁਨਾਫ਼ੇ ਦੇ ਮਾਰਜਿਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।

ਨਿਰਯਾਤ ਕੰਟੇਨਰਾਂ ਦੀ ਲੌਜਿਸਟਿਕਸ ਲਾਗਤ ਵਿੱਚ 40 ਫੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ। ਪੰਜਾਬ ਦੇ ਲੁਧਿਆਣਾ ਵਰਗੇ ਪ੍ਰਮੁੱਖ ਨਿਰਯਾਤ ਕੇਂਦਰਾਂ ਵਿੱਚ ਨਿਟਵਿਅਰ, ਹੋਜ਼ਰੀ, ਰੈਡੀਮੇਡ ਗਾਰਮੈਂਟਸ, ਸਾਈਕਲ ਅਤੇ ਸਾਈਕਲ ਪਾਰਟਸ, ਇੰਜੀਨੀਅਰਿੰਗ ਅਤੇ ਹੋਰ ਐੱਮਐੱਸਐੱਮਈ ਸੈਕਟਰਾਂ ‘ਤੇ ਇਸ ਦਾ ਸਭ ਤੋਂ ਵੱਧ ਅਸਰ ਪੈ ਰਿਹਾ ਹੈ। ਨਿਰਯਾਤਕਾਂ ਮੁਤਾਬਕ, ਮੌਜੂਦਾ ਹਾਲਾਤਾਂ ਵਿੱਚ ਸਿਰਫ਼ ਆਰਡਰ ਹਾਸਲ ਕਰਨਾ ਹੀ ਕਾਫ਼ੀ ਨਹੀਂ ਰਹਿ ਗਿਆ। ਉਸ ਆਰਡਰ ਨੂੰ ਮੁਕਾਬਲੇਬਾਜ਼ੀ ਵਾਲੀ ਲਾਗਤ ‘ਤੇ ਪੂਰਾ ਕਰਨਾ ਵੱਡੀ ਚੁਣੌਤੀ ਬਣ ਗਿਆ ਹੈ।

ਨਿਟਵਿਅਰ ਅਪੈਰਲ ਮੈਨਿਊਫੈਕਚਰਰਜ਼ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਹਰੀਸ਼ ਦੂਆ ਨੇ ਕਿਹਾ ਕਿ ਫ੍ਰੀ ਟ੍ਰੇਡ ਐਗਰੀਮੈਂਟ (FTA) ਨਾਲ ਮੌਕੇ ਵਧੇ ਹਨ, ਪਰ ਵਧੀ ਹੋਈ ਲੌਜਿਸਟਿਕਸ ਲਾਗਤ ਕਾਰੋਬਾਰ ਦਾ ਹਿਸਾਬ-ਕਿਤਾਬ ਵਿਗਾੜ ਰਹੀ ਹੈ। ਨਿਰਯਾਤਕ ਵਿਦੇਸ਼ੀ ਖਰੀਦਦਾਰਾਂ ਨਾਲ ਗੱਲਬਾਤ ਕਰਕੇ ਕੀਮਤਾਂ ਨੂੰ ਮੁੜ ਤੈਅ ਕਰ ਰਹੇ ਹਨ। ਸਮੁੰਦਰੀ ਮਾਰਗਾਂ ਵਿੱਚ ਰੁਕਾਵਟਾਂ ਕਾਰਨ ਡਿਲਿਵਰੀ ਵਿੱਚ ਵੀ ਜ਼ਿਆਦਾ ਸਮਾਂ ਲੱਗ ਰਿਹਾ ਹੈ। ਇਸ ਨਾਲ ਇਨਵੈਂਟਰੀ ਅਤੇ ਵਰਕਿੰਗ ਕੈਪੀਟਲ ਦੀ ਲੋੜ ਵਧ ਰਹੀ ਹੈ।

ਨਿਟਵਿਅਰ ਤੋਂ ਸਾਈਕਲ ਉਦਯੋਗ ਤੱਕ ਵਧੀ ਮੁਸ਼ਕਲ Pic Credit : CHATgpt

ਵਧਦਾ ਲਾਗਤ ਦਾ ਦਬਾਅ

ਚੈਂਬਰ ਆਫ਼ ਇੰਡਸਟ੍ਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (CICU) ਦੇ ਐਕਸਪੋਰਟ ਪ੍ਰਮੋਸ਼ਨ ਵਿੰਗ ਦੇ ਪ੍ਰਧਾਨ ਰਾਮ ਲੁਭਾਇਆ ਨੇ ਦੱਸਿਆ ਕਿ ਡਾਲਰ ਦੀ ਕੀਮਤ ਲਗਭਗ 87 ਰੁਪਏ ਤੋਂ ਵਧ ਕੇ 96 ਰੁਪਏ ਦੇ ਆਸ-ਪਾਸ ਪਹੁੰਚ ਗਈ ਹੈ। ਕਮਜ਼ੋਰ ਰੁਪਿਆ ਪਹਿਲੀ ਨਜ਼ਰ ਵਿੱਚ ਫਾਇਦੇਮੰਦ ਦਿਖਾਈ ਦਿੰਦਾ ਹੈ, ਪਰ ਵਧ ਰਹੀਆਂ ਲਾਗਤਾਂ ਕਾਰਨ ਇਹ ਫਾਇਦਾ ਖ਼ਤਮ ਹੋ ਰਿਹਾ ਹੈ।

ਕੰਟੇਨਰਾਂ ਦਾ ਕਿਰਾਇਆ ਵੀ 40 ਫੀਸਦੀ ਤੱਕ ਵਧ ਗਿਆ ਹੈ। ਦੂਜੇ ਕੰਟੇਨਰ ਮਿਲਣ ਵਿੱਚ ਵੀ ਦਿੱਕਤਾਂ ਆ ਰਹੀਆਂ ਹਨ। ਵਿਦੇਸ਼ੀ ਲੌਜਿਸਟਿਕਸ ਅਤੇ ਮਾਲਭਾੜੇ ਦਾ ਭੁਗਤਾਨ ਮਹਿੰਗਾ ਹੋ ਰਿਹਾ ਹੈ। ਮਸ਼ੀਨਰੀ, ਫਾਈਬਰ, ਕੈਮੀਕਲ, ਧਾਤੂ ਅਤੇ ਹੋਰ ਆਯਾਤ ਕੀਤੇ ਕੱਚੇ ਮਾਲ ਦੀ ਲਾਗਤ ਵੀ ਵਧ ਰਹੀ ਹੈ। ਰੁਪਏ ਦੀ ਕਮਜ਼ੋਰੀ ਨਾਲ ਮਿਲਣ ਵਾਲਾ ਸੰਭਾਵਿਤ ਨਿਰਯਾਤ ਲਾਭ ਇਨ੍ਹਾਂ ਵਧੀਆਂ ਹੋਈਆਂ ਲਾਗਤਾਂ ਵਿੱਚ ਹੀ ਖ਼ਤਮ ਹੋ ਰਿਹਾ ਹੈ।

ਨੀਤੀਗਤ ਸਹਿਯੋਗ ਅਤੇ ਬਾਜ਼ਾਰਾਂ ਵਿੱਚ ਵਿਭਿੰਨਤਾ

ਫੈਡਰੇਸ਼ਨ ਆਫ਼ ਇੰਡੀਅਨ ਐਕਸਪੋਰਟ ਆਰਗੇਨਾਈਜ਼ੇਸ਼ਨਜ਼ (FIEO) ਦੇ ਪ੍ਰਧਾਨ ਐੱਸ.ਸੀ. ਰਲ੍ਹਾਨ ਨੇ ਕਿਹਾ ਕਿ ਗਲੋਬਲ ਲੌਜਿਸਟਿਕਸ ਅਤੇ ਸਪਲਾਈ ਚੇਨ ਵਿੱਚ ਲਗਾਤਾਰ ਆ ਰਹੀਆਂ ਰੁਕਾਵਟਾਂ ਨਿਰਯਾਤਕਾਂ ਲਈ ਮੁਸ਼ਕਲ ਬਣ ਰਹੀਆਂ ਹਨ। ਭੂ-ਰਾਜਨੀਤਿਕ ਤਣਾਅ, ਸ਼ਿਪਿੰਗ ਵਿੱਚ ਰੁਕਾਵਟਾਂ ਅਤੇ ਬਦਲਦੀ ਟ੍ਰੇਡ ਪਾਲਿਸੀ ਵਿਸ਼ਵ ਪੱਧਰੀ ਕਾਰੋਬਾਰ ਲਈ ਵੱਡੇ ਖਤਰੇ ਹਨ।

ਭਾਰਤੀ ਨਿਰਯਾਤਕ ਚੁਣੌਤੀਪੂਰਨ ਹਾਲਾਤਾਂ ਦੇ ਬਾਵਜੂਦ ਬਾਜ਼ਾਰਾਂ ਨੂੰ ਕਾਇਮ ਰੱਖਣ ਵਿੱਚ ਸਮਰੱਥ ਹਨ। ਇਸ ਲਈ ਲਗਾਤਾਰ ਨੀਤੀਗਤ ਸਹਿਯੋਗ ਜ਼ਰੂਰੀ ਹੈ। ਮੁਕਾਬਲੇਬਾਜ਼ੀ ਵਾਲੀਆਂ ਦਰਾਂ ‘ਤੇ ਐਕਸਪੋਰਟ ਕ੍ਰੈਡਿਟ, ਆਸਾਨ ਵਰਕਿੰਗ ਕੈਪੀਟਲ ਅਤੇ ਤੇਜ਼ ਟ੍ਰੇਡ ਪ੍ਰਕਿਰਿਆਵਾਂ ਦੀ ਲੋੜ ਹੈ। ਪੰਜਾਬ ਨੂੰ ਯੂਰਪ, ਬ੍ਰਿਟੇਨ ਅਤੇ ਪੱਛਮੀ ਏਸ਼ੀਆ ਵਰਗੇ ਉਭਰਦੇ ਬਾਜ਼ਾਰਾਂ ਵਿੱਚ ਨਿਰਯਾਤ ਦਾ ਵਿਸਥਾਰ ਕਰਨਾ ਚਾਹੀਦਾ ਹੈ। ਉਤਪਾਦਾਂ ਵਿੱਚ ਵੈਲਿਊ ਐਡੀਸ਼ਨ ‘ਤੇ ਜ਼ੋਰ ਦੇਣਾ ਸਮੇਂ ਦੀ ਲੋੜ ਹੈ। ਸਰਕਾਰ ਨੂੰ ਫ੍ਰੇਟ, ਕ੍ਰੈਡਿਟ ਅਤੇ ਲੌਜਿਸਟਿਕਸ ਦੇ ਮੋਰਚੇ ‘ਤੇ ਸਮਾਨਾਂਤਰ ਰਾਹਤ ਦੇਣੀ ਹੋਵੇਗੀ।

Loading...
Unable to load recommendations.
Follow Us