ਪੰਜਾਬੀਆਂ ਲਈ ਵੱਡੀ ਖੁਸ਼ਖਬਰੀ! ਅੰਮ੍ਰਿਤਸਰ ਤੋਂ ਆਬੂਧਾਬੀ ਲਈ 25 ਅਕਤੂਬਰ ਤੋਂ ਸਿੱਧੀ ਉਡਾਣ, 4 ਘੰਟੇ 40 ਮਿੰਟ ‘ਚ ਪਹੁੰਚਣਗੇ ਯਾਤਰੀ

Updated On: 

15 Sep 2026 14:16 PM IST

Amritsar Abu Dhabi Flight: ਆਬੂਧਾਬੀ ਲਈ ਸਿੱਧੀ ਉਡਾਣ ਦੀ ਕਾਫ਼ੀ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਕੋਰੋਨਾ ਕਾਲ ਤੋਂ ਪਹਿਲਾਂ ਵੀ ਇਹ ਸੇਵਾ ਚੱਲਦੀ ਸੀ, ਜਿਸ ਨੂੰ ਹੁਣ ਮੁੜ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਨਾਲ ਕਾਰੋਬਾਰੀਆਂ, ਸੈਲਾਨੀਆਂ ਅਤੇ ਯੂਏਈ ਵਿੱਚ ਕੰਮ ਕਰਨ ਵਾਲੇ ਪੰਜਾਬੀਆਂ ਨੂੰ ਫਾਇਦਾ ਹੋਵੇਗਾ।

ਪੰਜਾਬੀਆਂ ਲਈ ਵੱਡੀ ਖੁਸ਼ਖਬਰੀ! ਅੰਮ੍ਰਿਤਸਰ ਤੋਂ ਆਬੂਧਾਬੀ ਲਈ 25 ਅਕਤੂਬਰ ਤੋਂ ਸਿੱਧੀ ਉਡਾਣ, 4 ਘੰਟੇ 40 ਮਿੰਟ ਚ ਪਹੁੰਚਣਗੇ ਯਾਤਰੀ

ਅੰਮ੍ਰਿਤਸਰ-ਆਬੂਧਾਬੀ ਸਿੱਧੀ ਫਲਾਈਟ ਮੁੜ ਸ਼ੁਰੂ, 4 ਘੰਟੇ 40 ਮਿੰਟ ਦਾ ਹੋਵੇਗਾ ਸਫ਼ਰ Photo Credit : Meta AI

ਆਬੂਧਾਬੀ ਲਈ ਸਿੱਧੀ ਉਡਾਣ ਦੀ ਕਾਫ਼ੀ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਕੋਰੋਨਾ ਕਾਲ ਤੋਂ ਪਹਿਲਾਂ ਵੀ ਇਹ ਸੇਵਾ ਚੱਲਦੀ ਸੀ, ਜਿਸ ਨੂੰ ਹੁਣ ਮੁੜ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਨਾਲ ਕਾਰੋਬਾਰੀਆਂ, ਸੈਲਾਨੀਆਂ ਅਤੇ ਯੂਏਈ ਵਿੱਚ ਕੰਮ ਕਰਨ ਵਾਲੇ ਪੰਜਾਬੀਆਂ ਨੂੰ ਫਾਇਦਾ ਹੋਵੇਗਾ।ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹੁਣ ਆਬੂਧਾਬੀ ਦਾ ਸਫ਼ਰ ਸਿੱਧੀ ਉਡਾਣ ਰਾਹੀਂ ਮਹਿਜ਼ 4 ਘੰਟੇ 40 ਮਿੰਟ ਵਿੱਚ ਪੂਰਾ ਹੋਵੇਗਾ। ਏਅਰ ਇੰਡੀਆ ਐਕਸਪ੍ਰੈੱਸ 25 ਅਕਤੂਬਰ ਤੋਂ ਅੰਮ੍ਰਿਤਸਰ-ਆਬੂਧਾਬੀ ਸਿੱਧੀ ਉਡਾਣ ਸ਼ੁਰੂ ਕਰਨ ਜਾ ਰਹੀ ਹੈ।

ਹਫ਼ਤੇ ਵਿੱਚ ਤਿੰਨ ਦਿਨ—ਵੀਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਅੰਮ੍ਰਿਤਸਰ ਤੋਂ ਉਡਾਣ ਰਾਤ 8:40 ਵਜੇ ਰਵਾਨਾ ਹੋ ਕੇ ਰਾਤ 11:50 ਵਜੇ ਆਬੂਧਾਬੀ ਪਹੁੰਚੇਗੀ। ਵਾਪਸੀ ਵਿੱਚ ਸ਼ੁੱਕਰਵਾਰ, ਐਤਵਾਰ ਅਤੇ ਸੋਮਵਾਰ ਨੂੰ ਉਡਾਣ ਆਬੂਧਾਬੀ ਤੋਂ ਰਾਤ 12:55 ਵਜੇ ਉਡਾਣ ਭਰੇਗੀ ਅਤੇ ਸਵੇਰੇ 6:15 ਵਜੇ ਅੰਮ੍ਰਿਤਸਰ ਪਹੁੰਚੇਗੀ।

ਅੰਮ੍ਰਿਤਸਰ ਤੋਂ ਆਬੂਧਾਬੀ ਦਾ ਸਫ਼ਰ 4 ਘੰਟੇ 40 ਮਿੰਟ ਅਤੇ ਵਾਪਸੀ ਦਾ ਸਫ਼ਰ 3 ਘੰਟੇ 50 ਮਿੰਟ ਦਾ ਰਹੇਗਾ। ਏਅਰ ਇੰਡੀਆ ਐਕਸਪ੍ਰੈੱਸ ਦੀ ਵੈੱਬਸਾਈਟ ਤੇ ਬੁਕਿੰਗ ਸ਼ੁਰੂ ਹੋ ਗਈ ਹੈ।

ਅੰਮ੍ਰਿਤਸਰ ਤੋਂ ਆਬੂਧਾਬੀ ਲਈ ਸਿੱਧੀ ਉਡਾਣ ਮੁੜ ਸ਼ੁਰੂ

ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਅਤੇ ਭਾਰਤ ਕਨਵੀਨਰ ਯੋਗੇਸ਼ ਕਾਮਰਾ ਨੇ ਦੱਸਿਆ ਕਿ ਆਬੂਧਾਬੀ ਲਈ ਸਿੱਧੀ ਉਡਾਣ ਦੀ ਕਾਫ਼ੀ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਕੋਰੋਨਾ ਕਾਲ ਤੋਂ ਪਹਿਲਾਂ ਵੀ ਇਹ ਸੇਵਾ ਚੱਲਦੀ ਸੀ, ਜਿਸ ਨੂੰ ਹੁਣ ਮੁੜ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਨਾਲ ਕਾਰੋਬਾਰੀਆਂ, ਸੈਲਾਨੀਆਂ ਅਤੇ ਯੂਏਈ ਵਿੱਚ ਕੰਮ ਕਰਨ ਵਾਲੇ ਪੰਜਾਬੀਆਂ ਨੂੰ ਫਾਇਦਾ ਹੋਵੇਗਾ। ਪਹਿਲਾਂ ਯਾਤਰੀਆਂ ਨੂੰ ਦਿੱਲੀ ਤੋਂ ਉਡਾਣ ਲੈਣੀ ਪੈਂਦੀ ਸੀ ਜਾਂ ਦੁਬਈ-ਸ਼ਾਰਜਾਹ ਪਹੁੰਚ ਕੇ ਸੜਕ ਰਾਹੀਂ ਆਬੂਧਾਬੀ ਜਾਣਾ ਪੈਂਦਾ ਸੀ। ਨਵੀਂ ਸਿੱਧੀ ਉਡਾਣ ਨਾਲ ਸਮੇਂ ਦੀ ਬਚਤ ਹੋਵੇਗੀ। ਅੰਮ੍ਰਿਤਸਰ ਏਅਰਪੋਰਟ ਤੋਂ ਦੁਬਈ, ਸ਼ਾਰਜਾਹ ਅਤੇ ਆਬੂਧਾਬੀ ਲਈ ਹਫ਼ਤੇ ਵਿੱਚ ਇੱਕ ਪਾਸੇ ਦੀਆਂ ਕੁੱਲ 31 ਉਡਾਣਾਂ ਹੋ ਜਾਣਗੀਆਂ।

Loading...
Unable to load recommendations.
Follow Us