Silicon Valley Bank ਡੁੱਬਣ ਤੋਂ ਬਾਅਦ, ਕੀ ਡੁਬਣਗੇ ਹੋਰ ਵੀ ਬੈਂਕ, ਇਸ ਦਿੱਗਜ ਨਿਵੇਸ਼ਕ ਨੇ ਪ੍ਰਗਟਾਇਆ ਖਦਸ਼ਾ

Published: 

13 Mar 2023 13:56 PM

Silicon Valley Bank: ਸਿਲੀਕਾਨ ਵੈਲੀ ਬੈਂਕ ਦੇ ਡੁੱਬਣ 'ਤੇ ਸਰਕਾਰ 'ਤੇ ਸਵਾਲ ਚੁੱਕਦੇ ਹੋਏ ਕਿਹਾ ਹੈ ਕਿ ਲੱਖਾਂ ਟੈਕਸਦਾਤਾਵਾਂ ਦਾ ਪੈਸਾ ਖਤਰੇ 'ਚ ਪਾ ਦਿੱਤਾ ਗਿਆ ਹੈ। Ackman ਨੇ ਸਿਲੀਕਾਨ ਵੈਲੀ ਮਾਮਲੇ 'ਚ ਅਮਰੀਕੀ ਸਰਕਾਰ ਤੋਂ ਮਦਦ ਮੰਗੀ ਸੀ।

Silicon Valley Bank ਡੁੱਬਣ ਤੋਂ ਬਾਅਦ, ਕੀ ਡੁਬਣਗੇ ਹੋਰ ਵੀ ਬੈਂਕ, ਇਸ ਦਿੱਗਜ ਨਿਵੇਸ਼ਕ ਨੇ ਪ੍ਰਗਟਾਇਆ ਖਦਸ਼ਾ

Silicon Valley Bank ਡੁੱਬਣ ਤੋਂ ਬਾਅਦ, ਕੀ ਡੁਬਣਗੇ ਹੋਰ ਵੀ ਬੈਂਕ, ਇਸ ਦਿੱਗਜ ਨਿਵੇਸ਼ਕ ਨੇ ਪ੍ਰਗਟਾਇਆ ਖਦਸ਼ਾ।

Follow Us On

Business News: ਅਮਰੀਕਾ ਵਿੱਚ Silicon Valley Bank ਦੇ ਡੁੱਬਣ ਨਾਲ ਵਿੱਤੀ ਪ੍ਰਣਾਲੀ ਨੂੰ ਵੱਡਾ ਝਟਕਾ ਲੱਗਾ ਹੈ। ਖਾਸ ਤੌਰ ‘ਤੇ ਉਨ੍ਹਾਂ ਨਿਵੇਸ਼ਕਾਂ ਦੀ ਚਿੰਤਾ ਹੋਰ ਵਧ ਗਈ ਹੈ, ਜਿਨ੍ਹਾਂ ਦਾ ਪੈਸਾ ਇਸ ਬੈਂਕ ‘ਚ ਲਗਾਇਆ ਗਿਆ ਹੈ। ਇਹ ਚਿੰਤਾ ਅਜੇ ਖਤਮ ਨਹੀਂ ਹੋਈ ਸੀ ਕਿ ਉੱਘੇ ਅਮਰੀਕੀ ਨਿਵੇਸ਼ਕ ਬਿਲ ਐਕਮੈਨ (Bill Ackman) ਨੇ ਕੁਝ ਹੋਰ ਬੈਂਕਾਂ ਦੇ ਡੁੱਬਣ ਦੀ ਸੰਭਾਵਨਾ ਜਤਾਈ ਹੈ। Ackman ਦਾ ਕਹਿਣਾ ਹੈ ਕਿ ਅਮਰੀਕੀ ਅਥਾਰਟੀ ਦੇ ਦਖਲ ਤੋਂ ਬਾਅਦ ਵੀ ਕੁਝ ਹੋਰ ਬੈਂਕਾਂ ਦੇ ਡੁੱਬਣ ਦੀ ਸੰਭਾਵਨਾ ਹੈ। Ackman ਦੀ ਇਸ ਚਰਚਾ ਨੇ ਵਿੱਤੀ ਖੇਤਰ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਹਾਲਾਂਕਿ ਅਮਰੀਕੀ ਅਧਿਕਾਰੀ ਨਿਵੇਸ਼ਕਾਂ ਦਾ ਭਰੋਸਾ ਜਿੱਤਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਐਕਮੈਨ ਨੇ ਸਿਲੀਕਾਨ ਵੈਲੀ ਬੈਂਕ ਦੇ ਡੁੱਬਣ ‘ਤੇ ਸਰਕਾਰ ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਕਰੋੜਾਂ ਟੈਕਸਦਾਤਾਵਾਂ ਦਾ ਪੈਸਾ ਖਤਰੇ ‘ਚ ਪਾ ਦਿੱਤਾ ਗਿਆ ਹੈ। Ackman ਨੇ ਸਿਲੀਕਾਨ ਵੈਲੀ ਮਾਮਲੇ ‘ਚ ਅਮਰੀਕੀ ਸਰਕਾਰ ਤੋਂ ਮਦਦ ਮੰਗੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੂੰ ਨਿਵੇਸ਼ਕਾਂ ਦੇ ਹਿੱਤਾਂ ਦੀ ਰਾਖੀ ਕਰਨੀ ਚਾਹੀਦੀ ਸੀ ਤਾਂ ਸੰਕਟ ਨੂੰ ਰੋਕਣ ਲਈ ਕਦਮ ਚੁੱਕਣੇ ਚਾਹੀਦੇ ਸਨ।

Ackman ਨੇ ਟਵੀਟ ਕਰਕੇ ਜਤਾਈ ਸੰਭਾਵਨਾ

Bill Ackman ਨੇ ਟਵੀਟ ਕਰਕੇ ਸੰਭਾਵਨਾ ਜਤਾਈ ਹੈ ਕਿ ਜੇਕਰ ਸਰਕਾਰ ਨੇ ਸਮੇਂ ਸਿਰ ਕੋਈ ਠੋਸ ਕਦਮ ਨਾ ਚੁੱਕਿਆ ਤਾਂ ਆਉਣ ਵਾਲੇ ਦਿਨਾਂ ‘ਚ ਹੋਰ ਬੈਂਕਾਂ ਦੇ ਡੁੱਬਣ ਦੀ ਸੰਭਾਵਨਾ ਬਣ ਸਕਦੀ ਹੈ। ਬੈਂਕ ਜਮ੍ਹਾਂਕਰਤਾਵਾਂ ਬਾਰੇ, Ackman ਨੇ ਟਵੀਟ ਕੀਤਾ ਕਿ ਇਹ ਬੇਲਆਊਟ ਨਹੀਂ ਹੈ। GFC ਦੇ ਸਮੇਂ ਵੀ, ਸਰਕਾਰ ਨੇ ਬੈਂਕਾਂ ਦੇ Freffrred Stocks ਦੇ ਰੂਪ ਵਿੱਚ ਪੈਸਾ ਨਿਵੇਸ਼ ਕੀਤਾ। ਹੁਣ ਉਨ੍ਹਾਂ ਟੈਕਸਪੇਅਰਸ ਦਾ ਪੈਸਾ ਰਿਸਕ ਮੋਡ ਵਿੱਚ ਚਲਾ ਗਿਆ ਹੈ। ਇਸ ਸਬੰਧੀ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ।

ਬੈਂਕਿੰਗ ਪ੍ਰਣਾਲੀ ‘ਤੇ ਸਵਾਲ

Bill Ackman ਦੇ ਬੈਂਕ ਅਤੇ ਸਰਕਾਰ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਹੈ ਕਿ ਕਿਸੇ ਵੀ ਬੈਂਕ ਦਾ ਡੁੱਬਣਾ ਇਕ ਦਿਨ ਦੀ ਗੱਲ ਨਹੀਂ ਹੈ। ਸਰਕਾਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਸਰਕਾਰ ਅੱਗੇ ਦਾ ਰੋਡਮੈਪ ਕਿਵੇਂ ਤਿਆਰ ਕਰੇਗੀ। ਸਿਲੀਕਾਨ ਵੈਲੀ ਹੋਵੇ ਜਾਂ ਕੋਈ ਹੋਰ ਬੈਂਕ, ਹਰ ਬੈਂਕ ਵਿੱਚ ਮੈਨੇਜਮੈਂਟ ਹੈ, ਸੀਈਓ ਹੈ, ਜੇਕਰ ਬੈਂਕ ਡੁੱਬਦਾ ਹੈ ਤਾਂ ਲੰਬੀ ਲੜਾਈ ਹੁੰਦੀ ਹੈ। ਇਸ ਤੋਂ ਬਾਅਦ ਰੈਗੂਲੇਟਰੀ ਜਾਂਚ ਹੁੰਦੀ ਹੈ, ਕਈ ਤਰ੍ਹਾਂ ਦੀ ਪ੍ਰਕਿਰਿਆ ਵਿਚੋਂ ਲੰਘਣਾ ਪੈਂਦਾ ਹੈ। ਇਸ ਸਭ ਨਾਲ ਬੈਂਕ ਅਤੇ ਸਰਕਾਰ ਦੋਵਾਂ ਦਾ ਅਕਸ ਖਰਾਬ ਹੁੰਦਾ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ