ਸਸਤੇ ਕਾਰ ਲੋਨ ਲਈ ਇਨ੍ਹਾਂ ਬੈਂਕਾਂ ਨੇ ਜਾਰੀ ਕੀਤੇ ਆਫ਼ਰ, ਨਾਲ ਪ੍ਰੋਸੈਸਿੰਗ ਫੀਸ ਵੀ ਜ਼ੀਰੋ

Published: 

21 Oct 2023 16:53 PM

ਯੂਨੀਅਨ ਬੈਂਕ ਆਫ ਇੰਡੀਆ ਬਹੁਤ ਸਸਤੇ ਦਰਾਂ 'ਤੇ ਕਾਰ ਲੋਨ ਦੀ ਪੇਸ਼ਕਸ਼ ਕਰ ਰਿਹਾ ਹੈ। ਜੇਕਰ ਤੁਸੀਂ ਇਸ ਬੈਂਕ ਤੋਂ ਕਾਰ ਲੋਨ ਲੈਂਦੇ ਹੋ ਤਾਂ ਤੁਹਾਨੂੰ ਸਾਲਾਨਾ ਆਧਾਰ 'ਤੇ 8.75 ਫੀਸਦੀ ਤੋਂ ਲੈ ਕੇ 10.50 ਫੀਸਦੀ ਤੱਕ ਦਾ ਵਿਆਜ ਦੇਣਾ ਹੋਵੇਗਾ। ਖਾਸ ਗੱਲ ਇਹ ਹੈ ਕਿ ਇਸ ਬੈਂਕ ਦੀ ਪ੍ਰੋਸੈਸਿੰਗ ਫੀਸ ਵੀ ਬਹੁਤ ਘੱਟ ਹੈ। ਕਾਰ ਲੋਨ ਨੂੰ ਲੈ ਕੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਸਸਤੇ ਲੋਣ ਦੀ ਜਾਣਕਾਰੀ ਲਈ ਆਉ ਤੁਹਾਨੂੰ ਦੱਸਦੇ ਹਾਂ ਪੂਰੀ ਪ੍ਰਕੀਰਿਆ।

ਸਸਤੇ ਕਾਰ ਲੋਨ ਲਈ ਇਨ੍ਹਾਂ ਬੈਂਕਾਂ ਨੇ ਜਾਰੀ ਕੀਤੇ ਆਫ਼ਰ, ਨਾਲ ਪ੍ਰੋਸੈਸਿੰਗ ਫੀਸ ਵੀ ਜ਼ੀਰੋ
Follow Us On

ਬਿਜਨੈਸ ਨਿਊਜ। ਦੇਸ਼ ‘ਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਦੁਸਹਿਰਾ 24 ਅਕਤੂਬਰ ਨੂੰ ਹੈ ਅਤੇ ਇਸ ਤੋਂ ਬਾਅਦ ਧਨਤੇਰਸ ਅਤੇ ਦੀਵਾਲੀ ਹੈ। ਇਸ ਸਮੇਂ ਦੌਰਾਨ, ਲੋਕ ਪੂਰੇ ਦੇਸ਼ ਵਿੱਚ ਬਹੁਤ ਜ਼ਿਆਦਾ ਖ਼ਰੀਦਦਾਰੀ ਕਰਨਗੇ। ਵਿਸ਼ੇਸ਼ ਤੌਰ ‘ਤੇ ਧਨਤੇਰਸ (Dhanteras) ‘ਤੇ ਵਾਹਨਾਂ ਦੀ ਵਿਕਰੀ ਵੱਧ ਜਾਂਦੀ ਹੈ। ਪਰ ਜਿਨ੍ਹਾਂ ਲੋਕਾਂ ਕੋਲ ਪੈਸੇ ਦੀ ਕਮੀ ਹੈ ਉਹ ਲੋਨ ‘ਤੇ ਕਾਰ ਖ਼ਰੀਦਦੇ ਹਨ। ਜੇਕਰ ਤੁਸੀਂ ਵੀ ਇਸ ਧਨਤੇਰਸ ਅਤੇ ਦੀਵਾਲੀ ‘ਤੇ ਕਾਰ ਖ਼ਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਹੁਣ ਤੁਹਾਡੇ ਲਈ ਵਧੀਆ ਮੌਕਾ ਹੈ। ਕਈ ਸਰਕਾਰੀ ਬੈਂਕ ਘੱਟ ਵਿਆਜ ਦਰਾਂ ‘ਤੇ ਕਾਰ ਲੋਨ ਦੇ ਰਹੇ ਹਨ।

ਅਜਿਹੇ ‘ਚ ਜੇਕਰ ਤੁਸੀਂ ਹੇਠਾਂ ਦੱਸੇ ਗਏ ਬੈਂਕਾਂ ਤੋਂ ਲੋਨ ‘ਤੇ ਕਾਰ ਖ਼ਰੀਦਦੇ ਹੋ ਤਾਂ ਤੁਹਾਨੂੰ ਕਾਫੀ ਫਾਇਦਾ ਮਿਲੇਗਾ। ਪਹਿਲਾ ਵਿਆਜ ਦੇ ਬੋਝ ਤੋਂ ਰਾਹਤ ਮਿਲੇਗੀ ਅਤੇ ਦੂਜਾ EMI ਦਾ ਭੁਗਤਾਨ ਵੀ ਘੱਟ ਸਮੇਂ ਵਿੱਚ ਕਰਨਾ ਹੋਵੇਗਾ। ਆਓ ਜਾਣਦੇ ਹਾਂ ਉਨ੍ਹਾਂ ਬੈਂਕਾਂ ਬਾਰੇ ਜੋ ਕਿ ਸਸਤੀ ਦਰਾਂ ‘ਤੇ ਕਾਰ ਲੋਨ ਪ੍ਰਦਾਨ ਕਰਦੇ ਹਨ।

ਸਾਰੇ ਬੈਂਕ ਇੱਕੋ ਦਰ ‘ਤੇ ਕਾਰ ਲੋਨ ਦੀ ਪੇਸ਼ਕਸ਼ ਨਹੀਂ ਕਰਦੇ

ਸਾਰੇ ਬੈਂਕ ਇੱਕੋ ਦਰ ‘ਤੇ ਕਾਰ ਲੋਨ ਦੀ ਪੇਸ਼ਕਸ਼ ਨਹੀਂ ਕਰਦੇ ਹਨ। ਕੁਝ ਬੈਂਕ ਗਾਹਕ ਤੋਂ ਵਿਆਜ ਵਜੋਂ ਜ਼ਿਆਦਾ ਰਕਮ ਵਸੂਲਦੇ ਹਨ, ਜਦੋਂ ਕਿ ਕੁਝ ਬੈਂਕ ਘੱਟ। ਇਸ ਤਰ੍ਹਾਂ ਇਹ ਤੁਹਾਡੇ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਬੈਂਕ ਤੋਂ ਕਾਰ ਲੋਨ (Loan) ਲੈਣਾ ਚਾਹੁੰਦੇ ਹੋ। ਖਾਸ ਗੱਲ ਇਹ ਹੈ ਕਿ ਦੇਸ਼ ਦੇ ਜਿਨ੍ਹਾਂ ਬੈਂਕਾਂ ਦੀ ਵਿਆਜ ਦਰ ਸਭ ਤੋਂ ਘੱਟ ਹੈ, ਉਹ ਆਪਣੇ ਗਾਹਕਾਂ ਤੋਂ ਪ੍ਰੋਸੈਸਿੰਗ ਫੀਸ ਵੀ ਨਹੀਂ ਲੈ ਰਹੇ ਹਨ। ਇਨ੍ਹਾਂ ਬੈਂਕਾਂ ਵਿੱਚੋਂ ਪਹਿਲਾ ਨਾਂਅ ਯੂਕੋ ਬੈਂਕ ਦਾ ਹੈ। ਇਹ ਬੈਂਕ ਇਸ ਤਿਉਹਾਰੀ ਸੀਜ਼ਨ ਵਿੱਚ ਸਭ ਤੋਂ ਘੱਟ ਦਰਾਂ ‘ਤੇ ਕਾਰ ਲੋਨ ਦੀ ਪੇਸ਼ਕਸ਼ ਕਰ ਰਿਹਾ ਹੈ। ਜੇਕਰ ਤੁਸੀਂ ਯੂਕੋ ਬੈਂਕ ਤੋਂ ਕਾਰ ਲੋਨ ਲੈਂਦੇ ਹੋ ਤਾਂ ਤੁਹਾਨੂੰ 8.45 ਫੀਸਦੀ ਤੋਂ 10.55 ਫੀਸਦੀ ਸਾਲਾਨਾ ਦੀ ਦਰ ਨਾਲ ਵਿਆਜ ਦੇਣਾ ਹੋਵੇਗਾ। ਖਾਸ ਗੱਲ ਇਹ ਹੈ ਕਿ ਯੂਕੋ ਬੈਂਕ ਤੁਹਾਡੇ ਤੋਂ ਕਿਸੇ ਤਰ੍ਹਾਂ ਦਾ ਪ੍ਰੋਸੈਸਿੰਗ ਚਾਰਜ ਨਹੀਂ ਲਵੇਗਾ। ਯਾਨੀ ਇੱਥੇ ਵੀ ਤੁਸੀਂ ਸੈਂਕੜੇ ਰੁਪਏ ਬਚਾ ਸਕੋਗੇ।

ਪ੍ਰੋਸੈਸਿੰਗ ਫੀਸ ਜ਼ੀਰੋ

ਇਸੇ ਤਰ੍ਹਾਂ ਭਾਰਤੀ ਸਟੇਟ ਬੈਂਕ ਤੋਂ ਕਾਰ ਲੋਨ ਲੈਣਾ ਵੀ ਫਾਇਦੇਮੰਦ ਹੋਵੇਗਾ, ਕਿਉਂਕਿ ਇਸ ਦੀਆਂ ਕਾਰ ਲੋਨ ਦੀਆਂ ਵਿਆਜ ਦਰਾਂ ਵੀ ਬਹੁਤ ਘੱਟ ਹਨ। SBI ਕਾਰ ਲੋਨ ‘ਤੇ 8.65 ਫੀਸਦੀ ਤੋਂ 9.70 ਫੀਸਦੀ ਤੱਕ ਵਿਆਜ ਵਸੂਲ ਰਿਹਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਯੂਕੋ ਬੈਂਕ ਦੀ ਤਰ੍ਹਾਂ ਐਸਬੀਆਈ ਵੀ ਕਾਰ ਲੋਨ ‘ਤੇ ਪ੍ਰੋਸੈਸਿੰਗ ਫੀਸ ਨਹੀਂ ਲੈ ਰਿਹਾ ਹੈ, ਇਸ ਦਾ ਮਤਲਬ ਪ੍ਰੋਸੈਸਿੰਗ ਫੀਸ ਵੀ ਜ਼ੀਰੋ ਹੈ।

ਮਾਮੂਲੀ ਪ੍ਰੋਸੈਸਿੰਗ ਫੀਸ

ਜੇਕਰ ਤੁਸੀਂ ਬੈਂਕ ਆਫ਼ ਮਹਾਰਾਸ਼ਟਰ ਤੋਂ ਕਾਰ ਲੋਨ ਲੈਂਦੇ ਹੋ, ਤਾਂ ਤੁਹਾਨੂੰ ਪ੍ਰੋਸੈਸਿੰਗ ਫੀਸ ਨਹੀਂ ਦੇਣੀ ਪਵੇਗੀ। ਕਿਉਂਕਿ ਕਾਰ ਲੋਨ ‘ਤੇ ਇਸ ਬੈਂਕ ਦੀ ਪ੍ਰੋਸੈਸਿੰਗ ਫੀਸ ਜ਼ੀਰੋ ਹੈ। ਉਥੇ ਹੀ ਬੈਂਕ ਆਫ਼ ਮਹਾਰਾਸ਼ਟਰ ਇਸ ਸਮੇਂ ਕਾਰ ਲੋਨ ‘ਤੇ ਸਾਲਾਨਾ ਆਧਾਰ ‘ਤੇ 8.70 ਫੀਸਦੀ ਤੋਂ 13 ਫੀਸਦੀ ਤੱਕ ਵਿਆਜ਼ ਵਸੂਲ ਰਿਹਾ ਹੈ। ਇਸ ਦੇ ਨਾਲ ਹੀ ਬੈਂਕ ਆਫ ਬੜੌਦਾ ਕਾਰ ਲੋਨ ‘ਤੇ 8.70 ਫੀਸਦੀ ਤੋਂ ਲੈ ਕੇ 12.10 ਫੀਸਦੀ ਤੱਕ ਵਿਆਜ ਦਰਾਂ ਦੇ ਰਿਹਾ ਹੈ। ਕਾਰ ਲੋਨ ‘ਤੇ ਪ੍ਰੋਸੈਸਿੰਗ ਫੀਸ ਦੇ ਤੌਰ ‘ਤੇ ਸਿਰਫ 500 ਰੁਪਏ ਚਾਰਜ ਕਰ ਰਹੇ ਹਨ।