ਕਰੋੜਪਤੀ ਹਨ ਅਮੇਠੀ ਤੋਂ ਕਾਂਗਰਸ ਉਮੀਦਵਾਰ ਕੇਐਲ ਸ਼ਰਮਾ, ਪਤਨੀ ਕੋਲ ਵੀ 6.5 ਕਰੋੜ ਦੀ ਦੌਲਤ

Updated On: 

03 May 2024 18:28 PM

k.L. Sharma Property: ਕੇ.ਐਲ ਸ਼ਰਮਾ ਕਾਂਗਰਸ ਵੱਲੋਂ ਅਮੇਠੀ ਲੋਕ ਸਭਾ ਸੀਟ ਤੋਂ ਇੱਕ ਨਵਾਂ ਅਤੇ ਹੈਰਾਨ ਕਰਨ ਵਾਲਾ ਨਾਮ ਹਨ। ਉਨ੍ਹਾਂ ਨੇ ਚੋਣ ਦਫ਼ਤਰ ਵਿੱਚ ਆਪਣਾ ਹਲਫ਼ਨਾਮਾ ਜਮ੍ਹਾਂ ਕਰਵਾ ਦਿੱਤਾ ਹੈ। ਜਿਸ ਵਿੱਚ ਉਨ੍ਹਾਂਨੇ ਆਪਣੀ ਜਾਇਦਾਦ ਦੀ ਜਾਣਕਾਰੀ ਦਿੱਤੀ ਹੈ। ਕੇਐਲ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਕਿਰਨ ਬਾਲਾ ਕੋਲ ਕਰੋੜਾਂ ਰੁਪਏ ਦੀ ਜਾਇਦਾਦ ਹੈ। ਆਓ ਤੁਹਾਨੂੰ ਵੀ ਦੱਸਦੇ ਹਾਂ।

ਕਰੋੜਪਤੀ ਹਨ ਅਮੇਠੀ ਤੋਂ ਕਾਂਗਰਸ ਉਮੀਦਵਾਰ ਕੇਐਲ ਸ਼ਰਮਾ, ਪਤਨੀ ਕੋਲ ਵੀ 6.5 ਕਰੋੜ ਦੀ ਦੌਲਤ

ਅਮੇਠੀ ਤੋਂ ਕਾਂਗਰਸ ਉਮੀਦਵਾਰ ਕੇਐਲ ਸ਼ਰਮਾ ਕੋਲ ਕਿੰਨੀ ਹੈ ਦੌਲਤ?

Follow Us On

ਅਮੇਠੀ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਕੇਐਲ ਸ਼ਰਮਾ ਨੇ 3 ਮਈ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਉਨ੍ਹਾਂ ਦਾ ਹਲਫਨਾਮਾ ਵੀ ਸਾਹਮਣੇ ਆਇਆ ਹੈ। ਗਾਂਧੀ ਪਰਿਵਾਰ ਦੇ ਨਜ਼ਦੀਕੀ ਵਿਅਕਤੀਆਂ ਵਿੱਚੋਂ ਇੱਕ ਕੇਐਲ ਸ਼ਰਮਾ ਵੀ ਕਰੋੜਾਂ ਰੁਪਏ ਦੀ ਜਾਇਦਾਦ ਦੇ ਮਾਲਕ ਹਨ। ਉਨ੍ਹਾਂ ਦੀ ਪਤਨੀ ਕਿਰਨ ਬਾਲਾ ਕੋਲ ਵੀ ਕਰੋੜਾਂ ਰੁਪਏ ਦੀ ਜਾਇਦਾਦ ਹੈ। ਖਾਸ ਗੱਲ ਇਹ ਹੈ ਕਿ ਕੇਐਲ ਸ਼ਰਮਾ ਕੋਲ ਆਪਣੀ ਕਾਰ ਨਹੀਂ ਹੈ। ਸ਼ਰਮਾ ਜੋੜੇ ਨੇ ਸਰਕਾਰੀ ਸਕੀਮ ਪੀਪੀਐਫ ਵਿੱਚ ਨਿਵੇਸ਼ ਕੀਤਾ ਹੈ। ਉਨ੍ਹਾਂ ਨੇ ਆਪਣਾ ਪੈਸਾ ਖੇਤੀ ਜ਼ਮੀਨਾਂ ਅਤੇ ਵਪਾਰਕ ਇਮਾਰਤਾਂ ਵਿੱਚ ਨਿਵੇਸ਼ ਕੀਤਾ ਹੈ। ਉਹ ਕਈ ਘਰਾਂ ਦੇ ਵੀ ਮਾਲਕ ਹਨ। ਜੇਕਰ ਕਰਜ਼ੇ ਦੀ ਗੱਲ ਕਰੀਏ ਤਾਂ ਪਤਨੀ ਦੇ ਸਿਰ ਕਰੋੜਾਂ ਰੁਪਏ ਦਾ ਕਰਜ਼ਾ ਹੈ। ਆਓ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਅਮੇਠੀ ਤੋਂ ਕਾਂਗਰਸ ਦੇ ਉਮੀਦਵਾਰ ਕੇਐਲ ਸ਼ਰਮਾ ਕੋਲ ਕਿੰਨੀ ਜਾਇਦਾਦ ਹੈ।

ਸ਼ਰਮਾ ਜੋੜੇ ਕੋਲ ਕਿੰਨੀ ਦੌਲਤ?

ਕੇਐਲ ਸ਼ਰਮਾ ਅਮੇਠੀ ਵਿੱਚ ਸਮ੍ਰਿਤੀ ਇਰਾਨੀ ਦੇ ਸਾਹਮਣੇ ਖੜ੍ਹੇ ਹਨ। ਜੇਕਰ ਉਨ੍ਹਾਂ ਦੀ ਕੁੱਲ ਸੰਪਤੀ ਦੀ ਗੱਲ ਕਰੀਏ ਤਾਂ ਇਹ 6.26 ਕਰੋੜ ਰੁਪਏ ਤੋਂ ਜ਼ਿਆਦਾ ਹੈ। ਦੂਜੇ ਪਾਸੇ ਉਨ੍ਹਾਂ ਦੀ ਪਤਨੀ ਕਿਰਨ ਬਾਲਾ ਕੋਲ 6.50 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈ। ਖਾਸ ਗੱਲ ਇਹ ਹੈ ਕਿ ਕੇਐੱਲ ਸ਼ਰਮਾ ਕੋਲ ਆਪਣੀ ਪਤਨੀ ਤੋਂ ਘੱਟ ਦੌਲਤ ਹੈ। ਚੋਣ ਦਫ਼ਤਰ ਵਿੱਚ ਦਿੱਤੇ ਹਲਫ਼ਨਾਮੇ ਮੁਤਾਬਕ, ਕੇਐਲ ਸ਼ਰਮਾ ਦੀ ਕੁੱਲ ਚੱਲ ਜਾਇਦਾਦ 2.04 ਕਰੋੜ ਰੁਪਏ ਤੋਂ ਵੱਧ ਦੱਸੀ ਗਈ ਹੈ। ਦੂਜੇ ਪਾਸੇ ਉਨ੍ਹਾਂ ਦੀ ਪਤਨੀ ਕੋਲ ਕੁੱਲ 2.38 ਕਰੋੜ ਰੁਪਏ ਦੀ ਚੱਲ ਜਾਇਦਾਦ ਹੈ। ਜਿਸ ਤਹਿਤ ਕੇਐੱਲ ਸ਼ਰਮਾ ਕੋਲ 3 ਲੱਖ ਰੁਪਏ ਅਤੇ ਪਤਨੀ ਕੋਲ 4 ਲੱਖ ਰੁਪਏ ਹਨ।

ਕੇਐਲ ਸ਼ਰਮਾ ਦੇ ਅੱਧੀ ਦਰਜਨ ਦੇ ਕਰੀਬ ਬਚਤ ਖਾਤੇ ਹਨ। ਜਿਸ ਵਿੱਚ ਲੱਖਾਂ ਰੁਪਏ ਜਮ੍ਹਾਂ ਹਨ। ਦੂਜੇ ਪਾਸੇ ਉਸ ਦੀ ਪਤਨੀ ਦੇ ਵੀ ਕਈ ਬੈਂਕ ਖਾਤੇ ਹਨ ਜਿਨ੍ਹਾਂ ਵਿੱਚ ਲੱਖਾਂ ਰੁਪਏ ਜਮ੍ਹਾਂ ਹਨ। ਪਤਨੀ ਕਿਰਨ ਬਾਲਾ ਦੇ ਨਾਂ ‘ਤੇ 15 ਲੱਖ ਰੁਪਏ ਦੀ ਐੱਫ.ਡੀ. ਉਸਨੇ ਆਪਣੀ ਕੰਪਨੀ ਸਾਈ ਫਿਲਿੰਗ ਸਟੇਸ਼ਨ ਵਿੱਚ 97.83 ਲੱਖ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਦੂਜੇ ਪਾਸੇ ਉਨ੍ਹਾਂ ਦੀ ਪਤਨੀ ਕਿਰਨ ਬਾਲਾ ਨੇ ਸਾਈ ਮੋਟਰਜ਼ ਨਾਂ ਦੀ ਕੰਪਨੀ ਵਿੱਚ 1.15 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਹੋਇਆ ਹੈ। ਜਿਸ ਦੀ ਮਾਲਕ ਉਹ ਆਪ ਹਨ।

ਕੇਐੱਲ ਸ਼ਰਮਾ ਦੇ ਨਾਂ ‘ਤੇ ਆਪਣੀ ਕਾਰ ਨਹੀਂ ਹੈ। ਨਾ ਹੀ ਉਨ੍ਹਾਂ ਕੋਲ ਗਹਿਣੇ ਹਨ। ਜਦੋਂਕਿ ਉਨ੍ਹਾਂ ਦੀ ਪਤਨੀ ਕਿਰਨ ਬਾਲਾ ਦੇ ਨਾਂ ‘ਤੇ ਅਲਕਜ਼ਾਰ ਨਾਂ ਦੀ ਹੁੰਡਈ ਕਾਰ ਹੈ, ਜਿਸ ਦੀ ਕੀਮਤ 2.36 ਲੱਖ ਰੁਪਏ ਤੋਂ ਵੱਧ ਹੈ। ਉਨ੍ਹਾਂ ਦੇ ਨਾਂ ‘ਤੇ 175 ਗ੍ਰਾਮ ਸੋਨੇ ਦੇ ਗਹਿਣੇ ਹਨ। ਇਹ ਗਹਿਣੇ 8000 ਰੁਪਏ ਪ੍ਰਤੀ ਦਸ ਗ੍ਰਾਮ ਦੇ ਹਿਸਾਬ ਨਾਲ ਖਰੀਦੇ ਗਏ ਸਨ। ਹੁਣ ਇਸਦੇ ਮੁੱਲ ਵਿੱਚ ਹੋਰ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਦੋਵਾਂ ਨੇ ਪੀਪੀਐਫ ਵਿੱਚ ਵੀ 5.91 ਲੱਖ ਰੁਪਏ ਦਾ ਨਿਵੇਸ਼ ਕੀਤਾ ਹੈ।

ਖੇਤੀਬਾੜੀ ਜ਼ਮੀਨ ਅਤੇ ਵਪਾਰਕ ਇਮਾਰਤਾਂ

ਸ਼ਰਮਾ ਜੋੜੇ ਨੇ ਖੇਤੀਬਾੜੀ ਵਾਲੀ ਜ਼ਮੀਨ, ਵਪਾਰਕ ਇਮਾਰਤਾਂ ਅਤੇ ਰਿਹਾਇਸ਼ੀ ਇਮਾਰਤਾਂ ਵਿੱਚ ਭਾਰੀ ਨਿਵੇਸ਼ ਕੀਤਾ ਹੈ। ਜਿਸ ਦੀ ਕੀਮਤ ਵੀ ਕਰੋੜਾਂ ਵਿੱਚ ਹੈ। ਖਾਸ ਗੱਲ ਇਹ ਹੈ ਕਿ ਕੁੱਲ ਜਾਇਦਾਦ ਦਾ ਲਗਭਗ 80 ਫੀਸਦੀ ਅਚੱਲ ਜਾਇਦਾਦ ਹੈ। ਕੇਐਲ ਸ਼ਰਮਾ ਕੋਲ ਦੋ ਵਾਹੀਯੋਗ ਜ਼ਮੀਨਾਂ ਹਨ। ਜਿਸ ਦੀ ਕੀਮਤ 64.76 ਲੱਖ ਰੁਪਏ ਹੈ। ਜਦੋਂਕਿ ਉਨ੍ਹਾ ਦੀ ਪਤਨੀ ਕਿਰਨ ਬਾਲਾ ਕੋਲ ਸਿਰਫ਼ ਇੱਕ ਖੇਤੀ ਵਾਲੀ ਜ਼ਮੀਨ ਹੈ ਜਿਸ ਦੀ ਕੀਮਤ ਹਲਫ਼ਨਾਮੇ ਵਿੱਚ 61.05 ਲੱਖ ਰੁਪਏ ਦੱਸੀ ਗਈ ਹੈ। ਦੂਜੇ ਪਾਸੇ ਕੇਐਲ ਸ਼ਰਮਾ ਕੋਲ ਦੋ ਕਮਰਸ਼ੀਅਲ ਸਪੇਸ ਹਨ। ਜਿਨ੍ਹਾਂ ਦੀ ਕੀਮਤ 1.30 ਕਰੋੜ ਰੁਪਏ ਤੋਂ ਵੱਧ ਹੈ। ਜਦੋਂਕਿ ਉਨ੍ਹਾਂ ਦੀ ਪਤਨੀ ਕੋਲ ਸਿਰਫ਼ ਇੱਕ ਕਮਰਸ਼ੀਅਸ ਸਪੇਸ ਹੈ, ਜਿਸ ਦੀ ਕੀਮਤ 1.43 ਕਰੋੜ ਰੁਪਏ ਹੈ।

ਇਹ ਵੀ ਪੜ੍ਹੋ – ਹੀਟਵੇਵ ਬਣੇਗੀ ਆਮ ਲੋਕਾਂ ਦੀ ਜੇਬ ਦੀ ਦੁਸ਼ਮਣ, ਵਧ ਸਕਦੀ ਹੈ ਮਹਿੰਗਾਈ

ਦੂਜੇ ਪਾਸੇ, ਜੇਕਰ ਅਸੀਂ ਰਿਹਾਇਸ਼ੀ ਸਪੇਸ ਦੀ ਗੱਲ ਕਰੀਏ, ਤਾਂ ਦੋਵਾਂ ਕੋਲ 3-3 ਸਪੇਸ ਹਨ। ਜਿਨ੍ਹਾਂ ਦੀ ਕੁੱਲ ਕੀਮਤ ਕਰੋੜਾਂ ਰੁਪਏ ਹੈ। ਕੇਐਲ ਸ਼ਰਮਾ ਨੇ ਆਪਣੇ ਚੋਣ ਹਲਫ਼ਨਾਮੇ ਵਿੱਚ ਦੱਸਿਆ ਹੈ ਕਿ ਉਨ੍ਹਾਂ ਕੋਲ 3 ਰਿਹਾਇਸ਼ੀ ਥਾਵਾਂ ਹਨ। ਜਿਸ ਦੀ ਕੁੱਲ ਕੀਮਤ 2.27 ਕਰੋੜ ਰੁਪਏ ਹੈ। ਦੂਜੇ ਪਾਸੇ ਉਨ੍ਹਾਂ ਦੀ ਪਤਨੀ ਦੇ ਮਕਾਨਾਂ ਦੀ ਕੀਮਤ 2.05 ਕਰੋੜ ਰੁਪਏ ਹੈ।